ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ ਦੇ ਪਿੰਡ ਮੰਡ ਚੌਂਤਾ ਵਿਖੇ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਦੇ ਘਰੋਂ ਚਲੇ ਜਾਣ ’ਤੇ ਕਥਿੱਤ ਕੋਈ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ। ਪੁਲਿਸ ਨੇ ਮਿ੍ਰਤਕ ਦੀ ਪਤਨੀ ਤੇ ਇੱਕ ਹੋਰ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪੁਲਿਸ ਕੋਲ ਲਿਖਾਈ ਸ਼ਿਕਾਇਤ ’ਚ ਮੱਖਣ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਨਿਹਾਲ ਸਿੰਘ ਦੀ ਸ਼ਾਦੀ 2016 ’ਚ ਰੋਜੀ ਕੌਰ ਵਾਸੀ ਢੋਲਣਵਾਲ ਨਾਲ ਹੋਈ ਸੀ। ਜਿਸ ਦੇ ਇੱਕ 4 ਸਾਲ ਦਾ ਲੜਕਾ ਵੀ ਹੈ। ਉਨਾਂ ਅੱਗੇ ਦੱਸਿਆ ਕਿ ਰੋਜੀ ਕੌਰ 30 ਜੁਲਾਈ ਨੂੰ ਅਚਾਨਕ ਹੀ ਬਿਨਾਂ ਦੱਸੇ ਘਰੋਂ 50 ਹਜ਼ਾਰ ਰੁਪਏ ਅਤੇ ਲੜਕੇ ਅਮਰਦੀਪ ਸਿੰਘ ਨੂੰ ਲੈ ਕੇ ਬੇਅੰਤ ਸਿੰਘ ਨਾਂਅ ਦੇ ਵਿਅਕਤੀ ਨਾਲ ਕਿਧਰੇ ਚਲੀ ਗਈ। ਜਿਸ ਤੋਂ ਤੰਗ ਆਕੇ ਨਿਹਾਲ ਸਿੰਘ ਨੇ ਘਰ ਦੇ ਨੇੜੇ ਹੀ ਜੰਗਲ ’ਚ ਜਾ ਕੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਜਿਸ ਕਾਰਨ ਇਲਾਜ਼ ਦੌਰਾਨ ਨਿਹਾਲ ਸਿੰਘ (32) ਦੀ 3 ਅਗਸਤ ਨੂੰ ਸੀਐਮਸੀ ਲੁਧਿਆਣਾ ਵਿਖੇ ਮੌਤ ਹੋ ਗਈ। (Suicide)
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਸਚਿਨ ਦਾ ਖੁਲਾਸਾ, ਹੱਤਿਆ ਤੋਂ ਪਹਿਲਾਂ ਲਾਰੈਂਸ ਨੇ ਵਿਦੇਸ਼ ਭੇਜਿਆ
ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਮੱਖਣ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮੰਡ ਚੌਂਤਾ ਦੇ ਬਿਆਨਾਂ ’ਤੇ ਰੋਜੀ ਕੌਰ ਵਾਸੀ ਢੋਲਣਵਾਲਾ ਅਤੇ ਬੇਅੰਤ ਸਿੰਘ ਵਾਸੀ ਮੰਡ ਚੌਂਤਾ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਹਾਹਿਕ ਥਾਣੇਦਾਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਹੈ, ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀ ਹੋਈ।