ਅਮੀਰੀ-ਗਰੀਬੀ ਦਾ ਵਧਦਾ ਫਾਸਲਾ ਚਿੰਤਾਜਨਕ

Grain

Wealth-poverty

ਹੂਰੂਨ ਇੰਡੀਆ ਰਿਚ ਲਿਸਟ 2023 ਮੁਤਾਬਿਕ, ਅਰਬਪਤੀ ਉੱਦਮੀਆਂ ਦੀ ਗਿਣਤੀ ਦੇਸ਼ ’ਚ ਵਧ ਕੇ 1319 ਹੋ ਗਈ ਹੈ ਪਰ ਵੱਡੀ ਗੱਲ ਇਹ ਹੈ ਕਿ ਪਿਛਲੇ ਪੰਜ ਸਾਲਾਂ ’ਚ ਇੱਕ ਹਜ਼ਾਰ ਕਰੋੜ ਤੋਂ ਜਿਆਦਾ ਦੀ ਸੰਪੱਤੀ ਵਾਲੇ ਲੋਕਾਂ ਦਾ ਅੰਕੜਾ 76 ਫੀਸਦੀ ਵਧ ਗਿਆ ਹੈ ਨਿਸ਼ਚਿਤ ਹੀ ਭਾਰਤ ਦੀ ਆਰਥਿਕ ਤਰੱਕੀ ਇੱਕ ਸੁਖ਼ਦਾਈ ਸੰਕੇਤ ਹੈ, ਸਾਲ 2047 ਤੱਕ ਵਿਕਾਸਸ਼ੀਲ ਦੇਸ਼ਾਂ ਦੇ ਵਰਗ ’ਚੋਂ ਨਿੱਕਲ ਕੇ ਭਾਰਤ ਵਿਕਸਿਤ ਦੇਸ਼ ਹੋ ਜਾਵੇਗਾ ਇੱਕ ਦਹਾਕੇ ’ਚ ਭਾਰਤ ਦਸਵੇਂ ਨੰਬਰ ਦੀ ਅਰਥਵਿਵਸਥਾ ਤੋਂ ਤਰੱਕੀ ਕਰਕੇ ਦੁਨੀਆ ਦੀ ਪੰਜਵੀਂ ਆਰਥਿਕ ਮਹਾਂਸ਼ਕਤੀ ਬਣ ਗਿਆ ਅੰਦਾਜ਼ਾ ਹੈ ਆਉਣ ਵਾਲੇ ਦੋ ਸਾਲਾਂ ਅੰਦਰ ਅਸੀਂ ਤੀਜੀ ਆਰਥਿਕ ਸ਼ਕਤੀ ਬਣ ਜਾਵਾਂਗੇ। (Wealth-Poverty)

