ਮਾਨਸੂਨ ਨੇੜੇ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਕੋਈ ਫੰਡ ਜਾਰੀ ਨਹੀਂ ਕੀਤਾ : ਭਗਵੰਤ ਮਾਨ

ਮਾਨਸੂਨ ਨੇੜੇ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਕੋਈ ਫੰਡ ਜਾਰੀ ਨਹੀਂ ਕੀਤਾ : ਭਗਵੰਤ ਮਾਨ

ਮੂਣਕ, (ਮੋਹਨ ਸਿੰਘ) ਘੱਗਰ ਦਰਿਆ ‘ਚ ਹਰ ਸਾਲ ਬਰਸਾਤਾ ਦੇ ਮੌਸਮ ਸਮੇਂ ਹੜ੍ਹ ਆਉਦੇ ਹਨ ਇਸ ਵਾਰ ਵੀ ਘੱਗਰ ਦਰਿਆ ‘ਚ ਸੰਭਾਵੀ ਹੜ੍ਹ ਆਉਣ ਦਾ ਖਤਰਾ ਬਣਿਆ ਹੋਇਆ ਹੈ ਮਾਨਸੂਨ ਪੌਣਾਂ ਕੇਰਲ ਟੱਪ ਗਈਆ ਹਨ ਪਰ ਪ੍ਰਸ਼ਾਸਨ ਨੇ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦੇ ਬਚਾਅ ਲਈ ਹੁਣ ਤੱਕ ਘੱਗਰ ਦਰਿਆ ਦੀ ਸਾਫ਼-ਸਫ਼ਾਈ ਤੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੋਈ ਵੀ ਕੰਮ ਸੁਰੂ ਨਹੀ ਕੀਤਾ।ਜੋ ਕਿ ਸੂਬਾ ਸਰਕਾਰ ਦੀ ਸਰਾਸਰ ਅਣਗਹਿਲੀ ਤੇ ਨਲਾਇਕੀ ਹੈ ਇਹ ਵਿਚਾਰ ਮੈਂਬਰ ਪਾਰਲੀਮੈਟ ਭਗਵੰਤ ਮਾਨ ਨੇ ਮਕੋਰੜ ਸਾਹਿਬ, ਮੂਣਕ ਆਦਿ ਵਿਖੇ ਘੱਗਰ ਦਰਿਆ ਦਾ ਦੌਰਾ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟਾਏ।

ਮਾਨ ਨੇ ਕਿਹਾ ਕਿ ਘੱਗਰ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਕਿਸਾਨਾਂ ਨੇ ਖੁਦ ਬੀੜਾ ਚੁੱਕਿਆ ਹੈ ਜੋ ਕਿ ਬਹੁਤ ਹੀ
ਸਲਾਘਾਯੋਗ ਕੰਮ ਹੈ। ਉਨ੍ਹਾਂ ਹੋਰ ਕਿਹਾ ਕਿ ਭਾਵੇ ਪ੍ਰਸ਼ਾਸਨ ਨੇ ਘੱਗਰ ਦਰਿਆ ਤੇ ਮਨਰੇਗਾ ਦੇ ਮਜ਼ਦੂਰ ਲਾਏ ਹੋਏ ਹਨ ਪਰ ਘੱਗਰ ਦਰਿਆ ਦੀ ਮਜ਼ਬੂਤੀ ਲਈ ਮਨਰੇਗਾ ਮਜਦੂਰ ਹੀ ਕਾਫੀ ਨਹੀਂ ਕਿÀੁਂਕਿ ਘੱਗਰ ਦਰਿਆ ਦਾ ਮਸਲਾ ਕਾਫੀ ਗੰਭੀਰ ਤੇ ਗੁੰਝਲਦਾਰ ਹੈ।

ਉਨ੍ਹਾਂ ਘੱਗਰ ਦਰਿਆ ਤੇ ਕੰਮ ਸੁਚਾਰੂ ਰੂਪ ਵਿੱਚ ਸੁਰੂ ਨਾ ਹੋਣ ਤੇ ਏ ਡੀ ਸੀ ਸੰਗਰੂਰ ਨਾਲ ਗੱਲ ਕੀਤੀ ਅਤੇ ਮੌਕੇ ਤੇ ਮੋਜੂਦ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਸਬੰਧੀ ਅੱਜ ਹੀ ਡੀਸੀ ਸੰਗਰੂਰ ਨੂੰ ਨਿੱਜੀ ਤੋਰ ਤੇ ਮਿਲ ਕੇ ਘੱਗਰ ਦਰਿਆ ਤੇ ਜੇ ਬੀ ਸੀ ਮਸੀਨਾਂ ਆਦਿ ਨਾਲ ਕੰਮ ਵਧੀਆ ਢੰਗ ਨਾਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਸੂਬਾ ਸਰਕਾਰ ਵੱਲੋ ਘੱਗਰ ਦਰਿਆ ਦੀ ਸਾਫ ਸਫਾਈ ਤੇ ਬੰਨਾਂ ਦੀ ਮਜਬੂਤੀ ਲਈ ਫੰਡ ਨਾ ਦੇਣ ਤੇ ਉਹ ਆਪਣੇ ਐਮ ਪੀ ਦੇ ਪਏ ਫੰਡ  ਦੇ ਕੌਟੇ ਵਿੱਚੋ ਪੰਚਾਇਤਾ ਨੂੰ ਫੰਡ ਜਾਰੀ ਕਰਨਗੇ।

ਉਨ੍ਹਾਂ ਹੋਰ ਕਿਹਾ ਕਿ  ਉਹ ਹਰ ਹਫਤੇ ਘੱਗਰ ਦਰਿਆ ਦਾ ਦੌਰਾ ਕਰਿਆ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ, ਐੇਕਸੀਅਨ ਡਰੇਜਨ ਵਿਭਾਗ ਗਗਨਦੀਪ ਸਿੰਘ, ਐਸ ਡੀ ਓ ਚੇਤਨ ਗੁਪਤਾ, ਮਨੀਸ਼ ਜੈਨ, ਅਰੁਣ ਜਿੰਦਲ, ਵਿੱਕੀ ਸਿੰਗਲਾ, ਹਰਪਾਲ ਸਿੰਘ ਮਕੋਰੜ, ਦੁੱਲਾ ਸਿੰਘ, ਕੁਲਦੀਪ ਸਿੰਘ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।