Farmers News: ਸਰਕਾਰ ਨੇ ਕਿਸਾਨ ਕੀਤੇ ਰਾਜ਼ੀ, ਸਡ਼ਕੀ ਜਾਮ ਖੋਲ੍ਹਣ ਦਾ ਫੈਸਲਾ

Farmers News
Farmers News: ਸਰਕਾਰ ਨੇ ਕਿਸਾਨ ਕੀਤੇ ਰਾਜ਼ੀ, ਸਡ਼ਕੀ ਜਾਮ ਖੋਲ੍ਹਣ ਦਾ ਫੈਸਲਾ

Farmers News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚੇ (ਗੈਰ-ਸਿਆਸੀ) ਤੇ ਪੰਜਾਬ ਸਰਕਾਰ ਦੀ ਮੀਟਿੰਗ ਸਿਰੇ ਚੜ੍ਹ ਗਈ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਭਰੋਸਾ ਮਿਲਣ ’ਤੇ ਕਿਸਾਨਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਸੜਕੀ ਜਾਮ ਖੋਲ੍ਹਣ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਫੂਡ ਸਪਲਾਈ ਮੰਤਰੀ ਕਟਾਰੂਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। Farmers News

ਇਹ ਵੀ ਪੜ੍ਹੋ: Heroin : ਸੂਬੇ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਖੇਪ ਬਰਾਮਦ

ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਨੇ ਜਾਣਕਾਰੀ ਦਿੰਦੇ ਕਿਹਾ ਕਿ ਝੋਨੇ ਦੀ ਫਸਲ ਦੀ ਖਰੀਦ ਦਾ ਸੰਕਟ ਬਣਿਆ ਹੋਇਆ ਹੈ, ਜਿਸ ਕਰਕੇ ਦੋਵਾਂ ਫੋਰਮਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਮਸਲਾ ਰੱਖੇ ਜਾਣ ’ਤੇ ਸਰਕਾਰ ਵੱਲੋਂ ਮੰਨਿਆ ਗਿਆ ਕਿ ਮੰਡੀਆਂ ਵਿੱਚ ਨਮੀ ਦੀ ਸ਼ਰਤ ਪੂਰੀ ਕਰਨ ’ਤੇ ਵੀ ਘੱਟ ਰੇਟ ’ਤੇ ਵਿਕਣ ਵਾਲੀ ਫਸਲ ਦੇ ਰੇਟ ਤੇ ਮੰਡੀ ਵਿੱਚ ਲਗਾਏ ਗਏ ਨਜਾਇਜ਼ ਕੱਟ ਦੀ ਭਰਪਾਈ ਆੜ੍ਹਤੀਏ ਵੱਲੋਂ ਕਾਰਵਾਈ ਜਾਵੇਗੀ ਅਤੇ ਅਜਿਹਾ ਨਾ ਹੋਣ ਦੀ ਹਾਲਾਤ ਵਿੱਚ ਆੜ੍ਹਤੀਏ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਚੀਫ ਮੰਡੀ ਬੋਰਡ ਵੱਲੋਂ ਕਿਹਾ ਗਿਆ ਕਿ 140 ਲੱਖ ਮੀਟਿ੍ਰਕ ਟਨ ਝੋਨੇ ਲਈ 3850 ਸ਼ੈੱਲਰਾਂ ਨਾਲ ਸਮਝੌਤੇ ਕੀਤੇ ਗਏ ਹਨ ਅਤੇ ਜਿੰਨਾ ਵਿੱਚੋਂ 2900 ਕਾਰਜਸੀਲ ਹਨ ਅਤੇ ਆਗੂਆਂ ਵੱਲੋਂ ਇਸ ’ਤੇ ਮੰਗ ਕੀਤੀ ਗਈ ਕਿ ਐਗਰੀਮੈਂਟ ਨੂੰ ਅਖਬਾਰ ਪ੍ਰੈਸ ਰਲੀਜ ਰਾਹੀਂ ਜਨਤਕ ਕੀਤਾ ਜਾਵੇ, ਜਿਸਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ। ਸਰਕਾਰ ਵੱਲੋਂ ਦੱਸਿਆ ਗਿਆ ਕਿ 40 ਲੱਖ ਮੀਟਿ੍ਰਕ ਟਨ ਲਈ ਆਰਓ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੰਤਰੀਆਂ ਮੰਨਿਆ ਕਿ ਅੱਜ ਦੀ ਤਰੀਕ ਤੱਕ 19 ਲੱਖ ਮੀਟਿ੍ਰਕ ਟਨ ਦੀ ਲਿਫਟਿੰਗ ਕੀਤੀ ਗਈ ਹੈ ਜਿਸ ’ਤੇ ਕਿਸਾਨ ਆਗੂਆਂ ਕਿਹਾ ਕਿ ਅੱਜ ਸਰਕਾਰੀ ਅੰਕੜਿਆਂ ਅਨੁਸਾਰ 49 ਲੱਖ ਟਨ ਝੋਨਾ ਮੰਡੀਆਂ ’ਚ ਆ ਚੁੱਕਾ ਹੈ ਅਤੇ 30 ਲੱਖ ਟਨ ਝੋਨਾ ਮੰਡੀਆਂ ਵਿੱਚ ਪਿਆ ਹੈ, ਜਿਸ ਕਰਕੇ ਮੰਡੀਆਂ ਬਲਾਕ ਹੋਈਆਂ ਪਈਆਂ ਹਨ।

ਕਿਸਾਨਾਂ ਦੇ ਝੋਨੇ ਦੀ ਖਰੀਦ ਤੱਕ ਮੰਡੀ ਖੁੱਲ੍ਹੀ ਰੱਖੀ ਜਾਵੇ | Farmers News

ਕਿਸਾਨ ਆਗੂਆਂ ਨੇ ਪੁੱਛਿਆ ਕਿ ਝੋਨੇ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਮੁੱਖ ਮੰਤਰੀ ਦੀ ਹੋਈ ਮੁਲਾਕਾਤ ਵਿੱਚ ਹੋਈ ਗੱਲਬਾਤ ਨੂੰ ਜਨਤਕ ਕੀਤਾ ਜਾਵੇ। ਕਿਸਾਨ ਆਗੂਆਂ ਦੁਆਰਾ ਮੰਗ ਰੱਖੀ ਗਈ ਕਿ ਪੂਰੇ ਕਿਸਾਨਾਂ ਦੇ ਝੋਨੇ ਦੀ ਖਰੀਦ ਤੱਕ ਮੰਡੀ ਖੁੱਲ੍ਹੀ ਰੱਖੀ ਜਾਵੇ, ਇਸ ਮੰਗ ’ਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ। ਆਗੂਆਂ ਵੱਲੋਂ ਕਣਕ ਦੀ ਬਿਜਾਈ ਲਈ ਡੀ ਏ ਪੀ ਦੀ ਕਮੀ ਨੂੰ ਪੂਰਾ ਕਰਨ ਲਈ ਤਿਆਰੀ ਕੀਤੀ ਜਾਵੇ, ਜਿਸ ’ਤੇ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਆਪਰੇਟਿਵ ਸੁਸਾਇਟੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਆਮ ਕਿਸਾਨ ਆਪਣਾ ਅਧਾਰ ਕਾਰਡ ਦਿਖਾ ਕੇ ਨਗਦ ਡੀ. ਏ. ਪੀ. ਲੈ ਸਕਦਾ ਹੈ।

ਇਸ ਪਿੱਛੋਂ ਕਿਸਾਨ ਆਗੂਆਂ ਕਿਹਾ ਕਿ ਸਰਕਾਰ ਦੁਆਰਾ ਦਿੱਤੇ ਗਏ ਭਰੋਸੇ ਅਤੇ 1-2 ਦਿਨਾਂ ਵਿੱਚ ਹਾਲਾਤ ਸੁਧਾਰਨ ਦੇ ਭਰੋਸਾ ਦਿਵਾਉਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਰੋਡ ਜਾਮ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਪਰ ਰੋਡ ਸਾਈਡ ’ਤੇ ਬੈਠ ਕੇ ਸੰਕੇਤਕ ਧਰਨਾ ਜਾਰੀ ਰਹੇਗਾ ਅਤੇ ਜੇਕਰ ਆਉਂਦੇ ਦਿਨਾਂ ਵਿੱਚ ਹਾਲਾਤਾਂ ਸੁਧਾਰ ਨਾ ਹੋਇਆ ਤਾਂ ਫਿਰ ਤੋਂ ਤਿੱਖੇ ਐਕਸਨ ਕੀਤੇ ਜਾਣਗੇ।

LEAVE A REPLY

Please enter your comment!
Please enter your name here