Ludhiana News: ਪੌਸ਼ ਏਰੀਏ ’ਚ ਸਥਿੱਤ ਜੱਜ ਦੇ ਬੰਗਲੇ ਨੂੰ ਅਣਪਛਾਤਿਆਂ ਬਣਾਇਆ ਨਿਸ਼ਾਨਾ

Opium

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ’ਚ ਆਏ ਦਿਨ ਵਾਧਾ ਹੋ ਰਿਹਾ ਹੈ। ਬੇਖੌਫ਼ ਹੋਏ ਚੋਰ ਬਿਨ੍ਹਾਂ ਪੁਲਿਸ ਦੇ ਭੈਅ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਮਿਲੀ ਜਦੋਂ ਬੀਤੇ ਦਿਨ ਚੋਰਾਂ ਨੇ ਇੱਕ ਜੱਜ ਦੇ ਬੰਗਲੇ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਆਈਫੋਨ, ਦਰਜਨ ਮਹਿੰਗੀਆਂ ਘੜੀਆਂ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਵਾਰਦਾਤ ਦਾ ਖੁਲਾਸਾ ਬੰਗਲੇ ਦਾ ਪਿਛਲਾ ਦਰਵਾਜਾ ਖੁੱਲ੍ਹੇ ਹੋਣ ’ਤੇ ਹੋਇਆ। ਜਿਸ ਪਿੱਛੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ’ਚ ਜੱਜ ਦੇ ਗੰਨਮੈਨ ਕੁਮਾਰ ਸੌਰਵ ਵਾਸੀ ਐਸ.ਏ.ਐਸ. ਨਗਰ ਨੇ ਦੱਸਿਆ ਕਿ 9 ਅਕਤੂਬਰ ਨੂੰ ਉਹ ਕਿਸੇ ਕੰਮ ਸਬੰਧੀ ਬੰਗਲਾ ਨੰਬਰ- 169 ਵਿੱਚ ਆਇਆ ਸੀ। ਜਿਉਂ ਹੀ ਉਹ ਮੁੱਖ ਦਰਵਾਜਾ ਖੋਲ੍ਹ ਕੇ ਬੰਗਲੇ ਅੰਦਰ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਬੰਗਲੇ ਦੇ ਪਿਛਲੇ ਦਰਵਾਜੇ ਦਾ ਜਿੰਦਰਾ ਟੁੱਟਿਆ ਹੋਇਆ ਸੀ। ਜਿਸ ਸਬੰਧੀ ਉਸਨੇ ਤੁਰੰਤ ਜੱਜ ਨੂੰ ਫੋਨ ’ਤੇ ਬੰਗਲੇ ’ਚ ਚੋਰੀ ਹੋਣ ਸਬੰਧੀ ਜਾਣੂ ਕਰਵਾਇਆ। Ludhiana News

Read Also : Dussehra Festival: ਲਾਲਾ ਫੂਲ ਚੰਦ ਬਾਂਸਲ ਐਸਵੀਐਮ ਸਕੂਲ ’ਚ ਦੁਸਿਹਰਾ ਸਮਾਗਮ ਕਰਵਾਇਆ

ਜਿੰਨ੍ਹਾਂ ਵੱਲੋਂ ਬੰਗਲੇ ’ਚ ਪਹੁੰਚ ਕੇ ਕੀਤੀ ਗਈ ਪੜਤਾਲ ਪਿੱਛੋਂ ਪਤਾ ਲੱਗਿਆ ਕਿ ਅਣਪਛਾਤੇ ਚੋਰਾਂ ਨੇ ਇੱਕ ਐਲ.ਈ.ਡੀ. 43 ਇੰਚ, 12 ਕੀਮਤੀ ਘੜੀਆਂ (ਲੇਡੀਜ), ਇੱਕ ਆਈਫੋਨ 6 ਐਸ, ਇੱਕ ਆਈਫੋਨ 7, ਇੱਕ ਮੋਬਾਇਲ ਮਾਰਕਾ ਅੋਪੋ, ਦੋ ਗੈਸ ਸਿਲੰਡਰ, ਦੋ ਜੋੜੇ ਚਾਂਦੀ ਦੇ ਬਿਛੂਏ, ਇੱਕ ਜੋੜੀ ਚਾਂਦੀ ਦੀਆਂ ਝਾਂਜਰਾਂ ਤੋਂ ਇਲਾਵਾ ਘਰ ਅੰਦਰ ਵਰਤੋਂ ’ਚ ਆਉਣ ਵਾਲੇ ਕੁੱਝ ਭਾਂਡੇ ਵੀ ਚੋਰੀ ਕੀਤੀ ਹਨ। ਗੰਨਮੈਨ ਕੁਮਾਰ ਸੌਰਵ ਦੀ ਸ਼ਿਕਾਇਤ ’ਤੇ ਥਾਣਾ ਡਵੀਜਨ ਨੰਬਰ- 8 ਦੀ ਪੁਲਿਸ ਨੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ludhiana News

ਸੰਪਰਕ ਕੀਤੇ ਜਾਣ ’ਤੇ ਤਫ਼ਤੀਸੀ ਅਫ਼ਸਰ ਵਿਨੋਦ ਕੁਮਾਰ ਨੇ ਦੱਸਿਆ ਕਿ ਜੱਜ ਦੇ ਬੰਗਲੇ ’ਚ ਹੋਈ ਚੋਰੀ ਦੇ ਮਾਮਲੇ ਵਿੱਚ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ, ਜਲਦ ਹੀ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਜਿਸ ਬੰਗਲੇ ’ਚ ਚੋਰੀ ਹੋਈ ਹੈ, ਉਹ ਸ਼ਹਿਰ ਦੇ ਪੌਸ਼ ਏਰੀਏ ਵਿੱਚ ਸਥਿੱਤ ਹੈ। ਜਿੱਥੇ ਜੱਜਾਂ ਤੋਂ ਇਲਾਵਾ ਕਈ ਅਧਿਕਾਰੀਆਂ ਦੀ ਵੀ ਰਿਹਾਇਸ਼ ਹੈ। ਇਸ ਤੋਂ ਇਲਾਵਾ ਸਬੰਧਿਤ ਬੰਗਲੇ ਤੋਂ ਤਕਰੀਬਨ 450 ਮੀਟਰ ਦੀ ਦੂਰੀ ’ਤੇ ਹੀ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਦਾ ਵੀ ਘਰ ਹੈ।