Malout News: ਮਲੋਟ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੜਕੀ ਨੂੰ ਪਰਿਵਾਰ ਨਾਲ ਮਿਲਾਇਆ

Malout News
ਮਲੋਟ : ਥਾਣਾ ਸਿਟੀ ਮਲੋਟ ਵਿਖੇ ਪੁਲਿਸ ਮੁਲਾਜ਼ਮਾਂ ਦੀ ਮੌਜ਼ੂਦਗੀ ਵਿੱਚ ਲੜਕੀ ਨੂੰ ਪਰਿਵਾਰ ਨੂੰ ਸੌਂਪਦੇ ਹੋਏ 85 ਮੈਂਬਰ ਪੰਜਾਬ ਰਿੰਕੂ ਇੰਸਾਂ ਅਤੇ ਜੋਨ 6 ਦੇ 15 ਮੈਂਬਰ ਸੱਤਪਾਲ ਇੰਸਾਂ। ਤਸਵੀਰ ਮਨੋਜ

ਮਲੋਟ (ਮਨੋਜ)। Malout News : ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਲੜਕੀ ਨੂੰ ਉਸਦੇ ਪਰਿਵਾਰ ਨਾਲ ਮਿਲਾ ਕੇ ਪੁੰਨ ਦਾ ਕਾਰਜ ਕੀਤਾ ਹੈ। ਸੇਵਾਦਾਰ ਸੱਤਪਾਲ ਭਾਟੀਆ ਇੰਸਾਂ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਕਰੀਬ 7 ਵਜੇ ਉਹ ਰੇਲਵੇ ਸਟੇਸ਼ਨ ਕੋਲ ਆਰਓ ਤੋਂ ਪਾਣੀ ਲੈਣ ਲਈ ਗਿਆ ਤਾਂ ਉਦੋਂ ਰੇਲਵੇ ਸਟੇਸ਼ਨ ਦੇ ਬਾਹਰ ਲੋਕਾਂ ਦਾ ਇਕੱਠ ਸੀ, ਉਹ ਜਦੋਂ ਇਕੱਠ ਕੋਲ ਗਿਆ ਤਾਂ ਇੱਕ ਲੜਕੀ ਉਥੇ ਖੜ੍ਹੀ ਸੀ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਕਿ ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ।

ਉਸਨੇ 85 ਮੈਂਬਰ ਪੰਜਾਬ ਰਿੰਕੂ ਇੰਸਾਂ ਅਤੇ ਜੋਨ 6 ਦੇ 15 ਮੈਂਬਰ ਸੱਤਪਾਲ ਇੰਸਾਂ ਨਾਲ ਸੰਪਰਕ ਕੀਤਾ ਤਾਂ ਕੁਝ ਹੀ ਦੇਰ ਵਿੱਚ 85 ਮੈਂਬਰ ਰਿੰਕੂ ਇੰਸਾਂ, ਜੋਨ 6 ਦੇ 15 ਮੈਂਬਰ ਸੱਤਪਾਲ ਇੰਸਾਂ, ਭੈਣਾਂ ਵਿੱਚੋਂ ਨਗਮਾ ਇੰਸਾਂ, ਕਮਲ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਸੁਮਨ ਇੰਸਾਂ ਅਤੇ ਰਜਨੀ ਇੰਸਾਂ ਉਥੇ ਪਹੁੰਚ ਗਏ ਅਤੇ ਜਦੋਂ ਲੜਕੀ ਦਾ ਨਾਂਅ ਅਤੇ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਜੋਸ਼ ਪੁੱਤਰੀ ਸ਼ਾਮਾ ਮਸੀਹ ਅਤੇ ਪਿੰਡ ਦਾ ਨਾਂਅ ਬਹਾਦੁਰਪੁਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੱਸਿਆ। (Malout News)

ਸੱਤਪਾਲ ਭਾਟੀਆ ਇੰਸਾਂ ਨੇ ਦੱਸਿਆ ਕਿ ਉਸਦੇ ਪੁੱਤਰ ਦੀਪਕ ਭਾਟੀਆ ਇੰਸਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਮੌਕੇ 85 ਮੈਂਬਰ ਪੰਜਾਬ ਰਿੰਕੂ ਇੰਸਾਂ ਨੇ ਪਿੰਡ ਗੱਗੜ ਭਾਨਾ ਦੇ ਸੇਵਾਦਾਰ ਅਜੀਤ ਸਿੰਘ ਇੰਸਾਂ ਨਾਲ ਸੰਪਰਕ ਕਰਕੇ ਉਸਦੀ ਮੱਦਦ ਨਾਲ ਉਕਤ ਲੜਕੀ ਦੇ ਪਰਿਵਾਰ ਦਾ ਪਤਾ ਲਾਇਆ ਅਤੇ ਉਸ ਤੋਂ ਬਾਅਦ ਬੀਤੀ ਦੇਰ ਰਾਤ ਉਕਤ ਲੜਕੀ ਨੂੰ ਥਾਣਾ ਸਿਟੀ ਮਲੋਟ ਵਿਖੇ ਪੁਲਿਸ ਮੁਲਾਜ਼ਮਾਂ ਕਾਂਸਟੇਬਲ ਬਚਿੱਤਰ ਸਿੰਘ, ਹੈਡ ਕਾਂਸਟੇਬਲ ਜਿੰਦੋ ਰਾਣੀ ਅਤੇ ਪੀਐੱਚਜੀ ਮੁੰਨਾ ਲਾਲ ਦੀ ਮੌਜ਼ੂਦਗੀ ਵਿੱਚ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

Malout News

ਇਸ ਮੌਕੇ ਪਹੁੰਚੇ ਰਿਸ਼ਤੇਦਾਰਾਂ ਵਿੱਚੋਂ ਲਖਵਿੰਦਰ ਮਸੀਹ ਪੁੱਤਰ ਸ਼ਾਮ, ਸਤਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਬਲਕਰਨ ਮਸੀਹ ਪੁੱਤਰ ਸੋਹਣ ਮਸੀਹ ਅਤੇ ਰਾਜੂ ਪਿੰਡ ਬਹਾਦੁਰਪੁਰ ਨੇ ਦੱਸਿਆ ਕਿ ਲੜਕੀ ਦਾ ਕੁਝ ਮਹੀਨਿਆਂ ਤੋਂ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਅਤੇ ਪਿਛਲੇ 7-8 ਦਿਨਾਂ ਤੋਂ ਘਰ ਤੋਂ ਲਾਪਤਾ ਸੀ ਅਤੇ ਉਹ ਉਸਦੀ ਭਾਲ ਵਿੱਚ ਲੱਗੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

Also Read : Road Vehicle Fires: ਸੜਕੀ ਵਾਹਨਾਂ ਨੂੰ ਅੱਗ ਲੱਗਣ ਦੇ ਵਧ ਰਹੇ ਹਾਦਸੇ

LEAVE A REPLY

Please enter your comment!
Please enter your name here