ਜਖ਼ਮੀ ਹਾਲਤ ’ਚ ਤੜਫ਼ ਰਹੇ ਢੱਠੇ ਨੂੰ ਗਊਸ਼ਾਲਾ ਪਹੁੰਚ ਲਈ ਪਰਿਵਾਰ ਸਮੇਤ ਡੇਢ ਘੰਟਾ ਰੁਕੇ ਰਹੇ ਮੁੱਖ ਸੜਕ ’ਤੇ | Humanity
ਲੁਧਿਆਣਾ (ਜਸਵੀਰ ਸਿੰਘ ਗਹਿਲ)। ਡੇਰਾ ਸੱਚਾ ਸੌਦਾ ਸਰਸਾ ਦੇ ‘ਇੰਸਾਂ’ ਦਿਖਾਵਾ ਕਰਨ ਦੀ ਬਜਾਇ ਸਹੀ ਮਾਅਨਿਆ ’ਚ ਇਨਸਾਨੀਅਤ ਦਾ ਫ਼ਰਜ ਨਿਭਾ ਰਹੇ ਹਨ। ਜਿਸ ਦਾ ਪ੍ਰਤੱਖ ਪ੍ਰਮਾਣ ਸਨਅੱਤੀ ਸ਼ਹਿਰ ਲੁਧਿਆਣਾ ’ਚ ਦੇਖਣ ਨੂੰ ਮਿਲਿਆ। ਜਿੱਥੇ ਐਲੀਵੇਟਡ ਰੋਡ ’ਤੇ ਜਖ਼ਮੀ ਹਾਲਤ ’ਚ ਪਏ ਇੱਕ ਢੱਠੇ ਨੂੰ ਗਊਸ਼ਾਲਾ ਪਹੰੁਚਾਉਣ ਲਈ ਡੇਰਾ ਸਰਧਾਲੂ ਆਪਣੇ ਪਰਿਵਾਰਾਂ ਸਮੇਤ ਡੇਢ ਘੰਟੇ ਤੋਂ ਵੱਧ ਸਮਾਂ ਰੁਕੇ ਰਹੇ। (Humanity)
ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਐਵੀਲੇਟਡ ਰੋਡ ’ਤੇ ਸੈਕਰਟ ਹਾਰਡ ਸਕੂਲ ਦੇ ਸਾਹਮਣੇ ਸੁਵੱਖਤੇ ਹੀ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਇੱਕ ਢੱਠਾ ਜਖ਼ਮੀ ਹੋ ਕੇ ਡਿੱਗਾ ਪਿਆ ਸੀ। ਢੱਠੇ ਦੀ ਹਾਲਤ ਇੰਨੀ ਕੁ ਖ਼ਰਾਬ ਸੀ ਕਿ ਉਸ ਤੋਂ ਆਪਣਾ ਪਿਛਲਾ ਪਾਸਾ ਉਤਾਂਹ ਨਹੀਂ ਚੁੱਕਿਆ ਜਾ ਰਿਹਾ ਸੀ। ਢੱਠੇ ਦੀ ਤਕਲੀਫ਼ ਉਸ ਵੱਲੋਂ ਵਾਰ ਵਾਰ ਉੱਠਣ ਦੀ ਕੋਸ਼ਿਸ ਤੇ ਉਸਦਾ ਕੰਬ ਰਿਹਾ ਸਰੀਰ ਸਪੱਸ਼ਟ ਬਿਆਨ ਕਰ ਰਿਹਾ ਸੀ।
Humanity
ਬੇਸ਼ੱਕ ਇਸ ਰੋਡ ’ਤੇ ਪ੍ਰਤੀ ਮਿੰਟ ਦਰਜਨਾਂ ਲੋਕ ਲੰਘ ਰਹੇ ਸਨ ਪਰ ਕਿਸੇ ਵੱਲੋਂ ਵੀ ਤੜਫ਼ ਰਹੇ ਬੇਜ਼ੁਬਾਨ ਜਾਨਵਰ ਦੀ ਤਕਲੀਫ਼ ਨੂੰ ਸਮਝ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ ਤੱਕ ਵੀ ਨਹੀਂ ਕੀਤੀ ਗਈ ਪਰ ਜਿਉਂ ਹੀ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਿੰਡ ਗਹੌਰ ਤੋਂ ਨਾਮਚਰਚਾ ਤੋਂ ਪਰਤ ਰਹੇ ਡੇਰਾ ਸਰਧਾਲੂ ਬਲਵੀਰ ਸਿੰਘ ਇੰਸਾਂ, ਕੁਨਾਲ ਇੰਸਾਂ ਤੇ ਰਣਧੀਰ ਸਿੰਘ ਇੰਸਾਂ ਮੁੱਲਾਂਪੁਰ ਆਦਿ ਢੱਠੇ ਕੋਲ ਪਹੁੰਚੇ ਤਾਂ ਉਨਾਂ ਫੌਰਨ ਰੁਕ ਕੇ ਜਖ਼ਮੀ ਢੱਠੇ ਨੂੰ ਢੁਕਵੀਂ ਸਹਾਇਤਾ ਦੇਣ ਦੇ ਯਤਨ ਆਰੰਭ ਦਿੱਤੇ। ਜਿੰਨਾਂ ਨੂੰ ਦੇਖ ਕੇ ਕੁੱਝ ਹੋਰ ਨੌਜਵਾਨ ਵੀ ਘਟਨਾਂ ਸਥਾਨ ’ਤੇ ਰੁਕ ਗਏ।
ਬੇਸ਼ੱਕ ਇਸ ਦੌਰਾਨ ਉਕਤ ਡੇਰਾ ਸਰਧਾਲੂਆਂ ਦੇ ਪਰਿਵਾਰ ਵੀ ਉਨਾਂ ਨਾਲ ਹੀ ਮੌਜੂਦ ਸਨ ਪਰ ਉਨਾਂ ਕਿਸੇ ਵੀ ਤਰਾਂ ਦੀ ਪ੍ਰਵਾਹ ਕੀਤੇ ਬਿਨਾਂ ਇਨਸਾਨੀਅਤ ਦਾ ਬਣਦਾ ਫ਼ਰਜ ਨਿਭਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ। ਆਖੀਰ ਡੇਢ ਘੰਟੇ ਦੀ ਮੁਸੱਕਤ ਤੋਂ ਬਾਅਦ ਪਹੰੁਚੀ ਗਊਸ਼ਾਲਾ ਦੀ ਗੱਡੀ ’ਚ ਤੜਫ਼ ਰਹੇ ਢੱਠੇ ਨੂੰ ਲੱਦਿਆ ਗਿਆ ਪਰ ਇਸ ਦੌਰਾਨ ਹੀ ਤੜਫ਼ ਰਿਹਾ ਢੱਠਾ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਮੌਤ ਤਾਂ ਪ੍ਰਮਾਤਮਾਂ ਦੇ ਹੱਥ ’ਚ ਹੈ ਪਰ ਡੇਰਾ ਸੱਚਾ ਸੌਦਾ ਸਰਸਾ ਦੇ ਡੇਰਾ ਸਰਧਾਲੂਆਂ ਨੇ ਆਪਣੀ ਪੂਰੀ ਕੋਸ਼ਿਸ ਕੀਤੀ ਕਿ ਢੱਠੇ ਦੀ ਜਾਨ ਬਚਾਈ ਜਾ ਸਕੇ। ਜਿਸ ਦੇ ਲਈ ਉਨਾਂ ਇੱਕ ਨਹੀਂ 10 ਫੋਨ ਇੱਧਰ- ਉੱਧਰ ਕੀਤੇ।
‘ਉਨਾਂ ਆਪਣਾ ਫ਼ਰਜ ਨਿਭਾਇਆ’
ਗੱਲਬਾਤ ਦੌਰਾਨ ਬਲਵੀਰ ਸਿੰਘ ਇੰਸਾਂ, ਕੁਨਾਲ ਇੰਸਾਂ ਤੇ ਰਣਧੀਰ ਸਿੰਘ ਇੰਸਾਂ ਮੁੱਲਾਂਪੁਰ ਨੇ ਦੱਸਿਆ ਕਿ ਉਨਾਂ ਨੂੰ ਇਹ ਉੱਚੀ ਤੇ ਸੁੱਚੀ ਸਿੱਖਿਆ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲੀ ਹੈ। ਉਨਾਂ ਕਿਹਾ ਕਿ ਇਨਸਾਨ ਦਾ ਫ਼ਰਜ ਬਣਦਾ ਹੈ ਕਿ ਉਹ ਬੇਜ਼ੁਬਾਨਿਆਂ ਦੀ ਤਕਲੀਫ਼ ਨੂੰ ਸਮਝੇ ਤੇ ਉਸਨੂੰ ਦੂਰ ਕਰਨ ਦੀ ਕੋਸ਼ਿਸ ਕਰੇ। ਇਹੀ ਉਨਾਂ ਨੇ ਕੀਤਾ ਹੈ। ਉਨਾਂ ਕਿਹਾ ਕਿ ਬੇਸ਼ੱਕ ਜਖ਼ਮੀ ਢੱਠੇ ਦੀ ਜਾਨ ਨਹੀਂ ਬਚ ਸਕੀ ਪਰ ਉਨਾਂ ਆਪਣਾ ਬਣਦਾ ਫ਼ਰਜ ਨਿਭਾ ਦਿੱਤਾ ਹੈ।