ਮਾਤਾ ਸ਼ੀਲਾ ਰਾਣੀ ਇੰਸਾਂ ਦੀ ਪਹਿਲੀ ਬਰਸੀ ਮੌਕੇ ਹੋਈ ਨਾਮ ਚਰਚਾ

Death Anniversary

(ਰਜਨੀਸ਼ ਰਵੀ) ਜਲਾਲਾਬਾਦ। ਡੇਰਾ ਸੱਚਾ ਸੌਦਾ ਦੇ ਸਥਾਨਕ ਮਾਨਵਤਾ ਭਲਾਈ ਦੇ ਕੇਦਰ ਵਿਖੇ ਸੱਚਖੰਡ ਵਾਸੀ ਮਾਤਾ ਸ਼ੀਲਾ ਰਾਣੀ ਇੰਸਾਂ ਦੀ ਪਹਿਲੀ ਬਰਸੀ ਮੌਕੇ ਨਾਮਚਰਚਾ ਹੋਈ, ਜਿਸ ਵਿੱਚ ਰਿਸ਼ਤੇਦਾਰ. ਸਾਕ-ਸੰਬਧੀਆ ਅਤੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪੁੱਜੀ। ਇਸ ਮੌਕੇ ਆਈ ਸਾਧ-ਸੰਗਤ ਨੇ ਸੱਚਖੰਡ ਵਾਸੀ ਮਾਤਾ ਸ਼ੀਲਾ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਨੂੰ ਯਾਦ ਕੀਤਾ। ਇਸ ਮੌਕੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਉਹਨਾ ਦੇ ਪਰਵਾਰਿਕ ਮੈਬਰ ਮੌਜ਼ੂਦ ਸਨ ।

 Death Anniversary

ਇਸ ਮੌਕੇ ਕਵੀਰਾਜ ਵੀਰਾਂ ਵੱਲੋਂ ਸ਼ਬਦਬਾਣੀ ਕੀਤੀ ਗਈ। ਇਸ ਮੌਕੇ  ਜ਼ਿੰਮੇਵਾਰਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾ ’ਤੇ ਚੱਲਦਿਆਂ ਸੱਚਖੰਡ ਵਾਸੀ ਮਾਤਾ ਸ਼ੀਲਾ ਰਾਣੀ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ ਕੇ ਹਿੱਸਾ ਲੈਂਦਾ ਹੈ।