ਸਾਡੇ ਨਾਲ ਸ਼ਾਮਲ

Follow us

14.6 C
Chandigarh
Friday, February 13, 2026
More
    Home Breaking News Chenab Bridge...

    Chenab Bridge: ਤਕਨੀਕ ਤੇ ਤਾਕਤ ਦੀ ਉਚਾਈ- ਝਨਾਂ ਪੁਲ

    Chenab Bridge
    Chenab Bridge: ਤਕਨੀਕ ਤੇ ਤਾਕਤ ਦੀ ਉਚਾਈ- ਝਨਾਂ ਪੁਲ

    ਇਤਿਹਾਸਕ ਕਦਮ: ਪ੍ਰਧਾਨ ਮੰਤਰੀ ਮੋਦੀ ਨੇ ਤਿਰੰਗਾ ਲਹਿਰਾ ਕੇ ਕੀਤਾ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ | Chenab Bridge

    • ਫਰਾਂਸ ਦੇ ਐਫਿਲ ਟਾਵਰ ਤੋਂ ਵੀ ਉੱਚਾ ਹੈ ਭਾਰਤ ਦਾ ਇਹ ਪੁਲ
    • ਹੁਣ ਸਿਰਫ਼ ਤਿੰਨ ਘੰਟਿਆਂ ’ਚ ਕਸ਼ਮੀਰ ਘਾਟੀ ਪਹੁੰਚਣਗੇ ਯਾਤਰੀ
    • ਜੰਮੂ-ਕਸ਼ਮੀਰ ਨੂੰ ਵਿਕਾਸ ਦੀ ਪਟੜੀ ਤੋਂ ਉਤਾਰਨ ਦੇ ਪਾਕਿਸਤਾਨ ਦੇ ਮਨਸੂਬੇ ਪੂਰੇ ਨਹੀਂ ਹੋਣਗੇ: ਮੋਦੀ

    Chenab Bridge: ਕਟੜਾ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਨੂੰ ਇੱਕ ਇਤਿਹਾਸਕ ਤੋਹਫ਼ਾ ਦਿੱਤਾ ਅਤੇ ਜੰਮੂ-ਕਸ਼ਮੀਰ ਨੂੰ ਬਾਕੀ ਭਾਰਤ ਨਾਲ ਜੋੜਨ ਵਾਲੀ ਰੇਲਵੇ ਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ। ਮੋਦੀ ਨੇ ਦੇਸ਼ ਦੇ ਸਭ ਤੋਂ ਉੱਚੇ ਮੇਹਰਾਬਦਾਰ (ਅਰਧ-ਚੰਦਰਾਕਾਰ) ਝਨਾਂ (ਚਨਾਬ) ਪੁਲ ਅਤੇ ਦੇਸ਼ ਦੇ ਪਹਿਲੇ ਕੇਬਲ ਪੁਲ ’ਤੇ ਆਧਾਰਿਤ ਅੰਜੀ ਖੜ ਪੁਲ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਕਟੜਾ ਅਤੇ ਸ਼੍ਰੀਨਗਰ ਵਿਚਕਾਰ ਚੱਲਣ ਵਾਲੀਆਂ ਦੋ ਵੰਦੇ ਭਾਰਤ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ।

    ਚਨਾਬ ਪੁਲ 272 ਕਿਲੋਮੀਟਰ ਲੰਬੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਪ੍ਰਾਜੈਕਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੀ ਐੱਲਓਸੀ ਅਤੇ ਚੀਨ ਦੀ ਐੱਲਏਸੀ ਤੱਕ ਪਹੁੰਚਣ ਲਈ ਲੱਗਣ ਵਾਲੇ ਸਮੇਂ ਨੂੰ ਅੱਧਾ ਘਟਾ ਦੇਵੇਗਾ। ਹੁਣ ਸੈਲਾਨੀਆਂ ਅਤੇ ਯਾਤਰੀਆਂ ਵੱਲੋਂ ਸੱਤ ਘੰਟਿਆਂ ਦਾ ਸੜਕੀ ਸਫ਼ਰ ਹੁਣ ਤਿੰਨ ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ। ਜੰਮੂ ਤੋਂ ਸ਼੍ਰੀਨਗਰ ਅਤੇ ਬਾਰਾਮੂਲਾ ਤੱਕ ਦਾ ਸਫ਼ਰ ਹਰ ਮੌਸਮ ਵਿੱਚ ਕੁਝ ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਇਸ ਨਾਲ ਤਿੰਨ ਪਾਸਿਆਂ ਤੋਂ ਦੁਸ਼ਮਣਾਂ ਨਾਲ ਘਿਰੇ ਦੋਵਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੌਜਾਂ ਦੀ ਆਵਾਜਾਈ ਦੇ ਨਾਲ-ਨਾਲ ਰੱਖਿਆ ਲੌਜਿਸਟਿਕਸ ਦੀ ਤੇਜ਼, ਸੁਰੱਖਿਅਤ ਅਤੇ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਹੈ।

