India Book of Records: 5 ਸਾਲ ਦੀ ਐਸ਼ਰੀਤ ਨੇ ਇੱਕ ਮਿੰਟ ’ਚ 14 ਅੰਗਰੇਜ਼ੀ ਕਵਿਤਾਵਾਂ ਸੁਣਾਈਆਂ, ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋਇਆ ਨਾਂਅ

India Book of Records Aishreet
India Book of Records: 5 ਸਾਲ ਦੀ ਐਸ਼ਰੀਤ ਨੇ ਇੱਕ ਮਿੰਟ ’ਚ 14 ਅੰਗਰੇਜ਼ੀ ਕਵਿਤਾਵਾਂ ਸੁਣਾਈਆਂ, ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋਇਆ ਨਾਂਅ

India Book of Records: ਸਰਸਾ (ਸੱਚ ਕਹੂੰ ਨਿਊਜ਼ੂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਅੰਦਰ ਛੁਪੀ ਘੱਟ ਉਮਰ ’ਚ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਕੰਮ ਕਰ ਰਿਹਾ ਹੈ। ਸੰਸਥਾ ਦੀ ਯੂਕੇਜੀ ਜਮਾਤ ਦੀ ਵਿਦਿਆਰਥਣ ਐਸ਼ਰੀਤ (Aishreet) ਨੇ ਸਿਰਫ਼ ਇੱਕ ਮਿੰਟ ’ਚ 14 ਅੰਗਰੇਜ਼ੀ ਕਵਿਤਾਵਾਂ ਸੁਣਾ ਕੇ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਕਰਵਾਇਆ ਹੈ।

Read Also : Mayor Patiala: ਮੇਅਰ ਦੀ ਕੁਰਸੀ ’ਤੇ ਕੌਣ ਬੈਠੇਗਾ, ਪਟਿਆਲਾ ’ਚ ਚਰਚਾ ਹੋਈ ਭਾਰੂ

ਵਿਦਿਆਰਥਣ ਵਿਲੱਖਣ ਪ੍ਰਾਪਤੀ ’ਤੇ ਉਸ ਦੇ ਮਾਪਿਆਂ ਵੱਲੋਂ ਉਸ ਦੀ ਵਧਾਈ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਇਸ ਪ੍ਰਾਪਤੀ ’ਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਖੁਸ਼ੀ ਦਾ ਮਾਹੌਲ ਹੈ। ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਐਸ਼ਰੀਤ ਦੀ ਇਹ ਸਫ਼ਲਤਾ ਸਕੂਲ ਦੇ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ ਅਸ਼ਰੀਤ ਦੇ ਮਾਤਾ-ਪਿਤਾ ਤੇ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀ ਦੀ ਇਸ ਕਾਮਯਾਬੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਨੇ ਇਹ ਮੁਕਾਮ ਗੁਰੂ ਜੀ ਦੇ ਅਸ਼ੀਰਵਾਦ ਸਦਕਾ ਹੀ ਹਾਸਲ ਕੀਤਾ ਹੈ। ਪੂਜਨੀਕ ਗੁਰੂ ਜੀ ਸਮੇਂ-ਸਮੇਂ ’ਤੇ ਵਿਦਿਆਰਥਣਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ, ਜਿਸ ਦੇ ਸਿੱਟੇ ਵਜੋਂ ਇੱਥੋਂ ਦੀਆਂ ਬੱਚੀਆਂ ਪੜ੍ਹਾਈ ਦੇ ਨਾਲ-ਨਾਲ ਹੋਰ ਹੁਨਰੀ ਗਤੀਵਿਧੀਆਂ ’ਚ ਵੀ ਸਫ਼ਲਤਾ ਦਿਖਾ ਰਹੀਆਂ ਹਨ। India Book of Records

LEAVE A REPLY

Please enter your comment!
Please enter your name here