ਬੁੱਢੇ ਨਾਲੇ ਦੇ ਪਾਣੀ ਨਾਲ ਨਹਾ ਕੇ ਆਜ਼ਾਦ ਉਮੀਦਵਾਰ ਨੇ ਸਰਕਾਰ ’ਤੇ ਕਸਿਆ ਤੰਜ਼

Ludhiana-News
ਲੁਧਿਆਣਾ : ਡੀਸੀ ਦਫ਼ਤਰ ਲੁਧਿਆਣਾ ਦੇ ਸਾਹਮਣੇ ਬੁੱਢੇ ਨਾਲੇ ਦੇ ਕਾਲੇ ਪਾਣੀ ਨਾਲ ਨਹਾ ਕੇ ਪ੍ਰਦਰਸ਼ਨ ਕਰਦਾ ਹੋਇਆ ਟੀਟੂ ਬਾਣੀਆ।

ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਲਈ ਸੁਹਿਰਦ ਯਤਨਾਂ ਦੀ ਥਾਂ ਹਮੇਸਾ ਲੋਕਾਂ ਨੂੰ ਮੂਰਖ ਬਣਾਇਆ : ਟੀਟੂ ਬਾਣੀਆ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਕ ਅਜ਼ਾਦ ਉਮੀਦਵਾਰ ਨੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਸਾਹਮਣੇ ਬੁੱਢੇ ਦਰਿਆ (ਨਾਲੇ) ਨੂੰ ਲੈ ਕੇ ਅਨੋਖੇ ਢੰਗ ਨਾਲ ਆਪਣਾ ਵਿਰੋਧ ਪ੍ਰਗਟਾਇਆ। ਪ੍ਰਦਰਸ਼ਨ ਦੌਰਾਨ ਸਬੰਧਿਤ ਉਮੀਦਵਾਰ ਨੇ ਆਪਣੇ ਨਾਲ ਲਿਆਂਦੇ ਗਏ ਬੁੱਢੇ ਨਾਲੇ ਦੇ ਪਾਣੀ ਨਾਲ ਨਹਾਉਂਦਿਆਂ ਮੌਜੂਦਾ ਸੰਸਦ ਮੈਂਬਰ ਸਣੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ’ਤੇ ਤੰਜ਼ ਕਸਿਆ। Ludhiana News

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024: 8 ਸੂਬਿਆਂ ’ਚ ਵੋਟਿੰਗ ਜਾਰੀ, ਫਿਲਮੀ ਸਿਤਾਰਿਆਂ ਨੇ ਪਾਈ ਵੋਟ

ਪ੍ਰਦਰਸ਼ਨ ਦੌਰਾਨ ਬੁੱਢੇ ਨਾਲੇ ਦੇ ਪਾਣੀ ਨਾਲ ਨਹਾਉਂਦਿਆਂ ਜੈ ਪ੍ਰਕਾਸ਼ ਜੈਨ (ਟੀਟੂ ਬਾਣੀਆ) ਨੇ ਕਿਹਾ ਕਿ ਉਸਨੇ ਆਪਣੇ ਤੌਰ ’ਤੇ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਕਰਵਾਉਣ ਲਈ ਬੁੱਢੇ ਨਾਲੇ ਦੇ ਕਿਨਾਰੇ ’ਤੇ ਬੈਠ ਕੇ ਕੇਕ ਕੱਟਿਆ ਤੇ ਡੀਸੀ ਦਫ਼ਤਰ ਦੀ ਪਾਰਕ ਦੀਆਂ ਗਰਿੱਲਾਂ ’ਤੇ ਬੁੱਢੇ ਨਾਲ ਦੇ ਗੰਦੇ ਪਾਣੀ ਨਾਲ ਰੰਗ ਵੀ ਕੀਤਾ ਪਰ ਸਰਕਾਰ ਜਾਂ ਕਿਸੇ ਮੰਤਰੀ ਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨਾ ਤਾਂ ਦੂਰ ਸੁਣਨਾ ਵੀ ਜਾਇਜ਼ ਨਹੀਂ ਸਮਝਿਆ। ਹੁਣ ਉਸ ਕੋਲ ਕੋਈ ਤਰੀਕਾ ਨਹੀਂ ਬਚਿਆ, ਇਸ ਲਈ ਉਹ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਰਿਆ ਹੈ ਤਾਂ ਜੋ ਲੋਕਾਂ ਵੱਲੋਂ ਮਿਲੀ ਤਾਕਤ ਸਹਾਰੇ ਬੁੱਢੇ ਨਾਲੇ ਦੇ ਮਸਲੇ ਨੂੰ ਹੱਲ ਕਰਵਾ ਸਕੇ।

