ਹਕੀਕੀ ਸੁੰਦਰਤਾ ਦੀ ਅਹਿਮੀਅਤ

Real Beauty

ਜ਼ਿੰਦਗੀ ਖੂਬਸੂਰਤ ਖਜ਼ਾਨਾ ਹੈ। ਜਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਦੁੱਖ-ਸੁੱਖ ਜ਼ਿੰਦਗੀ ਦੇ ਪਰਛਾਵੇਂ ਹਨ। ਜਿੰਦਗੀ ਦਾ ਸਫਰ ਚੁਣੌਤੀਆਂ ਭਰਪੂਰ ਰਹਿੰਦਾ ਹੈ। ਹਮੇਸਾ ਇੱਕੋ ਜਿਹੇ ਦਿਨ ਸਦਾ ਨਹੀਂ ਰਹਿੰਦੇ। ਜ਼ਿੰਦਗੀ ਨੂੰ ਵਧੀਆ ਅਤੇ ਘਟੀਆ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੈ। ਜਿਵੇਂ ਮੌਸਮ ਬਦਲਦਾ ਰਹਿੰਦਾ ਹੈ, ਉਸੇ ਤਰ੍ਹਾਂ ਨਾਲ ਜਿੰਦਗੀ ਵਿਚ ਦੁੱਖ-ਸੁੱਖ ਆਉਂਦੇ ਹੀ ਰਹਿੰਦੇ ਹਨ। ਕਿੰਨ੍ਹੇ ਤਰ੍ਹਾਂ ਦੇ ਮੌਸਮ ਅਸੀਂ ਦੇਖਦੇ ਹਾਂ ਜਿਵੇਂ ਕਦੇ ਸਰਦੀ, ਗਰਮੀ, ਬਸੰਤ, ਚਮਾਸਾ। ਹਮੇਸ਼ਾ ਸਰਦੀ ਵੀ ਨਹੀਂ ਰਹਿੰਦੀ। ਹਰ ਇੱਕ ਚੀਜ ਦਾ ਸਮਾਂ ਹੁੰਦਾ ਹੈ। ਕੋਈ ਵੀ ਚੀਜ਼ ਸਦਾ ਸਥਾਈ ਨਹੀਂ ਰਹਿੰਦੀ। ਠੀਕ ਇਸੇ ਤਰ੍ਹਾਂ ਜੇ ਜ਼ਿੰਦਗੀ ਵਿੱਚ ਦੁੱਖ ਆਉਂਦਾ ਹੈ ਤਾਂ ਉਹ ਵੀ ਸਦਾ ਨਹੀਂ ਰਹਿਣਾ। ਸਬਰ ਸੰਤੋਖ ਨਾਲ ਹੀ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸੁਖ ਵੀ ਜ਼ਰੂਰ ਦਸਤਕ ਦੇਣਗੇ। (Real Beauty)

ਸੁਖ ਵਿੱਚ ਜ਼ਿਆਦਾ ਖੁਸ ਨਾ ਹੋਵੇ। ਕਿਸੇ ਵੀ ਚੀਜ ਦਾ ਗੁਮਾਨ ਨਾ ਕਰੋ। ਪੈਸਾ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਹੱਥਾਂ ਦੀ ਮੈਲ ਹੈ। ਜੇ ਗਰੀਬ ਦੇ ਘਰ ਕਿਸੇ ਨੇ ਜਨਮ ਲਿਆ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਬੱਚਾ ਸਦਾ ਹੀ ਗਰੀਬ ਰਹੇਗਾ। ਮਿਹਨਤ ਕਰੇਗਾ ਤਾਂ ਆਪਣੇ ਆਪ ਦਿਨ ਬਦਲ ਜਾਣਗੇ। ਦੇਖਦੇ ਹਾਂ ਕਿ ਜਦੋ ਇਨਸਾਨ ਕੋਲ ਜ਼ਿਆਦਾ ਪੈਸਾ ਆ ਜਾਂਦਾ ਹੈ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਘੁਮੰਡ ਹੋ ਜਾਂਦਾ ਹੈ। ਆਪਣੇ ਤੋਂ ਛੋਟੇ ਇਨਸਾਨਾਂ ਨੂੰ ਅੱਖਾਂ ਦਿਖਾਉਣ ਲੱਗ ਜਾਂਦਾ ਹੈ।