ਇਹ ਵੀ ਪੜ੍ਹੋ : ਸਾਬਕਾ ਫੌਜੀਆਂ ਲਈ ਠੋਸ ਕਦਮਾਂ ਦੀ ਜ਼ਰੂਰਤ

ਇਨ੍ਹਾਂ ਜ਼ਿਕਰਯੋਗ ਆਰਥਿਕ ਉਪਲੱਬਧੀਆਂ ਵਿਚਕਾਰ ਚਿੰਤਾਜਨਕ ਮੁੱਦਾ ਅਮੀਰੀ-ਗਰੀਬੀ ਦਾ ਵਧਦਾ ਫਾਸਲਾ ਅਤੇ ਗਰੀਬਾਂ ਦੀ ਦੁਰਦਸ਼ਾ ਦਾ ਹੋਣਾ ਹੈ ਅਮੀਰ ਜ਼ਿਆਦਾ ਅਮੀਰ ਹੋ ਰਹੇ ਹਨ ਤੇ ਗਰੀਬ ਜ਼ਿਆਦਾ ਗਰੀਬ, ਇਹ ਇੱਕ ਗੰਭੀਰ ਚੁਣੌਤੀ ਹੈ ਪੰਜ ਰਾਜਾਂ ’ਚ ਵਿਧਾਨ ਸਭਾ ਅਤੇ ਅਗਲੇ ਸਾਲ ਲੋਕ ਸਭਾ ਚੋਣਾਂ ’ਚ ਇਹ ਚੁਣਾਵੀ ਮੁੱਦਾ ਬਣਨਾ ਚਾਹੀਦੈ ਹੈ ਪਰ ਕੋਈ ਵੀ ਸਿਆਸੀ ਪਾਰਟੀ ਇਹ ਨਹੀਂ ਕਰ ਰਹੀ ਹੈ ਵਿਰੋਧੀ ਧਿਰ ਦੇ ਸਾਹਮਣੇ ਇਸ ਤੋਂ ਚੰਗਾ ਕੀ ਮੁੱਦਾ ਹੋ ਸਕਦਾ ਹੈ? ਰਾਹੁਲ ਗਾਂਧੀ ਨੇ ਲਗਾਤਾਰ ਗਰੀਬਾਂ ਦੀ ਦੁਰਦਸ਼ਾ ਅਤੇ ਅਮੀਰਾਂ ਦੀ ਵਧਦੀ ਦੌਲਤ ਦਾ ਸਵਾਲ ਉਠਾਇਆ ਹੈ ਰਾਜਨੀਤੀ ਤੋਂ ਇਲਾਵਾ ਅਰਥਸ਼ਾਸਤਰੀਆਂ ਅਤੇ ਵਿਸ਼ਵ ਦੀਆਂ ਨਾਮੀ ਸੰਸਥਾਵਾਂ ਦੀਆਂ ਰਿਪੋਰਟਾਂ ’ਚ ਇਹ ਸਵਾਲ ਲਗਾਤਾਰ ਰੇਖਾਂਕਿਤ ਹੋ ਰਿਹਾ ਹੈ। (Wealth-Poverty)

ਬਿਨਾਂ ਸ਼ੱਕ ਇਸ ਸਮੇਂ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਸੂਚਕ ਅੰਕ ਦੁਨੀਆ ’ਚ ਸਭ ਤੋਂ ਜਿਆਦਾ ਹੈ ਜਿੱਥੇ ਇਹ ਭਾਰਤ ਦੇ ਆਰਥਿਕ ਮਹਾਂਸ਼ਕਤੀ ਬਣਨ ਦਾ ਸੰਕੇਤ ਦੇ ਰਿਹਾ ਹੈ, ਉੱਥੇ ਭਾਰਤ ਲਈ ਇੱਕ ਹੋਰ ਸੂਚਕ ਅੰਕ ਗਰੀਬੀ ਅਤੇ ਭੁੱਖਮਰੀ ਨਾਲ ਜੁੜਿਆ ਵੀ ਸਾਹਮਣੇ ਆਇਆ ਹੈ, ਜੋ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਹੈ ਭੁੱਖਮਰੀ ਅਤੇ ਗਰੀਬੀ ਨਾਲ ਜੁੜਿਆ ਇਹ ਸੂਚਕ ਅੰਕ ਖੁਸ਼ਹਾਲੀ ਦੇ ਸੂਚਕ ਅੰਕ ਦੇ ਨਾਲ ਸਾਹਮਣੇ ਆਇਆ ਹੈ, ਜੋ ਇਹ ਦੱਸਦਾ ਹੈ ਕਿ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤੱਕ ਦੀ ਯਾਤਰਾ ਦਾ ਟੀਚਾ ਜਿਸ ਪ੍ਰਜਾਤੰਤਰਿਕ ਸਮਾਜਵਾਦ ਅਤੇ ਸਮਤਾਵਾਦੀ ਸਮਾਜ ਢਾਂਚੇ ਦਾ ਸੀ, ਉਹ ਕਿਤੇ ਪਿੱਛੇ ਛੁੱਟਦਾ ਜਾ ਰਿਹਾ ਹੈ ਦੇਸ਼ ’ਚ ਮਨੁੱਖੀ ਮੁੱਲਾਂ ਅਤੇ ਆਰਥਿਕ ਸਮਾਨਤਾ ਨੂੰ ਹਾਸ਼ੀਏ ’ਤੇ ਸੁੱਟ ਦਿੱਤਾ ਗਿਆ ਹੈ। (Wealth-Poverty)

