ਪੰਜਾਬ ਅਤੇ ਹਰਿਆਣਾ ਦੇ ਰਾਜਪਾਲਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਨਾਲ ਫ਼ਿਲਹਾਲ ਇੱਕ ਵਾਰ ਟਕਰਾਅ ਦਾ ਮਾਹੌਲ ਖਤਮ ਹੋ ਗਿਆ ਹੈ ਆਪਣੀਆਂ ਮੰਗਾਂ ਸਬੰਧੀ ਕਿਸਾਨ ਇਸ ਵਾਰ ਇੰਨੇ ਰੋਸ ਤੇ ਰੋਹ ’ਚ ਸਨ ਕਿ ਦਿੱਲੀ ਵਰਗਾ ਧਰਨਾ ਲੱਗਣ ਦੇ ਆਸਾਰ ਬਣ ਗਏ ਸਨ ਅਸਲ ’ਚ ਕਿਸਾਨਾਂ ਦੀਆਂ ਮੰਗਾਂ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨਾਲ ਸਬੰਧਿਤ ਹਨ ਪਿਛਲੇ ਦਿਨੀਂ ਵੀ ਰਾਸ਼ਟਰੀ ਮਾਰਗ ਅਤੇ ਰੇਲਾਂ ਦਾ ਚੱਕਾ ਜਾਮ ਹੋਣ ਕਾਰਨ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਥੋੜ੍ਹੇ ਦਿਨਾਂ ਮਗਰੋਂ ਕਿਸਾਨਾਂ ਨੇ ਚੰਡੀਗੜ੍ਹ ਘੇਰਨ ਦਾ ਫੈਸਲਾ ਕਰ ਲਿਆ ਚੰਗੀ ਗੱਲ ਹੈ ਕਿ ਰਾਜਪਾਲਾਂ ਨੇ ਭਰੋਸਾ ਦਿੱਤਾ ਤੇ ਕਿਸਾਨ ਉੱਠ ਪਏ ਹਨ ਪਰ ਮਸਲਾ ਸਿਰਫ ਧਰਨੇ ਨੂੰ ਟਾਲਣ ਜਾਂ ਮੰਗਾਂ ਸਬੰਧੀ ਫੈਸਲੇ ਨਾਲ ਹੱਲ ਹੋਣ ਵਾਲਾ ਨਹੀਂ। (Farmer)
ਕਿਸਾਨਾਂ ਦੀਆਂ ਵਰਤਮਾਨ ਮੰਗਾਂ ਦਾ ਹੱਲ ਤਾਂ ਕੱਢਿਆ ਹੀ ਜਾਵੇ ਪਰ ਨਾਲ ਹੀ ਇਸ ਗੱਲ ’ਤੇ ਗੌਰ ਕਰਨੀ ਚਾਹੀਦੀ ਹੈ ਕਿ ਆਖਰ ਖੇਤੀ ਨੀਤੀ ’ਚ ਉਹ ਕਿਹੜੀਆਂ ਕਮੀਆਂ ਹਨ ਜਿਨ੍ਹਾਂ ਕਾਰਨ ਧਰਨਾ ਕਲਚਰ ਪੈਦਾ ਹੋ ਗਿਆ ਹੈ ਭਾਵੇਂ ਲੋਕਤੰਤਰ ’ਚ ਸ਼ਾਂਤਮਈ ਧਰਨਾ ਪ੍ਰਗਟਾਵੇ ਦੀ ਅਜ਼ਾਦੀ ਦਾ ਹਥਿਆਰ ਹੈ ਪਰ ਧਰਨਾ ਲੱਗਣ ਦੇ ਕਾਰਨਾਂ ਨੂੰ ਲੱਭਣ ਦੀ ਲੋੜ ਹੈ ਅਸਲ ’ਚ ਖੇਤੀ ਨੀਤੀਆਂ ਹੀ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਕਿਸਾਨਾਂ ਨੂੰ ਧਰਨਾ ਦੇਣ ਦੀ ਜ਼ਰੂਰਤ ਨਾ ਪਵੇ ਵਰਤਮਾਨ ’ਚ ਇਹੀ ਪ੍ਰਬੰਧ ਹੈ ਕਿ ਦੁਕਾਨਦਾਰ ਆਪਣੀ ਕੀਮਤ ’ਤੇ ਸਾਮਾਨ ਵੇਚਦਾ ਹੈ ਪਰ ਕਿਸਾਨਾਂ ਨੂੰ ਤੈਅ ਕੀਮਤ ਲੈਣ ਲਈ ਕਾਫੀ ਵਾਰ ਧਰਨੇ ਦੇਣੇ ਪੈਣੇ ਹਨ। (Farmer)
