ਜਨਤਾ ਦੇ ਸਹਿਯੋਗ ਨਾਲ ਸਰਕਾਰ ਨੇ ਦੇਸ਼ ਦਾ ਨਾਂਅ ਦੁਨੀਆਂ ‘ਤੇ ਚਮਕਾਇਆ : ਮੋਦੀ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਅੱਜ ਹਰਿਆਣਾ ਦੇ ਫਤਿਹਾਬਾਦ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਾਂਗਰਸ ਦੇ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ 5 ਪੜਾਵਾਂ ਦੌਰਾਨ ਹੋਈ ਵੋਟਿੰਗ ‘ਚ ਸਾਫ ਹੋ ਚੁੱਕਿਆ ਹੈ ਕਿ 23 ਮਈ ਨੂੰ ਇੱਕ ਵਾਰ ਫਿਰ ਮੋਦੀ ਸਰਕਾਰ ਆਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮਜ਼ਬੂਤ ਸਰਕਾਰ ਕਾਰਨ ਦੁਨੀਆਂ ‘ਚ ਭਾਰਤ ਦਾ ਡੰਕਾ ਵਜ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਦੇਸ਼ਧ੍ਰੋਹੀਆਂ ਨੂੰ ਖੁੱਲ੍ਹੀ ਛੁੱਟੀ ਮਿਲੇ ਪਰ ਬਿਨਾ ਰੱਖਿਆ ਨੀਤੀ ਦੇ ਕਿਸੇ ਦੇਸ਼ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਤੇ ਨੌਜਵਾਨਾਂ ਦੇ ਨਾਲ ਹੈ।
ਪੀ. ਐੱਮ. ਮੋਦੀ ਨੇ ਕਿਹਾ ਕਿ ਪਹਿਲਾਂ ਦੀ ਕਾਂਗਰਸ ਸਰਕਾਰ ਅੱਤਵਾਦੀ ਹਮਲਿਆਂ ‘ਚੇ ਬਿਆਨ ਦਿੰਦੀ ਸੀ ਪਰ ਹੁਣ ਮਜ਼ਬੂਤ ਸਰਕਾਰ ਹੈ ਅਤੇ ਹੁਣ ਸਾਡੇ ਜਵਾਨ ਪਾਕਿਸਤਾਨ ‘ਚ ਉਨ੍ਹਾਂ ਦੇ ਅੱਡਿਆਂ ‘ਚ ਦਾਖਲ ਹੋ ਕੇ ਮਾਰਦੇ ਸੀ। ਕਾਂਗਰਸ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਲਈ ਪੁਖਤਾ ਕਦਮ ਨਹੀਂ ਚੁੱਕੇ ਸੀ। ਦੱਸ ਦੇਈਏ ਕਿ ਅੱਜ ਹਰਿਆਣਾ ਦੇ ਸਿਰਸਾ ਤੇ ਹਿਸਾਰ ਸੀਟ ‘ਤੇ ਲੋਕ ਸਭਾ ਉਮੀਦਵਾਰਾਂ ਦੇ ਪੱਖ ‘ਚ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਤਿਹਾਬਾਦ ਪਹੁੰਚ ਚੁੱਕੇ ਹਨ। ਇੱਥੇ ਹੁੱਡਾ ਗਰਾਊਂਡ ‘ਚ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ ।
ਨਾਂਅ ਲਏ ਬਿਨਾ ਰਾਬਰਟ ‘ਤੇ ਨਿਸ਼ਾਨਾ
ਮੋਦੀ ਨੇ ਕਿਹਾ ਕਿ ਹਰਿਆਣਾਂ ਤੇ ਦਿੱਲੀ ‘ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕਿਵੇਂ ਕੌਡੀਆਂ ਦੇ ਭਾਅ ਕਿਸਾਨਾਂ ਦੀ ਜ਼ਮੀਨ ਲਈ ਗਈ। ਤੁਹਾਡੇ ਆਸ਼ੀਰਵਾਦ ਨਾਲ ਲੁੱਟਣ ਵਾਲਿਆਂ ਨੂੰ ਚੌਂਕੀਦਾਰ ਕੋਰਟ ਤੱਕ ਲੈ ਗਿਆ। ਹੁਣ ਉਹ ਜਮਾਨਤ ਲਈ ਕੋਰਟ ਦੇ ਚੱਕਰ ਕੱਢ ਰਹੇ ਹਨ। ਈਡੀ ਦੇ ਦਫ਼ਤਰ ‘ਚ ਜੁੱਤੀਆਂ ਘਸਾ ਰਹੇ ਹਨ। ਪਹਿਲਾਂ ਉਹ ਮੰਨਦੇ ਸਨ ਕਿ ਉਹ ਸ਼ਹਿਨਸ਼ਾਹ ਹਨ । ਦੇਸ਼ ਨੂੰ ਜਿਨ੍ਹਾਂ ਨੇ ਲੁੱਟਿਆ ਹੈ ਉਨ੍ਹਾਂ ਨੂੰ ਵਾਪਸ ਸੌਂਪਣਾ ਪਵੇਗਾ। 5 ਸਾਲ ਹੋਰ ਦਿਓ ਉਹ ਸਾਰੇ ਜੇਲ ਦੇ ਅੰਦਰ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Name, Country, Shines, World