ਬਦਮਾਸ਼ਾਂ ਨੇ ਕਿਸਾਨ ਦੇ ਘਰ ਦਾਖਲ ਹੋਕੇ ਚਲਾਈਆਂ ਗੋਲੀਆਂ

Violence

ਬਦਮਾਸ਼ਾਂ ਨੇ ਕਿਸਾਨ ਦੇ ਘਰ ਦਾਖਲ ਹੋਕੇ ਚਲਾਈਆਂ ਗੋਲੀਆਂ

ਬਾਘਾਪੁਰਾਣਾ। ਗੈਂਗਸਟਰ ਦਵਿੰਦਰ ਬੰਬੀਹਾ ਦੇ ਪਿੰਡ ’ਚ ਅੱਧੀ ਰਾਤ ਨੂੰ ਬਦਮਾਸ਼ਾਂ ਨੇ ਪਿੰਡ ਦੇ ਇੱਕ ਕਿਸਾਨ ਦੇ ਘਰ ਗੋਲੀਆਂ ਚਲਾਈਆਂ। ਬਦਮਾਸ਼ਾਂ ਨੇ 5 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਕਿਸਾਨ ਪੈਸੇ ਨਾ ਦੇ ਸਕਿਆ ਤਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੋਲੀਬਾਰੀ ਦਾ ਸ਼ੱਕ ਗੈਂਗਸਟਰ ਲਾਰੈਂਸ ਦੇ ਗੈਂਗ ’ਤੇ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੈਨੇਡਾ ਬੇਸਡ ਗੈਂਗਸਟਰ ਗੋਲਡੀ ਬਰਾੜ ਦੇ ਗਰੋਹ ਹੋ ਸਕਦੇ ਹਨ। ਜੋ ਵਾਰਦਾਤ ਨੂੰ ਅੰਜਾਮ ਦੇਣ ਲਈ ਸਿੱਧੇ ਗੈਂਗਸਟਰ ਬੰਬੀਹਾ ਦੇ ਪਿੰਡ ਪਹੁੰਚੇ। ਫਿਲਹਾਲ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਪਛਾਣ ਲਈ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।

ਗੈਂਗਸਟਰ ਦਵਿੰਦਰ ਬੰਬੀਹਾ ਦਾ ਪਿੰਡ ਬੰਬੀਹਾ ਭਾਈਕਾ ਮੋਗਾ ਜ਼ਿਲ੍ਹੇ ਵਿੱਚ ਹੈ। ਇੱਥੋਂ ਦੇ ਕਿਸਾਨ ਤਿ੍ਰਲੋਚਨ ਸਿੰਘ ਨੂੰ ਕੁਝ ਦਿਨ ਪਹਿਲਾਂ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਗਈ। ਜਿਸ ਵਿੱਚ ਉਸ ਤੋਂ 5 ਲੱਖ ਰੁਪਏ ਦੀ ਪ੍ਰੋਟੈਕਸ਼ਨ ਮਨੀ ਦੀ ਮੰਗ ਕੀਤੀ ਗਈ ਸੀ। ਕਿਸਾਨ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਹਾਲਾਂਕਿ ਪੁਲਿਸ ਸਮੇਂ ਸਿਰ ਉਸਦਾ ਸੁਰਾਗ ਨਹੀਂ ਲਗਾ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