ਖਚਾਖਚ ਭਰਿਆ ਪੰਡਾਲ, ਸਾਰੇ ਪ੍ਰਬੰਧ ਪਏ ਛੋਟੇ
- ਸਾਧ-ਸੰਗਤ ਵੱਲੋਂ ਸਤਿਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਤੇ ਇਕਜੁੱਟਤਾ ਦਾ ਪ੍ਰਗਟਾਵਾ
- ਪਟਿਆਲਾ ਤੇ ਫਿਰੋਜ਼ਪੁਰ ’ਚ ਵੀ ਹੋਇਆ ਭਾਰੀ ਇਕੱਠ
(ਸੁਖਨਾਮ/ਸੁਰਿੰਦਰਪਾਲ) ਬਠਿੰਡਾ/ਸਲਾਬਤਪੁਰਾ। ਡੇਰਾ ਸੱਚਾ ਸੌਦਾ ਦੇ ਸੰਸਥਾਪਰਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੰਤਰ ਅਵਤਾਰ ਮਹੀਨਾ ਅੱਜ ਪੰਜਾਬ ਦੀ ਸਾਧ-ਸੰਗਤ ਨੇ ਧੂੁਮ-ਧਾਮ ਨਾਲ ਮਨਾਇਆ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ, ਫਿਰੋਜ਼ਪੁਰ ਤੇ ਪਟਿਆਲਾ ’ਚ ਹੋਈਆਂ ਨਾਮ ਚਰਚਾਵਾਂ ’ਚ ਭਾਰੀ ਇਕੱਠ ਹੋਇਆ ਸਲਾਬਤਪੁਰਾ ’ਚ ਤਾਂ ਅੱਜ ਸਾਧ-ਸੰਗਤ ਦਾ ਸਮੁੰਦਰ ਹੀ ਵਹਿ ਤੁਰਿਆ ਜਿੱਥੇ ਬਠਿੰਡਾ ਤੇ ਨਾਲ ਲੱਗਦਿਆਂ ਜ਼ਿਲ੍ਹਿਆਂ ਦੀ ਸਾਧ-ਸੰਗਤ ਪਹੁੰਚੀ ਪਟਿਆਲਾ ਤੇ ਸੈਦੇਕੇ ਮੋਹਨ ’ਚ ਵੀ ਭਾਰੀ ਇਕੱਠ ਹੋਇਆ।
ਦਿਨ ਚੜ੍ਹਦਿਆਂ ਹੀ ਸਾਧ-ਸੰਗਤ ਦੇ ਕਾਫਲੇ ਨਾਮ ਚਰਚਾ ਵਾਲੀਆਂ ਥਾਵਾਂ ’ਤੇ ਪੁੱਜਣੇ ਸ਼ੁਰੂ ਹੋ ਗਏ ਨਾਮ ਚਰਚਾ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ ਹਰ ਪਾਸੇ ਸੰਗਤ ਹੀ ਸੰਗਤ ਨਜਰ ਆ ਰਹੀ ਸੀ ਜਿਵੇਂ ਸੰਗਤ ਦਾ ਹੜ੍ਹ ਹੀ ਆ ਗਿਆ ਹੋਵੇ ਨਾਮ ਚਰਚਾ ਪੰਡਾਲ ਅਤੇ ਸਲਾਬਤਪੁਰਾ ਦਰਬਾਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ।
ਰਾਜਗੜ੍ਹ ਸਲਾਬਤਪੁਰਾ ਵਿਖੇ ਨਾਮ ਚਰਚਾ ਦੀ ਸ਼ੁਰੂਆਤ 45 ਮੈਂਬਰ ਪੰਜਾਬ ਸ਼ਿੰਦਰਪਾਲ ਇੰਸਾਂ ਨੇ ਸਾਧ-ਸੰਗਤ ਨੂੰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰਾ ਲਾ ਕੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ 2 ਘੰਟੇ ਚੱਲੀ ਪਵਿੱਤਰ ਅਵਤਾਰ ਮਹੀਨੇ ਦੀ ਇਸ ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਖੁਸ਼ੀਆਂ ਭਰੇ ਆਗਮਨ ਦਿਵਸ ਸਬੰਧੀ ਭਜਨ ਸੁਣਾਏ।
