ਗੁਰਦੇਵ ਸਿੰਘ ਆਲੂਵਾਲੀਆ
ਸਿੱਖ ਕੌਮ ਦੇ ਨਿਧੜਕ ਲੀਡਰ ਆਹਲੂਵਾਲੀਆ ਮਿਸਲ ਦੇ ਮੁਖੀ, ਸੁਲਤਾਨ-ਉਲ-ਕੌਮ ਦਾ ਖਿਤਾਬ ਪ੍ਰਾਪਤ ਜੱਸਾ ਸਿੰਘ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਵਿਖੇ ਹੋਇਆ। ਸ: ਜੱਸਾ ਸਿੰਘ ਦੇ ਮਾਤਾ-ਪਿਤਾ ਨੂੰ ਕਈ ਸਾਲ ਬਾਅਦ ਔਲਾਦ ਪ੍ਰਾਪਤ ਹੋਈ। ਪਿਤਾ ਸਰਦਾਰ ਬਦਰ ਸਿੰਘ ਬੜੇ ਸੰਤੋਖੀ ਸੁਭਾਅ ਦੇ ਸਨ ਤੇ ਮਾਤਾ ਜੀਵਨ ਕੌਰ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਮਾਤਾ-ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਬਹੁਤ ਸੇਵਾ ਕਰਦੇ ਰਹੇ ਕਿਉਂਕਿ ਪਰਿਵਾਰ ਦੇ ਵੱਡੇ-ਵਡੇਰੇ, ਸ੍ਰੀਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਦੇ ਗੁਰੂ ਘਰ ਨਾਲ ਜੁੜੇ ਹੋਏ ਸਨ ਮਾਤਾ–ਪਿਤਾ ਦੀ ਔਲਾਦ ਪ੍ਰਤੀ ਬਹੁਤ ਤੜਫ ਸੀ ਕਿ ਸਾਡੇ ਘਰ ਵੀ ਔਲਾਦ ਹੋਵੇ ਇੱਕ ਦਿਨ ਮਾਤਾ-ਪਿਤਾ ਅਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੇ ਚਰਨਾਂ ਵਿੱਚ ਭਰੇ ਦਰਬਾਰ ਵਿੱਚ ਪਹੁੰਚ ਗਏ ਤੇ ਖੜ੍ਹੇ ਹੋ ਕੇ ਨਿਮਰਤਾ ਨਾਲ ਅਰਜ਼ ਕੀਤੀ ਕਿ ਗੁਰੂ ਰਹਿਬਰ ਜੀ ਆਪ, ਦਾਸ ‘ਤੇ ਸੰਤਾਨ ਦੀ ਕਿਰਪਾ ਕਰੋ ਤਾਂ ਗੁਰੁ ਜੀ ਨੇ ਕਿਹਾ, ਭਾਈ ਬਦਰ ਸਿੰਘ ਲੰਗਰ ਦੇ ਭਾਂਡੇ ਮਾਂਜੋ, ਸੰਗਤ ਦੀ ਸੇਵਾ ਕਰੋ, ਗੁਰੁ ਨਾਨਕ ਦੇ ਚਰਨਾਂ ਦਾ ਧਿਆਨ ਟਿਕਾਓ ਗੁਰੁ ਨੂੰ ਅੰਗ-ਸੰਗ ਦੇਖੋ ਤੇ ਕਿਹਾ, ਭਾਈ ਲਾਲ ਹੋਵੇਗਾ।
ਉਹ ਘੜੀ ਵੀ ਆ ਗਈ ਜਦ ਗੁਰੂ ਮਹਾਰਾਜ ਦੇ ਬਚਨ ਸੱਚ ਹੋਏ ਤੇ 3 ਮਈ 1718 ਈ: ਨੂੰ ਇਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਗਈ। ਜੱਸਾ ਸਿੰਘ ਦੇ ਮਾਤਾ–ਪਿਤਾ ਨੇ ਰੱਬ ਦਾ ਬਹੁਤ ਸ਼ੁਕਰਾਨਾ ਕੀਤਾ ।
ਚਾਰ ਸਾਲ ਦੀ ਉਮਰ ਵਿਚ ਪਿਤਾ ਦਾ ਸਾਇਆ ਸਰਦਾਰ ਜੱਸਾ ਸਿੰਘ ਦੇ ਸਿਰ ਤੋਂ ਉੱਠ ਗਿਆ ਉਸ ਸਮੇਂ ਸਿੱਖ ਕੌਮ ਬਹੁਤ ਹੀ ਸੰਕਟ ਵਿੱਚ ਸੀ ਉਸ ਸਮੇਂ ਜੱਸਾ ਸਿੰਘ ਦੇ ਮਾਮਾ ਭਾਗ ਸਿੰਘ ਇਨ੍ਹਾਂ ਪਾਸ ਆਏ ਤੇ ਉਨ੍ਹਾਂ ਆਪਣੀ ਭੈਣ ਨੂੰ ਸਲਾਹ ਦਿੱਤੀ ਕਿ ਸੰਗਤ ਮਾਤਾ ਸੁੰਦਰ ਕੌਰ ਜੀ ਪਾਸ ਦਿੱਲੀ ਜਾ ਰਹੀ ਹੈ ਆਪਾਂ ਵੀ ਸੰਗਤ ਨਾਲ ਦਿੱਲੀ ਚਲੇ ਜਾਂਦੇ ਹਾਂ ਤਾਂ ਜਦ ਦਿੱਲੀ ਮਾਤਾ ਸੁੰਦਰ ਕੌਰ ਜੀ ਪਾਸ ਸੰਗਤ ਨਾਲ ਗਏ ਤਾਂ ਮਾਤਾ ਸੁੰਦਰ ਕੌਰ ਜੀ ਸੰਗਤ ਵਿੱਚ ਆਪ ਬਿਰਾਜਮਾਨ ਸਨ ਉਸ ਵੇਲੇ ਭਾਈ ਜੱਸਾ ਸਿੰਘ ਜੀ ਤੇ ਇਨ੍ਹਾਂ ਦੀ ਮਾਤਾ ਉੱਠੇ ਤੇ ਇਜਾਜ਼ਤ ਲੈ ਕੇ ਕੀਰਤਨ ਸ਼ੁਰੂ ਕੀਤਾ ਉੱਨ੍ਹਾਂ ਦੀ ਅਵਾਜ਼ ਵਿੱਚ ਬਹੁਤ ਹੀ ਮਿਠਾਸ ਸੀ ਕਿ ਸਾਰੀ ਸੰਗਤ ਸ਼ਾਂਤ ਹੋ ਕੇ ਸੁਣਨ ਲੱਗੀ ਸੰਗਤ ਨੂੰ ਅਨੰਦ ਆਉਣ ਲੱਗਾ ਰਾਤ ਲੰਘੀ ਦਿਨ ਚੜ੍ਹਿਆ, ਮਾਤਾ ਨੇ ਆਸਾ ਦੀ ਵਾਰ ਦੀ ਚੌਂਕੀ ਲਾਈ ਪੰਜ ਕੁ ਸਾਲ ਦਾ ਬੱਚਾ ਮਾਤਾ ਦੇ ਨਾਲ ਉੱਚੀ-ਉੱਚੀ ਸਲੋਕ ਬੋਲਦਾ ਸੀ ਪੰਜ ਸਾਲ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਸਾ ਦੀ ਵਾਰ ਦੇ ਨਾਲ ਖੜਤਾਲਾਂ ਵਜਾ ਕੇ ਮਾਂ ਦਾ ਸਾਥ ਦਿੱਤਾ ਮਾਤਾ ਸੁੰਦਰ ਕੌਰ ਜੀ ਬੱਚੇ ਨੂੰ ਦੇਖ ਕੇ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਭਾਈ ਭਾਗ ਸਿੰਘ ਜੀ ਨੇ ਜਦ ਵਾਪਸ ਆਉਣ?