Artificial Fertilizers: ਨਕਲੀ ਖਾਦਾਂ ਦਾ ਮਸਲਾ

Artificial Fertilizers

Artificial Fertilizers: ਪੰਜਾਬ ’ਚ ਕਿਸਾਨ ਜਥੇਬੰਦੀਆਂ ਨਕਲੀ ਖਾਦਾਂ ਦੀ ਵਿੱਕਰੀ ਅਤੇ ਡੀਏਪੀ ਦੀ ਕਿੱਲਤ ਕਰਕੇ ਧਰਨੇ ਲਾ ਕੇ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਰਹੀਆਂ ਹਨ ਅਸਲ ’ਚ ਜੁਲਾਈ ਤੇ ਅਗਸਤ ਮਹੀਨੇ ਦੌਰਾਨ ਸਰਕਾਰ ਨੇ ਨਕਲੀ ਖਾਦਾਂ ਦੀ ਵਿੱਕਰੀ ਖਿਲਾਫ ਕਾਫੀ ਸਖਤ ਕਾਰਵਾਈ ਕੀਤੀ ਸੀ ਅਤੇ ਕਈ ਖਾਦ ਕੰਪਨੀਆਂ ਦੇ ਲਾਇਸੰਸ ਰੱਦ ਕੀਤੇ ਗਏ, ਫਿਰ ਵੀ ਇਹ ਕਾਲਾ ਧੰਦਾ ਪੂਰੀ ਤਰ੍ਹਾਂ ਰੁਕਿਆ ਨਹੀਂ ਜਿਸ ਕਾਰਨ ਕਿਸਾਨਾਂ ਨੂੰ ਧਰਨੇ ਦੇਣੇ ਪੈ ਰਹੇ ਹਨ ਚਿੰਤਾ ਵਾਲੀ ਗੱਲ ਹੈ। Artificial Fertilizers

Read This : New Zealand News: ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਖੂਨਦਾਨ ਕਰਕੇ ਮਨਾਇਆ ਮਹਾਂ ਪਰਉਪਕਾਰ ਮਹੀਨਾ

ਕਿ ਨਕਲੀ ਖਾਦਾਂ/ਕੀਟਨਾਸ਼ਕਾਂ ਕਰਕੇ ਪਿਛਲੇ ਸਾਲਾਂ ’ਚ ਖੇਤੀ ਵਿਭਾਗ ਦੇ ਡਾਇਰੈਕਟਰਾਂ ਨੂੰ ਵੀ ਆਪਣੀ ਕੁਰਸੀ ਗੁਆਉਣੀ ਪਈ ਫਿਰ ਵੀ ਇਹ ਸਮੱਸਿਆ ਖ਼ਤਮ ਨਹੀਂ ਹੋ ਸਕੀ। ਖੇਤੀ ਪ੍ਰਧਾਨ ਸੂਬਿਆਂ ’ਚ ਖਾਦਾਂ ਦੀ ਵਿੱਕਰੀ ਵੱਡੇ ਪੱਧਰ ’ਤੇ ਹੁੰਦੀ ਹੈ ਜਿਸ ਕਾਰਨ ਨਕਲੀ ਖਾਦ ਵੇਚਣ ਵਾਲੇ ਆਪਣੇ ਹੱਥ ਰੰਗਣ ਲਈ ਮੌਕੇ ਦੀ ਤਾਕ ’ਚ ਰਹਿੰਦੇ ਹਨ ਅਸਲ ’ਚ ਨਕਲੀ ਖਾਦਾਂ ਦਾ ਧੰਦਾ ਰੋਕਣ ਲਈ ਇੱਕ ਮਜ਼ਬੂਤ ਢਾਂਚੇ ਦੀ ਜ਼ਰੂਰਤ ਹੈ ਸਮੱਸਿਆ ਦੀ ਜੜ੍ਹ ਨੂੰ ਹੱਥ ਪਾਉਣ ਲਈ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਜਾਗਰੂਕ ਹੀ ਇੰਨਾ ਕੀਤਾ ਜਾਵੇ।

ਕਿ ਉਹ ਨਕਲੀ ਖਾਦ ਵੇਚਣ ਵਾਲਿਆਂ ਦੇ ਝਾਂਸੇ ’ਚ ਨਾ ਆਉਣ ਖਾਦ ਦੀ ਗੁਣਵੱਤਾ ਜਾਂਚਣ ਲਈ ਵੱਧ ਤੋਂ ਵੱਧ ਸੈਂਟਰਾਂ ਦੀ ਸਹੂਲਤ ਹੋਣੀ ਚਾਹੀਦੀ ਹੈ ਜਦੋਂ ਕਿਸਾਨ ਨਕਲੀ ਖਾਦ ਖਰੀਦਣਗੇ ਹੀ ਨਹੀਂ ਤਾਂ ਇਹ ਖਾਦ ਵਿਕੇਗੀ ਕਿਵੇਂ, ਇਸੇ ਤਰ੍ਹਾਂ ਡੀਏਪੀ ਦੀ ਕਿੱਲਤ ਸਬੰਧੀ ਵੀ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਸਰਕਾਰ ਡੀਏਪੀ ਪੂਰੀ ਹੋਣ ਦਾ ਦਾਅਵਾ ਕਰਦੀ ਹੈ ਜੇਕਰ ਅਜਿਹਾ ਹੈ ਤਾਂ ਫਿਰ ਵਿੱਕਰੀ ਕੇਂਦਰਾਂ ’ਤੇ ਸਰਕਾਰ ਦੇ ਦਾਅਵਿਆਂ ਵਿਚਾਲੇ ਫਰਕ ਨੂੰ ਲੱਭਣਾ ਪਵੇਗਾ। Artificial Fertilizers