Wealth-poverty

ਸਿਰਫ਼ ਧਨ ਕਮਾਉਣਾ ਹੀ ਸਭ ਤੋਂ ਵੱਡਾ ਟੀਚਾ ਬਣਦਾ ਜਾ ਰਿਹਾ ਹੈ ਆਖ਼ਰ ਅਜਿਹਾ ਕਿਉਂ ਹੋਇਆ? ਕੀ ਇਸ ਰੁਝਾਨ ਦੇ ਬੀਜ ਸਾਡੀਆਂ ਪਰੰਪਰਾਵਾਂ ’ਚ ਰਹੇ ਹਨ ਜਾਂ ਇਹ ਬਜ਼ਾਰ ਦੇ ਦਬਾਅ ਦਾ ਨਤੀਜਾ ਹੈ? ਕਿਤੇ ਸ਼ਾਸਨ-ਵਿਵਸਥਾਵਾਂ ਗਰੀਬੀ ਦੂਰ ਕਰਨ ਦਾ ਨਾਅਰਾ ਦੇ ਕੇ ਅਮੀਰਾਂ ਨੂੰ ਹੱਲਾਸ਼ੇਰੀ ਤਾਂ ਨਹੀਂ ਦੇ ਰਹੀਆਂ ਹਨ? ਇਸ ਤਰ੍ਹਾਂ ਦੀ ਮਾਨਸਿਕਤਾ ਰਾਸ਼ਟਰ ਨੂੰ ਕਿੱਥੇ ਲੈ ਜਾਵੇਗੀ? ਇਹ ਕੁਝ ਸਵਾਲ ਅਮੀਰੀ-ਗਰੀਬੀ ਦੀ ਵਧਦੀ ਖਾਈ ਉਸ ਦੇ ਤੱਥਾਂ ’ਤੇ ਮੰਥਨ ਨੂੰ ਜ਼ਰੂਰੀ ਬਣਾਉਂਦੇ ਹਨ ਅੱਜ ਵੀ ਸਰਵੇਖਣਾਂ ਦੇ ਅਨੁਸਾਰ, ਭਾਰਤ ਦੇ ਲੋਕ ਕੇਂਦਰ ਸਰਕਾਰ ਦੀ ਕਾਰਜਕੁਸ਼ਲਤਾ, ਉਸ ਦੀਆਂ ਦੂਰਗਾਮੀ ਯੋਜਨਾਵਾਂ ਤੇ ਉਸ ਵੱਲੋਂ ਸ਼ਲਾਘਾਯੋਗ ਨਤੀਜੇ ਲਿਆਉਣ ਦੀ ਸਮਰੱਥਾ ’ਚ ਬਹੁਤ ਵਿਸ਼ਵਾਸ ਰੱਖਦੇ ਹਨ ਨਿਸ਼ਚਿਤ ਹੀ ਗਰੀਬੀ ਵੀ ਘੱਟ ਹੋ ਰਹੀ ਹੈ। (Wealth-Poverty)

