Indian Hockey: ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚੀ, ਪੈਨਲਟੀ ਸ਼ੂਟਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ

Indian Hockey
Indian Hockey: ਭਾਰਤੀ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚੀ, ਪੈਨਲਟੀ ਸ਼ੂਟਆਊਟ 'ਚ ਹੋਇਆ ਫੈਸਲਾ

ਸ਼ੂਟ ਆਊਟ ’ਚ ਬ੍ਰਿਟੇਨ ਨੂੰ  4-2 ਨਾਲ ਹਰਾਇਆ

ਪੈਰਿਸ। Indian Hockey ਪੈਰਿਸ ਓਲੰਪਿਕ ‘ਚ ਭਾਰਤ ਅਤੇ ਬ੍ਰਿਟੇਨ ਵਿਚਾਲੇ ਪੁਰਸ਼ ਹਾਕੀ ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ 1-1 ਨਾਲ ਡਰਾਅ ਰਿਹਾ।  ਜੇਤੂ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਭਾਰਤ ਨੇ ਸ਼ੂਟ ਆਊਟ ’ਚ ਬ੍ਰ੍ਰਿਟੇਨ ਨੂੰ 4-2 ਨਾਲ ਹਰਾਇਆ। ਇਸ ਜਿੱਤ ਨਾਲ ਹੀ ਭਾਰਤ ਸੈਮੀਫਾਈਨਲ ’ਚ ਪਹੁੰਚ ਗਿਆ ਹੈ।

ਮੈਚ ਦੇ 22ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਪੈਰਿਸ ਓਲੰਪਿਕ ਵਿੱਚ ਇਹ ਉਸਦਾ 7ਵਾਂ ਗੋਲ ਹੈ। ਇਸ ਤੋਂ ਪਹਿਲਾਂ ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਸੀ। ਬਰਤਾਨੀਆ ਦੇ ਲੀ ਮੋਰਟਨ ਨੇ 27ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ।

Indian Hockey: ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚੀ, ਪੈਨਲਟੀ ਸ਼ੂਟਆਊਟ ‘ਚ ਹੋਇਆ ਫੈਸਲਾ

ਇਹ ਵੀ ਪੜ੍ਹੋ: ਛੁੱਟੀ ਦਾ ਐਲਾਨ, ਇਸ ਦਿਨ ਸੂਬੇ ’ਚ ਰਹੇਗੀ ਛੁੱਟੀ

ਕੋਲੰਬਸ ਦੇ ਯਵੇਸ-ਡੂ-ਮਾਨੋਇਰ ਸਟੇਡੀਅਮ ‘ਚ ਵਿਸ਼ਵ ਦੀ 5ਵੇਂ ਨੰਬਰ ਦੀ ਭਾਰਤੀ ਟੀਮ ਅੱਜ ਆਤਮਵਿਸ਼ਵਾਸ ਨਾਲ ਭਰੀ ਹੋਈ ਨਜ਼ਰ ਆਈ ਕਿਉਂਕਿ ਟੀਮ ਇੰਡੀਆ ਪਿਛਲੇ ਮੈਚ ‘ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਉਣ ਤੋਂ ਬਾਅਦ ਮੈਦਾਨ ’ਚ ਉਤਰੀ ਸੀ। ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ 52 ਸਾਲਾਂ ਬਾਅਦ ਆਸਟਰੇਲੀਆ ਨੂੰ ਹਾਕੀ ਵਿੱਚ ਹਰਾਇਆ ਹੈ। ਟੀਮ ਦੀ ਆਖਰੀ ਜਿੱਤ 1972 ਮਿਊਨਿਖ ਓਲੰਪਿਕ ਵਿੱਚ ਹੋਈ ਸੀ। Indian Hockey