ਅਸਟਰੇਲੀਆ ਖਿਲਾਫ਼ ਇੱਕ ਰੋਜ਼ਾ ਰਿਕਾਰਡ ’ਚ ਸੁਧਾਰ ਕਰਨ ਉੱਤਰੇਗੀ ਭਾਰਤੀ ਮਹਿਲਾ ਟੀਮ

IND Vs AUS

50 ਇੱਕ ਰੋਜ਼ਾ ਮੈਚਾਂ ’ਚ ਸਿਰਫ਼ 10 ਮੈਚਾਂ ’ਚ ਹੀ ਜਿੱਤ ਸਕਿਆ ਭਾਰਤ | IND Vs AUS

  • ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਇੱਕ ਵੱਜ ਕੇ 30 ਮਿੰਟ ’ਤੇ ਸ਼ੁਰੂ ਹੋਵੇਗਾ | IND Vs AUS

ਮੁੰਬਈ (ਏਜੰਸੀ)। ਲਗਾਤਾਰ ਦੋ ਟੈਸਟ ਮੈਚਾਂ ’ਚ ਜਿੱਤ ਨਾਲ  ਉਤਸ਼ਾਹਿਤ ਭਾਰਤੀ ਮਹਿਲਾ ਟੀਮ ਅਸਟਰੇਲੀਆ ਖਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ’ਚ ਆਪਣੇ ਇਸ ਵਿਰੋਧੀ ਖਿਲਾਫ਼ ਰਿਕਾਰਡ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ’ਚ ਚੱਲ ਰਹੀ ਹੈ ਉਸ ਨੇ ਇੰਗਲੈਂਡ ਨੂੰ ਰਿਕਾਰਡ 347 ਦੌੜਾਂ ਨਾਲ ਹਰਾਉਣ ਤੋਂ ਬਾਅਦ ਵਾਨਖੇੜੇ ਸਟੇਡੀਅਮ ’ਚ ਅਸਟਰੇੇਲੀਆ ਖਿਲਾਫ਼ ਖੇਡੇ ਗਏ ਟੈਸਟ ਮੈਚ ’ਚ 8 ਵਿਕਟਾਂ ਨਾਲ ਜਿੱਤ ਦਰਜ਼ ਕੀਤੀ ਸੀ ਇੱਕ ਰੋਜ਼ਾ ਲੜੀ ਦੇ ਸਾਰੇ ਮੈਚ ਵਾਨਖੇੜੇ ਸਟੇਡੀਅਮ ’ਚ ਖੇਡੇ ਜਾਣਗੇ। (IND Vs AUS)

ਹਰਿਆਣਾ, ਪੰਜਾਬ ਅਤੇ ਦਿੱਲੀ ’ਚ ਕਿਵੇਂ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

ਭਾਰਤ ਆਗਾਮੀ ਮੈਚਾਂ ’ਚ ਆਪਣਾ ਜੇਤੂ ਅਭਿਆਨ ਜਾਰੀ ਰੱਖਣ ਲਈ ਵਚਨਬੱਧ ਹੈ ਪਰ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਵੇਗੀ ਕਿ ਅਸਟਰੇਲੀਆ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ, ਜਿਸ ਦਾ 50 ਓਵਰਾਂ ਦੇ ਫਾਰਮੈਟ ’ਚ ਸ਼ੁਰੂ ਤੋਂ ਦਬਦਬਾ ਰਿਹਾ ਹੈ ਅਸਟਰੇਲੀਆ ਖਿਲਾਫ਼ ਖੇਡੇ ਗਏ 50 ਇੱਕ ਰੋਜ਼ਾ ਮੈਚਾਂ ’ਚ ਭਾਰਤ ਸਿਰਫ਼ 10 ਮੈਚਾਂ ’ਚ ਜਿੱਤ ਦਰਜ ਕਰ ਸਕਿਆ ਹੈ ਜਦੋਂਕਿ 40 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਘਰੇਲੂ ਮੈਦਾਨਾਂ ’ਤੇ ਭਾਰਤ ਦਾ ਰਿਕਾਰਡ ਜ਼ਿਆਦਾ ਖਰਾਬ ਹੈ ਭਾਰਤ ਨੇ ਅਸਟਰੇੇਲੀਆ ਖਿਲਾਫ਼ ਆਪਣੀ ਧਰਤੀ ’ਤੇ ਜੋ 21 ਇੱਕ ਰੋਜ਼ਾ ਮੈਚ ਖੇਡੇ ਹਨ ਉਨ੍ਹਾਂ ’ਚੋਂ ਉਸ ਨੇ ਸਿਰਫ਼ ਚਾਰ ਮੈਚ ਜਿੱਤੇ ਹਨ, ਜਦੋਂਕਿ 17 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। (IND Vs AUS)

ਭਾਰਤ ਨੇ ਫਰਵਰੀ 2007 ਤੋਂ ਲੈ ਕੇ ਅਸਟਰੇਲੀਆ ਖਿਲਾਫ਼ ਆਪਣੀ ਧਰਤੀ ’ਤੇ ਜੋ ਸੱਤ ਮੈਚ ਖੇਡੇ ਹਨ ਉਨ੍ਹਾਂ ਸਾਰਿਆਂ ’ਚ ਉਸ ਨੂੰ ਹਾਰ ਝੱਲਣੀ ਪਈ ਭਾਰਤ ਨੇ ਅਸਟਰੇਲੀਆ ਖਿਲਾਫ਼ ਵਾਨਖੇੜੇ ਸਟੇਡੀਅਮ ’ਚ ਪਿਛਲੇ ਦੋ ਇੱਕ ਰੋਜ਼ਾ ਮੈਚ ਮਾਰਚ 2012 ’ਚ ਖੇਡੇ ਸਨ, ਜਿਨ੍ਹਾਂ ’ਚੋਂ ਉਸ ਨੂੰ 221 ਦੌੜਾਂ ਤੇ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਲੜੀ ਦਾ ਪਹਿਲਾ ਮੈਚ ਅਹਿਮਦਾਬਾਦ ’ਚ ਖੇਡਿਆ ਗਿਆ ਸੀ ਜਿਸ ’ਚ ਅਸਟਰੇਲੀਆ ਨੇ 30 ਦੌੜਾਂ ਨਾਲ ਜਿੱਤ ਦਰਜ਼ ਕੀਤੀ ਸੀ ਪਰ ਹੁਣ ਭਾਰਤ ਕੋਲ ਹਰਮਨਪ੍ਰੀਤ ਦੇ ਤੌਰ ’ਤੇ ਨਵੀਂ ਕਪਤਾਨ ਤੇ ਅਮੋਲ ਮਜ਼ੂਮਦਾਰ ਦੇ ਤੌਰ ’ਤੇ ਨਵਾਂ ਕੋਚ ਹੈ ਭਾਰਤੀ ਟੀਮ ਕੋਲ ਇਹ 2025 ’ਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰਨ ਤੇ ਅਸਟਰੇਲੀਆ ਖਿਲਾਫ਼ ਆਪਣੇ ਰਿਕਾਰਡ ’ਚ ਸੁਧਾਰ ਕਰਨ ਦਾ ਮੌਕਾ ਹੈ। (IND Vs AUS)