ਦੀ ਇਜਾਜਤ ਮੰਗੀ ਤਾਂ ਮਾਤਾ ਸੁੰਦਰ ਕੌਰ ਜੀ ਨੇ ਬੱਚੇ ਦੀ ਬਾਂਹ ਪਕੜੀ ਤੇ ਕਿਹਾ ਕਿ ਭਾਈ ਭਾਗ ਸਿੰਘ ਜੀ ਇਹ ਬੱਚਾ ਸਾਨੂੰ ਕਿਉਂ ਨਹੀਂ ਦੇ ਜਾਂਦੇ ਕੁਝ ਕੁ ਸਮਾਂ ਸਾਨੂੰ ਦੇ ਦਿਓ, ਸਾਨੂੰ ਇਸ ਦੀ ਅਵਾਜ਼ ਬਹੁਤ ਚੰਗੀ ਲੱਗਦੀ ਹੈ। ਪੁੱਤਰ ਦੀ ਬਾਂਹ ਮਾਤਾ ਸੁੰਦਰ ਕੌਰ ਜੀ ਨੇ ਫੜ੍ਹ ਲਈ ਮਾਤਾ ਸੁੰਦਰ ਕੌਰ ਜੀ ਨੇ ਕਿਹਾ ਕਿ ਇਹ ਬਾਲਕ ਤੇ ਇਸ ਦੀ ਮਾਤਾ ਮੇਰੇ ਪਾਸ ਰਹਿਣ ਦਿਓ।
ਮਾਤਾ ਸੁੰਦਰ ਕੌਰ ਜੀ ਦੀ ਦੇਖ-ਰੇਖ ਵਿੱਚ ਸਰਦਾਰ ਜੱਸਾ ਸਿੰਘ ਦੀ ਤਾਲੀਮ ਸ਼ੁਰੂ ਹੋ ਹੋਈ ਉਹ 7 ਸਾਲ ਫਾਰਸੀ, ਉਰਦੂ, ਸੰਸਕ੍ਰਿਤ ਦੀ ਤਾਲੀਮ ਲੈਂਦੇ ਰਹੇ ਇੱਥੇ ਹੀ ਉਨ੍ਹਾਂ ਨੇ ਕੀਰਤਨ ਸਿੱਖਿਆ ਇੱਕ ਦਿਨ ਜੱਸਾ ਸਿੰਘ ਦੇ ਮਾਤਾ ਮਾਤਾ ਸੁੰਦਰ ਕੌਰ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ ਕਿ ਮਾਤਾ ਜੀ ਸਤਿਗੁਰਾਂ ਨੇ ਬਚਨ ਕੀਤੇ ਸਨ ਕਿ ਲਾਲ ਹੋਵੇਗਾ ਤੇ ਤੁਸੀਂ ਇਸ ਆਪਣੇ ਲਾਲ ‘ਤੇ ਮਿਹਰ ਭਰਿਆ ਹੱਥ ਰੱਖਣਾ ਜੀ ਮੇਰੇ ਬੱਚੇ ਦੇ ਸਿਰ ‘ਤੇ ਪਿਤਾ ਦਾ ਸਾਇਆ ਨਹੀਂ ਤਾਂ ਉਨ੍ਹਾਂ ਦੀ ਇਹ ਬੇਨਤੀ ਸੁਣ ਕੇ ਮਾਤਾ ਸੁੰਦਰ ਕੌਰ ਜੀ ਮਿਹਰ ਵਿੱਚ ਆਏ ਤੇ ਇਸ ਬਾਲ ਜੱਸਾ ਸਿੰਘ ਆਹਲੂਵਾਲੀਆ ਨੂੰ ਇੱਕ ਪੁਸ਼ਾਕ ਆਪਣੇ ਹੱਥੀਂ ਪਹਿਨਾਈ ਇੱਕ ਤੀਰਾਂ ਦਾ ਭੱਥਾ ਦਿੱਤਾ, ਤਲਵਾਰ ਦਿੱਤੀ ਤੇ ਆਪਣੇ ਹੱਥੀਂ ਇੱਕ ਚਾਂਦੀ ਦੀ ਚੋਭ ਦਿੱਤੀ ਤੇ ਜਦੋਂ ਤੁਰਨ ਲੱਗੇ ਤਾਂ ਹੱਸ ਕੇ ਕਹਿਣ ਲੱਗੇ ਕਿ ਇਹ ਹੈ ਬਾਦਸ਼ਾਹੇ ਪੰਥ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਇਸ ਬੱਚੇ ਨੇ ਕੀ ਬਣਨਾ ਹੈ ਉਸੇ ਦਿਨ ਮਾਂ-ਪੁੱਤਰ ਤੇ ਜੱਸਾ ਸਿੰਘ ਦੇ ਮਾਮਾ ਜੀ ਦਿੱਲੀ ਦੀ ਧਰਤੀ ਤੋਂ ਪੰਜਾਬ ਵੱਲ ਆ ਗਏ ਉਨ੍ਹਾਂ ਦਿਨਾਂ ‘ਚ ਪੂਰੀ ਜੁਲਮ ਦੀ ਹਨ੍ਹੇਰੀ ਝੁੱਲੀ ਹੋਈ ਸੀ ਤੇ ਸਿੱਖ ਕੌਮ ਦੀ ਅਗਵਾਈ ਕਰਦੇ ਸ: ਕਪੂਰ ਸਿੰਘ ਜੀ, ਸਰਦਾਰ ਦਰਵਾਰ ਸਿੰਘ ਜੀ ਨਾਲ ਮੇਲ ਹੋਇਆ। ਭਾਈ ਕਪੂਰ ਸਿੰਘ ਜੀ ਨੇ ਕਿਹਾ, ਮਾਈ ਆ ਪੁੱਤਰ ਕਾਸ ਵਾਸਤੇ ਪਾਲਿਆ ਏ? ਇਹ ਪਤਾ ਲੱਗੈ ਕਿ ਮਾਤਾ ਸੁੰਦਰ ਕੌਰ ਜੀ ਨੇ ਇਨ੍ਹਾਂ ਨੂੰ ਤਾਲੀਮ ਦਿੱਤੀ ਏ। ਮਾਤਾ ਜੀ ਨੇ ਕਿਹਾ ਜਥੇਦਾਰ ਜੀ! ਇਸ ਪੁੱਤਰ ਨੂੰ ਸਿਰਫ਼ ਤੇ ਸਿਰਫ਼ ਪੰਥ ਲਈ ਹੀ ਪਾਲਿਆ ਹੈ ਇਹ ਮੇਰਾ ਪੁੱਤਰ ਸਿਰਫ਼ ਗੁਰੂ ਘਰ ਦੇ ਪੰਥ ਲਈ ਹੀ ਪਾਲਿਆ ਹੈ। ਖੁਸ਼ ਹੋ ਕੇ ਸ. ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ?ਗੋਦ ਲੈ ਲਿਆ ਸਰਦਾਰ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਦੀ ਸੇਵਾ ਲਾਈ ਕਿ ਸਾਰੇ ਪੰਥ ਗੁਰੂ ਕੇ ਸਿੱਖ ਇਕੱਠੇ ਨੇ, ਇਨ੍ਹਾਂ ਦਾ ਤੁਸਾਂ ਨੂੰ ਲੰਗਰ ਇੱਕਠਾ ਬਣਾਉਣਾ ਔਖਾ ਏ, ਤੁਸੀਂ ਕਈ ਲੰਗਰ ਚਲਾਉਣੇ ਹਨ ਤਾਂ ਕਿ ਹਰ ਕੋਈ ਲੰਗਰ ਛਕ ਸਕੇ ਸਰਦਾਰ ਕਪੂਰ ਸਿੰਘ ਨੇ ਬਾਰਾਂ ਮਿਸਲਾਂ ਬਣਾਈਆਂ ਸੀ ਇਨ੍ਹਾਂ ਨੂੰ ਸੁੱਕੀ ਰਸਤ ਤੇ ਪਾਣੀ ਦੀ ਸੇਵਾ ਦਿੱਤੀ ਗਈ ਦਿੱਲੀ ਰਹਿਣ ਕਾਰਨ ਇਨ੍ਹਾਂ ਦੀ ਬੋਲੀ ਵਿੱਚ ਹਿੰਦੀ ਲਫ਼ਜ਼ ਬਹੁਤ ਸੀ, ਹਮ, ਤੁਮ, ਹਮਾਰੇ, ਤੁਮਾਰੇ ਐਸੇ ਕਈ ਲਫ਼ਜ਼ ਸਿੰਘਾਂ ਨੇ ਇਨ੍ਹਾਂ ਨੂੰ ਖਿਝਾਕੇ ਰਾਸਨ ਚਾਹੀਏ ਹਮ ਕੋ ਜੀ, ਪਾਣੀ ਚਾਹੀਏ, ਬੋਲਣਾ ਪਹਿਲਾਂ ਇਨ੍ਹਾਂ ਕੁਝ ਸਮਾਂ ਸਹਿਣ ਕੀਤਾ ਫਿਰ ਇਨ੍ਹਾਂ ਨੂੰ ਗੁੱਸਾ ਆਇਆ ਇਨ੍ਹਾਂ ਸਰਦਾਰ ਕਪੂਰ ਸਿੰਘ ਜੀ ਪਾਸ ਅਰਜ਼ ਕੀਤੀ ਕਿ ਮੇਰੇ ‘ਤੇ ਤੁਸੀਂ ਬਹੁਤ ਕਿਰਪਾ ਕੀਤੀ ਪੰਥ ਦੀ ਸੇਵਾ ਵਿੱਚ ਲਾਇਆ ਬੜਾ ਚਾਅ ਏ ਮੇਰੇ ਅੰਦਰ ਮੈਂ ਤੁਹਾਡੇ ਪਾਸ ਰਹਿ ਕੇ ਪੰਥ ਦੀ ਸੇਵਾ ਕਰਾਂ ਪਰ ਮੈਂ ਹੁਣ ਨਹੀਂ ਕਰਨਾ ਚਾਹੁੰਦਾ, ਮੈਨੂੰ ਛੁੱਟੀ ਦਿਓ ਮੈਂ ਘਰ ਜਾਣਾ ‘ਕੀ ਕਾਰਨ?’ ‘ਸਿੰਘ ਮੈਨੂੰ ਮਖੌਲ ਕਰਦੇ ਨੇ ਮੇਰਾ ਅੰਦਰ ਉਸ ਨੂੰ ਸਹਿੰਦਾ ਨਹੀਂ ਮੈਂ ਹੋਰ ਕਿਤੇ ਸੇਵਾ ਕਰ ਲਵਾਂਗਾ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ‘ਸਰਦਾਰ ਜੱਸਾ ਸਿੰਘ ਘਰ ਨਹੀਂ ਜਾਣਾ ਇਹ ਤਾਂ ਬਹੁਤ ਹੀ ਛੋਟੀ ਗੱਲ ਹੈ। ਦੇਖ, ਮੈਂ ਘੋੜਿਆਂ ਦੀ ਦੇਖ-ਰੇਖ ਕਰਦਾ ਸਾਂ ਗੁਰੂ ਦੀ ਮਹਿਮਾ ਦੇਖ ਘੋੜੇ ਸਾਂਭਣ ਵਾਲੇ ਨੂੰ ਕਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਬਣਾ ਦਿੱਤਾ ਹੁਣ ਤੇਰੇ ਲਈ ਉਹ ਦਿਨ ਦੂਰ ਨਹੀਂ ਜਦੋਂ ਤੂੰ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਕੇ ਸੇਵਾ ਇਸੇ ਤਰ੍ਹਾਂ ਕਰਦਾ ਰਿਹਾ ਤਾਂ ਇਹ ਤੈਨੂੰ ਸ਼ਹਿਨਸ਼ਾਹੀਆਂ ਵੀ ਦੇ ਦੇਣਗੇ।’ ਉਹ ਗੱਲ ਬਿਲਕੁਲ ਸੱਚ ਹੋਈ ਉਹ ਇੱਕੋ-ਇੱਕ ਕੇਵਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਿਨ੍ਹਾਂ ਨੂੰ ਕੌਮ ਨੇ ਖਿਤਾਬ ਦਿੱਤਾ ਸੁਲਤਾਨ-ਉਲ-ਕੌਮ ਸ਼ਾਹੇ ਸ਼ਾਹਿਨਸ਼ਾਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੇਵਾ ਕੋਈ ਵੀ ਇਨਸਾਨ ਜਦੋਂ ਵੀ ਅੰਦਰੋਂ ਝੁਕ ਕੇ ਕਰਦਾ ਤਾਂ ਉਹਦੇ ਅੰਦਰੋਂ ਹੰਕਾਰ ਬਿਲਕੁਲ ਨਿਕਲ ਜਾਂਦਾ ਹੈ ਤਾਂ ਮਹਾਰਾਜ ਇੰਨੀਆਂ ਵੱਡੀਆਂ ਪਦਵੀਆਂ ਬਖ਼ਸ਼ ਦਿੰਦੇ ਹਨ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਹਨ।
