Punjab Smart Chip Meter: ਸਮਾਰਟ ਚਿੱਪ ਵਾਲੇ ਮੀਟਰ ਲਾ ਕੇ ਸਰਕਾਰ ਬਿਜਲੀ ਖਪਤਕਾਰਾਂ ’ਤੇ ਪਾਉਣ ਜਾ ਰਹੀ ਹੈ ਵੱਡਾ ਬੋਝ

Punjab Smart Chip Meter
Punjab Smart Chip Meter: ਸਮਾਰਟ ਚਿੱਪ ਵਾਲੇ ਮੀਟਰ ਲਾ ਕੇ ਸਰਕਾਰ ਬਿਜਲੀ ਖਪਤਕਾਰਾਂ ’ਤੇ ਪਾਉਣ ਜਾ ਰਹੀ ਹੈ ਵੱਡਾ ਬੋਝ

ਬਿਜਲੀ ਖਪਤਕਾਰਾਂ ’ਤੇ ਪਾਉਣ ਜਾ ਰਹੀ ਹੈ ਵੱਡਾ ਬੋਝ : ਭੁਪਿੰਦਰ ਸਿੰਘ ਔਲਖ

Punjab Smart Chip Meter: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਸਰਕਾਰ ਬਿਜਲੀ ਖਪਤਕਾਰਾਂ ’ਤੇ ਵੱਡਾ ਬੋਝ ਪਾਉਣ ਜਾ ਰਹੀ ਹੈ ਅਤੇ ਸਮਾਰਟ ਚਿੱਪ ਵਾਲੇ ਮੀਟਰ ਖਪਤਕਾਰਾਂ ਦੇ ਲਗਾਉਣ ਦੀਆਂ ਤਿਆਰੀਆਂ ’ਚ ਪੰਜਾਬ ਸਰਕਾਰ ਜੁਟ ਗਈ ਹੈ। ਇਸ ਦੀ ਨਿਖੇਧੀ ਕਰਦਿਆਂ ਫ਼ਰੀਦਕੋਟ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਹਾ ਗਿਆ ਜਿੰਨ੍ਹਾਂ ਵਿੱਚ ਬੀਕੇਯੂ ਕਾਦੀਆਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ, ਜਸਕਰਨ ਸਿੰਘ ਸੂਬਾ ਖਜਾਨਚੀ ਕੌਮੀ ਕਿਸਾਨ, ਭੁਪਿੰਦਰ ਸਿੰਘ ਔਲਖ ਜਰਨਲ ਸਕੱਤਰ ਪੰਜਾਬ ਬੀਕੇਯੂ ਪੰਜਾਬ, ਬਖਤੋਰ ਸਿੰਘ ਸਾਦਿਕ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਏਕਤਾ ਮਾਲਵਾ, ਸੁਖਦੇਵ ਸਿੰਘ ਫੋਜੀ ਜ਼ਿਲ੍ਹਾ ਜਰਨਲ ਸਕੱਤਰ ਬੀਕੇਯੂ ਡਕੌਂਦਾ ਬੁਰਸ਼ ਗਿੱਲ ਵੱਲੋਂ ਪੱਤਰਕਾਰਾਂ ਨਾਲ ਸਾਂਝੇ ਬਿਆਨ ਕਿਹਾ ਕੇ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦਾ ਵਿਰੋਧ ਕਰਦੇ ਹਾਂ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਡੀਆਂ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਸਮਾਰਟ ਮੀਟਰਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦੇਣਗੇ।

