ਰਾਬ ਫੈਕਟਰੀ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੇ ਠੋਕਿਆ ਧਰਨਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਅੰਦਰ ਵਿਧਾਇਕ ਮਦਨ ਲਾਲ ਜਲਾਲਪੁਰ ਸਰਾਬ ਮਾਫ਼ੀਆ ਅਤੇ ਮਾਈਨਿੰਗ ਮਾਫ਼ੀਆ ਦਾ ਸਰਦਾਰ ਹੈ ਇਸ ਨੇ ਜਿਨ੍ਹਾਂ ਪੈਸਾ ਲੁੱਟਿਆ ਹੈ, ਇੱਕ-ਇੱਕ ਰੁਪਇਆ ਕਢਵਾਕੇ ਘਨੌਰ ਹਲਕੇ ਦੇ ਵਿਕਾਸ ਤੇ ਲਗਾਇਆ ਜਾਵੇਗਾ ਜਲਾਲਪੁਰ ਅੱਜ ਤੋਂ ਦਿਨ ਗਿਣਨੇ ਸ਼ੁਰੂ ਕਰ ਦੇਵੇ, ਇੱਕ ਗਰਮੀ ਰਹਿ ਗਈ ਅਤੇ ਇੱਕ ਸਰਦੀ ਇਨ੍ਹਾਂ ਠੱਗਾਂ ਨੂੰ ਭੱਜਣ ਨਹੀਂ ਦੇਵਾਗਾ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਘਨੌਰ ਹਲਕੇ ਦੇ ਘੱਗਰ ਸਰਾਏ ਵਿੱਚ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਦਿੱਤੇ ਗਏ
ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਆਪਣੇ ਜ਼ਿਲ੍ਹੇ ਵਿੱਚ ਇਨ੍ਹਾਂ ਕਾਂਗਰਸੀਆਂ ਨੂੰ ਲੁੱਟਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਕਿਉਂਕਿ ਨਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ ਹੋਣ ਤੋਂ ਬਾਅਦ ਵੀ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਸਾਫ਼ ਸਪੱਸਟ ਹੈ ਕਿ ਮੁੱਖ ਮੰਤਰੀ ਖੁਦ ਅਜਿਹੇ ਧੰਦੇ ਵਿੱਚ ਲਿਪਤ ਹਨ ਉਨ੍ਹਾਂ ਕਿਹਾ ਕਿ ਐਕਸਾਇਜ਼ ਵਿਭਾਗ ਦੇ ਅਫ਼ਸਰਾਂ ਨੇ ਖੁਦ ਦੱਸਿਆ ਹੈ ਕਿ ਕਾਂਗਰਸੀ ਹੀ ਅਜਿਹੀ ਸ਼ਰਾਬ ਵਿਕਵਾ ਰਹੇ ਹਨ,
ਜੇਕਰ ਉਹ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਬਦਲੀਆਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾ ਕਾਂਗਰਸੀ ਵਿਧਾਇਕ ਉਨ੍ਹਾਂ ਕੋਲ ਇਕੱਠੇ ਹੋ ਕੇ ਆਏ ਸਨ ਕਿ ਜਲਾਲਪੁਰ ਨੇ ਸਾਡਾ ਪੈਸਾ ਦੱਬ ਲਿਆ ਹੈ ਉਨ੍ਹਾਂ ਇਸ ਦੌਰਾਨ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਖਿਲਾਫ਼ ਵੀ ਹੱਲਾ ਬੋਲਿਆ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲਗਭਗ 120 ਵਿਅਤੀਆਂ ਦੀ ਜਾਨ ਚਲੀ ਗਈ, ਪਰ ਨਾ ਮੁੱਖ ਮੰਤਰੀ ਪੁੱਜੇ ਅਤੇ ਨਾ ਹੀ ਪੰਜਾਬ ਦੇ ਡੀਜੀਪੀ ਉਨ੍ਹਾਂ ਕਿਹਾ ਕਿ ਇਸ ਮਸਲੇ ਤੇ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਸੀਬੀਆਈ ਦੀ ਜਾਂਚ ਨਾ ਹੋਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲਵਾਰਸ ਛੱਡ ਦਿੱਤਾ ਹੈ
