ਸਮਝਣਾ ਪਵੇਗਾ ਮੋਟੇ ਅਨਾਜ ਦਾ ਮਹੱਤਵ

ਸਮਝਣਾ ਪਵੇਗਾ ਮੋਟੇ ਅਨਾਜ ਦਾ ਮਹੱਤਵ

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ ’ਚ ਕੁਪੋਸ਼ਣ ਨਾਲ ਲੜਨ ’ਚ ਮੋਟੇ ਅਨਾਜ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਮੋਟੇ ਅਨਾਜ ਪ੍ਰਤੀ ਜਨ-ਜਾਗਰੂਕਤਾ ਲਿਆਉਣ ਦੀ ਗੱਲ ਕਹੀ ਇਸ ਤੋਂ ਪਹਿਲਾਂ ਮਾਰਚ 2021 ’ਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਭਾਰਤ ਵੱਲੋਂ ਪੇਸ਼ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਵੀਕਾਰ ਕੀਤਾ ਗਿਆ, ਜਿਸ ਤਹਿਤ ਸਾਲ 2023 ਨੂੰ ਅੰਤਰਰਾਸ਼ਟਰੀ ਮੋਟਾ ਅਨਾਜ ਵਰ੍ਹਾ ਐਲਾਨ ਕੀਤਾ ਗਿਆ ਇਸ ਪ੍ਰਸਤਾਵ ਦੀ 70 ਤੋਂ ਜ਼ਿਆਦਾ ਦੇਸ਼ਾਂ ਨੇ ਹਮਾਇਤ ਕੀਤੀ

ਇਸ ਦਾ ਮਕਸਦ ਬਦਲਦੇ ਜਲਵਾਯੂ ਹਾਲਾਤਾਂ ’ਚ ਮੋਟੇ ਅਨਾਜ ਦੇ ਪੋਸ਼ਣ ਅਤੇ ਸਿਹਤ ਲਾਭ ਅਤੇ ਇਸ ਦੀ ਖੇਤੀ ਲਈ ਲੋੜ ਬਾਰੇ ਜਾਗਰੂਕਤਾ ਵਧਾਉਣਾ ਹੈ ਮੋਟੇ ਅਨਾਜ ’ਚ ਚਰ੍ਹੀ, ਬਾਜਰਾ, ਰਾਗੀ, ਕੰਗਣੀ, ਕੁਟਕੀ, ਕੋਦੋ, ਸਾਵਾਂ ਆਦਿ ਸ਼ਾਮਲ ਹਨ ਜ਼ਿਕਰਯੋਗ ਹੈ ਕਿ ਅਪਰੈਲ 2016 ’ਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਭੁੱਖ ਨੂੰ ਮਿਟਾਉਣ ਅਤੇ ਦੁਨੀਆਭਰ ’ਚ ਸਾਰੇ ਤਰ੍ਹਾਂ ਦੇ ਕੁਪੋਸ਼ਣ ਦੀ ਰੋਕਥਾਮ ਦੀ ਜ਼ਰੂਰਤ ਨੂੰ ਮਾਨਤਾ ਦਿੰਦਿਆਂ 2016 ਤੋਂ 2025 ਤੱਕ ‘ਪੋਸ਼ਣ ’ਤੇ ਸੰਯੁਕਤ ਰਾਸ਼ਟਰ ਕਾਰਵਾਈ ਦਹਾਕੇ’ ਦਾ ਐਲਾਨ ਕੀਤਾ ਸੀ

ਮੋਟੇ ਅਨਾਜ ’ਚ ਮੌਜੂਦ ਪੋਸ਼ਕ ਅਤੇ ਔਸ਼ਧੀ ਗੁਣਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਭਵਿੱਖ ਦੇ ਭੋਜਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ ਮੋਟੇ ਅਨਾਜ ਖੁਰਾਕ ਸੁਰੱਖਿਆ ਅਤੇ ਪੋਸ਼ਣ ਸੁਰੱਖਿਆ ਦੀ ਨਜ਼ਰ ਨਾਲ ਮਹੱਤਵਪੂਰਨ ਹਨ ਵਧਦੀ ਅਬਾਦੀ ਦੀਆਂ ਪੋਸ਼ਣ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਤੇਜ਼ੀ ਨਾਲ ਵਧ ਰਹੀ ਜੀਵਨਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਸ਼ੂਗਰ, ਕੈਂਸਰ, ਦਿਲ ਰੋਗ, ਬਲੱਡ ਪ੍ਰੈਸ਼ਰ ਆਦਿ ਦੀ ਰੋਕਥਾਮ ’ਚ ਮੋਟੇ ਅਨਾਜਾਂ ਦੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ

ਮੋਟੇ ਅਨਾਜ ਕੁਪੋਸ਼ਣ, ਜੀਵਨਸ਼ੈਲੀ ਵਿਕਾਰਾਂ ਤੇ ਪੁਰਾਣੀਆਂ ਬਿਮਾਰੀਆਂ ਨਾਲ ਲੜਨ ’ਚ ਸਮਰੱਥ ਹਨ ਮੋਟੇ ਅਨਾਜ ਪੋਸ਼ਕ ਤੱਤਾਂ ਦਾ ਭੰਡਾਰ ਹਨ ਮੋਟੇ ਅਨਾਜਾਂ ’ਚ ਬੀਟਾ-ਕੈਰੋਟੀਨ, ਨਾਈਯਾਸਿਨ, ਵਿਟਾਮਿਨ-ਬੀ6, ਫੋਲਿਕ ਐਸਿਡ, ਪੋਟਾਸ਼ੀਅਨ, ਮੈਗਨੀਸ਼ੀਅਮ, ਜਸਤਾ ਆਦਿ ਖਣਿਜ ਤੱਤ ਅਤੇ ਵਿਟਾਮਿਨਸ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਸਿਹਤ ਦੀ ਨਜ਼ਰ ਨਾਲ ਬੇਹੱਦ ਫਾਇਦੇਮੰਦ ਡਾਇਟਰੀ ਫਾਈਬਰ ਭਰਪੂਰ ਪਾਏ ਜਾਂਦੇ ਹਨ ਪੋਸ਼ਣ ਅਤੇ ਸਿਹਤ ਦੀ ਨਜ਼ਰ ਨਾਲ ਇਸ ਦੇ ਫਾਇਦਿਆਂ ਕਾਰਨ ਹੀ ਇਨ੍ਹਾਂ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ

ਇਨ੍ਹਾਂ ਦੀ ਵਰਤੋਂ ਵਜ਼ਨ ਘੱਟ ਕਰਨ, ਸਰੀਰ ’ਚ ਹਾਈ ਬਲੱਡ ਪ੍ਰੈਸ਼ਰ ਅਤੇ ਵਧੇਰੇ ਕੋਲੇਸਟ੍ਰਾਲ ਨੂੰ ਘੱਟ ਕਰਨ, ਦਿਲ ਰੋਗ, ਸ਼ੂਗਰ ਅਤੇ ਕੈਂਸਰ ਵਰਗੇ ਗੈਰ-ਸੰਕਰਾਮਕ ਰੋਗਾਂ ਦੇ ਜੋਖ਼ਿਮ ਨੂੰ ਘੱਟ ਕਰਨ ਦੇ ਨਾਲ-ਨਾਲ ਕਬਜ਼ ਅਤੇ ਅਪੱਚ ਤੋਂ ਵੀ ਨਿਜਾਤ ਦਿਵਾਉਣ ’ਚ ਮੱਦਦ ਕਰਦਾ ਹੈ ਮੋਟੇ ਅਨਾਜ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਸਿਹਤ ਵਧਾਊ ਤਾਂ ਹਨ ਹੀ, ਨਾਲ ਹੀ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਮੋਟੇ ਅਨਾਜਾਂ ਦਾ ਸਾਡੇ ਭੋਜਨ ਦੀ ਥਾਲੀ ’ਚੋਂ ਗਾਇਬ ਹੋਣ ਦਾ ਅਸਰ ਦਿਸਣ ਲੱਗਾ ਹੈ ਪੇਟ ਭਰ ਕੇ ਭੋਜਨ ਦੇ ਬਾਵਜੂਦ ਕੁਪੋਸ਼ਣ ਜਾਂ ਘੱਟ-ਪੋਸ਼ਣ ਦੀ ਸਮੱਸਿਆ ਆ ਰਹੀ ਹੈ ਅਜਿਹਾ ਭੋਜਨ ਦੇ ਰੂਪ ’ਚ ਕਣਕ ਅਤੇ ਚੌਲ ’ਤੇ ਬੇਹੱਦ ਨਿਰਭਰਤਾ ਕਾਰਨ ਹੈ ਭੋਜਨ ’ਚ ਖਣਿਜ ਤੱਤਾਂ ਅਤੇ ਡਾਇਟਰੀ ਫਾਈਬਰ ਦੀ ਘੱਟ ਮਾਤਰਾ ਕਾਰਨ ਸ਼ੂਗਰ, ਅਨੀਮੀਆ, ਦਿਲ ਅਤੇ ਗੁਰਦੇ ਨਾਲ ਸਬੰਧਿਤ ਗੈਰ-ਸੰਕਰਾਮਕ ਬਿਮਾਰੀਆਂ ਦੀ ਕਰੋਪੀ ਵਧੀ ਹੈ

ਵਧਦੇ ਤਾਮਮਾਨ, ਮਾਨਸੂਨ ਦੇ ਬਦਲਦੇ ਚੱਕਰ ਅਤੇ ਮੌਸਮੀ ਘਟਨਾਵਾਂ ਕਾਰਨ ਖੁਰਾਕ ਸੁਰੱਖਿਆ ਲਈ ਖਤਰਾ ਵਧ ਰਿਹਾ ਹੈ ਇੱਕ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਮੋਟੇ ਅਨਾਜ ਦੀ ਤੁਲਨਾ ’ਚ ਚੌਲ ਵਰਗੀਆਂ ਖੁਰਾਕੀ ਫਸਲਾਂ ਜਲਵਾਯੂ ਬਦਲਾਅ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹਨ ਇਸ ਲਈ ਜਲਵਾਯੂ ਬਦਲਾਅ ਦੇ ਚੱਲਦਿਆਂ ਖੁਰਾਕ ਸਪਲਾਈ ਦੀ ਸਮੱਸਿਆ ਨਾਲ ਨਜਿੱਠਣ ’ਚ ਮੋਟੇ ਅਨਾਜ ਚੰਗਾ ਬਦਲ ਹੋ ਸਕਦੇ ਹਨ

