ਗੀਤਿਕਾ ਜਾਖੜ ਦੇ ਘਰ ਆਈ ਨੰਨ੍ਹੀ ਪਰੀ

ਗੀਤਿਕਾ ਜਾਖੜ ਦੇ ਘਰ ਆਈ ਨੰਨ੍ਹੀ ਪਰੀ

ਨਵੀਂ ਦਿੱਲੀ। ਦੇਸ਼ ਦੀ ਪਹਿਲੀ ਅਰਜੁਨ ਅਵਾਰਡੀ ਮਹਿਲਾ ਪਹਿਲਵਾਨ ਗੀਤਿਕਾ ਜਾਖੜ ਮਾਂ ਬਣ ਗਈ ਹੈ। ਗੀਤਿਕਾ ਨੇ ਸ਼ੁੱਕਰਵਾਰ ਨੂੰ ਇਕ ਧੀ ਨੂੰ ਜਨਮ ਦਿੱਤਾ। ਭਾਰਤੀ ਮਹਿਲਾ ਪਹਿਲਵਾਨ ਗੀਤਿਕਾ ਜਾਖੜ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ 63 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਗੀਤਿਕਾ ਦਾ ਪਤੀ ਕਮਲਦੀਪ ਸਿੰਘ ਰਾਣਾ ਹੈ, ਜੋ ਹਰਿਆਣਾ ਦੇ ਲੋਕ ਨਿਰਮਾਣ ਵਿਭਾਗ ਵਿੱਚ ਕੰਮ ਕਰਦਾ ਹੈ। ਗੀਤਿਕਾ ਨੂੰ ਖੇਡ ਅਤੇ ਕੁਸ਼ਤੀ ਵਿਰਾਸਤ ‘ਚ ਮਿਲੀ ਹੈ।

ਉਸਦੇ ਦਾਦਾ ਅਤਰ ਸਿੰਘ ਜਾਖੜ ਆਪਣੇ ਸਮੇਂ ਦੇ ਨਾਮਵਰ ਪਹਿਲਵਾਨ ਰਹੇ ਹਨ। ਪਿਤਾ ਸੱਤਵੀਰ ਸਿੰਘ ਜਾਖੜ ਇੱਕ ਚੰਗੇ ਅਥਲੀਟ ਅਤੇ ਕੋਚ ਵੀ ਰਹਿ ਚੁੱਕੇ ਹਨ। ਹਰਿਆਣਾ ਪੁਲਿਸ ਵਿੱਚ ਡੀਐਸਪੀ ਅਤੇ ਹਿਸਾਰ ਦੇ ਅਗਰੋਹਾ ਵਿੱਚ ਜਨਮੇ ਗੀਤਿਕਾ ਦੇਸ਼ ਦੀ ਪਹਿਲੀ ਅਰਜੁਨ ਅਵਾਰਡੀ ਮਹਿਲਾ ਪਹਿਲਵਾਨ ਹੈ।

ਉਸਨੇ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਦੋ ਵਾਰ ਗੋਲਡ ਮੈਡਲ, ਏਸ਼ੀਅਨ ਖੇਡਾਂ ਵਿਚ ਸਿਲਵਰ ਮੈਡਲ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਹੈ। ਗੀਤਿਕਾ ਨੌਂ ਵਾਰ ਭਾਰਤ ਕੇਸਰੀ ਰਹੀ ਹੈ। ਇੰਦੌਰ ਤੋਂ ਅਰਜੁਨ ਐਵਾਰਡੀ ਪਹਿਲਵਾਨ ਅਤੇ ਭਾਰਤੀ ਮਹਿਲਾ ਪਹਿਲਵਾਨਾਂ ਦੀ ਸਾਬਕਾ ਕੋਚ ਕ੍ਰਿਪਾ ਸ਼ੰਕਰ ਬਿਸ਼ਨੋਈ ਨੇ ਗੀਤਿਕਾ ਅਤੇ ਉਸਦੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।