ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦੇ ਆਉਣ ਦੀ ਖ਼ੁਸ਼ੀ ’ਚ ਦੀਵੇ ਬਾਲ ਤੇ ਕੇਕ ਕੱਟ ਕੇ ਮਨਾਈ ਖੁਸ਼ੀ

    ਨਾਮ ਚਰਚਾ ਘਰ ’ਚ ਬਣਾਈ ਪੂਜਨੀਕ ਗੁਰੂ ਜੀ ਨੂੰ ਸਜਦਾ ਕਰਦਿਆਂ ਰੰਗੋਲੀ

    ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਉਣ ਦੀ ਖ਼ੁਸ਼ੀ ’ਚ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਬਸੀ ਪਠਾਣਾ ਦੀ ਸਾਧ-ਸੰਗਤ ਨੇ ਦੀਵੇ ਬਾਲ ਤੇ ਕੇਕ ਕੱਟ ਕੇ ਖੁਸ਼ੀ ਮਨਾਈ। ਡੇਰਾ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਝਲਕ ਰਹੀ ਖ਼ੁਸ਼ੀ ਤੇ ਉਨ੍ਹਾਂ ਦਾ ਸਤਿਗੁਰੂ ਪ੍ਰਤੀ ਪਿਆਰ ਹਰ ਇੱਕ ਡੇਰਾ ਸ਼ਰਧਾਲੂ ਇਨ੍ਹਾਂ ਜ਼ਿਆਦਾ ਖ਼ੁਸ਼ ਸੀ ਕਿ ਆਪਣੀ ਗੱਲਾਂ ਨੂੰ ਸ਼ਬਦਾਂ ’ਚ ਵੀ ਬਿਆਨ ਨਹੀਂ ਕਰ ਸਕੇ। ਇਸ ਖ਼ੁਸ਼ੀ ਮੌਕੇ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਲਗਵਾਈ।

    ਨਾਮ ਚਰਚਾ ਘਰ ’ਚ ਆਪਣੇ ਮੁਰਸ਼ਦ-ਏ- ਕਾਮਲ ਸੱਚੇ ਰਹਿਬਰ ਨੂੰ ਸਜਦਾ ਕਰਦਿਆਂ ਬਹੁਤ ਹੀ ਵਧੀਆ ’ਤੇ ਦਿਲ ਖਿਚਵੀਂ ਰੰਗੋਲੀ ਵੀ ਬਣਾਈ ਗਈ। ਇਸ ਮੌਕੇ ਸਾਧ-ਸੰਗਤ ਨੇ ਅਰਦਾਸ ਕੀਤੀ ਕਿ ਸਾਡੇ ਗੁਰੂ ਮੁਰਸ਼ਦ -ਏ- ਕਾਮਲ ਸੱਚੇ ਰਹਿਬਰ ਸਾਡੇ ’ਚ ਪਹਿਲਾ ਵਾਂਗ ਆ ਕੇ ਸਤਿਸੰਗ ਫ਼ਰਮਾਉਣ ਤਾਂ ਕਿ ਦੁਨੀਆ ਨੂੰ ਇੱਕ ਚੰਗੀ ਸੇਧ ਮਿਲ ਸਕੇ ਅਤੇ ਲੋਕ ਨਸ਼ਿਆਂ ਤੇ ਹੋਰ ਸਮਾਜ ਨੂੰ ਖੋਖਲਾ ਕਰਨ ਵਾਲੀਆਂ ਬਿਮਾਰੀਆਂ ਤੋ ਬਚ ਸਕਣ।

    ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਲਾਉਣ ਅਤੇ ਉਨ੍ਹਾਂ ਦੁਆਰਾ ਫ਼ਰਮਾਏ ਜਾਣ ਵਾਲੇ ਸਤਿਸੰਗ ਨਾਲ ਹੀ ਸੰਭਵ ਹੋ ਸਕਦਾ ਹੈ। ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਚਰਨਾਂ ’ਚ ਅਰਦਾਸ ਕੀਤੀ ਕਿ ਉਹ ਜਲਦ ਤੋ ਜਲਦ ਰੂਬਰੂ ਸਾਧ-ਸੰਗਤ ਨੂੰ ਦਰਸ਼ਨ ਦੇਣ ਦੀ ਕਿਰਪਾ ਕਰਨ। ਇਸ ਮੌਕੇ ਬਲਜੀਤ ਇੰਸਾਂ ਬਲਾਕ ਭੰਗੀਦਾਸ, ਪ੍ਰਦੀਪ ਇੰਸਾਂ, ਪਰਮਜੀਤ ਇੰਸਾਂ, ਅਰਿੰਦਰ ਇੰਸਾਂ, ਸੋਹਣ ਦਾਸ ਇੰਸਾਂ, ਜੀਤ ਸਿੰਘ ਇੰਸਾਂ, ਸਰਦਾਰੀ ਇੰਸਾਂ, ਗੁਰਪ੍ਰੀਤ ਇੰਸਾਂ ਸਾਰੇ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸਾਰੀਆਂ ਸੰਮਤੀਆਂ ਦੇ ਜ਼ਿੰਮੇਵਾਰ ਤੇ ਵੱਡੀ ਗਿਣਤੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਲਗਵਾਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here