ਚੌਲ ਦੀ ਤੁਲਨਾ ’ਚ ਰਾਗੀ, ਮੱਕਾ, ਬਾਜਰਾ ਅਤੇ ਚਰ੍ਹੀ ਦੀਆਂ ਫਸਲਾਂ ਜਲਵਾਯੂ ਬਦਲਾਅ ਪ੍ਰਤੀ ਘੱਟ ਸੰਵੇਦਨਸ਼ੀਲ ਹੁੰਦੀਆਂ ਹਨ ਜਲਵਾਯੂ ਹਾਲਾਤਾਂ ਕਾਰਨ ਮੋਟੇ ਅਨਾਜਾਂ ਦੇ ਉਤਪਾਦਨ ਵਿਚ ਮਾਮੂਲੀ ਕਮੀ ਹੋ ਸਕਦੀ ਹੈ ਮੋਟੇ ਅਨਾਜ ਦੀਆਂ ਫਸਲਾਂ ਮੀਂਹ ’ਤੇ ਨਿਰਭਰ ਹੁੰਦੀਆਂ ਹਨ ਅਤੇ ਸਾਉਣੀ ਦੇ ਮੌਸਮ ’ਚ ਇਨ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਇਸ ਸਰਵੇ ’ਚ ਸਾਲ 1966 ਤੋਂ 2011 ਦੌਰਾਨ ਪੂਰੇ ਦੇਸ਼ ’ਚ ਫਸਲਾਂ ਦੀ ਪੈਦਾਵਾਰ ’ਤੇ ਪੈਣ ਵਾਲੇ ਜਲਵਾਯੂ ਬਦਲਾਵਾਂ ਦੇ ਅਸਰ ਦਾ ਮੁਲਾਂਕਣ ਕੀਤਾ ਗਿਆ ਹੈ ਇਹ ਦੇਖਿਆ ਗਿਆ ਕਿ ਇਸ ਦੌਰਾਨ ਕੁੱਲ ਮਾਨਸੂਨੀ ਬਰਸਾਤ ’ਚ ਗਿਰਾਵਟ ਹੋਈ ਹੈ ਇਸ ਦੇ ਨਾਲ ਹੀ ਰੋਜ਼ਾਨਾ ਮੀਂਹ ਦੇ ਪੱਧਰ ’ਚ ਵੀ ਬਹੁਤ ਜ਼ਿਆਦਾ ਬਦਲਾਅ ਆਇਆ ਹੈ ਤੇ ਸੋਕੇ ਦਾ ਘੇਰਾ ਵਧਿਆ ਹੈ

ਨਹਿਰੀ ਅਤੇ ਬਰਾਨੀ ਖੇਤਰਾਂ ’ਚ ਮੋਟੇ ਅਨਾਜਾਂ ਦੀ ਤੁਲਨਾ ’ਚ ਚੌਲ ਦੀ ਪੈਦਾਵਾਰ ਬਰਸਾਤ ਦੇ ਘੱਟ-ਵੱਧ ਹੋਣ ਨਾਲ ਜਿਆਦਾ ਪ੍ਰਭਾਵਿਤ ਹੁੰਦੀ ਹੈ ਇਨ੍ਹਾਂ ਸਥਾਨਾਂ ’ਤੇ ਚੌੌਲ ਦੀ ਥਾਂ ਮੋਟੇ ਅਨਾਜਾਂ ਨੂੰ ਜਿਆਦਾ ਉਗਾਉਣ ’ਚ ਬਦਲਦੇ ਜਲਵਾਯੂ ਹਾਲਾਤਾਂ ’ਚ ਵੀ ਸਥਾਈ ਖੁਰਾਕ ਸਪਲਾਈ ਬਣਾਈ ਰੱਖਣ ’ਚ ਮੱਦਦ ਮਿਲ ਸਕਦੀ ਹੈ

