ਭਾਰਤੀ ਟੀਮ ਦੂਜੇ ਟੈਸਟ ਮੈਚ ਲਈ ਕੇਪਟਾਉਨ ਪਹੁੰਚੀ, ਇਸ ਦਿਨ ਤੋਂ ਹੈ ਦੂਜਾ ਅਤੇ ਆਖਿਰੀ ਮੁਕਾਬਲਾ

IND Vs SA

ਸਿਰਾਜ ਨੇ ਸਾਰਿਆਂ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ

ਕੇਪਟਾਉਨ (ਏਜੰਸੀ)। ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ ’ਤੇ ਆਪਣਾ ਆਖਰੀ ਟੈਸਟ ਮੈਚ ਖੇਡਣ ਲਈ ਕੇਪਟਾਊਨ ਪਹੁੰਚ ਗਈ ਹੈ। ਟੀਮ ਇੰਡੀਆ ਨੇ ਇੱਥੇ 3 ਜਨਵਰੀ ਤੋਂ ਦੌਰੇ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਖੇਡਣਾ ਹੈ। ਕੇਪਟਾਊਨ ਪਹੁੰਚ ਭਾਰਤੀ ਤੇਜ ਗੇਂਦਬਾਜ ਮੁਹੰਮਦ ਸਿਰਾਜ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਟੀਮ ਦੇ ਕੇਪਟਾਊਨ ਪਹੁੰਚਣ ਦਾ ਵੀਡੀਓ ਬੀਸੀਸੀਆਈ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਪੋਸ਼ਟ ਕੀਤਾ ਹੈ। ਜਿਸ ’ਚ ਸਾਰੇ ਖਿਡਾਰੀ ਅਤੇ ਸਪੋਰਟ ਸਟਾਫ ਮੈਂਬਰ ਏਅਰਪੋਰਟ ਤੋਂ ਉਤਰਦੇ ਨਜਰ ਆ ਰਹੇ ਹਨ। ਇਸ ਵੀਡੀਓ ’ਚ ਸਿਰਾਜ ਇਕੱਲੇ ਅਜਿਹੇ ਖਿਡਾਰੀ ਹਨ ਜੋ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਿਰਾਜ ਨੇ ਕਿਹਾ ਕਿ 3 ਜਨਵਰੀ ਨੂੰ ਮਿਲਦੇ ਹਾਂ। (IND Vs SA)

ਕੇਪਟਾਊਨ ’ਚ ਇੱਕ ਵੀ ਮੈਚ ਨਹੀਂ ਜਿੱਤ ਸਕੀ ਹੈ ਭਾਰਤੀ ਟੀਮ

ਭਾਰਤ ਨੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ’ਤੇ 6 ਟੈਸਟ ਮੈਚ ਖੇਡੇ ਅਤੇ ਟੀਮ ਇੱਕ ਵੀ ਨਹੀਂ ਜਿੱਤ ਸਕੀ। ਜਦੋਂ ਕਿ ਦੱਖਣੀ ਅਫਰੀਕਾ ਨੇ ਇਸ ਮੈਦਾਨ ’ਤੇ 24 ਮੈਚ ਖੇਡੇ ਅਤੇ 45.8 ਫੀਸਦੀ ਭਾਵ 10 ਮੈਚ ਜਿੱਤੇ ਹਨ। (IND Vs SA)

ਦੂਜੇ ਟੈਸਟ ਮੈਚ ’ਚ ਮੁਹੰਮਦ ਸ਼ਮੀ ਦੀ ਜਗ੍ਹਾ ਆਵੇਸ਼ ਨੂੰ ਕੀਤਾ ਗਿਆ ਹੈ ਸ਼ਾਮਲ

ਦੂਜੇ ਟੈਸਟ ਮੈਚ ਲਈ ਤੇਜ ਗੇਂਦਬਾਜ ਆਵੇਸ਼ ਖਾਨ ਨੂੰ ਮੁਹੰਮਦ ਸ਼ਮੀ ਦੀ ਜਗ੍ਹਾ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਹ ਤੇਜ ਗੇਂਦਬਾਜ ਮੁਹੰਮਦ ਸ਼ਮੀ ਦੀ ਥਾਂ ’ਤੇ ਆਏ ਹਨ। ਮੁਹੰਮਦ ਸ਼ਮੀ ਦਾ ਨਾਂਅ ਦੱਖਣੀ ਅਫਰੀਕਾ ਦੌਰੇ ਲਈ ਦੋ ਟੈਸਟ ਮੈਚਾਂ ਦੀ ਸੀਰੀਜ ਲਈ ਟੀਮ ’ਚ ਸੀ ਪਰ ਸੀਰੀਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਮੀ ਫਿਟਨੈੱਸ ਟੈਸਟ ਪਾਸ ਨਾ ਕਰਨ ਕਾਰਨ ਦੌਰੇ ਤੋਂ ਬਾਹਰ ਹੋ ਗਏ ਸਨ।

ਜਡੇਜਾ ਵੀ ਦੂਜੇ ਟੈਸਟ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ | IND Vs SA

