ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪੰਚਕੂਲਾ ’ਚ ਆਏ ਹੜ੍ਹ ਦੇ ਮੱਦੇਨਜ਼ਰ ਘੱਗਰ ਦਾ ਜਾਇਜ਼ਾ ਲਿਆ

Ghaggar River
ਮੋਹਾਲੀ : ਘੱਗਰ ਨਦੀ ’ਚ ਆਏ ਪਾਣੀ ਦਾ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ।

ਐਤਵਾਰ ਸਵੇਰੇ ਨਦੀ ਵਿਚ ਰਹਿ ਗਈ ਸੀ ਕਾਰ (Ghaggar River)

  • ਭਾਂਖਰਪੁਰ ਪੁਲ ਅਤੇ ਮੁਬਾਰਕਪੁਰ ਕਾਜ਼ਵੇਅ ‘ਤੇ ਪਾਣੀ ਦਾ ਪੱਧਰ ਅਤੇ ਵਹਾਅ ਕਾਬੂ ਹੇਠ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਚਕੂਲਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਔਰਤ ਆਪਣੀ ਕਾਰ ਸਮੇਤ ਵਹਿ ਗਈ। ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਫਿਰ ਇਲਾਜ ਲਈ ਹਸਪਤਾਲ ਪਹੁੰਚਾਇਆ।(Ghaggar River) ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਰੇਨ ਦੀ ਮੱਦਦ ਨਾਲ ਕਾਰ ਨੂੰ ਬਾਹਰ ਕੱਢਿਆ। ਇਸ ਘਟਨਾ ਤੋਂ ਬਾਅਦ ਘੱਗਰ ਦੇ ਨਾਲ ਮੁਹਾਲੀ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਲੋਕ ਵੀ ਕਾਫੀ ਘਬਰਾਏ ਹੋਏ ਹਨ।

ਜ਼ਿਲ੍ਹਾ ਮੋਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਘੱਗਰ ਨਦੀ ਵਿੱਚ ਪੰਚਕੂਲਾ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਜ਼ਿਲ੍ਹੇ ਵਿੱਚ ਘੱਗਰ ਦਰਿਆ ਦੇ ਨਾਲ ਲੱਗਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਡਰੇਨੇਜ ਵਿਭਾਗ ਨੂੰ ਅਗਲੇ ਕੁਝ ਦਿਨਾਂ ਤੱਕ ਦਰਿਆ ਦੇ ਵਹਾਅ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਏ ਡੀ ਸੀ ਪਰਮਦੀਪ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਂਖਰਪੁਰ ਪੁਲ ‘ਤੇ ਪਾਣੀ ਦਾ ਪੱਧਰ ਚਾਰ ਫੁੱਟ ਤੋਂ ਘੱਟ ਕੇ 3.5 ਫੁੱਟ ਤੱਕ ਪਾਇਆ ਗਿਆ ਜਦੋਂਕਿ ਮੁਬਾਰਕਪੁਰ ਕਾਜ਼ਵੇਅ ‘ਤੇ ਪਾਣੀ ਦਾ ਵਹਾਅ ਕਾਬੂ ਹੇਠ ਦੇਖਿਆ ਗਿਆ। (Ghaggar River)

ਮੋਹਾਲੀ : ਘੱਗਰ ਨਦੀ ’ਚ ਆਏ ਪਾਣੀ ਦਾ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ।

ਬੰਨ੍ਹ ਦੇ ਕਮਜ਼ੋਰ ਪੁਆਇੰਟਾਂ ‘ਤੇ ਲੋੜ ਪੈਣ ‘ਤੇ 10,000 ਬੋਰੀਆਂ ਦਾ ਪ੍ਰਬੰਧ ਕਰਨ ਲਈ ਕਿਹਾ

ਉਨ੍ਹਾਂ ਦੱਸਿਆ ਕਿ ਡਰੇਨੇਜ ਕਮ ਮਾਈਨਿੰਗ ਵਿਭਾਗ ਨੂੰ ਟਿਵਾਣਾ, ਚੰਡਿਆਲਾ ਅਤੇ ਬਹੋਰੀ ਪਿੰਡਾਂ ਦੇ ਘੱਗਰ ਦੇ ਬੰਨ੍ਹ ਦੇ ਕਮਜ਼ੋਰ ਪੁਆਇੰਟਾਂ ‘ਤੇ ਲੋੜ ਪੈਣ ‘ਤੇ 10,000 ਬੋਰੀਆਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਏ ਡੀ ਸੀ ਵੱਲੋਂ ਕਾਰਜਕਾਰੀ ਇੰਜੀਨੀਅਰ ਡਰੇਨੇਜ ਕਮ ਮਾਈਨਿੰਗ ਨੂੰ ਗੱਟਕੇ ਦੀ ਲੋੜ ਲਈ ਕਰੈਸ਼ਰਾਂ ਨਾਲ ਸੰਪਰਕ ਰੱਖਣ ਲਈ ਵੀ ਨਿਰਦੇਸ਼ ਦਿੱਤੇ ਗਏ। (Ghaggar River)

ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦਰਿਆ ਵਿੱਚ ਵਹਾਅ ਵਧਣ ਦੀ ਸੂਰਤ ਵਿੱਚ ਸੁਚੇਤ ਰਹਿਣ ਅਤੇ 24×7 ਚੱਲਣ ਵਾਲੇ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0172-2219506 ਅਤੇ ਸਬ ਡਵੀਜ਼ਨਲ ਕੰਟਰੋਲ ਰੂਮ ਡੇਰਾਬੱਸੀ, 01762-283224 ‘ਤੇ ਤੁਰੰਤ ਸੂਚਿਤ ਕਰਨ ਦੀ ਅਪੀਲ ਵੀ ਕੀਤੀ। ਡਰੇਨੇਜ ਵਿਭਾਗ ਵੱਲੋਂ ਪਾਣੀ ਦਾ ਪੱਧਰ 7 ਫੁੱਟ ਤੱਕ ਵਧਣ ਨੂੰ ਲੋਅ ਫਲੱਡ ਮੰਨਿਆ ਜਾਂਦਾ ਹੈ, ਇਸ ਲਈ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਆਮ ਵਾਂਗ ਹੋਣ ਕਾਰਨ ਨੇੜਲੇ ਵਸਨੀਕਾਂ ਨੂੰ ਘਬਰਾਉਣ ਦੀ ਲੋੜ ਨਹੀ ਹੈ। ਅਧਿਕਾਰੀਆਂ ਨੇ ਕਿਹਾ ਫਿਰ ਵੀ ਕਿਸੇ ਵੀ ਜ਼ੋਖਮ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਹਰ ਵਕਤ ਤਿਆਰ ਹੈ।

LEAVE A REPLY

Please enter your comment!
Please enter your name here