ਜੱਸਾ ਸਿੰਘ ਆਹਲੂਵਾਲੀਆ ਨੇ ‘ਕੱਲੀ ਸਿੱਖ ਕੌਮ ਦੀ ਹੀ ਮੱਦਦ ਨਹੀਂ ਕੀਤੀ ਸਗੋਂ ਹੋਰ ਸਾਰੇ ਲੋੜਵੰਦਾਂ ਦੀ ਵੀ ਡਟ ਕੇ ਮੱਦਦ ਕਰਦੇ ਰਹੇ ਹਰ ਕੋਈ ਉਨ੍ਹਾਂ ਕੋਲ ਮੱਦਦ ਲਈ ਆਉਂਦਾ। ਜੱਸਾ ਸਿੰਘ ਆਹਲੂਵਾਲੀਆ ਨੂੰ ਕਈ ਅਹੁਦੇ ਤੇ ਖਿਤਾਬ ਪ੍ਰਾਪਤ ਹੋਏ ਸਨ, ਜਿਵੇਂ:- ਗੁਰੁ ਕਾ ਲਾਲ, ਸੁਲਤਾਨ-ਉਲ-ਕੌਮ, ਬੁੱਢਾਦਲ ਦੇ ਮੁਖੀ, ਦਲ ਖਾਲਸਾ ਮੁਖੀ, ਸਿੱਖ ਫੌਜ ਦੇ ਕਮਾਂਡਰ ਅਹਿਮਦਸ਼ਾਹ ਅਬਦਾਲੀ ਭਾਰਤ ‘ਤੇ ਹਮਲੇ ਕਰਦਾ ਤਾਂ ਬਹੂ-ਬੇਟੀਆਂ ਚੁੱਕ ਕੇ ਲੈ ਜਾਂਦਾ ਤਾਂ ਇੱਕ ਵਾਰ 2200 ਦੇ ਕਰੀਬ ਭਾਰਤੀ ਔਰਤਾਂ ਨੂੰ ਚੁੱਕ ਲਿਆ। ਉਸ ਸਮੇਂ ਜਦੋਂ ਦੂਜੀਆਂ ਹਕੂਮਤਾਂ ਸਨ ਭਾਰਤ ਵਿੱਚ ਉਨ੍ਹਾਂ ਵਿੱਚ ਰਾਜਸਥਾਨ ਦੇ ਰਾਜੇ ਮਰਹੱਟੇ ਤੇ ਭਰਤਪੁਰ ਦੇ ਰਾਜੇ ਸਾਰੇ ਜਿਉਂਦਾ ਸਨ ਤੇ ਇਹ ਆਪਣੇ-ਆਪ ਨੂੰ ਸੂਰਮੇ ਕਹਾਉਂਦੇ ਸਨ ਪਰ ਕਿਸੇ ਵਿੱਚ ਜੁਰਤ ਨਹੀਂ ਸੀ ਕਿ ਜਾ ਕੇ ਉਨ੍ਹਾਂ ਔਰਤਾਂ ਨੂੰ ਛੁਡਵਾ ਲਈਏ। ਵਿਸਾਖੀ ਦਾ ਦਿਹਾੜਾ ਸੀ ਕੁਝ ਪਰਿਵਾਰਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪਾਸ ਸ੍ਰੀ ਅਕਾਲ ਤਖਤ ‘ਤੇ ਜਾ ਕੇ ਪਹੁੰਚ ਕੀਤੀ ਕਿ ਅਹਿਮਦ ਸ਼ਾਹ ਅਬਦਾਲੀ ਸਾਡੀਆਂ ਬਹੂ-ਬੇਟੀਆਂ ਨੂੰ ਲੈ ਕੇ ਜਾ ਰਿਹਾ ਹੈ। ਸਾਡੇ ‘ਤੇ ਕਿਰਪਾ ਕਰੋ ਕਿ ਉਨ੍ਹਾਂ ਨੂੰ ਛੁਡਵਾਇਆ ਜਾਵੇ!?ਤਾਂ ਖਾਲਸਾ ਦਲ ਨੇ ਉਦੋਂ ਆਪਣੇ-ਆਪ ਨੂੰ ਜੋਖ਼ਮ ਵਿੱਚ ਪਾ ਕੇ ਗੋਇੰਦਵਾਲ ਕੋਲ ਜਾ ਕੇ ਅਹਿਮਦ ਸ਼ਾਹ ਅਬਦਾਲੀ ਦੇ ਰਸਤੇ ਰੋਕੇ। ਤੇ ਜਿੰਨੀਆਂ ਵੀ ਔਰਤਾਂ ਸਨ ਉਨ੍ਹਾਂ ਨੂੰ ਛੁਡਵਾਇਆ ਉਸ ਤੋਂ ਬਾਅਦ ਉੱਨ੍ਹਾਂ ਨੂੰ ਇੱਜ਼ਤ ਨਾਲ ਘਰੋ-ਘਰੀ ਪਹੁੰਚਾਇਆ ਆਖਰੀ ਪੰਜ ਸਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਗੁਜ਼ਾਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।