ਭਾਰਤੀ ਟੀਮ ’ਚ ਸ਼ਾਮਲ ਆਲਰਾਊਂਡਰ ਰਵਿੰਦਰ ਜਡੇਜਾ ਵੀ ਦੂਜੇ ਟੈਸਟ ਤੋਂ ਪਹਿਲਾਂ ਫਿੱਟ ਹੋ ਗਏ ਹਨ। ਉਹ ਪਿੱਠ ਦੇ ਉਪਰਲੇ ਹਿੱਸੇ ’ਚ ਕੜਵੱਲ ਕਾਰਨ ਸੈਂਚੁਰੀਅਨ ਟੈਸਟ ਮੈਚ ਨਹੀਂ ਖੇਡ ਸਕੇ ਸਨ। ਜਡੇਜਾ ਨੂੰ ਸੈਂਚੁਰੀਅਨ ’ਚ ਪਹਿਲੇ ਟੈਸਟ ਦੇ ਤੀਜੇ ਦਿਨ ਟੀਮ ਨਾਲ ਅਭਿਆਸ ਸੈਸ਼ਨ ’ਚ ਵੇਖਿਆ ਗਿਆ। ਸੈਸ਼ਨ ਦੌਰਾਨ ਆਲਰਾਊਂਡਰ ਜਡੇਜਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ’ਚ ਨਹੀਂ ਦਿਖੇ ਹਨ, ਉਨ੍ਹਾਂ 30-40 ਮੀਟਰ ਦੀ ਛੋਟੀ ਸੈਰ ਵੀ ਕੀਤੀ। ਉਨ੍ਹਾਂ ਸੈਸ਼ਨ ਦੌਰਾਨ ਕੁਝ ਫਿਟਨੈਸ ਅਭਿਆਸ ਵੀ ਕੀਤੇ। (IND Vs SA)

ਦੱਖਣੀ ਅਫਰੀਕਾ ਨੇ ਭਾਰਤ ਨੂੰ ਪਹਿਲੇ ਟੈਸਟ ’ਚ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਹੈ | IND Vs SA

ਭਾਰਤ ਨੂੰ ਸੈਂਚੁਰੀਅਨ ਟੈਸਟ ਤੀਜੇ ਦਿਨ ਪਾਰੀ ਅਤੇ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਦੀ ਟੀਮ ਨੇ ਭਾਰਤੀ ਟੀਮ ਨੂੰ ਦੂਜੀ ਪਾਰੀ ’ਚ 131 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਸੀ। ਭਾਰਤ ਵੱਲੋਂ ਸਿਰਫ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਅਰਧ ਸੈਂਕੜਾ ਜੜਿਆ, ਬਾਕੀ ਬੱਲੇਬਾਜ ਕੁਝ ਖਾਸ ਨਹੀਂ ਕਰ ਸਕੇ। ਦੱਖਣੀ ਅਫਰੀਕਾ ਵੱਲੋਂ ਨੈਂਡਰੇ ਬਰਗਰ ਨੇ 4 ਵਿਕਟਾਂ ਹਾਸਲ ਕੀਤੀਆਂ। 26 ਦਸੰਬਰ ਨੂੰ ਸੁਪਰਸਪੋਰਟ ਪਾਰਕ ਮੈਦਾਨ ’ਤੇ ਭਾਰਤ ਨੇ ਕੇਐੱਲ ਰਾਹੁਲ ਦੇ ਸੈਂਕੜੇ ਦੇ ਦਮ ’ਤੇ ਪਹਿਲੀ ਪਾਰੀ ’ਚ 245 ਦੌੜਾਂ ਬਣਾਈਆਂ। (IND Vs SA)

ਸਿੱਧੂ ਮੂਸੇਵਾਲਾ ਕੇਸ ’ਚ ਵਾਂਟੇਡ ਗੈਂਗਸ਼ਟਰ ਗੋਲਡੀ ਬਰਾੜ ਨੂੰ ਐਲਾਨਿਆ ਅੱਤਵਾਦੀ

ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ’ਚ 408 ਦੌੜਾਂ ਬਣਾਈਆਂ, ਡੀਨ ਐਲਗਰ ਨੇ 185 ਦੌੜਾਂ ਦਾ ਸੈਂਕੜਾ ਜੜਿਆ। ਭਾਰਤ 163 ਦੌੜਾਂ ਨਾਲ ਪਿੱਛੇ ਸੀ ਪਰ ਟੀਮ 131 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਲਈ ਪਹਿਲੀ ਪਾਰੀ ’ਚ 185 ਦੌੜਾਂ ਬਣਾਉਣ ਵਾਲੇ ਡੀਨ ਐਲਗਰ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। ਉਹ ਆਪਣੇ ਕਰੀਅਰ ਦੀ ਆਖਰੀ ਸੀਰੀਜ ਖੇਡ ਰਹੇ ਹਨ। ਪਹਿਲੇ ਟੈਸਟ ’ਚ ਜਿੱਤ ਤੋਂ ਬਾਅਦ ਦੱਖਣੀ ਅਫਰੀਕਾ ਨੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਅਤੇ ਆਖਰੀ ਟੈਸਟ 3 ਜਨਵਰੀ 2024 ਤੋਂ ਕੇਪਟਾਊਨ ’ਚ ਖੇਡਿਆ ਜਾਵੇਗਾ, ਜਿੱਥੇ ਐਲਗਰ ਕਪਤਾਨੀ ਕਰਨਗੇ। ਦੱਸਣਯੋਗ ਹੈ ਕਿ ਅਫਰੀਕਾ ਦੇ ਡੀਨ ਐਲਗਰ ਨੇ ਇਸ ਲੜੀ ਤੋਂ ਪਹਿਲਾਂ ਹੀ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। (IND Vs SA)