ਪਰ ਇਸ ਲੜੀ ’ਚ ਭੁੱਖਮਰੀ ਦੇ ਸਰਵੇਖਣ ’ਚ ਭਾਰਤ ਦੁਨੀਆ ਦੇ 125 ਦੇਸ਼ਾਂ ’ਚ 111ਵੇਂ ਸਥਾਨ ’ਤੇ ਹੋਣਾ, ਚਿੰਤਾ ਨੂੰ ਵਧਾਉਂਦਾ ਹੈ ਚਿੰਤਾ ਇਹ ਹੈ ਕਿ ਪਿਛਲੇ ਸਾਲ ਤੋਂ ਹਰ ਖੇਤਰ ’ਚ ਵਿਕਾਸ ਦੇ ਐਲਾਨਾਂ ਦੇ ਬਾਵਜੂਦ ਭੁੱਖਮਰੀ ਦਾ ਇਹ ਰੈਂਕ ਵਧ ਕਿਵੇਂ ਗਿਆ? ਹਾਲਾਂਕਿ ਇਸ ਰਿਪੋਰਟ ’ਚ ਪਾਕਿਸਤਾਨ ਭਾਰਤ ਤੋਂ ਉੱਪਰ ਹੈ ਜੋ ਇਸ ਰਿਪੋਰਟ ਦੀ ਸੱਚਾਈ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ ਪਿਛਲੇ ਸਾਲ 121 ਦੇਸ਼ਾਂ ’ਚ ਭਾਰਤ 107ਵੇਂ ਸਥਾਨ ’ਤੇ ਸੀ ਅੰਕੜੇ ਦੱਸ ਰਹੇ ਹਨ ਕਿ ਸਾਡੇ ਇੱਥੇ ਵੱਡੀ ਗਿਣਤੀ ’ਚ ਨਵਜਾਤ ਬੱਚਿਆਂ ਦਾ ਵਜ਼ਨ ਨਹੀਂ ਵਧ ਰਿਹਾ ਹੈ ਉਨ੍ਹਾਂ ਨੂੰ ਲੋੜੀਂਦਾ ਪੋਸ਼ਕ ਭੋਜਨ ਨਹੀਂ ਮਿਲਦਾ ਸਮੇਂ ਤੋਂ ਪਹਿਲਾਂ ਅਤੇ ਘੱਟ ਵਜ਼ਨ ਦੇ ਬੱਚੇ ਪੈਦਾ ਹੋ ਰਹੇ ਹਨ ਉੱਥੇ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਦੁਨੀਆ ’ਚ ਸਭ ਤੋਂ ਜ਼ਿਆਦਾ ਨੌਜਵਾਨਾਂ ਦਾ ਦੇਸ਼ ਹੈ। (Wealth-Poverty)

ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਗਰਲਜ ਸਿੱਖਿਆ ਸੰਸਥਾਵਾਂ ਦੀਆਂ ਖਿਡਾਰਨਾਂ ਦੇ ਦਮ ‘ਤੇ ਯੂਨੀਅਰ ਭਾਰਤੀ ਟੀਮ ਨੇ ਜਿੱਤਿਆ ਕਾਂਸੀ ਦਾ…

