Sunam News: ਫੈਕਟਰੀ ‘ਚੋਂ ਸਿਹਤ ਵਿਭਾਗ ਦੀ ਟੀਮ ਨੇ ਭਰੇ ਸੈਂਪਲ

Sunam News
Sunam News : ਸੁਨਾਮ: ਵੱਖ-ਵੱਖ ਖਾਣ ਦੀਆਂ ਚੀਜ਼ਾਂ ਦੇ ਭਰੇ ਜਾ ਰਹੇ ਸੈਂਪਲ।

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸ਼ਹਿਰ ਸੁਨਾਮ ਦੇ ਕੱਚਾ ਪਹਾ ਜਗਤਪੁਰਾ ਵਿੱਚ ਇੱਕ ਫ਼ੂਡ ਫੈਕਟਰੀ ਵਿੱਚੋਂ ਸੈਂਪਲ ਭਰੇ ਗਏ ਹਨ। ਇਸ ਮੌਕੇ ਸੈਪਲ ਭਰਨ ਆਏ ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀ ਬਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿਮ “ਤੰਦਰੁਸਤ ਪੰਜਾਬ, ਤੰਦਰੁਸਤ ਸਿਹਤ” ਤਹਿਤ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇੱਕ ਸੈਂਪਲਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜੋ ਫੂਡ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ ਉਹਨਾਂ ਦੀ ਸੈਂਪਲਿੰਗ ਲੈ ਰਹੇ ਹਨ।

ਇਸ ਮੌਕੇ ਥਾਣਾ ਸਿਟੀ ਇੰਚਾਰਜ ਐੱਸਐੱਚਓ ਸੁਖਦੀਪ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਮੌਜੂਦ ਸਨ, ਇਸ ਮੌਕੇ ਐੱਸਐੱਚਓ ਨੇ ਕਿਹਾ ਕਿ ਹੈਲਥ ਡਿਪਾਰਟਮੈਂਟ ਮਹਿਕਮੇ ਵੱਲੋਂ ਇਥੇ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਜਿਸ ਤਰ੍ਹਾਂ ਦੀ ਵੀ ਮਹਿਕਮੇ ਵੱਲੋਂ ਰਿਪੋਰਟ ਆਵੇਗੀ ਉਹ ਉਸ ਮੁਤਾਬਕ ਕਾਰਵਾਈ ਕਰਨਗੇ। (Sunam News)

Sunam News

LEAVE A REPLY

Please enter your comment!
Please enter your name here