ਮਹੰਤ ਨਰਿੰਦਰ ਗਿਰੀ ਦੀ ਮੌਤ ਦਾ ਰਹੱਸ ਹੋਰ ਡੂੰਘਾ ਹੋਇਆ, ਗਰਦਨ ਦੇ ਚਾਰੇ ਪਾਸੇ ਮਿਲੇ ਕਾਲੇ ਨਿਸ਼ਾਨ

ਗਰਦਨ ਦੇ ਚਾਰੇ ਪਾਸੇ ਮਿਲੇ ਕਾਲੇ ਨਿਸ਼ਾਨ

(ਏਜੰਸੀ) ਪ੍ਰਯਾਗਰਾਜ। ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਮੁਖੀ ਤੇ ਸ੍ਰੀ ਮਠ ਬਾਘੰਬਰੀ ਗੱਦੀ ਦੇ ਮਹੰਤ ਨਰਿੰਦਰ ਗਿਰੀ ਦੀ ਮੌਤ ਦਾ ਰਾਜ ਦਿਨ ਬ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਹਾਲਾਂਕਿ ਮਾਮਲੇ ’ਚ ਸੂਬਾ ਸਰਕਾਰ ਨੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਹੈ। ਸੀਬੀਆਈ ਦੀ 5 ਮੈਂਬਰੀ ਟੀਮ ਨੇ ਪ੍ਰਯਾਗਰਾਜ ਪਹੁੰਚ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਮਹੰਤ ਦੀ ਮੌਤ ਤੋਂ ਬਾਅਦ ਵੀਡੀਓ ’ਚ ਫੰਦਾ ਬਣੀ ਨਾਇਲਾੱਨ ਦੀ ਰੱਸੀ ਦੇ ਤਿੰਨ ਟੁੱਕੜੇ ਤੇ ਪੱਖੇ ਦੇ ਚੱਲਦੇ ਰਹਿਣ ਨਾਲ ਕਈ ਸਵਾਲ ਉੱਠ ਖੜੇ ਹੋਏ ਹਨ।

ਇਸ ਦੇ ਨਾਲ ਹੀ ਮਹੰਤ ਦੀ ਗਰਦਨ ’ਤੇ ਚਾਰੇ ਪਾਸਿਓਂ ਕਾਲੇ ਨਿਸ਼ਾਨ ਸ਼ੱਕ ਨੂੰ ਹੋਰ ਵਧਾ ਰਹੇ ਹਨ ਸੂਤਰਾਂ ਅਨੁਸਾਰ ਮਹੰਤ ਨਰਿੰਦਰ ਗਿਰੀ ਦੇ ਗਲੇ ’ਤੇ ਚਾਰੇ ਪਾਸੇ ਕਾਲੇ ਨਿਸ਼ਾਨ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ। ਅਖਾੜਾ ਪ੍ਰੀਸ਼ਦ ਦੇ ਸਕੱਤਰ ਮਹੰਤ ਗਿਰੀ ਤੇ ਨਿਰੰਜਨੀ ਅਖਾੜੇ ਦੇ ਸਕੱਤਰ ਨਰਿੰਦਰ ਪੁਰੀ ਮਹਾਰਾਜ ਨੇ ਇਹ ਦਾਅਵਾ ਕੀਤਾ ਹੈ ਕਿ ਨਰਿੰਦਰ ਦੀ ਗਰਦਨ ’ਤੇ ਚਾਰੇ ਪਾਸੇ ਕਾਲੇ ਨਿਸ਼ਾਨ ਮਿਲੇ ਹਨ ਮਾਹਿਰਾਂ ਦੀ ਮੰਨੀਏ ਤਾਂ ਫਾਂਸੀ ਦੇ ਜ਼ਿਆਦਾਤਰ ਮਾਮਲਿਆਂ ’ਚ ਵੀ ਮਾਰਕ ਬਣਦਾ ਹੈ ਗਲੇ ਦੇ ਚਾਰੇ ਪਾਸੇ ਨਿਸ਼ਾਨ ਸਿਰਫ਼ ਉਦੋਂ ਪੈਂਦੇ ਹਨ, ਜਦੋਂ ਗਲਾ ਰੱਸਨੁਮਾ ਚੀਜ਼ ਨਾਲ ਘੁੱਟਿਆ ਗਿਆ ਹੋਵੇ।

ਲੈਪਟਾਪ ਤੋਂ ਵੀਡੀਓ ਬਰਾਮਦ

ਪੁਲਿਸ ਸੂਤਰਾਂ ਅਨੁਸਾਰ ਐਸਆਈਟੀ ਨੇ ਆਨੰਦ ਗਿਰੀ ਦੇ ਲੈਪਟਾੱਪ ’ਚੋਂ ਉਹ ਵੀਡੀਓ ਵੀ ਲੱਭ ਲਈ ਹੈ, ਜਿਸ ਦਾ ਜ਼ਿਕਰ ਮਹੰਤ ਨਰਿੰਦਰ ਗਿਰੀ ਦੇ ਤਥਾਕਥਿਤ ਸੁਸਾਈਡ ਨੋਟ ’ਚ ਸੀ ਇਸ ਵੀਡੀਓ ਦੇ ਅਧਾਰ ’ਤੇ ਬਲੈਕਮੇਲ ਦੀ ਗੱਲ ਕਹੀ ਗਈ ਸੀ। ਐਸਆਈਟੀ ਨੇ ਮਹੰਤ ਨਰਿੰਦਰ ਗਿਰੀ ਦੇ ਦੋਵੇਂ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਦੇ ਅਧਾਰ ’ਤੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