ਸਵਰਣ ਜਾਤੀਆਂ ਨੂੰ ਮਿਲੇਗਾ 10 ਫੀਸਦੀ ਰਾਖਵਾਂਕਰਨ
ਨਵੀਂ ਦਿੱਲੀ। ਲੋਕਸਭਾ ਚੁਆਵ ਤੋਂ ਪਹਿਲਾਂ ਮੋਦੀ ਸਰਕਰ ਨੇ ਵੱਡਾ ਫੈਸਲਾ ਲਿਆ ਹੈ, ਸੋਮਵਾਰ ਨੂੰ ਕੈਬਨਿਟ ਬੈਠਕ ‘ਚ ਸਵਰਣ ਜਾਤੀਆਂ ਲਈ 10 ਫੀਸਦੀ ਰਾਖਵਾਂਕਰਣ ਦੇਣ ਦਾ ਫੈਸਲਾ ਲਿਆ ਹੈ। ਬੀਤੇ ਦਿਨਾਂ ‘ਚ ਸਰਕਾਰ ਦੇ ਖਿਲਾਫ ਦਿਖੀ ਸਰਵਰਣਾਂ ਦੀ ਨਾਰਾਜਗੀ ਨੂੰ ਦੇਖਦੇ ਹੋਏ ਇਸ ਨੂੰ ਬੜਾ ਫੈਸਲਾ ਮੰਨਿਆ ਜਾ ਰਿਹਾ ਹੈ। ਸੋਮਵਾਰ ਨੂੰ ਹੋਈ ਕੇਂਦਰੀ ਕੈਬਿਨੇਟ ਦੀ ਬੈਠਕ ‘ਚ ਫੈਸਲਾ ਕੀਤਾ ਗਿਆ ਹੈ ਕਿ ਹੁਣ ਸਵਰਣ ਜਾਤੀਆਂ ਨੂੰ 10 ਫੀਸਦੀ ਰਾਖਵਾ ਦਿੱਾ ਜਾਵੇਗਾ। ਇਹ ਰਾਖਵਾਕਰਨ ਆਰਥਿਕ ਰੂਖ ‘ਚ ਕਮਜੋਰ ਸਵਰਣਾਂ ਨੂੰ ਦਿੱਤਾ ਜਾਵੇਗਾ ਜਾਣਕਾਰੀ ਮੁਤਾਬਕ 2018’ਚ ਐਸ.ਸੀ. /ਐਸ. ਟੀ. ਐਕਟ ਸਬੰਧੀ ਜਿਸ ਤਰਾਂ ਮੋਦੀ ਸਰਕਾਰ ਨੇ ਸੁਪ੍ਰੀਮ ਕੋਰਟਦਾ ਫੈਸਲਾ ਪਲਟ ਦਿੱਤਾ ਸੀ, ਉਸ ਤੋਂ ਸਵਰਣ ਬਹੁਤ ਨਾਰਾਜ਼ ਹੋਏ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।