ਸਿੱਧੂ ਮੂਸੇਵਾਲਾ ਦੇ ਕਾਤਲ ਦੀ ਜਸ਼ਨ ਮਨਾਉਂਦਿਆਂ ਦੀ ਇੱਕ ਹੋਰ ਤਸਵੀਰ ਆਈ ਸਾਹਮਣੇ

ਇਸ ਤੋਂ ਪਹਿਲਾਂ ਇੱਕ ਪੰਜਾਬੀ ਗਾਣੇ ’ਤੇ ਜਸ਼ਨ ਮਨਾਉਂਦਿਆਂ ਦੀ ਵੀਡੀਓ ਜਾਰੀ ਹੋਈ ਸੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਤੋਂ ਬਾਅਦ ਕਾਤਲਾਂ ਦੀ ਇੱਕ ਹੋਰ ਜਸ਼ਨ ਮਨਾਉਂਦਿਆਂ ਦੀ ਤਸਵੀਰ ਸਾਹਮਣੇ ਆਈ ਹੈ। ਕਤਲ ਕਰਨ ਤੋਂ ਬਾਅਦ ਕਾਤਲ ਗੁਜਰਾਤ ’ਚ ਸਮੁੰਦਰ ਦੇ ਕਿਨਾਰੇ ਜਸ਼ਨ ਮਾਨਾਉਂਦੇ ਨਜ਼ਰ ਆ ਰਹੇ ਹਨ। ਇਰ ਦੌਰਾਨ ਉਨ੍ਹਾਂ ਨੇ ਫੋਟੋਸ਼ੂਟ ਵੀ ਕਰਵਾਇਆ ਗਿਆ। ਜਿਸ ਦੀਆਂ ਹੁਣ ਤਸਵੀਰਾਂ ਸਾਹਮਣੇ ਆਈਆਂ ਹਨ।

ਇਸ ਵਿੱਚ ਅੰਕਿਤ, ਦੀਪਕ ਮੁੰਡੀ, ਸਚਿਨ ਭਿਵਾਨੀ, ਪ੍ਰਿਆਵਰਤ ਫੌਜੀ, ਕਪਿਲ ਪੰਡਿਤ ਅਤੇ ਕਸ਼ਿਸ਼ ਉਰਫ਼ ਕੁਲਦੀਪ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੀਪਕ ਮੁੰਡੀ ਅਜੇ ਫਰਾਰ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਕਾਤਲਾਂ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਰ ‘ਚ ਪੰਜਾਬੀ ਗੀਤ ‘ਤੇ ਜਸ਼ਨ ਮਨਾਉਂਦੇ ਵੇਖਿਆ ਗਿਆ ਸੀ ਜਿਸ ਦੀ ਵੀਡੀਓ ਸ਼ੂਟਰ ਅੰਕਿਤ ਸੇਰਸਾ ਦੇ ਮੋਬਾਈਲ ਤੋਂ ਮਿਲੀ ਹੈ।

ਸਿੱਧ ਮੂਸੇਵਾਲਾ ਦੇ ਕਤਲ ਤੋਂ ਬਾਅਦ 5 ਸੂਬਿਆਂ ਦੀ ਪੁਲਿਸ ਕਾਤਲਾਂ ਦੇ ਪਿੱਛੇ ਲੱਗੀ ਹੋਈ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ ਅਤੇ ਦਿੱਲੀ ਪੁਲਿਸ ਇਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਸੀ। ਇਸ ਦੇ ਬਾਵਜੂਦ ਇਹ 5 ਗੁਜਰਾਤ ਦੇ ਮੁੰਦਰਾ ਬੰਦਰਗਾਹ ‘ਤੇ ਜਸ਼ਨ ਮਨਾ ਰਹੇ ਸਨ।

ਦੀਪਕ ਮੁੰਡੀ ਹਾਲੇ ਵੀ ਫਰਾਰ

ਸਿੱਧੂ ਮੂਸੇਵਾਲਾ ਦੇ ਕਾਤਲ ਸ਼ੂਟਰ ਦੀਪਕ ਮੁੰਡੀ ਹਾਲੇ ਵੀ ਫਰਾਰ ਹੈ। ਪੰਜਾਬ ਪੁਲਿਸ ਉਸ ਨੂੰ ਫੜ੍ਹਨ ਲਈ ਹਾਲੇ ਵੀ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਪਰ ਹਾਲੇ ਤੱਕ ਪੰਜਾਬ ਪੁਲਿਸ ਉਸ ਨੂੰ ਫੜ੍ਹ ਨਹੀਂ ਸਕੀ ਹੈ। ਫਿਲਹਾਲ ਦੀਪਕ ਮੁੰਡੀ ਬਾਰੇ ਪੁਲਿਸ ਨੂੰ ਕੋਈ ਠੋਸ ਜਾਣਕਾਰੀ ਨਹੀਂ ਹੈ।

ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦਾ ਤਬਾਦਲਾ

ਮਾਨਸਾ । ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦਾ ਮਾਨਸਾ ਪੁਲਿਸ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ। ਥਾਣਾ ਸਿਟੀ 1 ਦੇ ਮੁੱਖ ਇੰਚਾਰਜ ਅੰਗਰੇਜ ਸਿੰਘ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਇਸ ਕੇਸ ਦੀ ਜਾਂਚ ਗੁਰਲਾਲ ਸਿੰਘ ਜਾਂਚ ਅਫਸਰ ਵੱਲੋਂ ਕੀਤੀ ਜਾਵੇਗੀ। ਸਿੱਧੂ ਮੂਸੇਵਾਲਾ ਦਾ ਕਤਲ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਉਹ ਪਿੰਡ ਇਸ ਥਾਣਾ ਅੰਦਰ ਪੈਂਦਾ ਹੈ।

 

ਜਿਸ ਕਾਰਨ ਅੰਗਰੇਜ ਸਿੰਘ ਇਸ ਥਾਣਾ ਦੇ ਇੰਚਾਰਜ ਸਨ ਅਤੇ ਉਹ ਇਸ ਕੇਸ ਦੀ ਜਾਂਚ ਕਰ ਰਹੇ ਸਨ। ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਅੰਗਰੇਜ ਸਿੰਘ ਨੂੰ ਗੈਂਗਸਟਰਾਂ ਧਮਕੀਆਂ ਦੇ ਰਹੇ ਸਨ ਤਾਂ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ, ਅੰਗਰੇਜ ਸਿੰਘ ਦੀ ਡਿਊਟੀ ਹੁਣ ਬੁਢਲਾਡਾ ਵਿਖੇ ਲਾਈ ਗਈ ਹੈ, ਪਰ ਮਾਨਸਾ ਦੇ ਐੱਸਐੱਸਪੀ ਨੇ ਇਸ ਨੂੰ ਨਿਯਮਾਂ ਮੁਤਾਬਕ ਬਦਲੀ ਦੱਸਿਆ ਗਿਆ ਹੈ। ਸ਼ੁਭਦੀਪ ਸਿੰਘ ਮੂਸੇਵਾਲਾ ਦੇ ਕਤਲ ਦੀ ਜਾਂਚ ਐੱਸਆਈਟੀ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦਾ ਮੋਰਚਾ ਡੀਆਈਜੀ ਜਸਕਰਨ ਸਿੰਘ ਸੰਭਾਲ ਰਹੇ ਹਨ। ਮਾਨਸਾ ਦੇ ਐੱਸਐੱਸਪੀ ਗੌਵਰ ਤੂਰਾ ਅਤੇ ਏਜੀਟੀਐੱਫ ਦੇ ਮੈਂਬਰ ਗੁਰਮੀਤ ਚੌਹਾਨ ਵੀ ਸ਼ਾਮਲ ਹਨ।

ਸਿੱਧੂ ਮੂਸੇਵਾਲਾ ਕੇਸ ’ਚ 24 ਕਾਤਲਾਂ ਅਤੇ 166 ਗਵਾਹਾਂ ਦੇ ਨਾਮ ਦਰਜ ਹਨ। ਇਸ ਕੇਸ ’ਚ ਗੋਲਫੀ ਬਰਾੜ ਨੂੰ ਮਾਸਟਰ ਮਾਈਂਡ ਦੱਸਿਆ ਗਿਆ ਹੈ। ਗੋਲਡੀ ਬਰਾੜ ਨੇ ਹੀ ਸਿੱਧੂ ਮੂਸੇਵਾਲਾ ਲਈ ਕਤਲ ਹਥਿਆਰ ਆਦਿ ਸ਼ੂਟਰਾਂ ਨੂੰ ਦਿੱਤੀਆਂ ਸਨ। ਇਸ ਕੇਸ ’ਚ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਹੀ ਸ਼ਾਮਲ ਸਨ ਜੋ ਕਿ ਜੱਗੂ ਭਗਵਾਨਪੁਰੀਆ ਵੱਲੋਂ ਦਿੱਤੇ ਗਏ ਸਨ, ਬਾਅਦ ’ਚ ਅੰਮ੍ਰਿਤਸਰ ਜ਼ਿਲ੍ਹੇ ’ਚ ਪੁਲਿਸ ਵੱਲੋਂ ਉਨ੍ਰਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