Punjab Flood: ਹੜ੍ਹ ‘ਚ ਮਾਨ ਸਰਕਾਰ ਬਣੀ ਗਰਭਵਤੀ ਔਰਤਾਂ ਦੀ ਢਾਲ
Punjab Flood: ਚੰਡੀਗੜ੍ਹ। ਪੰਜਾਬ ਇਸ ਵੇਲੇ ਵੱਡੇ ਹੜ੍ਹ ਦੀ ਮਾਰ ਝੱਲ ਰਿਹਾ ਹੈ ਜਿਸ ਨੇ ਲੋਕਾਂ ਦੀ ਜ਼ਿੰਦਗੀ ਉਲਟ-ਪੁਲਟ ਕਰ ਦਿੱਤੀ ਹੈ। ਪਰ ਇਸ ਮੁਸ਼ਕਲ ਘੜੀ ਵਿੱਚ ਮਾਨ ਸਰਕਾਰ ਲੋਕਾਂ ਦੇ ਨਾਲ ਪਰਿਵਾਰ ਵਾਂਗ ਖੜੀ ਹੈ। ਜਿੱਥੇ ਸਰਕਾਰ ਲੋਕਾਂ ਨੂੰ ਰਾਸ਼ਨ, ਰਾਹਤ ਸਮੱਗਰੀ ਅਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ, ਓਥੇ ਖ਼ਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਦੀ ਦੇਖਭਾਲ ‘ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।
ਗਰਭਵਤੀ ਮਹਿਲਾਵਾਂ ਲਈ ਸਰਕਾਰ ਨੇ ਖ਼ਾਸ ਪ੍ਰਬੰਧ ਕੀਤੇ ਹਨ। ਨਾਭਾ, ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਆਮ ਆਦਮੀ ਪਾਰਟੀ ਦੀ ਜਵਾਨ ਤੇ ਮਹਿਲਾ ਵਿੰਗ ਵੱਲੋਂ ਰਾਹਤ ਸਮੱਗਰੀ, ਰਾਸ਼ਨ, ਸੈਨੇਟਰੀ ਪੈਡ ਅਤੇ ਮੱਛਰਦਾਨੀਆਂ ਘਰ-ਘਰ ਪਹੁੰਚਾਈਆਂ ਗਈਆਂ।
Punjab Flood
ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 11 ਹਜ਼ਾਰ ਤੋਂ ਵੱਧ ਆਸ਼ਾ ਵਰਕਰਾਂ ਨੇ ਘਰ-ਘਰ ਜਾ ਕੇ ਦਵਾਈਆਂ ਦਿੱਤੀਆਂ ਅਤੇ ਲੋਕਾਂ ਨੂੰ ਪਾਣੀ ਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ। ਉਹਨਾਂ ਨੇ ਗਰਭਵਤੀ ਮਹਿਲਾਵਾਂ ਦੀ ਟਰੈਕਿੰਗ ਕੀਤੀ, ਉਨ੍ਹਾਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਿਆ ਅਤੇ ਇਹ ਯਕੀਨੀ ਬਣਾਇਆ ਕਿ ਬੱਚਿਆਂ ਦਾ ਨਿਯਮਿਤ ਟੀਕਾਕਰਨ ਨਾ ਰੁਕੇ।
ਮਾਨ ਸਰਕਾਰ ਵੱਲੋਂ 458 ਰੈਪਿਡ ਰਿਸਪਾਂਸ ਟੀਮਾਂ, 360 ਮੋਬਾਈਲ ਮੈਡੀਕਲ ਯੂਨਿਟਾਂ ਅਤੇ 424 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ। ਇਸਦੇ ਨਾਲ ਨਾਲ ਬੋਟ ਐਂਬੂਲੈਂਸ ਵੀ ਚਲਾਈਆਂ ਗਈਆਂ ਤਾਂ ਜੋ ਪਾਣੀ ਨਾਲ ਘਿਰੇ ਇਲਾਕਿਆਂ ਵਿੱਚ ਫਸੀਆਂ ਗਰਭਵਤੀ ਮਹਿਲਾਵਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ। ਗੁਰਦਾਸਪੁਰ ਵਿੱਚ ਤਾਂ ਇੱਕ ਗਰਭਵਤੀ ਮਹਿਲਾ ਦਾ ਬੋਟ ਉੱਤੇ ਹੀ ਡਾਕਟਰੀ ਨਿਗਰਾਨੀ ਵਿੱਚ ਸੁਰੱਖਿਅਤ ਪ੍ਰਸਵ ਹੋਇਆ।
