Road Accident: ਗੱਡੀ ਚਲਾਉਣੀ ਸਿੱਖ ਰਿਹਾ ਸੀ ਨਾਬਾਲਗ, ਮਾਂ ਪੁੱਤ ਦਰੜੇ, 4 ਸਾਲਾ ਬੱਚੇ ਦੀ ਮੌਤ

Road Accident
Jaipur-Ajmer Highway Accident: ਰਾਜਸਥਾਨ ’ਚ ਭਿਆਨਕ ਹਾਦਸਾ, 8 ਮੌਤਾਂ, ਕਈ ਜਖਮੀ

ਬਟਾਲਾ। ਸੜਕਾਂ ’ਤੇ ਵਾਹਨਾਂ ਦੀ ਭੀੜ ਵਧਣ ਦੇ ਨਾਲ-ਨਾਲ ਸੜਕ ਹਾਦਸੇ ਵੀ ਵਧ ਰਹੇ ਹਨ। ਇਸ ਦੌਰਾਨ ਬਹੁਤ ਸਾਰੇ ਹਾਦਸੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਵੱਡੀ ਅਣਗਹਿਲੀ ਕਰਕੇ ਵਾਪਰਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਬਟਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਦੀ ਸਟਾਫ਼ ਰੋਡ ’ਤੇ ਦੇਰ ਰਾਤ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਵਿਅਕਤੀ ਆਪਣੇ ਨਾਬਾਲਗ ਬੱਚੇ ਨੂੰ ਗੱਡੀ ਸਿਖਾ ਰਿਹਾ ਸੀ। (Road Accident)

ਇਸ ਦੌਰਾਨ ਸੜਕ ’ਤੇ ਜਾ ਰਹੇ ਮਾਂ ਪੁੱਤ ’ਤੇ ਗੱਡੀ ਜਾ ਚੜ੍ਹੀ। ਇਸ ਹਾਦਸੇ ਦਾ ਸ਼ਿਕਾਰ ਹੋਏ ਮਾਂ ਪੁੱਤ ਵਿੱਚੋਂ 4 ਸਾਲਾ ਪੁੱਤਰ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਜਖਮੀ ਦੱਸੀ ਜਾ ਰਹੀ ਹੈ। ਮੌਤ ਦਾ ਸ਼ਿਕਾਰ ਹੋਏ ਬੱਚੇ ਦਾ ਨਾਂਅ ਸ਼ੁਭਮ ਕੁਮਾਰ ਦੱਸਿਆ ਜਾ ਰਿਹਾ ਹੈ ਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜਖ਼ਮੀ ਹੈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਪਰਵਾਸੀ ਪਰਿਵਾਰ ਹੈ। (Road Accident)

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁਲਿਸ ਅਧਿਕਾਰੀਆਂ ਵੱਲੋਂ ਹਾਦਸਾਗ੍ਰਸਤ ਸਕਾਰਪੀਓ ਗੱਡੀ ਨੂੰ ਕਬਜੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਨੀ ਦੇਵੀ ਆਪਣੇ ਚਾਰ ਸਾਲਾ ਪੁੱਤਰ ਨਾਲ ਗਲੀ ਵਿੱਚੋਂ ਪੈਦਲ ਮੰਦਰ ਜਾ ਰਹੀ ਸੀ ਤਾਂ ਅਚਾਨਕ ਸਕਾਰਪੀਓ ਗੱਡੀ ਉਨ੍ਹਾਂ ਨਾਲ ਟਕਰਾ ਗਈ।

Also Read : ਅੰਬਰੋਂ ਵਰ੍ਹ ਰਹੀ ਅੱਗ, ਸਿੱਖਿਆ ਵਿਭਾਗ ਨੇ ਸਕੂਲੀ ਬੱਚਿਆਂ ਲਈ ਲਿਆ ਵੱਡਾ ਫ਼ੈਸਲਾ

ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਨਾਬਾਲਗ ਬੱਚਾ ਚਲਾ ਰਿਹਾ ਸੀ ਜਿਹੜਾ ਕਿ ਅਜੇ ਗੱਡੀ ਚਲਾਉਣੀ ਸਿੱਖ ਰਿਹਾ ਸੀ। ਇਸ ਹਾਦਸੇ ਕਾਰਨ ਚਾਰ ਸਾਲ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਜਦੋਂਕਿ ਬੱਚੇ ਦੀ ਮਾਂ ਗੰਭੀਰ ਜਖਮੀ ਹੋ ਗਈ। ਮੌਕੇ ’ਤੇ ਪਹੁੰਚੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਹਾਦਸਾ ਗ੍ਰਸਤ ਸਕਾਰਪੀਓ ਗੱਡੀ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)