ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਪੁਲਿਸ ਦੇ ਹੱਥ ...

    ਪੁਲਿਸ ਦੇ ਹੱਥ ਅਜੇ ਵੀ ਖਾਲੀ, ਕਿੱਥੇ ਹੈ ਅੰਮ੍ਰਿਤਪਾਲ ?

    Amritpal

    (ਸੱਚ ਕਹੂੰ ਨਿਊਜ਼) ਜਲੰਧਰ। ਅੰਮ੍ਰਿਤਪਾਲ ਸਿੰਘ (Amritpal) ਨੂੰ ਫਡ਼ਨ ਲਈ ਲਗਾਤਾਰ ਸਚਰ ਆਪਰੇਸ਼ਨ ਚਲਾਏ ਜਾ ਰਹੇ ਹਨ। 21 ਦਿਨਾਂ ਤੋਂ ਫਰਾਰ ਅੰਮ੍ਰਿਤਪਾਲ ਲਗਾਤਾਰ ਪੁਲਿਸ ਨੂੰ ਚਕਮਾ ਦੇ ਰਿਹਾ ਹੈ। ਪੁਲਿਸ ਨੇ ਨੂੰ  18 ਮਾਰਚ ਨੂੰ ਉਸ ਨੂੰ ਫੜਨ ਲਈ ਅੰਮ੍ਰਿਤਸਰ ਦੇ ਪਿੰਡ ਜੱਲੂਖੇੜਾ ਵਿੱਚ ਵੀ ਛਾਪੇਮਾਰੀ ਕੀਤੀ। ਅੰਮ੍ਰਿਤਪਾਲ ਸਿੰਘ ‘ਤੇ 21 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਲਗਾਇਆ ਗਿਆ ਸੀ।

    ਇਸ ਦੌਰਾਨ ਕਈ ਸੂਬਿਆਂ ਵਿੱਚ ਤਲਾਸ਼ੀ ਅਤੇ ਵਿਦੇਸ਼ਾਂ ਵਿੱਚ ਫਰਾਰ ਹੋਣ ਦੀਆਂ ਖਬਰਾਂ ਦਰਮਿਆਨ ਅੰਮ੍ਰਿਤਪਾਲ ਦੀ ਪਹਿਲੀ ਵੀਡੀਓ 29 ਮਾਰਚ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਇਹ ਵੀਡੀਓ ਚਾਰੇ ਪਾਸੇ ਤੇਜ਼ੀ ਨਾਲ ਫੈਲ ਗਈ। ਇਹ ਵੀਡੀਓ ਜਾਰੀ ਹੋਣ ਤੋਂ ਲੱਗ ਰਿਹਾ ਸੀ ਕਿ ਹੁਣ ਅੰਮ੍ਰਿਤਪਾਲ ਛੇਤੀ ਫੜਿਆ ਜਾਵੇਗਾ ਪਰੂੰਤ 21 ਦਿਨ ਦੇ ਬਾਵਜ਼ੂਦ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਹਨ।

    ਅੰਮ੍ਰਿਤਪਾਲ (Amritpal) ਫੇਸ਼ਬੁੱਕ ’ਤੇ ਵੀ ਹੋਇਆ ਲਾਇਵ

    ਇਸ ਦੌਰਾਨ ਅੰਮ੍ਰਿਤਪਾਲ ਫੇਸਬੁੱਕ ‘ਤੇ ਵੀ ਲਾਈਵ ਹੋ  ਚੁੱਕਿਆ ਹੈ। 30 ਮਾਰਚ ਨੂੰ ਉਸ ਨੇ ਇਕ ਆਡੀਓ ਵੀ ਜਾਰੀ ਕੀਤੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਮੈਂ ਚੜਦੀ ਕਲਾ ’ਚ ਹਾਂ ਤੇ ਨਾ ਮੈਂ ਜੇਲ੍ਹ ਜਾਣ ਤੋਂ ਡਰਦਾ ਹਾਂ ਅਤੇ ਨਾ ਹੀ ਪੁਲਿਸ ਦੇ ਕਿਸੇ ਵੀ ਤਸ਼ੱਦਦ ਤੋਂ ਡਰਾਦਾ ਹੈ।ਇਸ ਤੋਂ ਇਲਾਵਾ 18 ਮਾਰਚ ਤੋਂ ਲੈ ਕੇ ਹੁਣ ਤੱਕ ਅੰਮ੍ਰਿਤਪਾਲ ਸਿੰਘ ਦੀ ਕਈ ਸੀਸੀਟੀਵੀ ਫੁਟੇਜ ਅਤੇ ਵੀਡੀਓਜ਼ ਆ ਚੁੱਕੀਆਂ ਹਨ ਪਰ ਪੁਲਿਸ ਉਸ ਨੂੰ ਫੜ ਨਹੀਂ ਸਕੀ । ਜੇਕਰ ਅੰਮ੍ਰਿਤਪਾਲ ਵਰਚੁਅਲ ਪ੍ਰਾਈਵੇਟ ਨੈੱਟਵਰਕ (VPN) ਦੀ ਵਰਤੋਂ ਕਰ ਰਿਹਾ ਹੈ ਹੈ, ਤਾਂ ਉਸ ਨੂੰ ਟਰੈਕ ਕਰਨਾ ਮੁਸ਼ਕਲ ਹੈ।

    ਵੀਡੀਓ ਵਿਦੇਸ਼ੀ IP ਤੋਂ ਅਪਲੋਡ ਹੋਏ

    21 ਮਾਰਚ ਨੂੰ ਇਹ ਮਾਮਲਾ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਕੋਲ ਆਇਆ। ਪੰਜਾਬ ਪੁਲਿਸ ਨੇ ਵੀਡੀਓ ਦੀ ਮੱਦਦ ਨਾਲ ਅੰਮ੍ਰਿਤਪਾਲ ਨੂੰ ਟ੍ਰੈਕ ਕਰਨ ਲਈ ਕਿਹਾ ਪਰ NIA ਦੇ ਹੱਥ ਅਜੇ ਵੀ ਖਾਲੀ ਹਨ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੂੰ ਪਤਾ ਲੱਗਾ ਹੈ ਕਿ ਵੀਡੀਓ ਅਤੇ ਆਡੀਓ ਕਲਿੱਪ ਦੋਵੇਂ ਵਿਦਸ਼ੀ ਆਈਪੀ ਤੋਂ ਅਪਲੋਡ ਕੀਤੇ ਗਏ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here