ਅਮਰੀਕਾ-ਉੱਤਰ ਕੋਰੀਆ ਵਿਚਕਾਰ ਵਿਗੜੇ ਹਾਲਾਤ | Trump And Kim
ਵਾਸਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿੰਗ ਜੋਂਗ ਵਿਚਕਾਰ 12 ਜੂਨ ਨੂੰ ਸਿੰਗਾਪੁਰ ‘ਚ ਹੋਣ ਵਾਲੀ ਮੁਲਾਕਾਤ ਰੱਦ ਹੋ ਸਕਦੀ ਹੈ। ਟਰੰਪ ਨੇ ਇਸ ਦੇ ਸੰਕੇਤ ਮੰਗਲਵਾਰ ਨੂੰ ਦਿੱਤੇ। ਟਰੰਪ ਦਾ ਕਹਿਣਾ ਹੈ ਕਿ ਮੌਜ਼ੂਦਾ ਹਾਲਾਤ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਲਈਂ ਕਿ 12 ਜੂਨ ਨੂੰ ਸਿੰਗਾਪੁਰ ‘ਚ ਮੀਟਿੰਗ ਹੋ ਸਕਦੀ ਹੈ। ਟਰੰਪ ਨੇ ਕਿਹਾ ਕਿ ਜੇਕਰ ਇਹ ਬੈਠਕ ਤੈਅ ਸਮੇਂ ‘ਤੇ ਨਹੀਂ ਹੋ ਪਾਉਂਦੀ ਤਾਂ ਇਹ ਬਾਅਦ ‘ਚ ਹੋਵੇਗੀ ਪਰ ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਇਹ 12 ਜੂਨ ਨੂੰ ਨਹੀਂ ਹੋਵੇਗੀ। (Trump And Kim)
ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਮਿਲਣ ਲਈ ਮੰਗਲਵਾਰ ਨੂੰ ਵਾਈਟ ਹਾਊਸ ਪਹੁੰਚ ਗਏ। ਦੋਵਾਂ ਨੇਤਾਵਾਂ ਵਿਚਕਾਰ ਹੋਣ ਵਾਲੀ ਇਸ ਬੈਠਕ ‘ਚ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਵਿਚਕਾਰ ਪ੍ਰਤਾਵਿਤ ਮੁਲਾਕਾਤ ‘ਤੇ ਚਰਚਾ ਹੋਈ। ਉੱਤਰ ਕੋਰੀਆ ਦੀ ਚਿਤਾਵਨੀ ਨੂੰ ਲੈ ਕੇ 12 ਜੂਨ ਨੂੰ ਸਿੰਗਾਪੁਰ ‘ਚ ਹੋਣ ਵਾਲੀ ਇਸ ਸ਼ਿਖਰ ਵਾਰਤਾ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ।
ਅਮਰੀਕਾ ਨੇ ਉੱਤਰ ਕੋਰੀਆ ਦੇ ਨਾਲ ਪ੍ਰਸਤਾਵਿਤ ਸ਼ਿਖਰ ਵਾਰਤਾ ਤੋਂ ਪਹਿਲਾਂ ਜਪਾਨ ਕੋਲ ਆਪਣਾ ਵਿਧਵੰਸਤ ਯੁੱਧ ਬੇੜਾ ਯੂਐੱਸਐੱਸ ਮਿਲੀਅਸ ਤੈਨਾਤ ਕਰ ਦਿੱਤਾ ਹੈ। ਇਹ ਬੇੜਾ ਮੰਗਲਵਾਰ ਨੂੰ ਜਪਾਨ ਪਹੁੰਚਿਆ। ਇਸ ਦੀ ਗਿਣਤੀ ਅਮਰੀਕੀ ਨੌਸੈਨਾ ਦੇ ਸਭ ਤੋਂ ਵੱਧ ਉੱਨਤ ਗਾਈਡੇਡ ਮਿਸਾਈਲ ਵਿਧਵੰਸਕ ਬੇੜਿਆਂ ‘ਚ ਹੁੰਦੀ ਹੈ। ਇਹ ਉੱਤਰ ਕੋਰੀਆ ਵੱਲੋਂ ਆਉਣ ਵਾਲੀ ਕਿਸੇ ਵੀ ਬੈਲਿਸਟਿਕ ਮਿਸਾਈਲ ਤੋਂ ਰੱਖਿਆ ਕਰ ਸਕਦਾ ਹ। ਅਮਰੀਕਾ ਦੇ ਇਨ੍ਹਾਂ ਕਦਮਾਂ ਨੂੰ ਉੱਤਰ ਕੋਰੀਆ ‘ਤੇ ਦਬਾਅ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।