ਵਿਦੇਸ਼ੀ ਔਰਤ ਦੀ ਜਾਨ ਲੈਣ ਵਾਲਾ ਬਦਮਾਸ਼ ਇੱਕ ਮਹੀਨੇ ਬਾਅਦ ਕਾਬੂ

Crime News

(ਸੱਚ ਕਹੂੰ ਨਿਊਜ) ਅੰਮ੍ਰਿਤਸਰ। ਭਾਰਤ ’ਚ ਜੇਕਰ ਕੋਈ ਦੂਜੇ ਦੇਸ਼ ਤੋਂ ਆਵੇ ਤਾਂ ਉਸਦੀ ਭਾਰਤੀ ਕਲਚਰ ਅਨੁਸਾਰ ਮਹਿਮਾਨ ਨਿਵਾਜੀ ਕੀਤੀ ਜਾਂਦੀ ਹੈ। ਪਰ ਹੋਇਆ ਉਸ ਦੇ ਬਿਲਕੁਲ ਉਲਟ ਉਸ ਵਿਦੇਸ਼ੀ ਔਰਤ ਨੂੰ ਆਪਣੀ ਜਾਨ ਗੁਆਉਣੀ ਪਈ। ਇਹ ਔਰਤ ਸਿੱਕਮ ਦੇ ਰਹਿਣ ਵਾਲੀ ਸੀ ਅਤੇ ਘੁੰਮਣ ਲਈ ਅੰਮ੍ਰਿਤਸਰ ‘ਚ ਵਿਖੇ ਆਈ ਸੀ। ਇਸ ਦੌਰਾਨ ਜਦੋਂ ਉਹ ਆਟੋ ’ਤੇ ਸਵਾਰ ਹੋ ਕੇ ਵਾਪਸ ਜਾ ਰਹੀ ਸੀ ਤਾਂ ਬਾਇਕ ਸਵਾਰ ਲੁਟੇਰਿਆਂ ਨੇ ਉਸ ਨਾਲ ਲੁੱਟਖੋਹ ਦੀ ਕੋਸ਼ਿਸ਼ ਕੀਤੀ ਤੇ ਉਹ ਚੱਲਦੀ ਆਟੋ ’ਚੋਂ ਸਡ਼ਕ ’ਤੇ ਡਿੱਗ ਪਈ ਸੀ ਜਿਸ ਦੌਰਾਨ ਉਸ ਦੀ ਹਸਪਤਾਲ ’ਚ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਪੂਰੇ ਇੱਕ ਮਹੀਨੇ ਬਾਅਦ ਪੁਲਿਸ ਨੇ ਇੱਕ ਬਾਈਕ ਸਵਾਰ ਸਨੈਚਰ ਨੂੰ ਫੜਿਆ ਹੈ। ਇਸ ਦੇ ਨਾਲ ਹੀ ਦੂਜੇ ਲੁਟੇਰੇ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੋਹ ਕਰਨ ਵਾਲੇ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਛੇਹਰਟਾ ਸਥਿਤ ਨਰਾਇਣ ਗੜ੍ਹ ਇਲਾਕੇ ਦੇ ਰਹਿਣ ਵਾਲੇ ਹਨ।

ਫੜੇ ਗਏ ਸਨੈਚਰ ਦੀ ਪਛਾਣ ਸ਼ਮਸ਼ੇਰ ਸਿੰਘ ਸ਼ੇਰਾ ਵਜੋਂ ਹੋਈ ਹੈ। ਪੁਲਿਸ ਨੇ ਚੋਰ ਕੋਲੋਂ ਮੋਬਾਈਲ ਅਤੇ ਪਰਸ ਵੀ ਬਰਾਮਦ ਕਰ ਲਿਆ ਹੈ। ਐਸਪੀ ਹੈੱਡਕੁਆਰਟਰ ਜਸਵੰਤ ਕੌਰ ਅਤੇ ਡੀਐਸਪੀ ਅਟਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਇਹ ਮਾਮਲਾ ਬਹੁਤ ਪੇਚੀਦਾ ਸੀ। ਕਿਉਂਕਿ ਨਾ ਤਾਂ ਪੁਲਿਸ ਕੋਲ ਸੀਸੀਟੀਵੀ ਸੀ ਅਤੇ ਨਾ ਹੀ ਮੁਲਜ਼ਮਾਂ ਦਾ ਕੋਈ ਸੁਰਾਗ। ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਨੇ ਖੁਦ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਲਾਕੇ ‘ਤੇ ਨਜ਼ਰ ਰੱਖੀ ਹੋਈ ਸੀ। ਇਸ ਦੌਰਾਨ ਪੁਲੀਸ ਦਾ ਧਿਆਨ ਮੁਲਜ਼ਮ ਸ਼ੇਰਾ ਵੱਲ ਗਿਆ। ਮੁਲਜ਼ਮ ਸ਼ੇਰਾ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਨਾਮਜ਼ਦ ਹੋ ਚੁੱਕਾ ਹੈ। ਹੁਣ ਉਸਦੇ ਖਿਲਾਫ ਸਨੈਚਿੰਗ ਦੇ ਨਾਲ-ਨਾਲ ਕਤਲ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

ਕੀ ਹੈ ਮਾਮਲਾ

ਗੰਗਾ ਨਾਂਅ ਦੀ ਇਕ ਮਹਿਲਾ ਸੈਲਾਨੀ ਸਿੱਕਮ ਦੇ ਗੰਗਟੋਕ ਦੀ ਰਹਿਣ ਵਾਲੀ ਸੀ, ਉਹ ਆਪਣੀ ਲਾਅ ਦੀ ਪੜ੍ਹਾਈ ਕਰਨ ਲਈ ਦਿੱਲੀ ’ਚ ਪੜ੍ਹ ਰਹੀ ਸੀ। ਉਹ 4 ਫਰਵਰੀ ਨੂੰ ਵੀਕਐਂਡ ‘ਤੇ ਅੰਮ੍ਰਿਤਸਰ ਵਿਖੇ ਸ਼ਾਮ ਨੂੰ ਉਹ ਅਟਾਰੀ ਸਰਹੱਦ ‘ਤੇ ਰਿਟਰੀਟ ਦੇਖ ਕੇ ਵਾਪਸ ਆ ਰਹੀ ਸੀ। ਉਹ ਅਤੇ ਉਸਦਾ ਦੋਸਤ ਇੱਕ ਆਟੋ ਵਿੱਚ ਸਵਾਰ ਸਨ ਇਸ ਦੌਰਾਨ ਦੋ ਬਾਈਕ ਸਵਾਰਾਂ ਨੇ ਚੱਲਦੀ ਆਟੋ ’ਚ ਲੁਟੇਰਿਆਂ ਨੇ ਲੜਕੀ ਦਾ ਪਰਸ ਖੋਹ ਲਿਆ, ਇਸ ਦੌਰਾਨ ਉਹ ਆਪਣਾ ਸੰਤੁਲਨ ਗੁਆ ​​ਬੈਠੀ ਤੇ ਉਸ ਦਾ ਸਿਰ ਸਿੱਧ ਸਡ਼ਕ ’ਤੇ ਵੱਜਿਆ ਜਿਸ ਕਾਰਨ ਉਸ ਦੇ ਸਿਰ ’ਚੋਂ ਕਾਫੀ ਖੂਨ ਵਹਿ ਗਿਆ ਸੀ ਤੇ ਉਸ ਨੂੰ ਜਖਮੀ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ ਤੇ ਜਿਸ ਦੇ ਹਸਪਤਾਲ ’ਚ ਮੌਤ ਹੇ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here