ਖੁਰਾਕ ਸਪਲਾਈ ਬਣਾਈ ਰੱਖਣ ਲਈ ਅਨਾਜਾਂ ਦਾ ਸੁਰੱਖਿਅਤ ਭੰਡਾਰਨ, ਸੋਕਾ ਸਹਿ ਸਕਣ ਵਾਲੀਆਂ ਕਿਸਮਾਂ ਦੇ ਵਿਕਾਸ ਅਤੇ ਸਿੰਚਾਈ ਨੂੰ ਹੱਲਾਸ਼ੇਰੀ ਦੇਣ ਵਰਗੀਆਂ ਰਣਨੀਤੀਆਂ ਵੀ ਜਲਵਾਯੂ ਬਦਲਾਅ ਦੀ ਚੁਣੌਤੀ ਨਾਲ ਨਜਿੱਠਣ ’ਚ ਕਾਰਗਰ ਹੋ ਸਕਦੀ ਹੈ ਸਰਵੇ ਲਈ ਜਿਲ੍ਹਾ ਪੱਧਰੀ ਫਸਲ ਉਤਪਾਦਨ ਅਤੇ ਜਲਵਾਯੂ ਸਬੰਧੀ ਅੰਕੜੇ ਇਕ੍ਰੀਸੈਟ ਅਤੇ ਮੌਸਮ ਵਿਭਾਗ ਤੋਂ ਪ੍ਰਾਪਤ ਕੀਤੇ ਗਏ ਹਨ ਇਸ ਤਰ੍ਹਾਂ ਹਰੇਕ ਜਿਲ੍ਹੇ ਦੀਆਂ ਪੰਜ ਫਸਲਾਂ ਦੀ ਜਲਵਾਯੂ ਪ੍ਰਤੀ ਸੰਵੇਦਨਸ਼ੀਲਤਾ ਦਾ ਮੁਲਾਂਕਣ ਕੀਤਾ ਗਿਆ ਹੈ

ਵਰਤਮਾਨ ’ਚ ਕੁੱਲ ਸਾਲਾਨਾ ਅਨਾਜ ਉਤਪਾਦਨ ’ਚ ਚੌਲ ਦਾ ਹਿੱਸਾ 44 ਫੀਸਦੀ ਹੈ ਤੇ ਸਾਉਣੀ ਦੇ ਮੌਸਮ ’ਚ ਕੁੱਲ ਖੁਰਾਕ ਉਤਪਾਦਨ ’ਚ 73 ਫੀਸਦੀ ਚੌਲ ਸ਼ਾਮਲ ਰਹਿੰਦਾ ਹੈ ਸਾਉਣੀ ਦੌਰਾਨ ਬਾਕੀ 27 ਫੀਸਦੀ ਅਨਾਜ ਉਤਪਾਦਨ ’ਚ ਮੱਕਾ (15 ਫੀਸਦੀ), ਬਾਜਰਾ (8 ਫੀਸਦੀ), ਚਰ੍ਹੀ (2.5 ਫੀਸਦੀ) ਅਤੇ ਰਾਗੀ (1.5) ਸ਼ਾਮਲ ਹਨ ਸਾਡੇ ਇੱਥੇ ਲੋਕਾਂ ਦੀ ਅਨਾਜ ਸਬੰੰਧੀ ਪਸੰਦ ਬਹੁਤ ਮਾਇਨੇ ਰੱਖਦੀ ਹੈ ਇਸ ਕਾਰਨ ਖੇਤੀ ਦਾ ਸਮਾਜਿਕ-ਆਰਥਿਕ ਕਾਰਨਾਂ ਤੇ ਬਜ਼ਾਰ ਨਾਲ ਡੂੰਘਾ ਸਬੰਧ ਹੈ ਸਿਰਫ਼ ਚੌਲਾਂ ਦੀ ਪੈਦਾਵਾਰ ਵਾਲੇ ਖੁਸ਼ਹਾਲ ਕਿਸਾਨਾਂ ਦੀ ਤੁਲਨਾ ’ਚ ਜੇਕਰ ਗਰੀਬ ਕਿਸਾਨ ਮੋਟੇ ਅਨਾਜਾਂ ਨੂੰ ਬਦਲਵੀਆਂ ਫ਼ਸਲਾਂ ਦੇ ਤੌਰ ’ਤੇ ਚੁਣਦੇ ਹਨ ਤਾਂ ਰਾਸ਼ਟਰੀ ਪੱਧਰ ’ਤੇ ਇਨ੍ਹਾਂ ਅਨਾਜਾਂ ਦੀ ਪਸੰਦ ਅਤੇ ਪੈਦਾਵਾਰ ਸਥਿਰਤਾ ਕਿਵੇਂ ਵਧੇਗੀ?

