ਪਾਈਪ ਲਾਈਨ ਵਾਲੀ ਕੰਪਨੀ ਗਿਗਲ ਤੋਂ ਕਿਸਾਨਾਂ ਨੂੰ ਦਿਵਾਏ ਚੈੱਕ
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ) ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਦੇ ਖੇਤਾਂ ’ਚ ਪੈਣ ਵਾਲੀ ਜ਼ਮੀਨ ਦੋਜ ਵਿਵਾਦਾਂ ਵਾਲੀ ਗੈਸ ਪਾਈਪ ਲਾਈਨ ਨੂੰ ਕਿਸਾਨਾਂ ਨੂੰ ਸਾਂਤ ਕਰਕੇ ਕਾਫੀ ਦੇਰ ਦਾ ਅੜਿਆ ਮਸਲਾ ਸੂਝ ਬੂਝ ਨਾਲ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਗੁਜਰਾਤ ਤੋਂ ਬਠਿੰਡਾ ਲਈ ਜੀ.ਆਈ.ਜੀ. ਐਲ. ਗੈਸ ਕੰਪਨੀ ਸੀ.ਐਨ.ਜੀ. ਲਿਆਉਣ ਲਈ ਪਾਈ ਜਾ ਰਹੀ ਹੈ ਜਿਹੜੀ ਕਿ ਗੁਜਰਾਤ ਤੋਂ ਬਠਿੰਡਾ ਤੱਕ ਸਾਰੀ ਪਾਈਪ ਲਾਈਨ ਵਿਛਾਈ ਜਾ ਚੁੱਕੀ ਹੈ
ਸਿਰਫ ਬਹਿਮਣ ਜੱਸਾ ਸਿੰਘ ਤੇ ਬਹਿਮਣ ਕੌਰ ਸਿੰਘ ਲਾਗੇ ਸਿਰਫ 1.5 ਕਿਲੋਮੀਟਰ ਤੇ ਲੇਲੇਵਾਲਾ ਲਾਗੇ ਸਿਰਫ 2 ਕਿਲੋਮੀਟਰ ਪਾਈਪ ਲਾਈਨ ਕਿਸਾਨਾਂ ਵੱਲੋਂ ਮੁਆਵਜ਼ਾ ਜ਼ਿਆਦਾ ਮੰਗ ਜਾਣ ਕਰਕੇ ਰੁਕੀ ਹੋਈ ਸੀ ਜਿਸ ਲਈ ਪਹਿਲਾਂ ਕਿਸਾਨਾਂ ਨੇ ਕਾਫੀ ਸਘੰਰਸ ਕੀਤਾ ਸੀ ਜਿਸ ਨੂੰ ਅੱਜ ਐੱਸਡੀਐੱਮ ਸਾਰੰਗ ਸਿੰਘ, ਤਹਿਸੀਲਦਾਰ ਡਾ. ਤਨਵੀਰ ਕੌਰ ਤੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਕਿਸਾਨਾਂ ਨੂੰ ਸਮਝਾ ਕੇ ਸੂਝ ਬੂਝ ਨਾਲ ਬਣਦੇ ਚੈਕ ਦਿਵਾ ਕੇ ਗੈਸ ਪਿੰਡ ਬਹਿਮਣ ਜੱਸਾ ਸਿੰਘ ਦੇ ਖੇਤਾਂ ਵਿੱਚ ਪਵਾ ਦਿੱਤੀ ਹੈ ਜਦੋਂ ਕਿ ਬਹਿਮਣ ਕੌਰ ਸਿੰਘ ਲਾਗੇ ਤੋਂ ਅਹੇ ਪਾਉਣ ਵਾਲੀ ਬਾਕੀ ਬਚੀ ਹੈ
ਅੱਜ ਜਿਵੇ ਹੀ ਕੰਪਨੀ ਦੇ ਸੀਈਓ ਆਰ ਅਗਰਵਾਲ ਦੀ ਅਗਵਾਈ ਵਿੱਚ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਸਬੰਧਿਤ ਕਿਸਾਨ ਇਕੱਠੇ ਹੋ ਗਏ ਤੇ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਨੂੰ ਬੁਲਾ ਲਿਆ ਜਿਹੜੇ ਕਿ ਸਘੰਰਸ਼ ਕਰਕੇ ਪਾਈਪ ਰੁਕਵਾਉਣ ਦੇ ਰੋਂਅ ਵਿੱਚ ਸਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਤੇ ਕੰਪਨੀ ਦੇ ਸੀਈਓਆਰ ਅਗਰਵਾਲ ਨਾਲ ਮੀਟਿੰਗ ਕਰਵਾ ਕੇ ਤੇ ਕਿਸਾਨਾਂ ਵੱਲੋਂ ਮੰਗੀ ਰਾਸ਼ੀ ਦੇ ਚੈੱਕ ਦਿਵਾ ਕੇ ਕਿਸਾਨਾਂ ਨੂੰ ਸਹਿਮਤ ਕਰਵਾ ਕੇ ਸਾਂਤਮਈ ਤਰੀਕੇ ਨਾਲ ਕੰਮ ਚਾਲੂ ਕਰਵਾ ਦਿੱਤਾ ਹੈ।
ਇਸ ਸਬੰਧੀ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਉਕਤ ਪਾਈਪ ਲਾਈਨ ਜੋ 2019 ਤੋਂ ਰੁਕੀ ਹੋਈ ਸੀ ਸਿਰਫ ਕੁਝ ਕਿਲੋਮੀਟਰ ਬਾਕੀ ਬਚੀ ਸੀ ਨੂੰ ਕਿਸਾਨਾਂ ਤੇ ਕੰਪਨੀ ਦੇ ਸੀ.ਈ.ਓ ਸਮੇਤ ਹੋਰ ਮੁਲਾਜਮਾਂ ਨਾਲ ਲੋੜੀਦੀ ਮੀਟਿੰਗ ਕਰਵਾ ਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਕੇ ਪਾਈਪ ਲਾਈਨ ਜਮੀਨ ਵਿੱਚ ਪਾਉਣੀ ਚਾਲੂ ਕਰਵਾ ਦਿੱਤੀ ਹੈ ਜਿਸ ਤੇ ਕਿਸਾਨ ਤੇ ਕੰਪਨੀ ਅਫ਼ਸਰ ਤੇ ਮੁਲਾਜ਼ਮਾਂ ਨੇ ਸਹਿਮਤੀ ਭਰੀ।ਇਸ ਮੌਕੇ ਚੌਕੀ ਇੰਚਾਰਜ ਜਗਸੀਰ ਸਿੰਘ ਤੇ ਤਲਵੰਡੀ ਸਾਬੋ ਤੇ ਰਾਮਾਂ ਮੰਡੀ ਥਾਣੇ ਦੂ ਪੁਲਿਸ ਫੋਰਸ ਮੌਜ਼ੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