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਵਾਲੀ ਰਿਕਾਰਡਿਡ ਵੀਡੀਓ ਚਲਾਈ ਗਈ ਜਿਸ ਵਿੱਚ ਪੂਜਨੀਕ ਗੁਰੂ ਜੀ ਨੇ ਪਵਿੱਤਰ ਭੰਡਾਰੇ ਦੀ ਵਧਾਈ ਦਿੰਦਿਆਂ ਸਾਧ-ਸੰਗਤ ਦਾ ਪੁੱਜਣ ਲਈ ਸਵਾਗਤ ਕਰਦਿਆਂ ਫਰਮਾਇਆ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਅੱਜ ਦਾ ਦਿਨ ਪੰਜਾਬ ਦੀ ਸਾਧ-ਸੰਗਤ ਬੇਪਰਵਾਹ ਮਸਤਾਨਾ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਭੰਡਾਰੇ ਦੇ ਰੂਪ ਵਿਚ ਮਨਾ ਰਹੀ ਹੈ। ਅੱਜ ਉਸ ਮੁਰਸ਼ਿਦੇ ਕਾਮਲ ਉਸ ਦਾਤਾ ਰਹਿਬਰ ਦਾ ਭੰਡਾਰਾ ਹੈ ਜਿਸ ਨੇ ਸੱਚਾ ਸੌਦਾ ਬਣਾਇਆ ਸਰਵ ਧਰਮ ਸੰਗਮ ਠੱਗੀ, ਬੇਈਮਾਨੀ, ਭਿ੍ਰਸ਼ਟਾਚਾਰ ਬੁਰਾਈਆਂ ਜਿੰਨ੍ਹੀਆਂ ਵੀ ਸਮਾਜ ’ਚ ਸਾਰੀਆਂ ਨੂੰ ਪੁੱਟਣ ਦਾ ਬੀੜਾ ਉਠਾਇਆ ਕਿ ਬੁਰਾਈਆਂ ਮਿਟਾ ਦੇਣੀਆਂ ਹਨ। ਸਮਾਜ ਵਿਚ ਹਰ ਧਰਮ ਵਾਲਾ ਆਦਮੀ ਆਪਣੇ ਆਪਣੇ ਧਰਮ ਨੂੰ ਯਾਦ ਕਰੇ, ਧਰਮਾਂ ’ਤੇ ਅਮਲ ਕਰੇ ਅਤੇ ਮਾਲਿਕ ਦੀ ਦਇਆ ਮਿਹਰ ਰਹਿਮਤ ਨੂੰ ਹਾਸਲ ਕਰੇ, ਇਸ ਲਈ ਬੇਪਰਵਾਹ ਮਸਤਾਨਾ ਮਹਾਰਾਜ ਨੇ ਸੱਚਾ ਸੌਦਾ ਬਣਾਇਆ।
ਆਪ ਜੀ ਨੇ ਫ਼ਰਮਾਇਆ ਕਿ ਸਤਿਗੁਰੂ ਦਾਤਾ ਰਹਿਬਰ ਸਾਈਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇਣ ਵਾਲੇ, ਅਜਿਹੀਆਂ ਖੁਸ਼ੀਆਂ ਜੋ ਜੀਵ ਲਵੇ ਤਾਂ ਸ਼ਾਇਦ ਅੰਦਰ ਬਾਹਰ ਕੋਈ ਕਮੀ ਨਾ ਰਹੇ, ਅਮਲ ਕਰੇ ਤਾਂ ਦੋਨਾਂ ਜਹਾਨਾਂ ਦਾ ਹੱਕਦਾਰ ਬਣ ਜਾਵੇ ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨੂੰ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ਬਾਰੇ ਵੀ ਚਾਨਣਾ ਪਇਆ।
ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ 45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਨੇ ਸਾਧ ਸੰਗਤ ਨੂੰ ਪੂਜਨੀਕ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਈਂ ਜੀ ਦਾ ਅਵਤਾਰ ਦਿਹਾੜਾ ਮਨਾਉਣ ਲਈ ਆਪ ਮੁਹਾਰੇ ਸਾਧ-ਸੰਗਤ ਦਾ ਜੋ ਹੜ੍ਹ ਉਮੜਿਆ ਹੈ ਉਹ ਆਪਣੇ ਆਪ ’ਚ ਇਜ਼ਹਾਰ ਕਰਦਾ ਹੈ ਕਿ ਸਾਡਾ ਗੁਰੂ ਦੇ ਪ੍ਰਤੀ ਵਿਸਵਾਸ਼ ਕਿੰਨਾ ਹੈ, ਸਾਡਾ ਗੁਰੂ ਦੇ ਪ੍ਰਤੀ ਪ੍ਰੇਮ ਕਿੰਨਾ ਹੈ ਉਨ੍ਹਾਂ ਕਿਹਾ ਕਿ ਜੋ ਪ੍ਰਬੰਧ ਕੀਤੇ ਗਏ ਸਨ, ਉਹ ਸਾਧ ਸੰਗਤ ਦੀ ਹਾਜਰੀ ਦੇ ਸਾਹਮਣੇ ਫਿੱਕੇ ਪੈ ਗਏ ਹਨ।
ਪੂਜਨੀਕ ਸਾਈਂ ਜੀ ਨੇ ਡੇਰਾ ਸੱਚਾ ਸੌਦਾ ਦਾ ਜੋ ਪੌਦਾ ਲਗਾਇਆ ਉਹ ਫਲ ਫੁੱਲ ਰਿਹਾ ਹੈ, ਕਰੋੜਾਂ ਦੀ ਸਾਧ ਸੰੰਗਤ ਬੁਰਾਈਆਂ ਛੱਡ ਕੇ ਅੱਛਾਈ ਦੇ ਕਾਫਿਲੇ ’ਚ ਰਲ ਚੁੱਕੀ ਹੈ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਮਾਨਵਤਾ ਭਲਾਈ ਕਾਰਜਾਂ ’ਚ ਦਿਨ ਰਾਤ ਲੱਗੀ ਹੋਈ ਹੈ ਸਾਧ ਸੰਗਤ ਉਕਤ ਕਾਰਜਾਂ ਨੂੰ ਬਲਾਕਾਂ ਵਿੱਚ ਲਗਾਤਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਕਰਨੀ ਉਹਨਾਂ ਦਾ ਨਿਸ਼ਾਨਾ ਹੈ ਅਤੇ ਸੰਗਤ ਲਗਾਤਾਰ ਇਹ ਕੰਮ ਕਰ ਰਹੀ ਹੈ। ਖੂਨਦਾਨ ਕਰਨਾ, ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕਰਨਾ, ਮਕਾਨ ਬਣਾ ਕੇ ਦੇਣੇ, ਲੋੜਵੰਦ ਗਰੀਬ ਪਰਿਵਾਰਾਂ ਦੇ ਇਲਾਜ ਵਿੱਚ ਮਦਦ ਕਰਨੀ ਆਦਿ ਕੰਮ ਸਾਧ ਸੰਗਤ ਮਿਲ ਕੇ ਕਰ ਰਹੀ ਹੈ।
ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦੀ ਏਕਤਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸਾਧ ਸੰਗਤ ਨੂੰ ਤੋੜਨ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ ਪਰ ਇਸ ਏਕਤਾ ਨੂੰ ਤੋੜਣ ਦੇ ਸੁਪਨੇ ਲੈਣ ਵਾਲੇ ਆਪਣੇ ਮਕਸਦ ਵਿਚ ਕਦੇ ਵੀ ਕਾਮਯਾਬ ਨਹੀਂ ਹੋਣਗੇ। ਇਸ ਮੌਕੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰ ਕੇ ਆਪਣੇ ਸਤਿਗੁਰੂ ਪ੍ਰਤੀ ਪਿਆਰ, ਵਿਸ਼ਵਾਸ ਤੇ ਇਕਜੁਟਤਾ ਦਾ ਇਜ਼ਹਾਰ ਕੀਤਾ।
