ਵਿਸ਼ਣੂਗੁਪਤ
ਟੀਐਨ ਸੇਸ਼ਨ ਦੀ ਮੌਤ ‘ਤੇ ਮੀਡੀਆ ਅਤੇ ਸਿਆਸੀ ਹਲਕਿਆਂ ਵਿਚ ਸੀਮਤ ਜਗ੍ਹਾ ਹੀ ਕਿਉਂ ਮਿਲੀ, ਕੀ ਉਨ੍ਹਾਂ ਨੂੰ ਵਿਸ਼ੇਸ਼ ਜਗ੍ਹਾ ਨਹੀਂ ਮਿਲਣੀ ਚਾਹੀਦੀ ਸੀ, ਉਨ੍ਹਾਂ ਦੀ ਲੋਕਤੰਤਰਿਕ ਸੁਧਾਰ ਦੀ ਵੀਰਤਾ ‘ਤੇ ਵਿਸਤ੍ਰਿਤ ਚਰਚਾ ਨਹੀਂ ਹੋਣੀ ਚਾਹੀਦੀ ਸੀ? ਦੇਸ਼ ਦੀ ਵਰਤਮਾਨ ਪੀੜ੍ਹੀ ਨੂੰ ਇਹ ਨਹੀਂ ਦੱਸਿਆ ਜਾਣਾ ਚਾਹੀਦਾ ਸੀ ਕਿ ਟੀਐਨ ਸੇਸ਼ਨ ਦੀ ਲੋਕਤੰਤਰਿਕ ਵੀਰਤਾ ਕੀ ਸੀ, ਲੋਕਤੰਤਰ ਨੂੰ ਉਨ੍ਹਾਂ ਨੇ ਕਿਵੇਂ ਖੁਸ਼ਹਾਲ ਬਣਾਇਆ ਸੀ, ਵੋਟ ਦੇ ਮਹੱਤਵ ਨੂੰ ਉਨ੍ਹਾਂ ਨੇ ਕਿਵੇਂ ਸਮਝਾਇਆ ਸੀ, ਵੋਟ ਲੁੱਟ ਨੂੰ ਉਨ੍ਹਾਂ ਕਿਵੇਂ ਰੋਕਿਆ ਸੀ, ਬੂਥ ਕਬਜ਼ੇ ਦੇ ਸਿਆਸੀ ਸੱਭਿਆਚਾਰ ਨੂੰ ਉਨ੍ਹਾਂ ਕਿਵੇਂ ਠੱਲ੍ਹ ਪਾਈ ਸੀ, ਲੋਕਤੰਤਰ ਦਾ ਘਾਣ ਕਰਕੇ ਸਿਆਸੀ ਸੱਤਾ ‘ਤੇ ਬਿਰਾਜਮਾਨ ਹੋਣ ਵਾਲੇ ਲਠੈਦ-ਅਪਰਾਧੀ ਕਿਸਮ ਦੇ ਸਿਆਸਤਦਾਨਾਂ ਦੀਆਂ ਅੱਖਾਂ ਦਾ ਰੋੜਾ ਕਿਵੇਂ ਬਣੇ ਸਨ, ਫਿਰ ਵੀ ਉਨ੍ਹਾਂ ਹਾਰ ਨਹੀਂ ਮੰਨੀ ਅੱਜ ਚੋਣ ਸੁਧਾਰ ਦੀ ਜਿੰਨੀ ਵੀ ਪ੍ਰਕਿਰਿਆ ਚੱਲ ਰਹੀ ਹੈ, ਅੱਜ ਚੋਣ ਸੁਧਾਰ ਦੇ ਜਿੰਨੇ ਵੀ ਕਾਨੂੰਨ ਹੋਂਦ ਵਿਚ ਆਏ ਹਨ, ਉਸਦੀ ਨੀਂਹ ਵਿਚ ਟੀਐਨ ਸੇਸ਼ਨ ਦੀ ਹੀ ਵੀਰਤਾ ਰਹੀ ਹੈ।
ਉਸ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਬੇਅਰਥ ਸੰਸਥਾਨ ਦਾ ਦਰਜ਼ਾ ਪ੍ਰਾਪਤ ਸੀ, ਜਿਸ ਕੋਲ ਨਾ ਕੋਈ ਵਿਸ਼ੇਸ਼ ਅਧਿਕਾਰ ਸਨ ਅਤੇ ਨਾ ਹੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਕੋਈ ਆਪਣੀ ਪੈਨੀ ਨਜ਼ਰ ਹੁੰਦੀ ਸੀ ਇਹ ਸਿਰਫ਼ ਅਤੇ ਸਿਰਫ਼ ਸਰਕਾਰ ਦੇ ਗੁਲਾਮ ਦੇ ਤੌਰ ‘ਤੇ ਖੜ੍ਹੇ ਹੁੰਦੇ ਸਨ ਸਰਕਾਰ ਦੀਆਂ ਇੱਛਾਵਾਂ ਹੀ ਸਭ ਕੁਝ ਮੰਨ ਲੈਂਦੇ ਸਨ ਖਾਸਕਰ ਸੱਤਾਧਾਰੀ ਪਾਰਟੀ ਇਹ ਨਹੀਂ ਚਾਹੁੰਦੀ ਸੀ ਕਿ ਚੋਣ ਕਮਿਸ਼ਨ ਸਾਰਥਿਕ ਬਣੇ ਜੇਕਰ ਅਜਿਹਾ ਹੁੰਦਾ ਤਾਂ ਫਿਰ ਸੱਤਾਧਾਰੀ ਪਾਰਟੀ ਲਈ ਫਿਰ ਤੋਂ ਸੱਤਾ ਵਿਚ ਪਰਤਣ ਦੀਆਂ ਸਾਰੀਆਂ ਆਸਾਂ ਚੋਣਾਂ ਤੋਂ ਪਹਿਲਾਂ ਹੀ ਸਮਾਪਤ ਹੋ ਜਾਂਦੀਆਂ ਹੱਥਕੰਡਿਆਂ ਨੂੰ ਅਪਣਾ ਕੇ ਚੋਣਾਂ ਜਿੱਤਣਾ ਸੱਤਾਧਾਰੀ ਪਾਰਟੀ ਦਾ ਮੁੱਖ ਸਿਆਸੀ ਏਜੰਡਾ ਹੁੰਦਾ ਸੀ ਹੱਥਕੰਡਿਆਂ ਵਿਚ ਵਿਰੋਧੀ ਵਰਗ ਅਤੇ ਵਿਰੋਧੀ ਹਲਕਿਆਂ ਵਿਚ ਵੋਟਰ ਰਜਿਸਟ੍ਰੇਸ਼ਨ ਵਿਚ ਫਰਜ਼ੀਵਾੜਾ ਕਰਾਉਣਾ, ਫਰਜ਼ੀ ਵੋਟਰ ਰਜਿਸਟ੍ਰੇਸ਼ਨ ਕਰਾਉਣਾ, ਬੂਥਾਂ ‘ਤੇ ਕਬਜ਼ਾ ਕਰਾਉਣਾ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਵੋਟਿੰਗ ਕੇਂਦਰਾਂ ਤੋਂ ਦੂਰ ਰਹਿਣ ਲਈ ਸਾਜਿਸ਼ ਰਚਣਾ ਸ਼ਾਮਲ ਸਨ।
ਟੀਐਨ ਸੇਸ਼ਨ ਨੇ ਗੁੰਮਨਾਮੀ ਵਿਚ ਬਾਕੀ ਜ਼ਿੰਦਗੀ ਕਿਉਂ ਬਿਤਾਈ, ਇਹ ਵੀ ਇੱਕ ਸਵਾਲ ਹੈ? ਇਸ ਸਵਾਲ ‘ਤੇ ਵੀ ਗੰਭੀਰਤਾ ਨਾਲ ਚਰਚਾ ਕਰਨੀ ਜ਼ਰੂਰੀ ਹੈ ਦੇਖਿਆ ਇਹ ਗਿਆ ਹੈ ਕਿ ਸੀਨੀਅਰ ਨੌਕਰਸ਼ਾਹੀ ਦੇ ਅਹੁਦੇ ‘ਤੇ ਬੈਠਾ ਸ਼ਖਸ ਸੇਵਾਮੁਕਤੀ ਤੋਂ ਬਾਅਦ ਵੀ ਗੁੰਮਨਾਮੀ ਵਿਚ ਨਹੀਂ ਜਾਂਦੇ, ਜਿੰਦਗੀ ਵਿਚ ਉਹ ਸਰਗਰਮ ਹੁੰਦੇ ਹਨ ਕੋਈ ਨੌਕਰਸ਼ਾਹ ਰਾਜਪਾਲ ਬਣ ਜਾਂਦਾ ਹੈ, ਕੋਈ ਅਥਾਰਟੀਆਂ ਵਿਚ ਜੱਜ ਹੋ ਜਾਂਦੇ ਹਨ, ਤਾਂ ਕੋਈ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਬਣ ਜਾਂਦੇ ਹਨ ਇਸ ਤੋਂ ਇਲਾਵਾ ਵੀ ਨੌਕਰਸ਼ਾਹ ਖੇਡਾਂ ਖੇਡਦੇ ਰਹਿੰਦੇ ਹਨ ਇਸ ਤਰ੍ਹਾਂ ਨੌਕਰਸ਼ਾਹ ਬਾਕੀ ਜਿੰਦਗੀ ਵੀ ਅਰਾਮ ਨਾਲ ਗੁਜ਼ਾਰਦੇ ਹਨ ਹੁਣ ਇੱਥੇ ਇਹ ਸਵਾਲ ਵੀ ਉੱਠਦਾ ਹੈ ਕਿ ਸੇਵਾਮੁਕਤੀ ਤੋਂ ਬਾਅਦ ਭਾਰਤ ਸਰਕਾਰ ਜਾਂ ਫਿਰ ਰਾਜ ਸਰਕਾਰਾਂ ਨੇ ਟੀਐਨ ਸੇਸ਼ਨ ਦੀਆਂ ਸੇਵਾਵਾਂ ਉਹੋ-ਜਿਹੀ ਜਗ੍ਹਾ ਕਿਉਂ ਨਹੀਂ ਲਈਆਂ ਜਿੱਥੇ ਉਨ੍ਹਾਂ ਦੀ ਇਮਾਨਦਾਰੀ, ਤਨਦੇਹੀ ਤੇ ਉਨ੍ਹਾਂ ਦੇ ਸਮੱਰਪਣ ਦੀ ਲੋੜ ਸੀ ਅਤੇ ਉਨ੍ਹਾਂ ਦੀ ਇਮਾਨਦਾਰੀ, ਉਨ੍ਹਾਂ ਦੀ ਤਨਤੇਹੀ ਤੇ ਉਨ੍ਹਾਂ ਦੇ ਸਮੱਰਪਣ ਨਾਲ ਆਮ ਜਨਤਾ ਨੂੰ ਫਾਇਦਾ ਹੁੰਦਾ, ਆਮ ਜਨਤਾ ਨੂੰ ਨਿਆਂ ਮਿਲਦਾ? ਸੇਵਾਮੁਕਤੀ ਤੋਂ ਬਾਅਦ ਟੀਐਨ ਸੇਸ਼ਨ ਇੱਕ ਤਰ੍ਹਾਂ ਗੁੰਮਨਾਮੀ ਦੀ ਜਿੰਦਗੀ ਜੀਉਣ ਲਈ ਮਜ਼ਬੂਰ ਸਨ ਇੱਕ ਤਰ੍ਹਾਂ ਉਹ ਇਕੱਲੇਪਣ ਦੇ ਸ਼ਿਕਾਰ ਸਨ।
ਉਹ ਦਿੱਲੀ ਛੱਡ ਕੇ ਚੇਨੱਈ ਚਲੇ ਗਏ ਦਿੱਲੀ ਦਾ ਪੰਜ ਤਾਰਾ ਸੱਭਿਆਚਾਰ ਅਤੇ ਲੁੱਟ-ਖਸੁੱਟ ਦੀ ਦੁਨੀਆਂ ਉਨ੍ਹਾਂ ਨੂੰ ਪਸੰਦ ਨਹੀਂ ਸੀ, ਉਨ੍ਹਾਂ ਦੀ ਇਮਾਨਦਾਰੀ ਇਹ ਸਭ ਪਸੰਦ ਨਹੀਂ ਕਰਦੀ ਸੀ ਚੇਨੱਈ ਵਿਚ ਵੀ ਉਹ ਇਕੱਲੇ ਹੀ ਮਹਿਸੂਸ ਕਰਦੇ ਸਨ ਉਨ੍ਹਾਂ ਦਾ ਪਰਿਵਾਰ ਨਹੀਂ ਸੀ ਉਨ੍ਹਾਂ ਦੇ ਬੱਚੇ ਨਹੀਂ ਸਨ ਪਰਿਵਾਰ ਨਾਲ ਵੀ ਉਨ੍ਹਾਂ ਦਾ ਖਾਸ ਲਗਾਵ ਨਹੀਂ ਸੀ ਸ਼ਾਇਦ ਉਨ੍ਹਾਂ ਦੀ ਆਪਣੀ ਕੋਈ ਰਿਹਾਇਸ਼ ਵੀ ਨਹੀਂ ਸੀ ਅਨਾਥ ਆਸ਼ਰਮ ਵਿਚ ਉਹ ਰਹਿੰਦੇ ਸਨ, ਸੇਵਾਮੁਕਤੀ ਤੋਂ ਮਿਲਣ ਵਾਲੇ ਪੈਸੇ ਨਾਲ ਉਨ੍ਹਾਂ ਦਾ ਜੀਵਨ ਚੱਲਦਾ ਸੀ ਜਦੋਂ ਤੁਸੀਂ ਇਮਾਨਦਾਰ ਹੋਵੋਗੇ, ਜਦੋਂ ਤੁਸੀਂ ਸਿਧਾਂਤਸ਼ੀਲ ਹੋਵੋਗੇ, ਜਦੋਂ ਤੁਸੀਂ ਲੁੱਟ-ਖਸੁੱਟ ਦੇ ਸੱਭਿਆਚਾਰ ਤੋਂ ਦੂਰ ਰਹੋਗੇ, ਕਿਸੇ ਨੂੰ ਨਜਾਇਜ਼ ਢੰਗ ਨਾਲ ਫਾਇਦਾ ਨਹੀਂ ਪਹੁੰਚਾਓਗੇ ਤਾਂ ਫਿਰ ਤੁਹਾਡਾ ਇਸ ਦੁਨੀਆਂ ਵਿਚ ਕੋਈ ਮਿੱਤਰ ਵੀ ਨਹੀਂ ਹੋਵੇਗਾ ਤੁਹਾਨੂੰ ਪਸੰਦ ਕਰਨ ਵਾਲੇ ਸੀਮਤ ਲੋਕ ਹੋਣਗੇ ਸੀਮਤ ਲੋਕ ਵੀ ਆਸ-ਪਾਸ ਨਹੀਂ ਹੁੰਦੇ, ਉਹ ਦੂਰ ਰਹਿ ਕੇ ਹੀ ਪ੍ਰੇਰਨਾ ਲੈਂਦੇ ਹਨ ਅਜਿਹੀ ਸ਼੍ਰੇਣੀ ਦੇ ਵੀਰ ਸ਼ਖਸ ਨੂੰ ਹੀ ਲੋਕ ਪਾਗਲ ਕਹਿ ਕੇ ਅਪਮਾਨਿਤ ਕਰਦੇ ਹਨ ਲੁਟੇਰਾ ਵਰਗ ਅਤੇ ਸਿਆਸੀ ਹਲਕਾ ਵੀ ਟੀਐਨ ਸੇਸ਼ਨ ਨੂੰ ਪਾਗਲ ਹੀ ਕਿਹਾ ਕਰਦੇ ਸਨ।
ਟੀਐਨ ਸੇਸ਼ਨ ਦੀ ਵੀਰਤਾ ਨੂੰ ਦੇਖਣ ਵਾਲੀ ਪੀੜ੍ਹੀ ਇਹ ਵੀ ਜਾਣਦੀ ਸੀ ਕਿ ਲੋਕਤੰਤਰਿਕ ਪ੍ਰਣਾਲੀ ਸਾਡੀ ਕਿੰਨੀ ਉਲਝੀ, ਮੱਕੜਜਾਲ ਅਤੇ ਫਰੇਬ ਨਾਲ ਭਰੀ ਪਈ ਸੀ ਕਮਜ਼ੋਰ ਵਰਗ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕਦਾ ਸੀ, ਚੋਣਾਂ ‘ਤੇ ਵੱਡੇ ਲੋਕਾਂ, ਵੱਡੀਆਂ ਜਾਤੀਆਂ, ਧਨ ਕੁਬੇਰਾਂ ਤੇ ਅਪਰਾਧੀਆਂ ਦਾ ਰਾਜ ਹੁੰਦਾ ਸੀ, ਇਹ ਜਿਸ ਨੂੰ ਚਾਹੁੰਦੇ ਸਨ ਉਹੀ ਚੋਣਾਂ ਲੜ ਸਕਦਾ ਸੀ ਇਨ੍ਹਾਂ ਦੀ ਇੱਛਾ ਤੋਂ ਬਿਨਾ ਕੋਈ ਚੋਣਾਂ ਨਹੀਂ ਲੜ ਸਕਦਾ ਸੀ ਕੋਈ ਚੋਣਾਂ ਲੜਨ ਦੀ ਹਿੰਮਤ ਕਰਦਾ ਤਾਂ ਉਸ ਦੀ ਹੱਤਿਆ ਹੋ ਜਾਂਦੀ, ਉਸ ਦਾ ਪਰੇਸ਼ਾਨ ਹੋਣਾ ਤੈਅ ਸੀ, ਨਾਮਜ਼ਦਗੀ ਪ੍ਰਕਿਰਿਆ ਨੂੰ ਦੋਸ਼ਪੂਰਨ ਠਹਿਰਾ ਕੇ ਨਾਮਜ਼ਦਗੀ ਰੱਦ ਕਰਵਾ ਦਿੱਤੀ ਜਾਂਦੀ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਦਲਿਤ, ਆਦਿਵਾਸੀ ਅਤੇ ਕਮਜ਼ੋਰ ਜਾਤੀਆਂ ਦੇ ਖੇਤਰ ਵਿਚ ਮੱਤਦਾਨ ਪ੍ਰਕਿਰਿਆ ਵਿਚ ਅਪਰਾਧੀ ਹਾਵੀ ਹੁੰਦੇ ਸਨ, ਬੂਥ ਕਬਜ਼ਾ ਆਮ ਹੁੰਦਾ ਸੀ ਦਲਿਤ, ਆਦਿਵਾਸੀਆਂ ਅਤੇ ਕਮਜ਼ੋਰ ਜਾਤੀਆਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਜਾਂਦਾ ਸੀ ਸਿਰਫ਼ ਇੰਨਾ ਹੀ ਨਹੀਂ ਬਲਕਿ ਚੋਣਾਂ ਜਿੱਤ ਚੁੱਕੇ ਉਮੀਦਵਾਰਾਂ ਨੂੰ ਵੀ ਚੋਣਾਂ ਜਿੱਤਣ ਦੇ ਸਰਟੀਫਿਕੇਟ ਮਿਲਣ ਤੋਂ ਪਹਿਲਾਂ ਹੇਰਾਫੇਰੀ ਵਿਚ ਹਰਾ ਦਿੱਤਾ ਜਾਂਦਾ ਸੀ ਅਤੇ ਹਾਰੇ ਹੋਏ ਉਮੀਦਵਾਰ ਨੂੰ ਜਿਤਾ ਦਿੱਤਾ ਜਾਂਦਾ ਸੀ।
ਇਸ ਅਪਰਾਧ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਚੋਣ ਕਰਮਚਾਰੀ ਬੇਲਗਾਮ ਹੁੰਦੇ ਸਨ, ਉਨ੍ਹਾਂ ਦੀ ਮਰਜ਼ੀ ਹੀ ਚੋਣ ਨਿਯਮ ਹੁੰਦੀ ਸੀ ਕੇਂਦਰੀ ਚੋਣਾਂ ਪੂਰੇ ਦੇਸ਼ ਵਿਚ ਇੱਕ ਹੀ ਦਿਨ ਹੋਇਆ ਕਰਦੀਆਂ ਸਨ ਅਜਿਹੀ ਸਥਿਤੀ ਵਿਚ ਚੋਣ ਸੁਰੱਖਿਆ ਨਾਂਅ ਦੀ ਕੋਈ ਚੀਜ਼ ਨਹੀਂ ਹੋਇਆ ਕਰਦੀ ਸੀ ਟੀਐਨ ਸੇਸ਼ਨ ਨੇ ਚੋਣ ਕਮਿਸ਼ਨਰ ਦੇ ਅਹੁਦੇ ‘ਤੇ ਬੈਠਦਿਆਂ ਹੀ ਆਪਣੀ ਵੀਰਤਾ ਦਿਖਾਈ ਖਾਸਕਰ ਬਿਹਾਰ ਦੇ ਜਾਤੀਵਾਦੀ ਸਿਆਸਤ ਦੇ ਉਦਾਹਰਨ ਲਾਲੂ ਪ੍ਰਸਾਦ ਯਾਦਵ ਨਾਲ ਟਕਰਾਅ ਗਏ ਉਨ੍ਹਾਂ ਨੇ ਬਿਹਾਰ ਵਿਚ ਚੋਣ ਅਧਿਕਾਰੀਆਂ ਨੂੰ ਆਪਣੇ ਹਥਿਆਰਾਂ ਦਾ ਡਰ ਦਿਖਾਇਆ, ਪੱਖਪਾਤ ਕਰਨ ‘ਤੇ ਸਜ਼ਾ ਦੇ ਭਾਗੀ ਬਣਾਉਣ ਬਾਰੇ ਦੱਸਿਆ, ਕਈ ਗੇੜਾਂ ਵਿਚ ਚੋਣ ਪ੍ਰਕਿਰਿਆ ਕਰਨ ਦਾ ਨਿਯਮ ਬਣਾਇਆ ਕਈ ਗੇੜਾਂ ਵਿਚ ਚੋਣਾਂ ਹੋਣ ਦੀ ਖ਼ਬਰ ਸੁਣਦਿਆਂ ਹੀ ਬਿਹਾਰ ਹੀ ਨਹੀਂ ਦੇਸ਼ ਭਰ ਵਿਚ ਤਹਿਲਕਾ ਮੱਚ ਗਿਆ ਟੀਐਨ ਸੇਸ਼ਨ ਨੇ ਚੋਣ ਪ੍ਰਕਿਰਿਆ ਦੌਰਾਨ ਅਪਰਾਧੀਆਂ ਨੂੰ ਜੇਲ੍ਹ ਭਿਜਵਾਉਣ ਦਾ ਫਰਮਾਨ ਸੁਣ ਦਿੱਤਾ, ਚੋਣ ਪ੍ਰਕਿਰਿਆ ਦੌਰਾਨ ਅਧਿਕਾਰੀਆਂ ਦੀ ਬਦਲੀ ਜਾਂ ਤਰੱਕੀ ਰੋਕ ਦਿੱਤੀ ਲਾਲੂ ਹੀ ਨਹੀਂ ਸਗੋਂ ਅਨੇਕਾਂ ਸਿਆਸਤਦਾਨ ਟੀਐਨ ਸੇਸ਼ਨ ਦੀ ਚੋਣ ਸੁਧਾਰ ਦੰਡ ਪ੍ਰਕਿਰਿਆ ਦੇ ਸ਼ਿਕਾਰ ਹੋਏ ਸਨ ਹਿਮਾਚਲ ਪ੍ਰਦੇਸ਼ ਦੇ ਤੱਤਕਾਲੀ ਰਾਜਪਾਲ ਗੁਲਸ਼ੇਰ ਅਹਿਮਦ ਨੂੰ ਆਪਣਾ ਅਸਤੀਫ਼ਾ ਦੇਣਾ ਪਿਆ ਸੀ ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਚੋਣਾਂ ਦੌਰਾਨ ਮੱਧ ਪ੍ਰਦੇਸ਼ ਦੇ ਸਤਨਾ ਵਿਚ ਜਾ ਕੇ ਆਪਣੇ ਪੁੱਤਰ ਲਈ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਦੌਰਾਨ ਸਿਆਸਤ ਵਿਚ ਟੀਐਨ ਸੇਸ਼ਨ ਭੈਅਭੀਤ ਕਰਨ ਵਾਲੇ ਸ਼ਖਸ ਦੇ ਤੌਰ ‘ਤੇ ਬਿਰਾਜਮਾਨ ਸਨ ਸਿਆਸਤ ਵਿਚ ਇੱਕ ਚਰਚਾ ਆਮ ਸੀ ਕਿ ਸਿਆਸਤਦਾਨ ਸਿਰਫ਼ ਭਗਵਾਨ ਅਤੇ ਟੀਐਨ ਸੇਸ਼ਨ ਤੋਂ ਹੀ ਡਰਦੇ ਹਨ ਇੱਕ ਨੌਕਰਸ਼ਾਹ ਦੇ ਰੂਪ ਵਿਚ ਉਨ੍ਹਾਂ ਦੀ ਪ੍ਰਸਿੱਧੀ ਗਜ਼ਬ ਦੀ ਸੀ ਮੰਤਰੀ ਉਨ੍ਹਾਂ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਅੰਡਰ ਕੰਮ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਮੁਕਤੀ ਦਾ ਮਾਰਗ ਤਲਾਸ਼ਦੇ ਸਨ।
ਹੈਰਾਨੀ ਹੁੰਦੀ ਹੈ ਕਿ ਟੀਐਨ ਸੇਸ਼ਨ ਦੀਆਂ ਸੇਵਾਵਾਂ ਸਰਕਾਰਾਂ ਨੇ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਵੀ ਕਿਉਂ ਨਹੀਂ ਲਈਆਂ? ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਸਨ ਖਾਸਕਰ ਦੇਸ਼ ਦੀਆਂ ਅਕਾਦਮੀਆਂ ਉਨ੍ਹਾਂ ਦੀਆਂ ਸੇਵਾਵਾਂ ਲੈ ਸਕਦੀਆਂ ਸਨ ਇਹ ਦੁਖਦਾਈ ਹੈ ਕਿ ਉਨ੍ਹਾਂ ਨੂੰ ਗੁੰਮਨਾਮੀ ਦੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਗਿਆ ਜੇਕਰ ਅਸੀਂ ਇਮਾਨਦਰੀ ਤੇ ਤਨਦੇਹੀ ਦਾ ਸਨਮਾਨ ਨਹੀਂ ਕਰਾਂਗੇ ਤਾਂ ਫਿਰ ਦੇਸ਼ ਵਿਚ ਭ੍ਰਿਸ਼ਟਾਚਾਰ, ਬੇਈਮਾਨੀ ਅਤੇ ਪਾਬੰਦੀਸ਼ੁਦਾ ਕੰਮ ਦੇ ਵਧਦੇ ਰੁਝਾਨ ਨੂੰ ਕਿਵੇਂ ਰੋਕ ਸਕਾਂਗੇ? ਟੀਐਨ ਸੇਸ਼ਨ ਦੀ ਲੋਕਤੰਤਰਿਕ ਵੀਰਤਾ ਨੂੰ ਬੱਚਿਆਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।