ਪਤੀ ਵੱਲੋਂ ਪਤਨੀ ਦਾ ਗਲ ਘੁਟ ਕੇ ਕਤਲ

ਕਤਲ ਦੀ ਜਾਂਚ ਕਰਦੇ ਹੋਏ ਪੁਲਿਸ ਕਰਮਚਾਰੀ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਨਵੀਂ ਦਾਣਾ ਮੰਡੀ ਨੇੜੇ ਰੰਗਬੁਲਾ ਕੰਡਾ ਝੁੱਗੀਆਂ ਝੋਂਪੜੀਆਂ ’ਚ ਰਹਿਣ ਵਾਲੀ ਇੱਕ ਔਰਤ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਮਹਿਲਾ ਦੇ ਬੇਟੇ, ਰਿਸ਼ਤੇਦਾਰਾਂ ਤੇ ਗੁਆਂਢੀਆਂ ਅਨੁਸਾਰ ਔਰਤ ਨੂੰ ਉਸ ਦੇ ਪਤੀ ਨੇ ਹੀ ਸਾਫੇ ਨਾਲ ਗਲਾ ਘੁਟ ਕੇ ਮਾਰ ਦਿੱਤਾ ਹੈ ਤੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਹੈ।

ਮ੍ਰਿਤਕ ਔਰਤ ਦੀ ਪਛਾਣ ਪੂਨਮ ਦੇਵੀ (35) ਵਜੋਂ ਹੋਈ। ਮੌਕੇ ’ਤੇ ਮੌਜੂਦ ਮ੍ਰਿਤਕ ਮਹਿਲਾ ਦੇ ਰਿਸਤੇਦਾਰ ਦਿਆਨੰਦ ਬਿੰਦ ਤੇ ਬੱਚੇ ਨੇ ਦੱਸਿਆ ਕਿ ਅੱਜ ਤੜਕੇ ਜਦੋਂ ਬੱਚਾ ਬਾਥਰੂਮ ਵਾਸਤੇ ਉਠਿਆ ਤਾਂ ਦੇਖਿਆ ਕਿ ਉਸ ਦੀ ਮਾਂ ਦੇ ਗੱਲ ’ਚ ਫਾਹਾ ਲੱਗਿਆ ਪਿਆ ਹੈ ਤੇ ਉਹ ਮਰੀ ਪਈ ਹੈ ਤੇ ਉਸ ਦਾ ਪਤੀ ਵੀ ਪੈਸੇ ਤੇ ਹੋਰ ਸਮਾਨ ਸਮੇਤ ਫਰਾਰ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਦੇ ਆਪਣੀ ਭਾਬੀ ਨਾਲ ਗੈਰ-ਸਮਾਜਿਕ ਸਬੰਧ ਸਨ ਤੇ ਹਰ ਵੇਲੇ ਪਤਨੀ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here