ਝੱਖੜ ਤੂਫਾਨ ਨੇ ਮਚਾਈ ਤਬਾਹੀ,ਸੈਂਕੜੇ ਰੁੱਖ ਅਤੇ ਬਿਜਲੀ ਦੇ ਖੰਭੇ ਤੋੜੇ | Sangrur News
ਸੇਰਪੁਰ (ਰਵੀ ਗੁਰਮਾ) ਰਾਤ ਨੂੰ ਤੂਫ਼ਾਨ ਆਏ ਝੱਖੜ ਤੂਫਾਨ ਨੇ ਸੈਂਕੜੇ ਰੁੱਖ ਤੇ ਬਿਜਲੀ ਦੇ ਖੰਭੇ ਤੋੜੇ ਦਿੱਤੇ। ਸਵੇਰ ਸਮੇਂ ਦਰੱਖ਼ਤ ਡਿਗਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ (Sangrur News) ।ਸਕੂਲੀ ਬੱਚਿਆਂ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਓਥੇ ਹੀ ਕਸਬੇ ਅੰਦਰ ਇੱਕ ਮੋਟਰ ਕਾਰ ਗੈਰਜ ਦੀ ਕੰਧ ਡਿੱਗਣ ਕਾਰਨ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸਤਰੀ ਜਸਵੀਰ ਸਿੰਘ(ਜੱਸਾ) ਕਾਤਰੋੰ ਨੇ ਦੱਸਿਆ ਕਿ ਮੇਰੀ ਕਸਬਾ ਸੇਰਪੁਰ ਅੰਦਰ ਦਸ਼ਮੇਸ਼ ਮੋਟਰ ਗੈਰਜ ਦੇ ਨਾਮ ਤੇ ਵਰਕਸ਼ਾਪ ਹੈ । ਜਿਸ ਵਿੱਚ ਮੈਂ ਗੱਡੀਆਂ ਰਿਪੇਅਰ ਕਰਨ ਦਾ ਕੰਮ ਕਰਦਾ ਹਾਂ। ਰਾਤ ਨੂੰ ਆਏ ਝੱਖੜ ਤੂਫਾਨ ਨਾਲ ਵਰਕਸ਼ਾਪ ਦੀ ਕੰਧ ਡਿੱਗ ਗਈ। ਦੋ ਗੱਡੀਆਂ ਮਲਬੇ ਹੇਠ ਦੱਬਣ ਕਾਰਨ ਨੁਕਸਾਨੀਆਂ ਗਈਆਂ। ਜਿਸ ਕਰਕੇ ਮੇਰਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆਂ। (Sangrur News)
ਇਹ ਵੀ ਪੜ੍ਹੋ : ਦੇਰ ਰਾਤ ਆਏ ਤੇਜ਼ ਤੂਫਾਨ ਨੇ ਦਰੱਖਤ ਜੜੋਂ ਪੁੱਟੇ, ਬਿਜਲੀ ਦੇ ਖੰਭੇ ਤੋੜੇ
ਇਸੇ ਤਰਾਂ ਹੀ ਕਸਬੇ ਦੀ ਜਨਤਾ ਗਊਸਾਲਾਂ ਦਾ ਬਨੇਰਾ ਡਿੱਗਣ ਕਾਰਨ ਛੇਂ ਗਊਆਂ ਬੁਰੀ ਤਰਾਂ ਜ਼ਖਮੀ ਹੋ ਗਈਆਂ। ਕਸਬੇ ਦੇ ਨੇੜਲੇ ਪਿੰਡ ਗੁਰਮਾ ਚ ਵੀ ਝੱਖੜ ਤੂਫਾਨ ਕਾਰਨ ਅਨੇਕਾਂ ਸੈਂਡ ਟੁੱਟ ਗਏ। ਕਈ ਦਰੱਖ਼ਤ ਟੁੱਟਕੇ ਗੱਡੀਆਂ ਉਪਰ ਡਿੱਗ ਗਏ। ਜਿਸ ਕਰਕੇ ਲੋਕਾਂ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ। ਝੱਖੜ ਤੂਫਾਨ ਕਾਰਨ ਕਸਬੇ ਤੇ ਆਲੇ-ਦੁਆਲੇ ਪਿੰਡਾਂ ਦੀ ਬਿਜਲੀ ਵੀ ਗੁੱਲ ਰਹੀ।