ਭਾਰਤ ਨੌਜਵਾਨ-ਕਿਰਤਸ਼ਕਤੀ ਸਾਡੇ ਕੋਲ ਹੈ ਅਸੀਂ ਦੇਸ਼ ਅਤੇ ਦੁਨੀਆ ਭਰ ਲਈ ਇਸ ਕਿਰਤਸ਼ਕਤੀ ਦੀ ਸਸਤੀ ਦਰ ’ਤੇ ਸਪਲਾਈ ਕਰ ਸਕਦੇ ਹਾਂ ਦੇਸ਼ ’ਚ ਭੁੱਖਮਰੀ ਨਾਲ ਨਾ ਮਰਨ ਦੇਣ ਦੀ ਗਾਰੰਟੀ ਤਾਂ ਦਿੱਤੀ ਜਾਂਦੀ ਹੈ ਪਰ ਹਰ ਕੰਮ ਕਰਨਯੋਗ ਵਿਅਕਤੀ ਨੂੰ ਸਹੀ ਰੁਜ਼ਗਾਰ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਹੈ, ਇਹ ਵੱਡਾ ਫਰਕ ਅਤੇ ਬਿਡੰਬਨਾ ਹੈ ਗਰੀਬੀ-ਅਮੀਰੀ ਦੇ ਅਸੰਤੁਲਨ ਨੂੰ ਘੱਟ ਕਰਨ ਦੀ ਦਿਸ਼ਾ ’ਚ ਕੰਮ ਕਰਨ ਵਾਲੀ ਸੰਸਾਰਿਕ ਸੰਸਥਾ ਆਕਸਫੇਮ ਨੇ ਆਪਣੀ ਆਰਥਿਕ ਅਸਮਾਨਤਾ ਰਿਪੋਰਟ ’ਚ ਖੁਸ਼ਹਾਲੀ ਦੇ ਨਾਂਅ ’ਤੇ ਪੈਦਾ ਹੋ ਰਹੇ ਨਵੇਂ ਨਜ਼ਰੀਏ, ਅਸੰਗਤ ਆਰਥਿਕ ਢਾਂਚੇ ਅਤੇ ਅਮੀਰੀ-ਗਰੀਬੀ ਦੇ ਵਿਚਕਾਰ ਵਧਦੇ ਫਾਸਲੇ ਦੀ ਤੱਥਪੂਰਨ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੰਦੇ ਹੋਏ ਖਤਰਨਾਕ ਦੱਸਿਆ ਹੈ ਅੱਜ ਦੇਸ਼ ਅਤੇ ਦੁਨੀਆ ਦੀ ਖੁਸ਼ਹਾਲੀ ਕੁਝ ਲੋਕਾਂ ਤੱਕ ਕੇਂਦਰਿਤ ਹੋ ਗਈ ਹੈ। (Wealth-Poverty)

ਭਾਰਤ ’ਚ ਵੀ ਅਜਿਹੀ ਤਸਵੀਰ ਦੁਨੀਆ ਦੀ ਤੁਲਨਾ ’ਚ ਜ਼ਿਆਦਾ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਹੈ ਪ੍ਰਸਿੱਧ ਅਰਥਸ਼ਾਸਤਰੀ ਥਾਮਸ ਪਿਕੇਟੀ ਦੇ ਨਿਰਦੇਸ਼ਨ ’ਚ ਬਣੀ ਬੀਤੇ ਸਾਲ ਦੀ ਵਰਲਡ ਇਨਕਿਵਾਲਿਟੀ ਰਿਪੋਰਟ ਵੀ ਭਾਰਤ ਦੀ ਆਰਥਿਕ ਅਸਮਾਨਤਾ ਦੀ ਤਸਵੀਰ ਪੇਸ਼ ਕਰਦੀ ਹੈ ਇਸ ਅਨੁਸਾਰ 2021 ’ਚ ਭਾਰਤ ਦੇ ਹਰ ਬਾਲਗ ਵਿਅਕਤੀ ਦੀ ਔਸਤ ਆਮਦਨ ਪ੍ਰਤੀ ਮਹੀਨੇ 17 ਹਜ਼ਾਰ ਦੇ ਕਰੀਬ ਸੀ ਪਰ ਦੇਸ਼ ਦੀ ਹੇਠਲੀ ਅੱਧੀ ਆਬਾਦੀ ਦੀ ਔਸਤ ਪ੍ਰਤੀ ਮਹੀਨਾ ਆਮਦਨ 5 ਹਜ਼ਾਰ ਵੀ ਨਹੀਂ ਸੀ, ਜਦੋਂਕਿ ਉੱਪਰ ਦੇ 10 ਫੀਸਦੀ ਵਿਅਕਤੀਆਂ ਦੀ ਔਸਤ ਪ੍ਰਤੀ ਮਹੀਨਾ ਆਮਦਨ 1 ਲੱਖ ਦੇ ਕਰੀਬ ਸੀ ਸਿਖ਼ਰ ’ਤੇ ਬੈਠੇ 1 ਫੀਸਦੀ ਦੀ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਆਮਦਨ ਲਗਭਗ ਚਾਰ ਲੱਖ ਰੁਪਏ ਸੀ ਕੀ ਦੇਸ਼ ਅਤੇ ਦੁਨੀਆ ’ਚ ਗੈਰ-ਆਰਥਿਕ ਸਮਾਨਤਾ ਘਟ ਰਹੀ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਧਮਕੀ, ਮੇਲ ਭੇਜ ਕੇ ਮੰਗੇ 20 ਕਰੋੜ, ਜਾਣੋ ਮਾਮਲਾ

