ਨਸ਼ੇ ਦੀ ਲਤ ਤੋਂ ਹਟਾਉਣ ਲਈ ਆਈਟੀਆਈ ’ਚ ਦਾਖ਼ਲਿਆਂ ਦਾ ਕਰ ਰਿਹੈ ਪ੍ਰਬੰਧ | Sangrur News
ਸੰਗਰੂਰ (ਗੁਰਪ੍ਰੀਤ ਸਿੰਘ)। Sangrur News : ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦਾ ਸਿਹਤ ਵਿਭਾਗ ਜ਼ਿਲ੍ਹੇ ਵਿੱਚ ਨਸ਼ੇੜੀਆਂ ਦੀ ਗਿਣਤੀ ਘਟਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਨਸ਼ਾ ਛੁਡਾਉਣ ਦੀ ਦਵਾਈ ਲੈਣ ਵਾਲਿਆਂ ਨੂੰ ਨਸ਼ੇ ਦੀ ਲਤ ਤੋਂ ਹਟਾਉਣ ਲਈ ਪੜ੍ਹਾਈ ਵਿੱਚ ਅੱਗੇ ਕੋਰਸ ਕਰਵਾਉਣ ਲਈ ਆਈਟੀਆਈ ਵਿੱਚ ਦਾਖ਼ਲੇ ਦੇਣ ਦੀਆਂ ਆਫਰਾਂ ਦਿੱਤੀਆਂ ਜਾ ਰਹੀਆਂ ਹਨ।
ਕਿਤਾਬਾਂ ਪੜ੍ਹਨ ਲਈ ਲਾਇਬ੍ਰੇਰੀ ਬਣਾਈ, ਹੌਲੀ ਹੌਲੀ ਨਸ਼ਾ ਰੋਕਣ ਵਾਲੀ ਦਵਾਈ ਦੀ ਡੋਜ ਘਟਾਉਣ ਬਾਰੇ ਸਮਝਾਇਆ ਜਾ ਰਿਹੈ | Sangrur News
ਜਾਣਕਾਰੀ ਮੁਤਾਬਕ ਸੰਗਰੂਰ ਤੋਂ ਨਸ਼ਾ ਰੋਕਣ ਵਾਲੀ ਦਵਾਈ ਲੈਣ ਵਾਲੇ ਮਰੀਜ਼ਾਂ ਨਾਲ ਵਿਸ਼ੇਸ਼ ਗੱਲਬਾਤ ਕਰਕੇ ਉਨ੍ਹਾਂ ਨਾਲ ਸਿਹਤ ਵਿਭਾਗ ਵੱਲੋਂ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜੇਕਰ ਕੋਈ ਨਸ਼ੇੜੀ ਅੱਗੇ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਲਈ ਆਈਟੀਆਈ ਸੁਨਾਮ ਵਿਖੇ ਵਿਸ਼ੇਸ਼ ਕੋਰਸ ਰੱਖੇ ਗਏ ਹਨ ਤਾਂ ਜੋ ਉਨ੍ਹਾਂ ਦਾ ਧਿਆਨ ਨਸ਼ਾ ਲੈਣ ਵਾਲੇ ਪਾਸਿਓਂ ਹਟ ਜਾਵੇ। ਇਸ ਲਈ ਆਈਟੀਆਈ ਸੁਨਾਮ ਦੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਨਸ਼ਾ ਛੱਡ ਕੇ ਕੋਈ ਕੋਰਸ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ’ਤੇ ਨਿਰਧਾਰਿਤ ਕੋਰਸਾਂ ’ਚ ਦਾਖ਼ਲੇ ਦਿੱਤੇ ਜਾਣ। Sangrur News
ਇਸ ਤੋਂ ਇਲਾਵਾ ਨਸ਼ੇੜੀਆਂ ਦਾ ਧਿਆਨ ਬਦਲਾਉਣ ਲਈ ਵਿਭਾਗ ਵੱਲੋਂ ਇੱਕ ਅਜਿਹਾ ਤਰੀਕਾ ਵੀ ਲੱਭਿਆ ਗਿਆ ਹੈ ਜਿਹੜਾ ਉਨ੍ਹਾਂ ਲਈ ਗਿਆਨ ਵਰਧਕ ਵੀ ਸਾਬਤ ਹੋਵੇਗਾ। ਪੜ੍ਹਨ ਲਿਖਣ ਜਾਣਨ ਵਾਲੇ ਨਸ਼ੇੜੀਆਂ ਲਈ ਘਾਬਦਾਂ ਵਿਖੇ ਇੱਕ ਲਾਇਬਰੇਰੀ ਵੀ ਬਣਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਰੱਖੀਆਂ ਗਈਆਂ ਹਨ। ਨਸ਼ੇੜੀ ਚਾਹੁੰਣ ਤਾਂ ਉਹ ਲਾਇਬਰੇਰੀ ਵਿੱਚ ਜਾ ਕੇ ਕੋਈ ਵੀ ਕਿਤਾਬ ਪੜ੍ਹ ਸਕਦੇ ਹਨ। ਇਨ੍ਹਾਂ ਵਿੱਚ ਜ਼ਿਆਦਾ ਕਿਤਾਬਾਂ ਨਸ਼ੇ ਦੇ ਬੁਰੇ ਪ੍ਰਭਾਵ ਦਰਸਾਉਣ ਵਾਲੀਆਂ ਰੱਖੀਆਂ ਗਈਆਂ ਹਨ ਤਾਂ ਜੋ ਨਸ਼ੇੜੀਆਂ ਵਿੱਚ ਜਾਗ੍ਰਿਤੀ ਪੈਦਾ ਹੋ ਸਕੇ।