    Chenab Bridge

    ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲਾ ਪਾਕਿਸਤਾਨ ਦੀ ਇੱਕ ਵੱਡੀ ਸਾਜ਼ਿਸ਼ ਸੀ ਪਰ ਜੰਮੂ-ਕਸ਼ਮੀਰ ਨੂੰ ਵਿਕਾਸ ਦੇ ਰਸਤੇ ਤੋਂ ਪਟੜੀ ਤੋਂ ਉਤਾਰਨ ਦੇ ਉਸ ਦੇ ਇਰਾਦੇ ਪੂਰੇ ਨਹੀਂ ਹੋਣਗੇ। ਮੋਦੀ ਨੇ ਪਾਕਿਸਤਾਨੀ ਗੋਲਾਬਾਰੀ ਤੋਂ ਪ੍ਰਭਾਵਿਤ ਘਰਾਂ ਦੇ ਮਾਲਕਾਂ ਨੂੰ ਸਹਾਇਤਾ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਰਿਹਾਇਸ਼ੀ ਇਲਾਕਿਆਂ ’ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਬੁਰੀ ਤਰ੍ਹਾਂ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਲਈ 2 ਲੱਖ ਰੁਪਏ ਦੀ ਵਾਧੂ ਸਹਾਇਤਾ ਦਿੱਤੀ ਜਾਵੇਗੀ ਅਤੇ ਘੱਟ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਲਈ 1 ਲੱਖ ਰੁਪਏ ਦਿੱਤੇ ਜਾਣਗੇ।

    Chenab Bridge

    ਮੋਦੀ ਪਹਿਲਾਂ ਰੇਲ ਨਿਰੀਖਣ ਕਾਰ ਵਿੱਚ ਚਨਾਬ ਪੁਲ ’ਤੇ ਪਹੁੰਚੇ ਅਤੇ ਹੱਥ ਵਿੱਚ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਲੱਗਭੱਗ 100 ਮੀਟਰ ਤੱਕ ਉੱਥੇ ਤੁਰੇ। ਉਨ੍ਹਾਂ ਪ੍ਰਾਜੈਕਟ ’ਤੇ ਕੰਮ ਕਰ ਰਹੇ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਪੁਲ ਦੀ ਉਦਘਾਟਨ ਤਖ਼ਤੀ ਦਾ ਉਦਘਾਟਨ ਕੀਤਾ।

    Read Also : Child Death Protest Punjab: ਮਾਸੂਮ ਬੱਚਿਆਂ ਦੀ ਮੌਤ ਦਾ ਇਨਸਾਫ ਮੰਗਦੇ ਮਾਪਿਆਂ ਡੀਸੀ ਨੂੰ ਪਏ ਫੁੱਲਾਂ ਦੇ ਹਾਰ

    ਚਨਾਬ ਪੁਲ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ ਅਤੇ ਇਸ ਦੀ ਉਚਾਈ ਚਨਾਬ ਨਦੀ ਦੇ ਤਲ ਤੋਂ 359 ਮੀਟਰ ਹੈ। ਇਸ ਰੇਲਵੇ ਰੂਟ ’ਤੇ ਅੰਜੀ ਪੁਲ ਭਾਰਤ ਦਾ ਪਹਿਲਾ ਕੇਬਲ-ਸਟੇਡ ਰੇਲ ਪੁਲ ਹੈ। ਯੂਐੱਸਬੀਆਰਐੱਲ ਪ੍ਰਾਜੈਕਟ ਵਿੱਚ 36 ਸੁਰੰਗਾਂ (119 ਕਿਲੋਮੀਟਰ ਤੱਕ ਫੈਲੀਆਂ) ਅਤੇ 943 ਪੁਲ ਸ਼ਾਮਲ ਹਨ। ਇਸ ਦੀ ਉਸਾਰੀ ਦੀ ਲਾਗਤ ਲੱਗਭੱਗ 43,780 ਕਰੋੜ ਰੁਪਏ ਹੈ।

