ਅਫਗਾਨਿਸਤਾਨ-ਨਿਊਜੀਲੈਂਡ ਟੈਸਟ ਮੈਚ ਰੱਦ | AFG vs NZ
- ਪੰਜ ਦਿਨਾਂ ਤੱਕ ਭਾਰੀ ਮੀਂਹ ਕਾਰਨ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ
- ਬਿਨਾਂ ਗੇਂਦ ਸੁੱਟੇ ਮੈਚ ਰੱਦ ਹੋਣ ’ਚ ਇਹ ਨਿਊਜੀਲੈਂਡ ਦਾ ਦੂਜਾ ਮੁਕਾਬਲਾ
- ਕੁੱਲ ਮਿਲਾ ਕੇ ਇਹ 8ਵਾਂ ਮੈਚ ਜੋ ਬਿਨਾਂ ਗੇਂਦ ਸੁੱਟੇ ਹੋਇਆ ਹੈ ਰੱਦ
ਸਪੋਰਟਸ ਡੈਸਕ। AFG vs NZ: ਅਫਗਾਨਿਸਤਾਨ-ਨਿਊਜੀਲੈਂਡ ਦਾ ਇਕਲੌਤਾ ਟੈਸਟ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਨੋਇਡਾ ’ਚ ਸ਼ੁੱਕਰਵਾਰ ਸਵੇਰ ਤੋਂ ਹੀ ਬਾਰਿਸ਼ ਜਾਰੀ ਰਹੀ ਤੇ ਮੈਦਾਨ ਪਾਣੀ ਨਾਲ ਭਰ ਗਿਆ। ਮੈਚ ਅਧਿਕਾਰੀ ਨੇ ਸਵੇਰੇ ਮੈਦਾਨ ਦਾ ਮੁਆਇਨਾ ਕੀਤਾ ਤੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਕ੍ਰਿਕੇਟ ਬੋਰਡ ਨੇ ਕਿਹਾ, ‘ਗ੍ਰੇਟਰ ਨੋਇਡਾ ’ਚ ਅਜੇ ਵੀ ਬਾਰਿਸ਼ ਹੋ ਰਹੀ ਹੈ। ਮੈਚ ਅਧਿਕਾਰੀਆਂ ਨੇ ਲਗਾਤਾਰ ਮੀਂਹ ਕਾਰਨ 5ਵੇਂ ਤੇ ਆਖਰੀ ਦਿਨ ਦੀ ਖੇਡ ਵੀ ਰੱਦ ਕਰ ਦਿੱਤੀ ਹੈ।
ਅਜਿਹਾ ਟੈਸਟ ਕ੍ਰਿਕੇਟ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ’ਚ ਕੋਈ ਟੈਸਟ ਮੈਚ ਬਿਨਾਂ ਗੇਂਦ ਸੁੱਟੇ ਰੱਦ ਕਰਨਾ ਪਿਆ ਹੈ। ਇਹ ਕੁੱਲ ਮਿਲਾ ਕੇ 8ਵਾਂ ਮੈਚ ਹੈ। ਬਲੈਕਕੈਪਸ ਦੇ ਨਾਂਅ ਨਾਲ ਮਸ਼ੂਰ ਨਿਊਜੀਲੈਂਡ ਕ੍ਰਿਕੇਟ ਬੋਰਡ ਨੇ ਇਸ ਪੋਸਟ ਰਾਹੀਂ ਟੈਸਟ ਰੱਦ ਹੋਣ ਦੀ ਜਾਣਕਾਰੀ ਦਿੱਤੀ। ਟੀਮ ਸ਼ਨਿੱਚਰਵਾਰ, 14 ਸਤੰਬਰ ਨੂੰ ਸ਼੍ਰੀਲੰਕਾ ਲਈ ਰਵਾਨਾ ਹੋਵੇਗੀ, ਜਿੱਥੇ ਕੀਵੀਆਂ ਨੇ ਟੈਸਟ ਸੀਰੀਜ ਖੇਡਣੀ ਹੈ। AFG vs NZ
Read This : AFG vs NZ: ਅਫਗਾਨਿਸਤਾਨ-ਨਿਊਜੀਲੈਂਡ ਟੈਸਟ, ਤੀਜੇ ਦਿਨ ਦੀ ਖੇਡ ਵੀ ਰੱਦ, ਭਾਰੀ ਮੀਂਹ ਕਾਰਨ ਮੈਦਾਨ ’ਚ ਭਰਿਆ ਪਾਣੀ
26 ਸਾਲਾਂ ਬਾਅਦ ਕੋਈ ਮੈਚ ਰੱਦ ਹੋਇਆ, ਨਿਊਜੀਲੈਂਡ ਦਾ ਦੂਜਾ ਮੈਚ | AFG vs NZ