ਕਿਉਂਕਿ ਮੁੱਖ ਮੰੰਤਰੀ ਦਾ ਸਰਕਾਰੀ ਕੋਠੀ ਛੱਡ ਕੇ ਪਹਾੜਾਂ ਵਿੱਚ ਵਿੱਚ ਬਣਾਏ ਆਪਣੇ ਬੰਗਲੇ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਅਰਾਮ ਫਰਮਾ ਰਹੇ ਹਨ ਅਤੇ ਇੱਧਰ ਪੰਜਾਬ ਦੇ ਲੋਕ ਕੋਰੋਨਾ ਨਾਲ ਮਰ ਰਹੇ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇੱਕ ਦਿਨ ਲੋਕਾਂ ਵਿੱਚ, ਕਿਸਾਨਾਂ ਵਿੱਚ, ਗਰੀਬਾਂ ਵਿੱਚ ਅਤੇ ਮੁਲਾਜ਼ਮਾਂ ਵਿੱਚ ਨਹੀਂ ਆਇਆ ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣੀ ਵੀ ਕੋਰੋਨਾ ਵਿੱਚ ਮਾਸਕ ਬੰਨ ਕੇ ਲੋਕਾਂ ਦੇ ਦੁੱਖ ਦਰਦ ਸੁਣ ਰਹੇ ਹਨ
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੈਮ ਸਿੰਘ ਚੰਦੂਮਾਜਰਾ, ਘਨੌਰ ਦੀ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੂਖਮੈਲਪੁਰ ਵੱਲੋਂ ਵੀ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਉੱਪਰ ਸਬਦੀ ਹਮਲੇ ਬੋਲੇ ਗਏ ਉਨ੍ਹਾਂ ਕਿਹਾ ਕਿ ਕਾਂਗਰਸੀ ਸਾਰੇ ਗਲਤ ਕੰਮ ਕਰਕੇ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਹਨ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਮੌਜ਼ੂਦ ਸਨ
ਮਰਿੰਦਰ ਪੰਜਾਬ ਤਾਂ ਦੂਰ ਆਪਣੇ ਜ਼ਿਲ੍ਹੇ ‘ਚ ਨਹੀਂ ਆਏ
ਸੁਖਬੀਰ ਬਾਦਲ ਨੇ ਕਿਹਾ ਕਿ ਪੌਣੇ ਚਾਰ ਸਾਲ ਹੋ ਗਏ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਤਾ ਦੂਰ ਆਪਣੇ ਜ਼ਿਲ੍ਹੇ ਅਤੇ ਹਲਕੇ ਵਿੱਚ ਵੀ ਲੋਕਾਂ ਦੀਆਂ ਦੁੱਖ ਤਕਲੀਫ਼ਾ ਸੁਣਨ ਨਹੀਂ ਆਇਆ, ਅਜਿਹੇ ਰਜਵਾੜਾ ਸ਼ਾਹੀ ਵਿਅਕਤੀ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ ਉਨ੍ਹਾਂ ਕਿਹਾ ਕਿ ਤਕੜੇ ਹੋ ਜਾਵੋਂ, ਥੋੜਾ ਸਮਾ ਰਹਿ ਗਿਆ ਹੈ ਅਤੇ ਫਿਰ ਤੁਹਾਡੀ ਆਪਣੀ ਸਰਕਾਰ ਆਵੇਗੀ ਸੁਖਬੀਰ ਬਾਦਲ ਨੇ ਸਟੇਜ ਤੋਂ ਵਾਅਦਾ ਕੀਤਾ ਕਿ ਉਹ ਪੰਜਾਬ ਦੇ 13 ਹਜਾਰ ਪਿੰਡਾਂ ਅੰਦਰ ਗਲੀਆਂ, ਨਾਲੀਆਂ, ਫਿਰਨੀਆਂ ਸੀਮਿੰਟ ਦੀਆਂ ਬਣਾਈਆਂ ਜਾਣਗੀਆ ਉਨ੍ਹਾਂ ਕਿਹਾ ਕਿ ਖਜਾਨਾ ਕੋਈ ਖਾਲੀ ਨਹੀਂ ਹੈ, ਮੁੱਖ ਮੰਤਰੀ ਵੱਲੋਂ ਬਹਾਨੇਬਾਜੀ ਬਣਾਈ ਜਾ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