ਜਾਂ ਵਧ ਰਹੀ ਹੈ? ਵਰਲਡ ਇਨਕਿਵਾਲਿਟੀ ਰਿਪੋਰਟ ਦੱਸਦੀ ਹੈ ਕਿ ਨੱਬੇ ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ’ਚ ਨਾਬਰਾਬਰੀ ਵਧੀ ਹੈ ਭਾਰਤ ’ਚ ਅਮੀਰ ਅਤੇ ਗਰੀਬ ਵਿਚਕਾਰ ਖਾਈ ਹੋਰ ਵੀ ਤੇਜ਼ੀ ਨਾਲ ਵਧੀ ਹੈ ਹੂਰੂਨ ਦੀ ਸੂਚੀ ਅਨੁਸਾਰ ਵੀ, ਮੁਕੇਸ਼ ਅੰਬਾਨੀ ਨੇ ਗੌਤਮ ਅਡਾਨੀ ਨੂੰ ਪਿੱਛੇ ਛੱਡਦਿਆਂ ਸਭ ਤੋਂ ਅਮੀਰ ਭਾਰਤੀ ਦਾ ਖਿਤਾਬ ਫਿਰ ਤੋਂ ਹਾਸਲ ਕਰ ਲਿਆ ਹੈ ਵਿਅਕਤੀਗਤ ਤੌਰ ’ਤੇ ਇਹ ਗੱਲ ਹੁਣ ਖਾਸ ਮਾਇਨੇ ਨਹੀਂ ਰੱਖਦੀ ਕਿ ਕੌਣ ਕਿਸ ਨੰਬਰ ’ਤੇ ਹੈ, ਕਿਉਂਕਿ ਦੌਲਤ ਦਾ ਇਹ ਉਠਾਅ ਇੱਕ ਸਮੂਹਿਕ ਟਰੈਂਡ ਬਣ ਗਿਆ ਹੈ ਪੂੰਜੀ ਦਾ ਵਹਾਅ ਭਾਰਤ ਵਰਗੇ ਦੇਸ਼ਾਂ ਵੱਲ ਹੋ ਰਿਹਾ ਹੈ। (Wealth-Poverty)

ਜਿਨ੍ਹਾਂ ਦੀ ਇਕਾਨਮੀ ਕਈ ਲੋਕਲ ਅਤੇ ਗਲੋਬਲ ਵਜ੍ਹਾ ਨਾਲ ਬੂਮ ਕਰ ਰਹੀ ਹੈ ਇਸ ਲਿਹਾਜ਼ ਨਾਲ ਇਸ ਦੌਲਤ ਦਾ ਜਿੰਨਾ ਰਿਸ਼ਤਾ ਨਿੱਜੀ ਉੱਦਮ, ਹੌਂਸਲੇ ਅਤੇ ਅਕਲਮੰਦੀ ਦਾ ਹੈ, ਓਨਾ ਹੀ ਉਸ ਬਦਲਾਅ ਨਾਂਲ ਵੀ ਹੈ, ਜਿਸ ਨੂੰ ਅਸੀਂ, ‘ਨਵੇਂ ਭਾਰਤ ਦੀ ਕਹਾਣੀ’ ਕਹਿੰਦੇ ਹਾਂ ਫਿਲਹਾਲ ਅਸੀਂ ਇਸ ਬਹਿਸ ’ਚ ਨਾ ਪਈਏ ਕਿ ਇਨ੍ਹਾਂ ਉੱਦਮੀਆਂ ਨੇ ਭਾਰਤ ਨੂੰ ਬਣਾਇਆ ਹੈ ਜਾਂ ਭਾਰਤ ’ਚ ਹੋਣਾ ਇਨ੍ਹਾਂ ਉੱਦਮੀਆਂ ਦੀ ਕਾਮਯਾਬੀ ਦੀ ਅਸਲੀ ਵਜ੍ਹਾ ਹੈ ਕੁੱਲ ਮਿਲਾ ਕੇ ਐਨਾ ਤੈਅ ਹੈ ਕਿ ਅਸੀਂ ਇਸ ਟਰੈਂਡ ਨੂੰ ਭਾਰਤ ਦੀ ਕਾਮਯਾਬੀ ਦੇ ਤੌਰ ’ਤੇ ਦੇਖ ਸਕਦੇ ਹਾਂ ਕਿਉਂਕਿ ਨਾਗਰਿਕ ਆਪਣੇ ਦੇਸ਼ ਦੀ ਨੁਮਾਇੰਦਗੀ ਹੀ ਕਰਦੇ ਹਨ ਜਿਵੇਂ ਬਿੱਲ ਗੇਟਸ ਦੀ ਕਾਮਯਾਬੀ ਅਮਰੀਕਾ ਦੀ ਪ੍ਰਤਿਭਾ ਦੀ ਕਾਮਯਾਬੀ ਹੈ, ਉਂਜ ਹੀ ਰਿਲਾਇੰਸ, ਅਡਾਨੀ ਜਾਂ ਦੂਜੀਆਂ ਕੰਪਨੀਆਂ ਦੀ ਕਾਮਯਾਬੀ ਭਾਰਤੀ ਉੱਦਮਸ਼ੀਲਤਾ ਦੀ ਕਾਮਯਾਬੀ ਹੈ।

ਹਰ ਕਾਮਯਾਬੀ ਆਪਣੇ ਨਾਲ ਨਾਕਾਮੀਆਂ ਦਾ ਹਿਸਾਬ ਵੀ ਲੈ ਕੇ ਚੱਲਦੀ ਹੈ

ਪਰ ਹਰ ਕਾਮਯਾਬੀ ਆਪਣੇ ਨਾਲ ਨਾਕਾਮੀਆਂ ਦਾ ਹਿਸਾਬ ਵੀ ਲੈ ਕੇ ਚੱਲਦੀ ਹੈ, ਅਸੰਤੁਲਨ ਨੂੰ ਸੱਦਦੀ ਹੈ ਸਾਡੇ ਦੇਸ਼ ’ਚ ਜ਼ਰੂਰਤ ਇਹ ਨਹੀਂ ਹੈ ਕਿ ਚੰਦ ਲੋਕਾਂ ਦੇ ਹੱਥਾਂ ’ਚ ਹੀ ਬਹੁਤ ਸਾਰੀ ਪੂੰਜੀ ਇਕੱਠੀ ਹੋ ਜਾਵੇ, ਪੂੰਜੀ ਦੀ ਵੰਡ ਅਜਿਹੀ ਹੋਣੀ ਚਾਹੀਦੀ ਹੈ ਕਿ ਵਿਸ਼ਾਲ ਦੇਸ਼ ਦੇ ਲੱਖਾਂ ਪਿੰਡਾਂ ਨੂੰ ਅਸਾਨੀ ਨਾਲ ਮੁਹੱਈਆ ਹੋ ਸਕੇ ਪਰ ਕੀ ਕਾਰਨ ਹੈ ਕਿ ਮਹਾਤਮਾ ਗਾਂਧੀ ਨੂੰ ਪੁੂਜਣ ਵਾਲੇ ਸੱਤਾਸਿਖ਼ਰ ਦੀ ਅਗਵਾਈ ਉਨ੍ਹਾਂ ਦੇ ਟਰੱਸਟੀ ਹੋਣ ਦੇ ਸਿਧਾਂਤ ਨੂੰ ਵੱਡੀ ਹੁਸ਼ਿਆਰੀ ਨਾਲ ਕਿਨਾਰੇ ਕਰਕੇ ਰੱਖਿਆ ਹੈ ਇਹੀ ਕਾਰਨ ਹੈ ਕਿ ਇੱਕ ਪਾਸੇ ਅਮੀਰਾਂ ਦੇ ਉੱਚੇ ਮਹਿਲ ਹਨ ਤਾਂ ਦੂਜੇ ਪਾਸੇ ਫੁੱਟਪਾਥਾਂ ’ਤੇ ਰੇਂਗਦੀ ਗਰੀਬੀ ਇੱਕ ਪਾਸੇ ਖੁਸ਼ਹਾਲੀ ਨੇ ਵਿਅਕਤੀ ਨੂੰ ਵਿਲਾਸਿਤਾ ਦਿੱਤੀ।

