ਬਲਾਕ ਪੱਧਰੀ ਨਾਮ ਚਰਚਾ ਦੌਰਾਨ ਦਰਜਨ ਤੋਂ ਵੱਧ ਲੋੜਵੰਦਾਂ ਨੂੰ ਵੰਡਿਆ ਰਾਸ਼ਨ
(ਸੱਚ ਕਹੂੰ ਨਿਊਜ) ਬਰਨਾਲਾ। ਡੇਰਾ ਸੱਚਾ ਸੌਦਾ ਬਲਾਕ ਬਰਨਾਲਾ ਦੀ ਸਾਧ-ਸੰਗਤ ਵੱਲੋਂ ਇਸ ਵਾਰ ਨਿਵੇਕਲੇ ਢੰਗ ਨਾਲ ਪਵਿੱਤਰ ਮਹਾਂ ਰਹਿਮੋ-ਕਰਮ ਮਹੀਨਾ ਮਨਾਇਆ ਗਿਆ ਬਲਾਕ ਦੀ ਸਾਧ-ਸੰਗਤ ਵੱਲੋਂ ਇਸ ਵਾਰ ਦਰਜਨ ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਸਥਾਨਕ ਨਾਮ ਚਰਚਾ ਘਰ ਵਿਖੇ ਹੋਈ ਬਲਾਕ ਪੱਧਰੀ ਨਾਮ ਚਰਚਾ ਦੌਰਾਨ ਵੱਡੀ ਗਿਣਤੀ ਵਿੱਚ ਸਾਧ-ਸੰਗਤ ਵੱਲੋਂ ਸ਼ਮੂਲੀਅਤ ਕੀਤੀ ਗਈ। ਇਹ ਬਲਾਕ ਪੱਧਰੀ ਨਾਮ ਚਰਚਾ ਪਿੰਡ ਖੁੱਡੀ ਕਲਾਂ ਵੱਲੋਂ ਕਰਵਾਈ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਪ੍ਰੇਮੀ ਸੇਵਕ ਹਰਦੀਪ ਸਿੰਘ ਠੇਕੇਦਾਰ ਨੇ ਦੱਸਿਆ ਕਿ ਅੱਜ ਬਲਾਕ ਦੀ ਸਾਧ-ਸੰਗਤ ਵੱਲੋਂ ਪਵਿੱਤਰ ਮਹਾਂ ਰਹਿਮੋ-ਕਰਮ ਮਹੀਨਾ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ ਇਸ ਦੌਰਾਨ 12 ਤੋਂ ਜ਼ਿਆਦਾ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਰਾਸ਼ਨ ਦਿੱਤਾ ਗਿਆ ਇਸ ਮੌਕੇ ਡੇਰਾ ਸ਼ਰਧਾਲੂ ਰਾਮ ਸਰੂਪ ਭਾਰਤੀ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ ਪੰਦਰ੍ਹਾਂ ਮੈਂਬਰ, ਕੁਲਵਿੰਦਰ ਸਿੰਘ ਇੰਸਾਂ ਪੰਦਰ੍ਹਾਂ ਮੈਂਬਰ, ਜਗੇਦਵ ਸਿੰਘ ਇੰਸਾਂ ਪੰਦਰ੍ਹਾਂ ਮੈਂਬਰ, ਜਸਵੀਰ ਸਿੰਘ 25 ਮੈਂਬਰ, ਜਰਨੈਲ ਸਿੰਘ ਪੱਚੀ ਮੈਂਬਰ, ਮਹਾਂ ਸਿੰਘ ਇੰਸਾਂ ਖੁੱਡੀ ਕਲਾਂ, ਸੁਖਦੀਪ ਸਿੰਘ ਇੰਸਾਂ ਕਰਮਗੜ੍ਹ, ਵੀਰਪਾਲ ਕੌਰ ਸੁਜਾਨ ਭੈਣ, ਅਸ਼ੋਕ ਕੁਮਾਰ ਇੰਸਾਂ ਭੈਣੀ ਵਾਲੇ, ਗੁਰਦੀਪ ਸਿੰਘ ਪ੍ਰੇਮੀ ਸੇਵਕ ਧਨੌਲਾ, ਭੋਲਾ ਸਿੰਘ ਪ੍ਰੇਮੀ ਸੇਵਕ, ਡਾ: ਤੀਰਥ ਸਿੰਘ ਇੰਸਾਂ ਯੂਐੱਸਏ, ਸੁਰਿੰਦਰ ਜਿੰਦਲ ਇੰਸਾਂ ਸ਼ਹਿਰੀ ਪ੍ਰੇਮੀ ਸੇਵਕ, ਜਗਪ੍ਰੀਤ ਸਿੰਘ ਪੱਪੀ ਇੰਸਾਂ, ਸੰਜੀਵ ਇੰਸਾਂ ਬਰਨਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।
‘ਦੇਸ਼ ਕੀ ਜਵਾਨੀ’ ’ਤੇ ਝੂਮੇ ਡੇਰਾ ਸ਼ਰਧਾਲੂ
ਅੱਜ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਏ ਭਜਨ ‘ਦੇਸ਼ ਕੀ ਜਵਾਨੀ’ ’ਤੇ ਡੇਰਾ ਸ਼ਰਧਾਲੂਆਂ ਦੇ ਪੈਰ ਥਿਰਕੇ ਅਤੇ ਰੂਹਾਨੀ ਗੀਤ ਦੇ ਇੱਕ-ਇੱਕ ਲਫਜ਼ ਨੂੰ ਪੂਰੇ ਧਿਆਨ ਪੂਰਵਕ ਸੁਣਿਆ ਅਤੇ ਗੀਤ ਵਿਚਲੀ ਸੱਚਾਈ ’ਤੇ ਚੱਲਣ ਦਾ ਪ੍ਰਣ ਵੀ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