Sangrur News
ਜ਼ਿਲ੍ਹੇ ਵਿੱਚ ਦਿਨੋਂ ਦਿਨ ਵਰਤੋਂ ਵਿੱਚ ਵਧ ਰਹੀ ਨਸ਼ਾ ਛੁਡਾਉਣ ਵਾਲੀ ਗੋਲੀ ਜਿਸ ਨੂੰ ਜੀਭ ਵਾਲੀ ਗੋਲੀ ਵੀ ਕਿਹਾ ਜਾਂਦਾ ਹੈ, ਨੂੰ ਵੀ ਘੱਟ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਨਵੀਆਂ ਵਿਉਂਤਬੰਦੀਆਂ ਕੀਤੀਆਂ ਜਾ ਰਹੀ ਹਨ। ਇੱਕ ਤਾਂ ਸਿਹਤ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ ਨਸ਼ੇ ਦੀਆਂ ਗੋਲੀਆਂ ਲੈਣ ਵਾਲਿਆਂ ਦੀ ਬਾਇਓਮੈਟਰਿਕ ਜ਼ਰੂਰੀ ਹੋਵੇ ਤਾਂ ਜੋ ਉਹ ਦੁਬਾਰਾ ਇਹ ਨਸ਼ਾ ਰੋਕਣ ਵਾਲੀਆਂ ਗੋਲੀਆਂ ਨਾ ਲੈ ਸਕਣ ਕਿਉਂਕਿ ਵੱਡੀ ਗਿਣਤੀ ਨਸ਼ੇੜੀਆਂ ਵੱਲੋਂ ਨਸ਼ਾ ਰੋਕਣ ਵਾਲੀਆਂ ਗੋਲੀਆਂ ਨੂੰ ਹੀ ਨਸ਼ੇ ਦੇ ਤੌਰ ’ਤੇ ਵਰਤਿਆ ਜਾਣ ਲੱਗਿਆ ਹੈ ਕਿ ਜਿਸ ਕਾਰਨ ਇਨ੍ਹਾਂ ਗੋਲੀਆਂ ਦੀ ਲਾਗਤ ’ਚ ਵੱਡੇ ਪੱਧਰ ’ਤੇ ਇਜਾਫ਼ਾ ਹੋਣ ਲੱਗਿਆ ਸੀ। ਸਿਹਤ ਵਿਭਾਗ ਵੱਲੋਂ ਨਸ਼ੇੜੀਆਂ ਨੂੰ ਇਸ ਦੀ ਡੋਜ਼ ਨੂੰ ਅੱਧਾ ਕਰਨ ਬਾਰੇ ਵੀ ਸਮਝਾਇਆ ਜਾ ਰਿਹਾ ਹੈ।
ਕੀ ਕਹਿੰਦੇ ਨੇ ਜ਼ਿਲ੍ਹੇ ਦੇ ਮੁੱਖ ਸਿਹਤ ਅਧਿਕਾਰੀ | Sangrur News
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਮੁੱਖ ਸਿਹਤ ਅਧਿਕਾਰੀ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੰਭੀਰਤਾ ਨਾਲ ਇਸ ਮਾਮਲੇ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉੱਚ ਅਧਿਕਾਰੀਆਂ ਨੂੰ ਬਾਇਓਮੈਟਰਿਕ ਬਾਰੇ ਲਿਖ ਕੇ ਭੇਜਿਆ ਹੋਇਆ ਹੈ, ਸਾਨੂੰ ਆਸ ਹੈ ਇਹ ਛੇਤੀ ਲਾਗੂ ਹੋ ਜਾਵੇਗੀ। ਇਸ ਤੋਂ ਇਲਾਵਾ ਅਸੀਂ ਆਈਟੀਆਈ ਕਰਨ ਦੇ ਚਾਹਵਾਨਾਂ ਨਸ਼ੇੜੀਆਂ ਨੂੰ ਸੁਨਾਮ ਆਈਟੀਆਈ ਵਿੱਚ ਦਾਖ਼ਲਾ ਦਿਵਾ ਰਹੇ ਹਾਂ ਕਈ ਨਸ਼ੇੜੀ ਦਾਖ਼ਲ ਹੋ ਕੇ ਕੋਰਸ ਕਰਨ ਵੀ ਲੱਗੇ ਹਨ। ਉਨ੍ਹਾਂ ਆਖਿਆ ਕਿ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਆਪਣੀ ਭੂਮਿਕਾ ਤਨਦੇਹੀ ਨਾਲ ਨਿਭਾਵਾਂਗੇ। Sangrur News
Read Also : ਆਯੂਸ਼ਮਾਨ ਕਾਰਡ ਰਾਹੀਂ ਮਰੀਜ਼ਾਂ ਨੂੰ ਮਿਲ ਰਹੀ 5 ਲੱਖ ਦੇ ਇਲਾਜ ਦੀ ਸਹੂਲਤ : ਡਾ. ਰਾਜਵਿੰਦਰ ਕੌਰ