ਖਿਡਾਰੀਆਂ ਦੀ ‘ਆਰਥਿਕ ਖੁਸ਼ਕੀ’ ਦੂਰ ਕਰਦੇ ਨੇ ਲੀਗ ਮੁਕਾਬਲੇ

ਤਿਰੰਗਾ ‘ਰੁਮਾਲ ਛੂਹ’ ਲੀਗ ਨਾਲ ਵੀ ਖਿਡਾਰੀ ਛੂਹਣਗੇ ਅਸਮਾਨ

ਸਰਸਾ ( ਸੁਖਜੀਤ ਸਿੰਘ) ਹੁਣ ਸਿਰਫ ਕ੍ਰਿਕਟ, ਫੁੱਟਬਾਲ ਜਾਂ ਕਬੱਡੀ ਆਦਿ ਹੀ ਨਹੀਂ ਸਗੋਂ ਰੁਮਾਲ ਛੂਹ ਖੇਡ ਵੀ ਖੇਡਾਂ ਦੇ ਖੇਤਰ ‘ਚ ਲੀਗ ਮੁਕਾਬਲਿਆਂ ਦੀ ਸ੍ਰੇਣੀ ‘ਚ ਸ਼ਾਮਲ ਹੋ ਗਈ ਹੈ ਲੀਗ ਮੁਕਾਬਲਿਆਂ ਦੀ ਸ਼ੁਰੂਆਤ ਕਾਰਨ ਖੇਡਾਂ ਮਨੋਰੰਜਨ ਤੇ ਸਰੀਰਕ ਤੰਦਰੁਸਤੀ ਦੇ ਸਾਧਨ ਦੇ ਨਾਲ-ਨਾਲ ਖਿਡਾਰੀਆਂ ਦੀ ਮਜ਼ਬੂਤ ਆਰਥਿਕਤਾ ਦਾ ਅਧਾਰ ਵੀ ਬਣਨ ਲੱਗੀਆਂ ਹਨ ਵੱਖ-ਵੱਖ ਖੇਡਾਂ ‘ਚ ਸ਼ੁਰੂ  ਹੋਏ ਲੀਗ ਮੁਕਾਬਲਿਆਂ ਨੇ ਖਿਡਾਰੀਆਂ ਨੂੰ ਫਰਸ਼ੋਂ ਚੁੱਕ ਅਰਸ਼ ‘ਤੇ ਪਹੁੰਚਾ ਦਿੱਤਾ ਹੈ ਟੀਮ ਪੱਧਰ ਤੋਂ ਹਟਕੇ ਕੇ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ਦਾ ਵੀ

ਇਹ ਵੀ ਪੜ੍ਹੋ : ਭਾਰਤ ’ਚ ਵਧ ਰਹੇ ਸਾਈਬਰ ਅਪਰਾਧ ਤੇ ਬੁਨਿਆਦੀ ਢਾਂਚੇ ਦਾ ਪਾੜਾ

ਖਿਡਾਰੀਆਂ ਦੀ ‘ਆਰਥਿਕ ਖੁਸ਼ਕੀ’…

ਹੁਣ ਚੰਗਾ ਮੁੱਲ ਪੈਣ ਲੱਗਿਆ ਹੈ ‘ਰੁਮਾਲ ਛੂਹ’ ਲੀਗ ਦੀ ਸ਼ੁਰੂਆਤ ਨਾਲ ਕੁੱਝ ਛੁਪੇ ਰੁਸਤਮ ਵੀ ਸਾਹਮਣੇ ਆਉਣਗੇ ਜੋ ਖੇਡ ਕਲਾ ਸਦਕਾ ਆਪਣਾ ਭਵਿੱਖ ਸੰਵਾਰਨਗੇ ਗਲੀਆਂ ਆਦਿ ‘ਚ ਖੇਡੀ ਜਾਣ ਵਾਲੀ ਇਹ ਰੁਮਾਲ ਛੂਹ ਖੇਡ ਸਟੇਡੀਅਮਾਂ ਦਾ ਸ਼ਿੰਗਾਰ ਬਣਨ ਤੋਂ ਇਲਾਵਾ ਖੇਡਾਂ ਦੇ ਲੀਗ ਮੁਕਾਬਲਿਆਂ ਦੀ ਸ਼੍ਰੇਣੀ ‘ਚ ਸ਼ਾਮਿਲ ਹੋਵੇਗੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਪੁਰਾਤਨ ਖੇਡਾਂ ਨੂੰ ਨਵੇਂ ਸਾਂਚੇ ਤੇ ਨਿਯਮਾਂ ‘ਚ ਬੰਨ੍ਹ ਕੇ ਨਵਾਂ ਰੂਪ ਦੇ ਕੇ ਵਿੱਸਰ ਰਹੀਆਂ ਖੇਡਾਂ ਨੂੰ ਇਜ਼ਾਦ ਕਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੁਮਾਲ ਛੂਹ ਨੂੰ ਵੀ ਦਿਲਚਸਪ ਬਣਾ ਦਿੱਤਾ ਹੈ ।

ਹੁਣ ਇਹ ਖੇਡ ਟੀਵੀ ਚੈਨਲਾਂ ਦਾ ਵੀ ਸ਼ਿੰਗਾਰ ਬਣ ਗਈ ਹੈ ਖੇਡ ਦੀ ਦਿਲਚਸਪੀ ਦਾ ਅੰਦਾਜਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਇਸ ਖੇਡ ਦੇ ਦੀਵਾਨੇ ਹੋ ਗਏ ਹਨ ਵੱਖ-ਵੱਖ ਰਾਜਾਂ ਦੀਆਂ ਟੀਮਾਂ ‘ਚ ਸ਼ਾਮਿਲ ਖਿਡਾਰੀਆਂ ਨੇ ਆਪਣਾ ਤਰਕ ਦਿੰਦਿਆਂ ਆਖਿਆ ਕਿ ਉਹ ਖੇਡ ਮੁਕਾਬਲਿਆਂ ‘ਚ ਤਾਂ ਪਹਿਲਾਂ ਵੀ ਸ਼ਾਮਿਲ ਹੁੰਦੇ ਰਹੇ ਹਨ ਪਰ ਐਨੇਂ ਵੱਡੇ ਪੱਧਰ ‘ਤੇ ਇੱਕ ਪੁਰਾਤਨ ਖੇਡ ਨੂੰ ਨਵੇਂ ਢੰਗ ਨਾਲ ਖੇਡਣ ਦੀ ਸ਼ੁਰੂਆਤ ਦਾ ਵੱਖਰਾ ਤਜ਼ਰਬਾ ਹੋ ਰਿਹਾ ਹੈ । ਇਨਾਮੀ ਰਾਸ਼ੀ ਸਬੰਧੀ ਪੁੱਛੇ ਜਾਣ ‘ਤੇ ਕੁੱਝ ਖਿਡਾਰੀਆਂ ਨੇ ਆਖਿਆ ਕਿ ਇਸ ਤੋਂ ਪਹਿਲਾਂ  ਉਹ ਪਿੰਡ ਪੱਧਰ ‘ਤੇ ਹੁੰਦੇ ਕਬੱਡੀ ਜਾਂ ਕ੍ਰਿਕਟ ਆਦਿ ਮੁਕਾਬਲਿਆਂ ‘ਚ ਹਿੱਸਾ ਲੈਂਦੇ ਸਨ ਤਾਂ ਕੁੱਝ ਕੁ ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਮਿਲਦੀ ਸੀ ਜਿਸ ਨੂੰ ਹੀ ਸਾਰੀ ਟੀਮ ‘ਚ ਵੰਡਿਆ ਜਾਂਦਾ ਸੀ ਪਰ ਰੁਮਾਲ ਛੂਹ ‘ਚ ਸ਼ਮੂਲੀਅਤ ਕਰਨ ਵਾਲੇ ਖਿਡਾਰੀ ਨੂੰ ਘੱਟੋ ਘੱਟ ਰਾਸ਼ੀ ਹੀ 50 ਹਜ਼ਾਰ ਰੁਪਏ ਮਿਲੇਗੀ ।

ਜੇਤੂ ਟੀਮ ਨੂੰ 50 ਲੱਖ ਤੇ ਉਪ ਜੇਤੂ ਨੂੰ ਮਿਲਣਗੇ 30 ਲੱਖ

ਪਹਿਲੀ ਵਾਰ ਹੋਣ ਵਾਲੇ ਰੁਮਾਲ ਛੂਹ ਦੇ ਲੀਗ ਮੁਕਾਬਲਿਆਂ ‘ਚੋਂ ਜੇਤੂ ਟੀਮ ਨੂੰ 50 ਲੱਖ ਰੁਪਏ ਜਦੋਂ ਕਿ ਉਪ ਜੇਤੂ ਨੂੰ 30 ਲੱਖ ਰੁਪਏ ਇਨਾਮੀ ਰਾਸ਼ੀ ਮਿਲੇਗੀ ਇਸ ਤੋਂ ਇਲਾਵਾ ਮੈਚ ਦੌਰਾਨ ਮਿਲਣ ਵਾਲੇ ਕੁਝ ਹੋਰ ਇਨਾਮ ਵੱਖਰੇ ਹੋਣਗੇ ।