13 ਸਾਲਾਂ ਤੋਂ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣ ਲਈ ਜੱਦੋ-ਜ਼ਹਿਦ ਕਰ ਰਿਹਾ ਹੈ : ਟੀਟੂ 

 ਟੀਟੂ ਬਾਣੀਏ ਨੇ ਦਾਅਵਾ ਕੀਤਾ ਕਿ ਉਹ ਪਿਛਲੇ 13 ਸਾਲਾਂ ਤੋਂ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਕਰਵਾਉਣ ਲਈ ਜੱਦੋ-ਜ਼ਹਿਦ ਕਰ ਰਿਹਾ ਹੈ। ਜਿਸ ਦਾ ਸਿੱਧਾ ਸਬੰਧ ਸਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ, ਜਿਸ ’ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਟੀਟੂ ਨੇ ਕਿਹਾ ਕਿ ਉਸਦੇ ਚੋਣ ਮੈਦਾਨ ’ਚ ਉਤਰਨ ਦਾ ਮੁੱਖ ਮਕਸਦ ਵੀ ਬੁੱਢਾ ਨਾਲਾ ਹੀ ਹੈ, ਜੇਕਰ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਾਫ਼ ਵਾਤਾਵਰਣ ਮਿਲੇ ਤੇ ਬੁੱਢਾ ਨਾਲ ਸਾਫ਼ ਹੋਵੇ ਤਾਂ ਉਸਨੂੰ ਵੋਟਾਂ ਜ਼ਰੂਰ ਪਾਈਆਂ ਜਾਣ ਨਾ ਕਿ ਉਨ੍ਹਾਂ ਨੂੰ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਬੁੱਢੇ ਨਾਲੇ ’ਤੇ ਸਿਆਸਤ ਕਰਕੇ ਉਨ੍ਹਾਂ (ਲੋਕਾਂ) ਨੂੰ ਮੂਰਖ ਬਣਾ ਰਹੇ ਹਨ। Ludhiana News

ਟੀਟੂ ਬਾਣੀਏ ਨੇ ਅੱਗੇ ਕਿਹਾ ਕਿ ਬੁੱਢੇ ਨਾਲੇ ਨੂੰ ਗੰਧਲਾ ਕਰਨ ਵਿੱਚ ਸਿੱਧਮ-ਸਿੱਧਾ ਫੈਕਟਰੀਆਂ ਵਾਲਿਆਂ ਦਾ ਹੱਥ ਹੈ, ਜਿੰਨਾਂ ਦੇ ਖਿਲਾਫ਼ ਪੁਲਿਸ ਕੇਸ ਦਰਜ਼ ਕੀਤੇ ਜਾਣ ਫਿਰ ਕਿਤੇ ਜਾ ਕੇ ਬੁੱਢਾ ਨਾਲਾ ਮੁੜ ਬੁੱਢਾ ਦਰਿਆ ਬਣੇਗਾ। ਉਨ੍ਹਾਂ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦਾ ਜ਼ਿਕਰ ਕਰਦਿਆਂ ਅਪੀਲ ਕੀਤੀ ਕਿ ਕਿਸੇ ਗਰੀਬ ਨੂੰ ਤਾਕਤ ਦਿਓ ਜੋ ਲੋਕਾਂ ਵਾਸਤੇ ਲੜ ਰਿਹਾ ਹੈ।