ਦੁੱਖ-ਸੁੱਖ ਵਿੱਚ ਸ਼ਰੀਕ ਨਹੀਂ ਹੁੰਦਾ। ਕਈ ਵਾਰ ਤਾਂ ਮਾੜਾ ਬੋਲ ਵੀ ਬੋਲ ਦਿੱਤਾ ਜਾਂਦਾ ਹੈ। ਬੋਲਬਾਣੀ ਵਿੱਚ ਮਿਠਾਸ ਨਹੀਂ ਰਹਿੰਦੀ। ਉਸ ਇਨਸਾਨ ਵਿੱਚ ਨਿਮਰਤਾ ਬਿਲਕੁਲ ਵੀ ਨਹੀਂ ਰਹਿੰਦੀ। ਸਹਿਣਸੀਲਤਾ ਖਤਮ ਹੋ ਜਾਂਦੀ ਹੈ। ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਸੁੰਦਰ ਚਿਹਰਾ ਬਹੁਤ ਹੀ ਜਲਦੀ ਸਾਰਿਆਂ ਨੂੰ ਆਪਣੇ ਵੱਲ ਖਿੱਚਦਾ ਹੈ। ਅਸੀਂ ਸਮਾਜ ਵਿਚ ਵਿਚਰਦੇ ਹਾਂ। ਅਸੀਂ ਉਸ ਵਿਅਕਤੀ ਦੇ ਮੋਹ ਜਾਲ ਵਿੱਚ ਬੰਨੇ੍ਹ ਜਾਂਦੇ ਹਾਂ।

ਅੰਦਰ ਦੀ ਸੁੰਦਰਤਾ ਬੇਹੱਦ ਚੰਗੀ | Real Beauty

ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਜ਼ਿਆਦਾ ਸੋਹਣੀ ਹੋਣੀ ਚਾਹੀਦੀ ਹੈ। ਬਾਹਰੀ ਸੁੰਦਰਤਾ ਉਮਰ ਦੇ ਨਾਲ ਢਲਦੀ ਜਾਂਦੀ ਹੈ। ਇਹ ਸਦਾ ਸਦੀਵੀ ਨਹੀਂ ਰਹਿੰਦੀ।ਨਿਮਰਤਾ, ਪ੍ਰੀਤ, ਪਿਆਰ, ਸਹਿਣਸ਼ੀਲਤਾ ਤੇ ਸਤਿਕਾਰ ਅਜਿਹੇ ਗਹਿਣੇ ਇੱਕ ਚੰਗੇ ਇਨਸਾਨ ਦੀ ਸੁੰਦਰਤਾ ਦੀਆਂ ਨਿਸ਼ਾਨੀਆਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜੋ ਲੋਕ ਬਾਹਰੋਂ ਸੋਹਣੇ ਹੁੰਦੇ ਹਨ, ਕਈ ਵਾਰ ਉਹਨਾਂ ਦੇ ਦਿਲ ਇੰਨੇ ਸੋਹਣੇ ਨਹੀਂ ਹੁੰਦੇ। ਅਜਿਹੇ ਇਨਸਾਨਾਂ ਦੇ ਅੰਦਰ ਦੂਜਿਆਂ ਦਾ ਸਤਿਕਾਰ ਕਰਨ ਦੀ ਭਾਵਨਾ ਨਾ ਬਰਾਬਰ ਹੁੰਦੀ ਹੈ। ਮਾੜੇ ਬੰਦੇ ਨਾਲ ਗੱਲ ਕਰਨ ਨੂੰ ਆਪਣੀ ਬੇਇੱਜਤੀ ਸਮਝਦੇ ਹਨ। ਬੋਲ ਬਾਣੀ ਵਿੱਚ ਬਿਲਕੁਲ ਵੀ ਮਿਠਾਸ ਨਹੀਂ ਹੁੰਦੀ। ਮੰੂਹੋਂ ਕੱਢੇ ਸਬਦ ਤਲਵਾਰ ਦੀ ਤਰ੍ਹਾਂ ਜਖਮ ਦਿੰਦੇ ਹਨ। ਅਜਿਹੇ ਇਨਸਾਨਾਂ ਨੂੰ ਆਪਣੀ ਸੁੰਦਰਤਾ ਦਾ ਘੁਮੰਡ ਬਹੁਤ ਜ਼ਿਆਦਾ ਹੁੰਦਾ ਹੈ।