ਇਹ ਵੀ ਪੜ੍ਹੋ : ਪੱਤਰਕਾਰ ਹੋਣ ਦਾ ਡਰਾਵਾ ਦਿਖਾ ਕੇ ਰਿਸ਼ਵਤ ਲੈਂਦੇ ਦੋ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਵਿਲਾਸਿਤਾ ਨੇ ਵਿਅਕਤੀ ਦੇ ਅੰਦਰ ਕਰੂਰਤਾ ਜਗਾਈ, ਤਾਂ ਦੂਜੇ ਪਾਸੇ ਗਰੀਬੀ, ਭੁੱਖਮਰੀ, ਕੁਪੋਸ਼ਣ ਤੇ ਘਾਟਾਂ ਦੀ ਤ੍ਰਾਸਦੀ ਨੇ ਉਸ ਦੇ ਅੰਦਰ ਵਿਦਰੋਹ ਦੀ ਅੱਗ ਬਾਲ਼ ਦਿੱਤੀ ਉਹ ਬਦਲੇ ’ਚ ਤਪਣ ਲੱੱਗਾ, ਕਈ ਬੁਰਈਆਂ ਬਿਨ ਸੱਦਿਆਂ ਘਰ ਆ ਗਈਆਂ ਪੈਸੇ ਦੀ ਅੰਨ੍ਹੀ ਦੌੜ ਨੇ ਵਿਅਕਤੀ ਨੂੰ ਸੰਗ੍ਰਹਿ, ਸੁਵਿਧਾ, ਸੁੱਖ, ਵਿਲਾਸ ਅਤੇ ਸਵਾਰਥ ਨਾਲ ਜੋੜ ਦਿੱਤਾ ਨਵੀਂ ਆਰਥਿਕ ਪ੍ਰਕਿਰਿਆ ਨੂੰ ਅਜ਼ਾਦੀ ਤੋਂ ਬਾਅਦ ਦੋ ਅਰਥਾਂ ’ਚ ਹੋਰ ਬਲ ਮਿਲਿਆ, ਇੱਕ ਤਾਂ ਸਾਡੇ ਰਾਸ਼ਟਰ ਦਾ ਟੀਚਾ ਸਮੁੱਚੇ ਮਨੁੱਖੀ ਵਿਕਾਸ ਦੀ ਥਾਂ ’ਤੇ ਆਰਥਿਕ ਵਿਕਾਸ ਰਹਿ ਗਿਆ ਅਤੇ ਦੂਜਾ ਸਾਰੇ ਦੇਸ਼ ’ਚ ਉਪਭੋਗ ਦਾ ਇੱਕ ਉੱਚਾ ਪੱਧਰ ਪ੍ਰਾਪਤ ਕਰਨ ਦੀ ਦੌੜ ਸ਼ੁਰੂ ਹੋ ਗਈ ਹੈ ਇਸ ਪ੍ਰਕਿਰਿਆ ’ਚ ਸਾਰਾ ਸਮਾਜ ਹੀ ਪੈਸਾ ਪ੍ਰਧਾਨ ਹੋ ਗਿਆ ਹੈ।