ਇਹ ਵੀ ਪੜ੍ਹੋ : ਯੁਵਕ ਮੇਲਾ 2023 : ਪੰਜਾਬੀ ਯੂਨੀਵਰਸਿਟੀ ਨੇ ਲਾਈ ਤਮਗਿਆਂ ਦੀ ਝਡ਼ੀ
ਘੱਟੋ-ਘੱਟੋ ਸਮੱਰਥਨ ਮੁੱਲ ਤੈਅ ਕਰਨ ਦਾ ਉਹ ਫਾਰਮੂਲਾ ਵੀ ਲਾਗੂ ਨਹੀਂ ਹੋ ਸਕਿਆ ਜੋ ਦੇਸ਼ ਦੇ ਉਸ ਮਹਾਨ ਤੇ ਬੁੱਧੀਜੀਵੀ ਖੇਤੀ ਵਿਗਿਆਨੀ ਮਰਹੂਮ ਸਵਾਮੀਨਾਥਨ ਨੇ ਦਿੱਤਾ ਸੀ ਜਿਸ ਦੀਆਂ ਪ੍ਰਾਪਤੀਆਂ ਅਤੇ ਸਮਝ ਦੀ ਪ੍ਰਸੰਸਾ ਸਰਕਾਰਾਂ ਅੱਜ ਵੀ ਕਰਦੀਆਂ ਹਨ ਫਿਰ ਵੀ ਖੇਤੀ ਬਾਰੇ ਉਹਨਾਂ ਵੱਲੋਂ ਸੁਝਾਏ ਗਏ ਫਾਰਮੂਲੇ ਅਨੁਸਾਰ ਕੰਮ ਨਹੀਂ ਹੋ ਸਕਿਆ ਕਿਸਾਨ ਅੱਜ ਵੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਦੂਜੇ ਪਾਸੇ ਖੇਤੀ ਲਾਗਤ ਦੀਆਂ ਕੀਮਤਾਂ ’ਚ ਵਾਧਾ ਖੇਤੀ ਜਿਣਸਾਂ ਦੇ ਭਾਅ ਨਾਲੋਂ ਜਿਆਦਾ ਹੋਇਆ ਹੈ ਉਂਜ ਵੀ ਸਰਕਾਰਾਂ ਵੱਲੋਂ ਦਿੱਤਾ ਗਿਆ। (Farmer)
ਭਾਅ ਕਿਸਾਨ ਨੂੰ ਹੁੰਦੇ ਕੁਦਰਤੀ ਨੁਕਸਾਨਾਂ ਕਾਰਨ ਵੀ ਪੂਰਾ ਨਹੀਂ ਮਿਲਦਾ ਫਸਲਾਂ ਦਾ ਭਾਅ ਫਸਲ ਦੀ ਬਿਜਾਈ ਤੋਂ ਪਹਿਲਾਂ ਤੈਅ ਹੋ ਜਾਂਦਾ ਹੈ ਪਰ ਮੀਂਹ, ਹਨ੍ਹੇਰੀ, ਗੜੇਮਾਰੀ ਜਿਹੇ ਨੁਕਸਾਨਾਂ ਨੂੰ ਉਸ ਵੇਲੇ ਸ਼ਾਮਲ ਨਹੀਂ ਕੀਤਾ ਜਾਂਦਾ ਕੁਦਰਤੀ ਕਾਰਨਾਂ ਕਰਕੇ ਜੋ ਨੁਕਸਾਨ ਹੋ ਜਾਂਦਾ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਪਰ ਮੁਆਵਜ਼ੇ ’ਚੋਂ ਲਾਗਤ ਖਰਚੇ ਵੀ ਨਹੀਂ ਨਿੱਕਲਦੇ ਖਾਸਕਰ ਠੇਕੇ ’ਤੇ ਜ਼ਮੀਨ ਲੈਣ ਵਾਲੇ ਕਿਸਾਨ ਤਾਂ ਬਰਬਾਦ ਹੋ ਜਾਂਦੇ ਹਨ ਅਜਿਹੇ ਹਾਲਾਤਾਂ ’ਚ ਕਿਸਾਨ ਦੀ ਦੁਰਦਸ਼ਾ ਹੀ ਹੁੰਦੀ ਹੈ ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਪੂਰਾ ਕਰਨ ਵਾਲੇ ਕਿਸਾਨ ਨੂੰ ਹਮਦਰਦੀ ਦੀ ਨਹੀਂ ਸਗੋਂ ਉਸ ਦੇ ਹੱਕਾਂ ’ਤੇ ਇਮਾਨਦਾਰੀ ਨਾਲ ਗੌਰ ਕਰਨ ਦੀ ਲੋੜ ਹੈ। (Farmer)