ਸੋਚ ਚੰਗੀ ਹੋਣੀ ਚਾਹੀਦੀ ਐ

ਸੁੰਦਰਤਾ ਕਾਰਨ ਉਹ ਹਉਮੈ ਦਾ ਸਤਿਕਾਰ ਹੁੰਦੇ ਹਨ। ਉਨ੍ਹਾਂ ਚੋਂ ਮੈਂ ਖਤਮ ਨਹੀਂ ਹੁੰਦੀ। ਇਨਸਾਨ ਦੀ ਸੋਚ ਬਹੁਤ ਵਧੀਆ ਹੋਣੀ ਚਾਹੀਦੀ ਹੈ। ਇਹ ਸੁੰਦਰ ਚਿਹਰੇ ਤੇ ਨਿਰਭਰ ਨਹੀਂ ਕਰਦਾ, ਕਿ ਉਹ ਬਾਹਰੋਂ ਕਿੰਨਾ ਸੋਹਣਾ ਹੈ। ਕਈ ਬੰਦੇ ਬਾਹਰੋਂ ਇੰਨੇ ਸੋਹਣੇ ਨਹੀਂ ਹੁੰਦੇ ,ਪਰ ਅਜਿਹੇ ਇਨਸਾਨਾਂ ਦਾ ਗੱਲ ਕਰਨ ਦਾ ਤਰੀਕਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ। ਦਿਲਾਂ ’ਤੇ ਛਾਪ ਛੱਡ ਜਾਂਦੇ ਹਨ। ਅਜਿਹੇ ਇਨਸਾਨਾਂ ਅੰਦਰ ਆਦਰਸ਼ ਮਨੁੱਖ ਵਾਲੇ ਗੁੱਣ ਹੁੰਦੇ ਹਨ।ਜੇ ਸਾਡੇ ਅੰਦਰ ਚੰਗੇ ਗੁਣ ਨਹੀਂ ਹਨ ਤਾਂ ਅਜਿਹੀ ਸੁੰਦਰਤਾ ਦਾ ਕੀ ਫਾਇਦਾ? ਬੋਲਚਾਲ ਤੋਂ ਹੀ ਇਨਸਾਨ ਦੀ ਸੁੰਦਰਤਾ ਦਾ ਪਤਾ ਚੱਲ ਜਾਂਦਾ ਹੈ।

ਜੇਕਰ ਸੁੰਦਰਤਾ ਦੇ ਨਾਲ-ਨਾਲ ਚੰਗੇ ਗੁਣ ਵੀ ਇਨਸਾਨ ਵਿੱਚ ਹੋਣਗੇ ਤਾਂ ਉਹ ਨਿਰਾਂ ਸੁਰਗ ਹੈ। ਚੰਗੇ ਗੁਣਾਂ ਨਾਲ ਇਨਸਾਨ ਦੀ ਸ਼ਖਸੀਅਤ ਹੋਰ ਨਿੱਖਰ ਜਾਂਦੀ ਹੈ। ਉਮਰ ਦੇ ਨਾਲ-ਨਾਲ ਬਾਹਰੀ ਸੁੰਦਰਤਾ ਵੀ ਘਟਦੀ ਚਲੀ ਜਾਂਦੀ ਹੈ। ਔਗੁਣਾਂ ਭਰਪੂਰ ਅਜਿਹੀ ਸੁੰਦਰਤਾ ਕਿਸ ਕੰਮ ਦੀ, ਜੋ ਕਿਸੇ ਦੀ ਇੱਜਤ ਨਾ ਕਰ ਸਕੇ। ਪਰ ਜੋ ਹਿਰਦੇ ਦੀ ਸੁੰਦਰਤਾ ਹੈ, ਉਹ ਹਮੇਸ਼ਾ ਹੀ ਅਮਰ ਰਹਿੰਦੀ ਹੈ। ਬਾਹਰੀ ਸੁੰਦਰਤਾ ਸਦਾ ਨਹੀਂ ਰਹਿੰਦੀ ਹੈ। ਹਮੇਸ਼ਾ ਹੀ ਸਾਡੇ ਅੰਦਰ ਦਇਆ , ਪ੍ਰੇਮ, ਪਰੋਪਕਾਰ,ਮਦਦ ਦੀ ਭਾਵਨਾ ਹੋਣੀ ਚਾਹੀਦੀ ਹੈ। ਹਮਸ਼ਾਂ ਸਾਨੂੰ ਉਸ ਦਾਤਾਰ ਦਾ ਸੁਕਰ ਕਰਨਾ ਚਾਹੀਦਾ ਹੈ। ਹਲੀਮੀ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।ਸਾਨੂੰ ਹਮੇਸਾ ਚੰਗੇ ਗੁਣਾਂ ਨਾਲ ਭਰਪੂਰ ਇਨਸਾਨ ਦੀ ਸੁੰਦਰਤਾ ਨੂੰ ਹੀ ਅਹਿਮੀਅਤ ਦੇਣੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ
ਮੋਹਾਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