26 ਸਾਲਾਂ ਬਾਅਦ ਕੋਈ ਵੀ ਟੈਸਟ ਮੈਚ ਬਿਨਾਂ ਗੇਂਦ ਦੇ ਰੱਦ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਅਜਿਹਾ 1998 ’ਚ ਹੋਇਆ ਸੀ, ਜਦੋਂ ਭਾਰਤ ਤੇ ਨਿਊਜੀਲੈਂਡ ਵਿਚਾਲੇ ਡੁਨੇਡਿਨ ਟੈਸਟ ਨੂੰ ਰੱਦ ਕਰ ਦਿੱਤਾ ਗਿਆ ਸੀ। ਨਿਊਜੀਲੈਂਡ ਦਾ ਲਗਾਤਾਰ ਦੂਜਾ ਮੈਚ ਰੱਦ ਹੋ ਗਿਆ ਹੈ। ਹੁਣ ਤੱਕ ਕੁੱਲ 7 ਮੈਚ ਰੱਦ ਹੋ ਚੁੱਕੇ ਸਨ। ਅਜਿਹਾ ਪਹਿਲੀ ਵਾਰ 1890 ’ਚ ਇੰਗਲੈਂਡ-ਅਸਟਰੇਲੀਆ ਮੈਚ ’ਚ ਹੋਇਆ ਸੀ।
ਕਾਰਪੇਟ ਨਾਲ ਢੱਕੀ ਜਮੀਨ, ਪੱਖੇ ਨਾਲ ਸੁੱਕਾਇਆ, ਵਾਸ਼ਰੂਮ ਦੇ ਪਾਣੀ ਨਾਲ ਭਾਂਡੇ ਧੋਏ
ਮੈਚ ਦੌਰਾਨ ਨੋਇਡਾ ਸਥਿਤ ਸਟੇਡੀਅਮ ’ਚ ਮਾੜਾ ਪ੍ਰਬੰਧ ਵੇਖਣ ਨੂੰ ਮਿਲਿਆ। ਹਾਲਾਤ ਇਹ ਸਨ ਕਿ ਸ਼ੁਰੂਆਤੀ ਦਿਨਾਂ ’ਚ ਗਰਾਊਂਡਾਂ ਨੂੰ ਮੀਂਹ ਤੋਂ ਬਚਾਉਣ ਲਈ ਵਿਆਹਾਂ ’ਚ ਵਰਤੀ ਜਾਣ ਵਾਲੀਆਂ ਦਰੀਆਂ ਦੀ ਵਰਤੋਂ ਕੀਤੀ ਗਈ। ਇੱਥੇ ਸੁਪਰ ਸੋਕਰ ਤੱਕ ਵੀ ਨਹੀਂ ਸਨ। ਇਲੈਕਟ੍ਰਾਨਿਕ ਪੱਖਿਆਂ ਨਾਲ ਮੈਦਾਨ ਨੂੰ ਸੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ ’ਚ, ਗ੍ਰੇਟਰ ਨੋਇਡਾ ਅਥਾਰਟੀ ਨੇ ਉੱਤਰ ਪ੍ਰਦੇਸ਼ ਕ੍ਰਿਕੇਟ ਸੰਘ ਤੋਂ ਦੋ ਸੁਪਰ ਸੁਪਰਸ ਦੀ ਮੰਗ ਕੀਤੀ ਸੀ। ਇੰਨਾ ਹੀ ਨਹੀਂ ਸਟੇਡੀਅਮ ਦਾ ਕੇਟਰਿੰਗ ਸਟਾਫ ਵਾਸ਼ਰੂਮ ਦੇ ਪਾਣੀ ਨਾਲ ਭਾਂਡੇ ਧੋਂਦਾ ਵੀ ਵੇਖਿਆ ਗਿਆ।
ਸਟੇਡੀਅਮ ’ਤੇ ਪਹਿਲਾਂ ਹੀ ਲੱਗ ਚੁੱਕੀ ਹੈ ਪਾਬੰਦੀ, ਇਹ ਮੈਚ ਰੈਫਰੀ ’ਤੇ ਨਿਰਭਰ ਕਰੇਗਾ
ਆਖਰੀ ਅੰਤਰਰਾਸ਼ਟਰੀ ਮੈਚ ਇੱਥੇ ਮਾਰਚ 2017 ’ਚ ਖੇਡਿਆ ਗਿਆ ਸੀ, ਜਦੋਂ ਅਫਗਾਨਿਸਤਾਨ ਤੇ ਆਇਰਲੈਂਡ ਵਿਚਕਾਰ ਇੱਕਰੋਜ਼ਾ ਸੀਰੀਜ ਖੇਡੀ ਗਈ ਸੀ। ਇਸ ਸਾਲ ਦੇ ਅੰਤ ’ਚ ਸਤੰਬਰ 2017 ’ਚ ਕਾਰਪੋਰੇਟ ਮੈਚਾਂ ’ਚ ਮੈਚ ਫਿਕਸਿੰਗ ਦੇ ਮਾਮਲੇ ਸਾਹਮਣੇ ਆਏ ਤਾਂ ਬੀਸੀਸੀਆਈ ਨੇ ਸਟੇਡੀਅਮ ’ਤੇ ਪਾਬੰਦੀ ਲਾ ਦਿੱਤੀ ਸੀ। ਇਸ ਵਾਰ ਸਟੇਡੀਅਮ ਦੇ ਭਵਿੱਖ ਬਾਰੇ ਫੈਸਲਾ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੀ ਰਿਪੋਰਟ ਤੋਂ ਬਾਅਦ ਲਿਆ ਜਾਵੇਗਾ। AFG vs NZ