ਇਸ ਲਈ ਮੀਂਹ ਦੇ ਬਦਲਦੇ ਹਾਲਾਤਾਂ ਪ੍ਰਤੀ ਚੌਲ ਪੈਦਾਵਾਰ ਦੀ ਸੰਵੇਦਨਸ਼ੀਲਤਾ ਤੋਂ ਜਾਣੂ ਕਰਵਾਉਂਦੇ ਹੋਏ ਕਿਸਾਨਾਂ ਨੂੰ ਚੌਲਾਂ ਦੇ ਨਾਲ-ਨਾਲ ਮੋਟੇ ਅਨਾਜ ਦੀਆਂ ਰਲਵੀਆਂ ਫਸਲਾਂ ਲਈ ਉਤਸ਼ਾਹਿਤ ਕਰਨਾ ਬਿਹਤਰ ਬਦਲ ਹੋ ਸਕਦਾ ਹੈ
ਮੋਟੇ ਅਨਾਜਾਂ ਨੂੰ ਰੋਜ਼ਾਨਾ ਖੁਰਾਕ ’ਚ ਸ਼ਾਮਲ ਕਰਕੇ ਅਸਾਨੀ ਨਾਲ ਸਰੀਰ ਦੀਆਂ ਪੋਸ਼ਕ ਤੱਤਾਂ ਅਤੇ ਫਾਈਬਰ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ, ਨਾਲ ਹੀ ਕਈ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ

ਮੋਟਾ ਅਨਾਜ ਸਾਰੇ ਉਮਰ ਵਰਗ ਦੇ ਲੋਕਾਂ ’ਚ ਕੁਪੋੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ’ਚ ਸਹਾਇਕ ਹੈ ਕਿਉਂਕਿ ਬੱਚਿਆਂ ’ਚ ਕੁਪੋਸ਼ਣ ਜਾਂ ਘੱਟ-ਪੋਸ਼ਣ ਦੀ ਸਮੱਸਿਆ ਦੀ ਨਜ਼ਰ ਨਾਲ ਜ਼ਿਆਦਾ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਇਸ ਲਈ ਬੱਚਿਆਂ ਦੇ ਰੋਜ਼ਾਨਾ ਭੋਜਨ ’ਚ ਮੋਟੇ ਅਨਾਜ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਕੁਪੋਸ਼ਣ ਤੋਂ ਬਚਾਇਆ ਜਾ ਸਕਦਾ ਹੈ

ਖੁਰਾਕ ਉਤਪਾਦਨ ਨੂੰ ਜਲਵਾਯੂ ਬਦਲਾਅ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਮੁਸ਼ਕਲ ਹੈ ਕਿਸਾਨਾਂ ਨੂੰ ਜਲਵਾਯੂ ਦੇ ਅਨੁਕੂਲ ਅਨਾਜ ਉਤਪਾਦਨ ਵੱਲ ਤਬਦੀਲ ਕਰਨ ਲਈ ਉਤਸ਼ਾਹਿਤ ਕਰਨਾ ਇਸ ਦਿਸ਼ਾ ’ਚ ਇੱਕ ਅਸਾਨ ਪਹਿਲ ਹੋ ਸਕਦੀ ਹੈ ਜਿਸ ਤਰ੍ਹਾਂ ਚੌਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਸਰਵਜਨਿਕ ਨੀਤੀ ਅਤੇ ਸਰਵਜਨਿਕ ਖਰੀਦ ’ਤੇ ਅਮਲ ਕੀਤਾ ਗਿਆ, ਉਸੇ ਤਰ੍ਹਾਂ ਅਸੀਂ ਇਸ ਦੀ ਵਰਤੋਂ ਅਨਾਜ ਉਤਪਾਦਨ ’ਚ ਵਿਭਿੰਨਤਾ ਲਿਆਉਣ ਲਈ ਵੀ ਕਰ ਸਕਦੇ ਹਾਂ
ਦੇਵੇਂਦਰਰਾਜ ਸੁਥਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