ਇਸ ਮੌਕੇ ‘ਸੱਚ ਕਹੂੰ’ ਅਖ਼ਬਾਰ ਦੇ ਪ੍ਰਬੰਧ ਸੰਪਾਦਕ ਪ੍ਰਕਾਸ਼ ਸਿੰਘ ਸਲਵਾਰਾ ਇੰਸਾਂ ਨੇ ਸਾਧ ਸੰਗਤ ਨੂੰ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਉਨ੍ਹਾਂ ‘ਸੱਚ ਕਹੂੰ’ ਅਖ਼ਬਾਰ ਨੂੰ ਘਰ ਘਰ ਪਹੁੰਚਾਉਣ ਲਈ ਸਾਧ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸੱਚ ਕਹੰੂ ਰੂੁਹਾਨੀਅਤ, ਇਨਨਸਾਨੀਅਤ ਤੇ ਸਮਾਜ ਸੇਵਾ ਦਾ ਸੁਨਾਹੇ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ।
ਇਸ ਮੌਕੇ ਟ੍ਰੈਫਿਕ ਸੰਮਤੀ, ਪਾਣੀ ਸੰਮਤੀ, ਲੰਗਰ ਸੰਮਤੀ, ਕੰਟੀਨ ਸੰਮਤੀ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀ ਡਿਊਟੀ ਬਾਖ਼ੂਬੀ ਨਿਭਾਈ ਪੂਜਨੀਕ ਸਾਈਂ ਜੀ ਦੇ 130ਵੇਂ ਪਵਿੱਤਰ ਅਵਤਾਰ ਦਿਵਸ ਨੂੰ ਮੁੱਖ ਰੱਖਦਿਆਂ 130 ਜਰੂਰਤਮੰਦ ਭੈਣ-ਭਾਈਆਂ ਨੂੰ ਰਾਸ਼ਨ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ ਨਾਮ ਚਰਚਾ ’ਚ ਆਈ ਹੋਈ ਸਾਧ-ਸੰਗਤ ਨੂੰ ਲੰਗਰ ਅਤੇ ਪ੍ਰਸ਼ਾਦ ਵੰਡਿਆ ਗਿਆ।
ਇਸ ਮੌਕੇ ਸਾਧ-ਸੰਗਤ ਰਾਜਨੀਤਿ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾਂ, ਜ਼ਿੰਮੇਵਾਰ ਸੇਵਾਦਾਰ ਜੋਰਾ ਸਿੰਘ ਇੰਸਾਂ ਆਦਮਪੁਰਾ, ਸੁਖਦੇਵ ਸਿੰਘ ਇੰਸਾਂ ਪੱਖੋਂ, ਅਜੀਤ ਸਿੰਘ ਬਿਲਾਸਪੁਰ, 45 ਮੈਂਬਰ ਬਲਜਿੰਦਰ ਬਾਂਡੀ ਇੰਸਾਂ, ਜਸਵੰਤ ਗਰੇਵਾਲ ਇੰਸਾਂ, ਗੁਰਦੇਵ ਇੰਸਾਂ, ਰਣਜੀਤ ਇੰਸਾਂ, ਸੇਵਕ ਇੰਸਾਂ, ਸੰਤੋਖ ਇੰਸਾਂ, ਊਧਮ ਸਿੰਘ ਭੋਲਾ ਇੰਸਾਂ, ਬਲਰਾਜ ਇੰਸਾਂ, ਹਰਿੰਦਰ ਇੰਸਾਂ, ਰਾਮ ਕਰਨ ਇੰਸਾਂ, ਗੁਰਦਾਸ ਇੰਸਾਂ,ਟੇਕ ਇੰਸਾਂ, ਬਲਦੇਵ ਇੰਸਾਂ, ਸੰਦੀਪ ਇੰਸਾਂ, ਜਸਵੀਰ ਇੰਸਾਂ, ਗੁਰਜੀਤ ਇੰਸਾਂ, ਜਗਜੀਤ ਇੰਸਾਂ, ਪਿਆਰਾ ਇੰਸਾਂ, ਰਵੀ ਇੰਸਾਂ, ਸੁਖਰਾਜ ਇੰਸਾਂ, 45 ਮੈੈਂਬਰ ਭੈਣ ਕੁਲਦੀਪ ਇੰਸਾਂ, ਊਸ਼ਾ ਇੰਸਾਂ, ਮਾਧਵੀ ਇੰਸਾਂ, ਅਮਰਜੀਤ ਇੰਸਾਂ, ਮੀਨੂੰ ਇੰਸਾਂ, ਸੁਖਵਿੰਦਰ ਇੰਸਾਂ, ਚਰਨਜੀਤ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਨਸੀਬ ਕੌਰ ਇੰਸਾਂ, ਗੁਰਮੇਲ ਇੰਸਾਂ, ਜਸਵਿੰਦਰ ਇੰਸਾਂ, ਸਰੋਜ ਇੰਸਾਂ, ਪਰਮਜੀਤ ਇੰਸਾਂ, ਰਿੰਪੀ ਇੰਸਾਂ, ਨੀਲਮ ਇੰਸਾਂ, ਚਰਨਜੀਤ ਮੁਕਤਸਰ, ਅਮਰਜੀਤ ਕਿੰਗਰਾ ਇੰਸਾਂ, ਗੁਰਦੀਪ ਇੰਸਾਂ, ਵਿਨੋਦ ਇੰਸਾਂ, ਮਨਜਿੰਦਰ ਇੰਸਾਂ, ਰਣਜੀਤ ਇੰਸਾਂ, 45 ਮੈਂਬਰ ਹਰਿਆਣਾ ਭੈਣਾਂ ਗਰਜੀਤ ਇੰਸਾਂ, ਨੀਰੂ ਇੰਸਾਂ ਹਾਜਰ ਸਨ।
ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ : ਬਰਨਾਵਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ
ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ : ਬਰਨਾਵਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ
ਜੋ ਆਵੇ ਤੇਰੇ ਦਰ ’ਤੇ ਉਹ ਜਾਏ ਝੋਲੀ ਭਰ ਕੇ….
ਬਰਨਾਵਾ (ਸੱਚ ਕਹੂੰ/ਸੰਦੀਪ ਦਹੀਆ/ਸੋਨੂੰ ਕੁਮਾਰ) । ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਪਵਿੱਤਰ ਭੰਡਾਰਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ’ਚ ਸ਼ਰਧਾ ਲਾਲ ਮਨਾਇਆ ਗਿਆ। ਇਸ ਦੌਰਾਨ 130 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੀ ਵੰਡਿਆ ਗਿਆ।
ਇਸ ਮੌਕੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਭਾਗ ਲਿਆ ਸਭ ਦੇ ਚਿਹਰੇ ਖੁਸ਼ੀ ਨਾਲ ਨੂਰੋ ਨੂਰ ਸਨ ਤੇ ਆਤਮ ਵਿਸ਼ਵਾਸ ਭਰਪੂਰ ਸਨ ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਆਸ਼ਰਮ ਨੂੰ ਤਿੰਨੇ ਪਾਤਸ਼ਾਹੀਆਂ ਦੇ ਸੰੁਦਰ-ਸੁੰਦਰ ਸਵਰੂਪਾਂ ਰਾਹੀਂ ਸਜਾਇਆ ਗਿਆ ਸੀ ਪਵਿੱਤਰ ਭੰਡਾਰੇ ’ਤੇ ਪਹੁੰਚੀ ਸਾਧ-ਸੰਗਤ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸੈਨੇਟਾਈਜ਼ਰ ਕਰਵਾ ਕੇ ਆਸ਼ਰਮ ’ਚ ਇੰਟਰ ਕਰਵਾਇਆ ਗਿਆ। ਸਵੇਰੇ 11 ਵਜੇ ਸ਼ੁਰੂ ਹੋਈ ਨਾਮ ਚਰਚਾ ਕਰੀਬ ਡੇਢ ਵਜੇ ਤੱਕ ਚੱਲੀ ਕਵੀਰਾਜ ਵੀਰਾਂ ਵੱਲੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਨਾਲ ਸਬੰਧਿਤ ਸ਼ਬਦ ਲਾਏ।
ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ
ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਰਿਕਾਰਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ, ਜਿਸ ’ਚ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ’ਤੇ ਚਾਨਣਾ ਪਾਉਦਿਆਂ ਫ਼ਰਮਾਇਆ ਕਿ ਮਸਤਾਨਾ ਜੀ ਮਹਾਰਾਜ ਨੇ ਅਜਿਹਾ ਸੱਚ ਸੌਦਾ ਬਣਾਇਆ ਜਿਸ ’ਚ ਸਭ ਧਰਮਾਂ ਦੇ ਲੋਕ ਬਿਨਾ ਕਿਸੇ ਪਾਖੰਡ ਦੇ ਆਪਣ ਅੱਲ੍ਹਾ, ਰਾਮ, ਗੌਡ ਦਾ ਨਾਮ ਜਪ ਸਕਦੇ ਹਨ।
ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਫ਼ਰਮਾਇਆ ਕਿ ਤੁਹਾਨੂੰ ਜੋ ਅਸੀਂ 135 ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ ਉਨ੍ਹਾਂ ’ਤੇ ਵਧ-ਚੜ੍ਹ ਕੇ ਹਿੱਸਾ ਲੈਣਾ ਹੈ ਨਾਮ ਦਾ ਸਿਮਰਨ ਸਭ ਸੁੱਖਾਂ ਦੀ ਖਾਨ ਹੈ। ਇਸ ਨੂੰ ਚੱਲਦੇ ਫਿਰਦੇ ਉਠਦੇ ਬੈਠਦੇ ਕਰਦੇ ਰਹਿਣਾ ਹੈ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਰੱਖਣਾ ਹੈ ਸਭ ਧਰਮਾਂ ਦਾ ਆਦਰ ਸਤਿਕਾਰ ਕਰਨਾ ਹੈ ਤੇ ਸਭ ਨਾਲ ਪ੍ਰੇਮ ਪਿਆਰ ਬਣਾ ਕੇ ਰੱਖਣਾ ਹੈ ਇਨਸਾਨੀਅਤ ਦੀ ਅਲਖ ਜਗਾਏ ਰੱਖਣੀ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹ ਇਨਸਾਨ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਉਪਾਅ ਸੇਵਾ, ਸਿਮਰਨ ਤੇ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਹੈ। ਨਾਮ ਚਰਚਾ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਲੰਗਰ ਤੇ ਪ੍ਰਸ਼ਾਦ ਖੁਆਇਆ ਗਿਆ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ’ਤੇ ਜਿੱਥੇ ਲੱਖਾਂ ਦੀ ਸੰਗਤ ਦਾ ਜੋਸ ਦੇਖਣ ਯੋਗ ਸੀ ਉੱਥੇ ਸਾਧ-ਸੰਗਤ ਦੀ ਵਿਵਸਥਾ ’ਚ ਜੁਟੇ ਹਜ਼ਾਰਾਂ ਸੇਵਾਦਾਰਾਂ ਪੂਰੀ ਲਗਨ ਨਾਲ ਸੇਵਾ ਕਾਰਜਾਂ ’ਚ ਲੱਗੇ ਹੋਏ ਸਨ।
ਸੈਂਕੜੇ ਸੇਵਾਦਾਰ ਦੋ ਦਿਨਾਂ ਤੋਂ ਆਸ਼ਰਮ ਦੀ ਸਫ਼ਾਈ ’ਚ ਜੁਟੇ ਹੋਏ ਸਨ
