ਸਰਕਾਰ ਕੁੰਡਾ ਖੜਕਾਕੇ ਦੇਵੇਗੀ ਯੋਗ ਨੌਜਵਾਨਾਂ ਨੂੰ ਯੋਗਤਾ ਮੁਤਾਬਕ ਨੌਕਰੀ : ਮੁੱਖ ਮੰਤਰੀ ਮਾਨ

Ludiana News

ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਧਾਂਜ਼ਲੀ ਦਿੱਤੀ | Ludiana News

ਸਰਾਭਾ/ ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਸਰਾਭਾ ਪੁੱਜ ਕੇ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ ਕਿਉਂਕਿ ਉਨ੍ਹਾਂ ਨੇ ਸਾਡੇ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹ ਵੀ ਉਸ ਉਮਰੇ ਜਦੋਂ ਹਰ ਕੋਈ ਸਿਰਫ਼ ਤੇ ਸਿਰਫ਼ ਆਪਣੇ ਹੀ ਬਾਰੇ ਸੋਚਦਾ ਹੁੰਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਨਾਂ ਸ਼ਹੀਦਾਂ ਦੇ ਪੇ੍ਰਰਣਾਦਾਇਕ ਸਨ। (Ludiana News)

Ludiana News
ਸ਼ਰਧਾਂਜਲੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ।

ਜਿੰਨਾਂ ਦਾ ਅਸੀ ਅੱਜ ਸ਼ਹੀਦੀ ਦਿਨ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 75 ਸਾਲਾਂ ਤੋਂ ਉਸੇ ਜਗਾ ’ਤੇ ਹੀ ਖੜਾ ਹੈ। ਜਿਸ ਦਾ ਮੁੱਖ ਕਾਰਨ ਮਾੜਾ ਸਿਸਟਮ ਹੈ। ਜਿਸ ਨੂੰ ਬਦਲਣ ਲਈ ਸਾਂਝੇ ਹੰਭਲੇ ਦੀ ਲੋੜ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੋਰਨਾਂ ਪਾਰਟੀਆਂ ਵਾਂਗ ਆਪਣਾ ਸਹੁੰ ਚੁੱਕ ਸਮਾਗਮ ਰਾਜ ਭਵਨ ’ਚ ਨਾ ਕਰਕੇ ਖਟਕੜ ਕਲਾਂ ਵਿਖੇ ਸ਼ਹੀਦਾਂ ਦੀ ਧਰਤੀ ’ਤੇ ਕੀਤਾ ਸੀ। ਇਸ ਲਈ ਸ਼ਹੀਦਾਂ ਦੇ ਪਿੰਡਾਂ ਸਮੇਤ ਸਮੁੱਚੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ‘ਆਪ’ ਸਰਕਾਰ ਵਚਨਵੱਧ ਹੈ। ਉਨ੍ਹਾਂ ਨੋਜਵਾਨਾ ਨੂੰ ਸੱਦਾ ਦਿੱਤਾ ਕਿ ਪੜਾਈ ਕਰੋ ਤੇ ਆਪਣੇ ਸਰੀਰ ਬਣਾਓ। (Ludiana News)

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਬਾਰੇ ਹੋਈ ਭਵਿੱਖਬਾਣੀ, ਕਿਵੇਂ ਰਹੇਗਾ ਮੌਸਮ…

ਨੰਬਰ ਬੋਲਣਗੇ ਤਾਂ ਸਰਕਾਰ ਕੁੰਡਾ ਖੜਕਾਕੇ ਤੁਹਾਨੂੰ ਚੰਡੀਗੜ੍ਹ ਬੁਲਾਵੇਗੀ। ਪਹਿਲਾਂ ਵਾਂਗ ਪੈਸਿਆਂ ਦੀ ਜਾਂ ਕਿਸੇ ਮੰਤਰੀ/ਵਿਧਾਇਕ ਦੀ ਸਿਫ਼ਾਰਸ਼ ਦੀ ਲੋੜ ਨਹੀਂ ਪਵੇਗੀ। ਮੁੱਖ ਮੰਤਰੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਵਾਕ ਦੁਹਰਾਉਂਦਿਆਂ ਕਿਹਾ ਕਿ ਹਵਾ, ਪਾਣੀ ਤੇ ਧਰਤੀ ਨੂੰ ਅਸੀ ਖੁਦ ਹੀ ਪ੍ਰਦੂਸ਼ਿਤ/ਜ਼ਹਿਰੀਲਾ ਬਣਾ ਰਹੇ ਹਨ ਜੋ ਸਭ ਤੋਂ ਪਹਿਲਾਂ ਸਾਡੇ ਖੁਦ ਲਈ ਹੀ ਖ਼ਤਰਨਾਕ ਸਾਬਤ ਹੁੰਦਾ ਹੈ। (Ludiana News)