Read Also : ਮੁੱਖ ਮੰਤਰੀ ਮਾਨ ਦਾ 2300 ਪਿੰਡਾਂ ਲਈ ਵੱਡਾ ਐਲਾਨ, ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਾਕਰੀ
ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖ਼ਾਸ ਮੈਡੀਕਲ ਕੈਂਪ ਵੀ ਲਗਾਏ ਗਏ ਜਿੱਥੇ ਗਰਭਵਤੀ ਮਹਿਲਾਵਾਂ ਲਈ ਚੈੱਕਅਪ, ਦਵਾਈਆਂ ਅਤੇ ਹੋਰ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ। ਕਈ ਮਹਿਲਾਵਾਂ ਨੂੰ ਐਮਰਜੈਂਸੀ ਵਿੱਚ ਹੈਲੀਕਾਪਟਰ ਅਤੇ ਬੋਟ ਰਾਹੀਂ ਸਿਵਲ ਹਸਪਤਾਲਾਂ ਤੱਕ ਪਹੁੰਚਾਇਆ ਗਿਆ।
Punjab Flood
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖ਼ਾਸ ਆਦੇਸ਼ ਦਿੱਤੇ ਹਨ ਕਿ ਕੋਈ ਵੀ ਗਰਭਵਤੀ ਮਹਿਲਾ ਮੁਸੀਬਤ ਵਿੱਚ ਨਾ ਫਸੇ ਅਤੇ ਹਰ ਹਾਲਤ ਵਿੱਚ ਉਸ ਦਾ ਪ੍ਰਸਵ ਸੁਰੱਖਿਅਤ ਢੰਗ ਨਾਲ ਕਰਵਾਇਆ ਜਾਵੇ। ਇਸੇ ਕਰਕੇ ਟੈਂਡੀ ਵਾਲਾ ਤੇ ਕਾਲੂ ਵਾਲਾ ਤੋਂ ਗਰਭਵਤੀ ਮਹਿਲਾਵਾਂ ਨੂੰ ਸਫਲਤਾਪੂਰਵਕ ਬਚਾ ਕੇ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੇ ਬੱਚਿਆਂ ਨੂੰ ਸੁਰੱਖਿਅਤ ਜਨਮ ਦਿੱਤਾ।
ਇਸ ਤੋਂ ਇਲਾਵਾ, 108 ਐਂਬੂਲੈਂਸ ਸੇਵਾ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਉਪਲਬਧ ਕਰਵਾਈ ਗਈ ਹੈ। ਸਤਲੁਜ ਦੇ ਨੇੜਲੇ ਪਿੰਡਾਂ ਵਿੱਚ ਪਛਾਣੀ ਗਈਆਂ 45 ਗਰਭਵਤੀ ਮਹਿਲਾਵਾਂ ਵਿੱਚੋਂ ਪਿਛਲੇ ਹਫ਼ਤੇ ਚਾਰ ਮਹਿਲਾਵਾਂ ਨੇ ਬੱਚਿਆਂ ਨੂੰ ਜਨਮ ਦਿੱਤਾ—ਤਿੰਨ ਨੇ ਸਰਕਾਰੀ ਹਸਪਤਾਲਾਂ ਵਿੱਚ ਅਤੇ ਇੱਕ ਨੇ ਪ੍ਰਾਈਵੇਟ ਪੈਨਲ ਵਿੱਚ।
ਇਹ ਸਾਰੇ ਯਤਨ ਦਰਸਾਉਂਦੇ ਹਨ ਕਿ ਮਾਨ ਸਰਕਾਰ ਲਈ ਰਾਜਨੀਤੀ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਅਤੇ ਮਨੁੱਖਤਾ ਦੀ ਸੇਵਾ ਮਹੱਤਵਪੂਰਨ ਹੈ।
ਆਪ ਟੀਮ ਨੇ ਵਾਅਦਾ ਕੀਤਾ ਹੈ:
“ਕੋਈ ਰਸੋਈ ਖ਼ਾਲੀ ਨਹੀਂ ਰਹੇਗੀ, ਕੋਈ ਮਹਿਲਾ ਨਿੱਜੀ ਸਫ਼ਾਈ ਦੀਆਂ ਚੀਜ਼ਾਂ ਤੋਂ ਵਾਂਝੀ ਨਹੀਂ ਰਹੇਗੀ…”