ਹਰ ਪੱਖ ਤੋਂ ਸਹੂੁਲਤਾਂ ਵਾਲੇ ਆਲੀਸ਼ਾਨ ਟਰਾਲੇ ਨਾਲ ਜੱਥਾ ਦਿੱਲੀ ਲਈ ਰਵਾਨਾ
ਭਾਦਸੋਂ, (ਸੁਸ਼ੀਲ ਕੁਮਾਰ (ਸੱਚ ਕਹੂੰ))। ਬਲਾਕ ਭਾਦਸੋਂ ਦੇ ਪਿੰਡ ਕਾਲਸਨਾਂ ਦੇ ਕਿਸਾਨਾਂ ਦੇ ਸਹਿਯੋਗ ਨਾਲ 70 ਹਜ਼ਾਰ ਰੁਪਏ ਦੀ ਲਾਗਤ ਨਾਲ ਹਰ ਪੱਖ ਤੋਂ ਸਹੁੂਲਤਾਂ ਵਾਲਾ ਆਲੀਸ਼ਾਨ ਟਰਾਲਾ ਤਿਆਰ ਕਰਕੇ ਸਰਪੰਚ ਗੁਰਕੀਰਤ ਸਿੰਘ ਕਾਲਸਨਾਂ ਦੀ ਅਗਵਾਈ ਵਿੱਚ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਵੱਡੀ ਗਿਣਤੀ ਕਿਸਾਨਾਂ ਦਾ ਜੱਥਾ ‘ਬੋਲੇ ਸੋ ਨਿਹਾਲ’ ਦੇ ਜੈ ਕਾਰਿਆਂ ਨਾਲ਼ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਕੀਰਤ ਸਿੰਘ ਨੇ ਕਿਹਾ ਕਿ ਪਿੰਡ ਕਾਲਸਨਾਂ ਤੋਂ ਹਫਤਾਵਾਰੀ ਜੱਥਾ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੁੰਦਾ ਹੈ, ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਇਸ ਟਰਾਲੇ ਵਿੱਚ ਹਰ ਪੱਖ ਤੋਂ ਰਹਿਣ, ਸਹਿਣ, ਪਾਣੀ ਦੀਆਂ ਪੂਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ।
ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਪਿੰਡ ਕਾਲਸਨਾਂ ਤੋਂ ਇਸੇ ਤਰ੍ਹਾਂ ਜੱਥੇ ਰਵਾਨਾ ਹੁੰਦੇ ਰਹਿਣਗੇ। ਇਸ ਮੌਕੇ ਕਰਨੈਲ ਸਿੰਘ ਪ੍ਰਧਾਨ, ਗੁਰਜੀਤ ਸਿੰਘ ਖਜਾਨਚੀ, ਸਰਪੰਚ ਅੱਛਰ ਸਿੰਘ ਗੋਬਿੰਦਪੁਰਾ, ਸਰਪ੍ਰਸਤ ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ, ਗੋਪਾਲ ਸਿੰਘ, ਗੁਰਮੁਖ ਸਿੰਘ, ਅਮਰਦੀਪ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਸੰਜੀਵ ਕੁਮਾਰ ਸਾਬਕਾ ਸਰਪੰਚ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.