    Chenab Bridge

    ਕਟੜਾ ਸ੍ਰੀਨਗਰ ਰੇਲਵੇ ਲਿੰਕ ’ਤੇ ਚੱਲ ਰਹੀ ਵੰਦੇ ਭਾਰਤ ਐਕਸਪ੍ਰੈਸ ਦਾ ਉੱਚ ਹਿਮਾਲੀਅਨ ਸੰਸਕਰਣ ਵੀ ਭਾਰਤ ਦੀ ਇੰਜੀਨੀਅਰਿੰਗ ਉੱਤਮਤਾ ਦਾ ਇੱਕ ਮਹੱਤਵਪੂਰਨ ਅਧਿਆਇ ਹੈ। ‘ਮੇਕ ਇਨ ਇੰਡੀਆ’ ਪਹਿਲਕਦਮੀ ਦੇ ਤਹਿਤ ਇੰਟੈਗਰਲ ਕੋਚ ਫੈਕਟਰੀ (ਆਈਸੀਐੱਫ) ਵੱਲੋਂ ਬਣਾਈ ਵੰਦੇ ਭਾਰਤ ਐਕਸਪ੍ਰੈਸ, ਭਰੋਸੇਯੋਗਤਾ, ਸੁਰੱਖਿਆ ਅਤੇ ਯਾਤਰੀ ਆਰਾਮ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਤਕਨਾਲੋਜੀ ਅਤੇ ਉੱਨਤ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਰੇਲਗੱਡੀ ਨੂੰ ਕਸ਼ਮੀਰ ਘਾਟੀ ਦੇ ਅਤਿਅੰਤ ਮੌਸਮੀ ਹਾਲਾਤਾਂ ਲਈ ਧਿਆਨ ਨਾਲ ਤਿਆਰ ਕੀਤਾ ਗਿਆ ਹੈ।

    ਰੇਲਗੱਡੀ ਨੂੰ ਵਿਸ਼ੇਸ਼ ਉੱਨਤ ਹੀਟਿੰਗ ਸਿਸਟਮ ਨਾਲ ਜੰਮੂ ਅਤੇ ਕਸ਼ਮੀਰ ਦੇ ਵਾਤਾਵਰਨ ਅਨੁਕੂਲ ਸੋਧਿਆ ਗਿਆ ਹੈ। ਪਾਣੀ ਦੀਆਂ ਟੈਂਕੀਆਂ ਅਤੇ ਬਾਇਓ-ਟਾਇਲਟ ਟੈਂਕਾਂ ਨੂੰ ਜੰਮਣ ਤੋਂ ਰੋਕਣ ਲਈ ਸਿਲੀਕਾਨ ਹੀਟਿੰਗ ਪੈਡ ਓਵਰਹੀਟ ਪ੍ਰੋਟੈਕਸ਼ਨ ਸੈਂਸਰਾਂ ਦੇ ਨਾਲ ਪਾਈਪਲਾਈਨ ਨੂੰ ਗਰਮ ਰੱਖਣ ਲਈ ਵਿਸ਼ੇਸ਼ ਪਲੰਬਿੰਗ। ਆਟੋ-ਨਿਯੰਤ੍ਰਿਤ ਹੀਟਿੰਗ ਕੇਬਲ ਪਾਣੀ ਨੂੰ ਜੰਮਣ ਤੋਂ ਰੋਕਦੇ ਹਨ ਅਤੇ ਜ਼ੀਰੋ ਤੋਂ ਘੱਟ ਤਾਪਮਾਨ ਵਿੱਚ ਵੀ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਂਦੇ ਹਨ। ਇਸ ਮੌਕੇ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ, ਰੇਲਵੇ, ਸੂਚਨਾ ਪ੍ਰਸਾਰਨ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਤਿੰਦਰ ਸਿੰਘ ਮੌਜ਼ੂਦ ਸਨ।

