ਸਿਆਸਤ ਦੇ ਕੌਮਾਂਤਰੀ ਦਾਅ-ਪੇਚ

Politics

ਕਿਸੇ ਸਮੇਂ ਦੇਸ਼ਾਂ ਦੀ ਅੰਦਰੂਨੀ ਸਿਆਸਤ ਅੰਦਰੂਨੀ ਮਸਲਿਆਂ ਤੱਕ ਸੀਮਿਤ ਹੁੰਦੀ ਸੀ ਅਤੇ ਸੱਤਾ ਹਾਸਲ ਕਰਨ ਲਈ ਸਥਾਨਕ ਮੁੱਦਿਆਂ ਨੂੰ ਤਰਜ਼ੀਹ ਦਿੱਤੀ ਜਾਂਦੀ ਸੀ ਪਿਛਲੇ ਸਾਲਾਂ ਤੋਂ ਸਿਆਸਤ ’ਚ ਇੱਕ ਨਵੀਂ ਪੈਂਤਰੇਬਾਜ਼ੀ ਵੇਖਣ ਨੂੰ ਮਿਲ ਰਹੀ ਹੈ, ਜਿਸ ਦਾ ਕੌਮਾਂਤਰੀ ਮਸਲਿਆਂ ਨਾਲ ਤਾਂ ਕੋਈ ਵਾਹ-ਵਾਸਤਾ ਨਹੀਂ ਪਰ ਸੱਤਾ ਹਥਿਆਉਣ ਲਈ ਬੇਗਾਨੇ ਮੁਲਕਾਂ ਦਾ ਨਾਂਅ ਵਰਤਿਆ ਜਾ ਰਿਹਾ ਹੈ ਪਹਿਲਾਂ ਇਹ ਪੈਂਤਰੇਬਾਜ਼ੀ ਬੜੀ ਸੂਖਮ ਤੇ ਨਰਮ ਸੁਰ ’ਚ ਹੁੰਦੀ ਸੀ ਜੋ ਹੁਣ ਉੱਭਰ ਰਹੀ ਹੈ ਪਰ ਹੁਣ ਇਹ ਪੈਂਤਰੇਬਾਜ਼ੀ ਤਿੱਖੇ ਨਾਅਰਿਆਂ ਤੇ ਰੋਸ ਪ੍ਰਦਰਸ਼ਨਾਂ ਦੇ ਰੂਪ ’ਚ ਸਾਹਮਣੇ ਆ ਰਹੀ ਹੈ। (Politics)

ਖ਼ੁਦੀ ਤੋਂ ਵੱਧ ਇਨਸਾਨ ਦਾ ਕੋਈ ਹੋਰ ਦੁਸ਼ਮਣ ਨਹੀਂ ਹੁੰਦਾ : Saint Dr MSG

ਭਾਰਤ ਦੇ ਗੁਆਂਢੀ ਮੁਲਕ ਨੇਪਾਲ ’ਚ ਆਮ ਚੋਣਾਂ ਜਿੱਤਣ ਲਈ ਸਿਆਸੀ ਪਾਰਟੀਆਂ ਭਾਰਤ ਤੇ ਚੀਨ ਨਾਲ ਨੇਪਾਲ ਦੇ ਸਬੰਧਾਂ ਦਾ ਸਹਾਰਾ ਲੈਂਦੀਆਂ ਸਨ ਕੋਈ ਪਾਰਟੀ ਚੀਨ ਦੇ ਗੁਣ ਗਾਉਂਦੀ ਸੀ ਤੇ ਕੋਈ ਭਾਰਤ ਦੇ ਇਹ ਰੁਝਾਨ ਸੰਕੇਤਰ ਜਿਹਾ ਹੁੰਦਾ ਸੀ ਪਰ ਇਸ ਸਾਲ ਮਾਲਦੀਵ ਅਤੇ ਬੰਗਲਾਦੇਸ਼ ਅੰਦਰ ਜੋ ਕੁਝ ਹੋ ਰਿਹਾ ਹੈ ਉਹ ਉੱਥੋਂ ਦੀਆਂ ਸਿਆਸੀ ਪਾਰਟੀਆਂ ਦਾ ਇੱਕ ਵੱਡਾ ਹਥਿਆਰ ਬਣ ਗਿਆ ਹੈ। ਪਹਿਲਾਂ ਮਾਲਦੀਵ ’ਚ ਮੁਹੰਮਦ ਮੁਇਜੂ ਨੇ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਇੰਡੀਆ ਆਊਟ ਦੀ ਮੁਹਿੰਮ ਚਲਾਈ ਤੇ ਇਸ ਮੁਹਿੰਮ ’ਚ ਉਹ ਕਾਮਯਾਬ ਹੋਏ ਹੁਣ ਤਾਜ਼ਾ ਮਾਮਲਾ ਬੰਗਲਾਦੇਸ਼ ਦਾ ਹੈ ਜਿੱਥੇ ਮੁੱਖ ਵਿਰੋਧੀ ਪਾਰਟੀ ‘ਇੰਡੀਆ ਆਊਟ’ ਦੇ ਨਾਅਰੇ ਦਾ ਸਹਾਰਾ ਲੈ ਕੇ ਆਪਣੀ ਸਿਆਸੀ ਜ਼ਮੀਨ ਬਣਾ ਰਹੀ ਹੈ ਭਾਰਤ ਇਸ ਮਾਮਲੇ ’ਚ ਪੂਰੀ ਨਿਗਾਹ ਰੱਖ ਕੇ ਆਪਣਾ ਪੱਖ ਮਜ਼ਬੂਤ ਕਰਨ ’ਤੇ ਜ਼ੋਰ ਦੇਵੇ। (Politics)