ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਪੈਟਰੋਲ ਬੋਤਲ ਬ...

    ਪੈਟਰੋਲ ਬੋਤਲ ਬੰਬ ਸੁੱਟ ਕੇ ਦੋ ਸਕੀਆਂ ਭੈਣਾਂ ਨੂੰ ਜ਼ਖਮੀ ਕਰਨ ਵਾਲਾ ਕਾਬੂ

    ਪੈਟਰੋਲ ਬੋਤਲ ਬੰਬ ਸੁੱਟ ਕੇ ਦੋ ਸਕੀਆਂ ਭੈਣਾਂ ਨੂੰ ਜ਼ਖਮੀ ਕਰਨ ਵਾਲਾ ਕਾਬੂ

    ਭੁੱਚੋ ਮੰਡੀ, (ਗੁਰਜੀਤ) ਸਥਾਨਕ ਪੁਲਿਸ ਵੱਲੋਂ ਬਸਤੀ ਰਾਮ ਬਿਲਾਸ ਦੇ ਇੱਕ ਘਰ ਵਿੱਚ ਪੈਟਰੋਲ ਬੋਤਲ ਬੰਬ ਸੁੱਟ ਕੇ ਦੋ ਸਕੀਆਂ ਭੈਣਾਂ ਨੂੰ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ 15 ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਗਿਆ ਹੈ ਜਦੋਂਕਿ ਉਸ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਐਤਵਾਰ ਰਾਤ ਨੂੰ ਕਰੀਬ 1.20 ਵਜੇ ਘਰ ਦੇ ਵਿਹੜੇ ਵਿੱਚ ਦੋ ਪੈਟਰੋਲ ਬੋਤਲ ਬੰਬ ਸੁੱਟੇ ਜਾਣ ਨਾਲ ਵਿਹੜੇ ਵਿੱਚ ਸੁੱਤੀਆਂ ਪਈਆਂ ਸਕੀਆਂ ਭੈਣਾਂ ਦੀਪ ਕੌਰ ਅਤੇ ਸੰਦੀਪ ਕੌਰ ਜ਼ਖਮੀ ਹੋ ਗਈਆਂ ਸਨ।

    ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਲਜ਼ਮ ਗੁਰਜੀਤ ਸਿੰਘ ਅਤੇ ਇਸ ਦੇ ਸਾਥੀ ਦੀ ਭਾਲ ਲਈ ਅਨੇਕਾਂ ਥਾਵਾਂ ‘ਤੇ ਛਾਪਾਮਾਰੀ ਕੀਤੀ ਗਈ ਅਤੇ ਗੁਪਤ ਸੂਚਨਾ ਦੇ ਅਧਾਰ ‘ਤੇ ਤਲਵੰਡੀ ਸਾਬੋ ਵਿੱਚ ਕੀਤੀ ਛਾਪਾਮਾਰੀ ਦੌਰਾਨ ਇਸ ਨੂੰ ਕਾਬੂ ਕਰ ਲਿਆ ਗਿਆ।ਤਫ਼ਤੀਸ਼ੀ ਅਫਸਰ ਏ.ਐਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਜੀਤ ਸਿੰਘ ਦੇ ਦੂਜੇ ਸਾਥੀ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here