ਪਵਿੱਤਰ ਭੰਡਾਰੇ ਦੀੇ ਵਿਵਸਥਾ ਸਬੰਧੀ ਪਿਛਲੇ 2 ਦਿਨਾਂ ਤੋਂ ਵੱਖ-ਵੱਖ ਕਮੇਟੀਆਂ ਦੇ ਹਜ਼ਾਰਾਂ ਸੇਵਾਦਾਰ ਆਪਣੀ-ਆਪਣੀ ਸੇਵਾਵਾਂ ’ਚ ਲਗਨ ਨਾਲ ਲੱਗੇ ਹੋਏ ਸਨ ਟਰੈਫਿਕ ਸੰਮਤੀ ਦੇ ਸੈਂਕੜੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਦੇ ਵਾਹਨਾਂ ਨੂੰ ਸਹੀ ਸਥਾਨ ’ਤੇ ਲਾਈਨਾਂ ’ਚ ਖੜਾ ਕਰਵਾਇਆ ਗਿਆ।
ਲੰਗਰ ਬਣਾਉਣ ਤੇ ਖੁਆਉਦ ਦੀ ਸੇਵਾ
ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ’ਤੇ ਲੰਗਰ ਬਣਾਉਣ ਦੀ ਸੇਵਾ ’ਚ 1000 ਭਾਈ ਤੇ 1500 ਭੈਣਾਂ ਤੇ ਲੰਗਰ ਖੁਆਉਣ ’ਚ 780 ਭਾਈ ਤੇ 900 ਸੇਵਾਦਾਰ ਭੈਣਾਂ ਸੇਵਾ ਕਰ ਰਹੀਆਂ ਸਨ।
ਸਾਧ-ਸੰਗਤ ਲਈ ਪਾਣੀ ਦਾ ਪ੍ਰਬੰਧ
ਸੰਗਤ ਨੂੰ ਪਾਣੀ ਪਿਆਉਣ ਲਈ ਸੱਤ ਥਾਵਾਂ ’ਤੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ ਸਨ ਜਿਸ ’ਤੇ 200 ਸੇਵਾਦਾਰ ਤੇ ਪਾਣੀ ਪਿਆਉਣ ਲਈ 480 ਭਾਈ ਤੇ 350 ਭੈਣਾ ਸੇਵਾ ਕਰ ਰਹੀਆਂ ਸਨ।
ਪੰਡਾਲ ਦੀ ਸਫਾਈ ’ਚ ਜੁਟੇ ਸੇਵਾਦਾਰ
ਡੇਰੇ ’ਚ ਪੰਡਾਲ ਤੇ ਹੋਰ ਥਾਵਾਂ ’ਤੇ ਸਫਾਈ ਦੀ ਸੇਵਾ ਕਰਨ ਲਈ 375 ਪਾਈ ਤੇ 250 ਭੈਣਾਂ ਆਪਣੀ ਸੇਵਾ ਨਿਭਾ ਰਹੀਆਂ ਸਨ।
ਪਾਰਕਿੰਗ ਵਿਵਸਥਾ
ਪਵਿੱਤਰ ਭੰਡਾਰੇ ਮੌਕੇ ਟਰੈਫਿਕ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਖੜਾ ਕੀਤਾ ਗਿਆ । ਟਰੈਫਿਕ ਲਈ 30 ਏਕੜ ’ਚ 4 ਥਾਵਾਂ ’ਤੇ ਪਾਰਕਿੰਗ ਦੀ ਸੁਵਿਧਾ ਕੀਤੀ ਗਈ ਜਿਸ ’ਚ 475 ਵੱਡੇ ਵਾਹਨ ਤੇ 5425 ਛੋਟੇ ਵਾਹਨ ਖੜੇ ਸਨ ਨਾਲ ਹੀ ਟਰੈਫਿਕ ਸੰਮਤੀ ਦੇ 375 ਸੇਵਾਦਾਰ ਟਰੈਫਿਕ ਵਿਵਸਥਾ ਨੂੰ ਸੰਭਾਲ ਰਹੇ ਸਨ।
130 ਲੋੜਵੰਦਾਂ ਨੂੰ ਰਾਸ਼ਨ ਦਿੱਤਾ
ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ’ਤੇ 130 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ’ਚ ਇੱਕ ਮਹੀਨੇ ਦਾ ਸੁੱਕਾ ਰਾਸ਼ਨ, ਜਿਸ ’ਚ ਆਟਾ, ਤੇਲ, ਮਸਾਲੇ, ਚਾਹ ਤੇ ਨਮਕ ਆਦਿ ਸ਼ਾਮਲ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