    ਸ਼੍ਰੀਨਗਰ ਤੋਂ ਕਟੜਾ ਦਾ ਕਿਰਾਇਆ 715 ਤੋਂ 1320 ਰੁਪਏ | Chenab Bridge

    ਚਨਾਬ ਪੁਲ ਦੇ ਉਦਘਾਟਨ ਦੇ ਨਾਲ ਅੱਜ ਤੋਂ ਦੋਵੇਂ ਵੰਦੇ ਭਾਰਤ ਰੇਲ ਗੱਡੀਆਂ ਦੀ ਵਪਾਰਕ ਯਾਤਰਾ ਸ਼ੁਰੂ ਹੋ ਗਈ। ਸ਼੍ਰੀਨਗਰ ਅਤੇ ਸ਼੍ਰੀ ਵੈਸ਼ਨੋ ਦੇਵੀ ਕਟੜਾ ਵਿਚਕਾਰ ਸਾਰੇ ਖਰਚਿਆਂ ਸਮੇਤ ਕਿਰਾਇਆ ਚੇਅਰ ਕਾਰ ਕਲਾਸ ਵਿੱਚ 715 ਰੁਪਏ ਅਤੇ ਐਗਜ਼ੀਕਿਊਟਿਵ ਕਲਾਸ ਵਿੱਚ 1320 ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਰੇਲ ਗੱਡੀਆਂ ਦੇ ਚੱਲਣ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਟੜਾ ਆਉਣ ਵਾਲੇ ਸੈਲਾਨੀਆਂ ਅਤੇ ਰੇਲਵੇ ਯਾਤਰੀਆਂ ਲਈ ਕਸ਼ਮੀਰ ਪੁੱਜਣਾ ਸੁਖਾਲਾ ਹੋ ਜਾਵੇਗਾ।

    ਦੋ ਹਜ਼ਾਰ ਕਾਮਿਆਂ ਅਤੇ 300 ਇੰਜੀਨੀਅਰਾਂ ਨੇ ਦਿਨ-ਰਾਤ ਕੀਤਾ ਕੰਮ

    10 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਣੇ 359 ਮੀਟਰ ਉੱਚੇ ਚਨਾਬ ਪੁਲ ਵਿੱਚ 29 ਹਜ਼ਾਰ ਟਨ ਸਟੀਲ ਦੇ ਨਾਲ ਹਰ ਹਿੱਸਾ ਸਵਦੇਸ਼ੀ ਹੈ। ਇਸ ਨੂੰ 67 ਹਜ਼ਾਰ ਘਣ ਮੀਟਰ ਕੰਕਰੀਟ ਨਾਲ ਜੋੜਿਆ ਗਿਆ ਹੈ। ਇਸ ਪ੍ਰਾਜੈਕਟ ’ਤੇ ਕੰਮ ਕਈ ਵਾਰ ਰੋਕਿਆ ਗਿਆ, ਸਮੀਖਿਆਵਾਂ ਕੀਤੀਆਂ ਗਈਆਂ, ਡਿਜ਼ਾਈਨ ਬਦਲਿਆ ਗਿਆ ਪਰ ਇੰਜੀਨੀਅਰ ਅਤੇ ਵਰਕਰ ਅੱਗੇ ਵਧਦੇ ਰਹੇ। ਇੱਥੋਂ ਦਾ ਪ੍ਰਤੀਕੂਲ ਮੌਸਮ ਅਤੇ ਭੂਗੋਲ ਇੱਕ ਵੱਡੀ ਚੁਣੌਤੀ ਸੀ। 2 ਹਜ਼ਾਰ ਕਾਮਿਆਂ ਅਤੇ 300 ਇੰਜੀਨੀਅਰਾਂ ਨੇ ਦੇਸ਼ ਨੂੰ ਇਹ ਮਾਣਮੱਤੇ ਪਲ ਦੇਣ ਲਈ ਦਿਨ-ਰਾਤ ਕੰਮ ਕੀਤਾ ਹੈ।