ਵੱਖ ਤੋਂ ਸਦਨ ਪਹੁੰਚਿਆ ਪਾਇਲਟ ਧਿਰ
ਸਦਨ ਦੀ ਕਾਰਵਾਈ ਇੱਕ ਵਜੇ ਤੱਕ ਮੁਲਤਵੀ
ਗਹਿਲੋਤ ਸਾਹਮਣੇ ਬਹੁਮਤ ਸਾਬਤ ਕਰਨ ਦੀ ਚੁਣੌਤੀ
ਜੈਪੁਰ। ਰਾਜਸਥਾਨ ‘ਚ ਜਾਰੀ ਸਿਆਸੀ ਕਲੇਸ਼ ਖਤਮ ਹੋਣ ਤੋਂ ਬਾਅਦ ਅੱਜ ਰਾਜਸਥਾਨ ‘ਚ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਗਿਆ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁਰੂਆਤ ‘ਚ ਵਿਧਾਨ ਸਭਾ ‘ਚ ਭਰਸੋਗੀ ਵੋਟ ਮਤਾ ਪੇਸ਼ ਕੀਤਾ ਹੈ।
ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਨੂੰ ਵਿੱ੍ਹਪ ਜਾਰੀ ਕਰ ਦਿੱਤਾ ਗਿਆ ਹੈ। ਭਾਜਪਾ ਵੀ ਬੇਭਰਸੋਗੀ ਵੋਟ ਮਤਾ ਲਿਆਉਣ ਦੀ ਤਿਆਰੀ ‘ਚ ਸੀ ਪਰ ਗਹਿਲੋਤ ਨੇ ਪਹਿਲਾਂ ਹੀ ਚਾਲ ਚੱਲ ਦਿੱਤੀ। ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਅਸਾਨੀ ਨਾਲ ਬਹੁਮਤ ਸਾਬਤ ਕਰ ਦੇਵੇਗੀ।
ਓਧਰ ਕਾਂਗਰਸ ਆਗੂ ਕ੍ਰਿਸ਼ਨ ਪੂਨੀਆ ਨੇ ਕਿਹਾ ਕਿ ਮੀਂਹ ਕਾਰਨ ਵਿਧਾਇਕਾਂ ਸਮੇਂ ਸਿਰ ਸੈਸ਼ਨ ‘ਚ ਨਹੀਂ ਪਹੁੰਚ ਸਕੇ। ਫਿਲਹਾਲ ਸਦਨ ਦੀ ਕਾਰਵਾਈ ਇੱਕ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