ਵਿਆਹੁਤਾ ਨੇ ਗਲ਼ ਫਾਹਾ ਲਾ ਕੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

ਵਿਆਹੁਤਾ ਨੇ ਗਲ਼ ਫਾਹਾ ਲਾ ਕੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

ਝੁਨੀਰ (ਗੁਰਜੀਤ ਸ਼ੀਹ) ਪਿੰਡ ਝੇਰਿਆਂਵਾਲੀ ਦੀ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ ਜਾਣਕਾਰੀ ਅਨੁਸਾਰ ਛਿੰਦਰ ਕੌਰ ਪਤਨੀ ਹਰਬੰਸ ਸਿੰਘ ਜੋ ਕਿ ਇਕ ਦਿਹਾੜੀਦਾਰ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ ਛਿੰਦਰ ਕੌਰ ਦਾ ਪਤੀ 4 ਸਾਲ ਪਹਿਲਾਂ ਕਤਲ ਦੇ ਕੇਸ ‘ਚ ਜੇਲ੍ਹ ਹੈ ਛਿੰਦਰ ਕੌਰ ਆਪਣੀਆਂ ਦੋ ਧੀਆਂ ਸਮੇਤ ਪਰਿਵਾਰ ‘ਚ ਰਹਿੰਦੀ ਸੀ, ਘਰ ‘ਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਹ ਆਰਥਿਕ ਪੱਖੋਂ ਤੰਗ ਸੀ ਜਿਸ ਨੇ ਬੀਤੇ ਕੱਲ੍ਹ ਆਪਣੇ ਘਰ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਥਾਣਾ ਜੌੜਕੀਆਂ ਦੇ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਛਿੰਦਰ ਕੌਰ ਆਰਥਿਕ ਪੱਖੋਂ ਤੰਗ ਸੀ ਜਿਸ ਨੇ ਆਪਣੇ ਘਰ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ  ਮ੍ਰਿਤਕਾ ਦੀ ਭੈਣ ਸਿਮਰਜੀਤ ਕੌਰ ਪਤਨੀ ਲੱਖਾ ਸਿੰਘ ਦੇ ਬਿਆਨਾਂ ‘ਤੇ ਪੁਲਸ ਥਾਣਾ ਜੋੜਕੀਆਂ ਵਿਖੇ 174 ਦੀ ਕਾਰਵਾਈ ਅਮਲ ਚ ਲਿਆਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਜਿਸ ਦਾ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here