ਇਹ ਵੀ ਪੜ੍ਹੋ: River Accident: ਨਦੀ ’ਚ ਨਹਾਉਂਦੇ ਸਮੇਂ 11 ਨੌਜਵਾਨ ਡੁੱਬੇ, ਸੱਤ ਦੀ ਮੌਤ

ਉਨ੍ਹਾਂ ਆਖਿਆ ਉਹ ਸ਼ਾਂਤਮਈ ਤਰੀਕੇ ਨਾਲ ਪਾਵਰਕੌਮ ਦੇ ਅਧਿਕਾਰੀਆਂ ਦਾ ਵਿਰੋਧ ਕਰਨਗੇ ਆਗੂਆਂ ਵੱਲੋਂ ਕਿਹਾ ਗਿਆ ਕੇ ਆਮ ਲੋਕਾਂ ਵਿੱਚੋਂ ਨਿਕਲੇ ਆਮ ਪਾਰਟੀ ਆਮ ਲੋਕਾਂ ਦਾ ਹੀ ਗਲਾਂ ਘੁੱਟਣ ਲਈ ਉਤਾਵਲੀ ਕਿਉਂ ਹੋ ਰਹੀ ਹੈ। ਆਗੂਆਂ ਵੱਲੋਂ ਕਿਹਾ ਗਿਆ ਕੇ ਬਾਹਰਲੇ ਦੇਸ਼ਾਂ ਵਾਲੀਆਂ ਸਕੀਮਾਂ ਸਾਡੇ ਪੰਜਾਬ ਵਿੱਚ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਆਪਣਾਂ ਮਾਡਲ ਬਾਹਰਲੇ ਦੇਸ਼ਾਂ ਵਾਲਾਂ ਬਣਾ ਤਾਂ ਲਵੇ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੀਆਂ ਸਰਕਾਰਾਂ ਵੱਲੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨੋਕਰੀਆਂ ਅਤੇ ਸਵੈ ਰੁਜ਼ਗਾਰ ਦੇਵੇ ਤਾਂ ਜੋ ਇਹ ਮਾਡਲ ਪੰਜਾਬ ਵਿੱਚ ਚੱਲ ਸਕੇ।

ਕਿਸੇ ਵੀ ਹਾਲਤ ‘ਚ ਪੰਜਾਬ ’ਚ ਇਹ ਮੀਟਰ ਨਹੀਂ ਲੱਗਣ ਦੇਵਾਂਗੇ

ਬੇਰੁਜ਼ਗਾਰੀ ਝੱਲ ਰਹੀ ਪੰਜਾਬ ਦੀ ਜਵਾਨੀ ਅਤੇ ਫ਼ਸਲਾਂ ਦੇ ਭਾਅ ਨਾ ਮਿਲਣ ਕਾਰਨ ਰੁਲ ਰਹੀ ਕਿਸਾਨੀ ਨੂੰ ਇਹ ਬਾਹਰਲੇ ਦੇਸ਼ਾਂ ਦਾ ਮਾਡਲ ਲੈ ਬੈਠੇਗਾ ਅਤੇ ਖਪਤਕਾਰਾਂ ਨੂੰ ਇਸ ਦਾ ਬਹੁਤ ਬੋਝ ਪਵੇਗਾ ਜੋ ਖਪਤਕਾਰਾਂ ਨੂੰ ਉੱਠਣ ਨਹੀਂ ਦੇਵਾਂਗੇ। ਇਸ ਲਈ ਅਸੀਂ ਇਸ ਸਮਾਰਟ ਮੀਟਰ ਲਗਾਉਣ ਦਾ ਵਿਰੋਧ ਕਰਦੇ ਹਾਂ ਕਿਸੇ ਵੀ ਹਾਲਤ ਵਿੱਚ ਪੰਜਾਬ ਵਿੱਚ ਇਹ ਮੀਟਰ ਲੱਗਣ ਨਹੀਂ ਦਿਆਂਗੇ।

ਇਸ ਮੌਕੇ ਹਾਜ਼ਰ ਆਗੂਆਂ ਵਿੱਚ ਗੁਰਮੀਤ ਸਿੰਘ ਕਿਲਾ ਨੌਂ ਜ਼ਿਲਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਰਾਜਬੀਰ ਸਿੰਘ ਗਿੱਲ ਸੰਧਵਾਂ ਸਕੱਤਰ ਜਨਰਲ ਬੀਕੇਯੂ ਕਾਦੀਆਂ, ਅਰਵਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਪੰਜਾਬ, ਜਗਸੀਰ ਸਿੰਘ ਸਾਧੂਵਾਲਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਏਕਤਾ ਮਾਲਵਾ , ਰੇਸ਼ਮ ਸਿੰਘ ਗਿੱਲ ਪੱਖੀ ਖੁਰਦ ਜ਼ਿਲ੍ਹਾ ਖਜਾਨਚੀ ਬੀਕੇਯੂ ਕਾਦੀਆਂ, ਕਰਮਜੀਤ ਸਿੰਘ ਚੈਨਾ ਜ਼ਿਲਾ ਪ੍ਰਧਾਨ ਬੀਕੇਯੂ ਡਕੌਂਦਾ ਬੁਰਸ਼ ਗਿੱਲ , ਸਰਦੂਲ ਸਿੰਘ ਚਹਿਲ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਪੰਜਾਬ ਆਦਿ ਹਾਜ਼ਰ ਸਨ। Punjab Smart Chip Meter